ਅੰਮ੍ਰਿਤਸਰ - ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਨੂੰਹ ਅਤੇ ਮਹਾਰਾਜਾ ਖੜਕ ਸਿੰਘ ਦੀ ਧਰਮ ਸੁਪਤਨੀ ਮਹਾਰਾਣੀ ਚੰਦ ਕੌਰ ਦੀ 184 ਵੀ ਬਰਸੀ ਮੌਕੇ ਤੇ ਅੱਜ ਮਹਾਰਾਜਾ ਰਣਜੀਤ ਸਿੰਘ ਦੇ ਵਾਰਸ ਡਾਕਟਰ ਜਸਵਿੰਦਰ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਉਹਨਾਂ ਦੀ ਆਤਮਿਕ ਸ਼ਾਂਤੀ ਦੀ ਅਰਦਾਸ ਕੀਤੀ। ਇਸ ਮੌਕੇ ਡਾਕਟਰ ਜਸਵਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਹਾਰਾਣੀ ਚੰਦ ਕੌਰ ਧਿਆਨ ਸਿੰਘ ਡੋਗਰੇ ਦੀਆਂ ਕੁਟਿਲ ਨੀਤੀਆਂ ਦਾ ਸ਼ਿਕਾਰ ਹੋਈ ਸੀ। ਉਨਾਂ ਕੰਵਰ ਨੌਨਿਹਾਲ ਸਿੰਘ ਦੀ ਮੌਤ ਤੋ ਬਾਅਦ ਸਿੱਖ ਰਾਜ ਦੀ ਜਿੰਮੇਵਾਰੀ ਸੰਭਾਲੀ ਸੀ।ਮਹਾਰਾਣੀ ਚੰਦ ਕੌਰ ਨੇ ਸਿੱਖ ਰਾਜ ਦੀ ਅਗਵਾਈ ਵੀ ਕੁਝ ਸਮਾਂ ਕੀਤੀ ਤੇ ਸਿੱਖ ਰਾਜ ਕਾਇਮ ਰਖਣ ਲਈ ਅਣਥਕ ਕੋਸ਼ਿਸ਼ਾਂ ਕੀਤੀਆਂ। ਡੋਗਰਿਆਂ ਨੇ ਮਹਾਰਾਣੀ ਨੂੰ ਬੜੇ ਹੀ ਜਾਲਮਾਨਾ ਢੰਗ ਦੇ ਨਾਲ ਮੌਤ ਦੇ ਘਾਟ ਉਤਾਰਿਆ ਸੀ। ਭਰੀਆਂ ਅੱਖਾਂ ਨਾਲ ਡਾਕਟO ਜ਼ਸਵਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਦੀ ਯਾਦ ਵਿੱਚ ਅੱਜ 184 ਸਾਲ ਬਾਅਦ ਸ੍ਰੀ ਦਰਬਾਰ ਸਾਹਿਬ ਵਿਖੇ ਅਰਦਾਸ ਕਰਕੇ ਮਨ ਨੂੰ ਸ਼ਾਂਤੀ ਅਤੇ ਸਕੂਨ ਮਿਿਲਆ ਹੈ। ਉਹਨਾਂ ਕਿਹਾ ਕਿ ਮਹਾਰਾਣੀ ਚੰਦ ਕੌਰ ਨੇ ਸ਼ੇਰੇ ਪੰਜਾਬ ਦੇ ਪਰਿਵਾਰ ਨੂੰ ਇੱਕ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ