ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਨੂੰ ਧਾਰਮਿਕ ਸਜਾ ਲਗਾਉਣ ਵਾਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹੈਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਅੱਜ ਬਹਿਬਲ ਕਲਾਂ ਤੇ ਬਰਗਾੜੀ ਮਾਮਲੇ ਤੇ ਬਣੀ ਸਿੱਟ ਕੋਲ ਆਪਣੇ ਬਿਆਨ ਦਰਜ ਕਰਵਾਏ।ਪੱਤਰਕਾਰਾਂ ਨੂੰ ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਐਸਆਈਟੀ ਦੇ ਮੈਂਬਰਾਂ ਨੇ ਮੇਰੇ ਨਾਲ ਸੰਪਰਕ ਕੀਤਾ ਸੀ। ਉਨਾਂ ਮੇਰੇ ਪਾਸੋ ਦੋ ਦਸੰਬਰ 2024 ਦੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੋਈ ਕਾਰਵਾਈ ਬਾਰੇ ਗਲ ਕੀਤੀ ਸੀ।ਸਿੱਟ ਨੇ ਬਰਗਾੜੀ ਵਿਖੇ ਦੋ ਸਿੰਘ ਭਾਈ ਗੁਰਜੀਤ ਸਿੰਘ ਸਰਾਵਾਂ ਤੇ ਭਾਈ ਕ੍ਰਿਸ਼ਨ ਭਗਵਾਨ ਸਿੰਘ ਦੀ ਸ਼ਹਾਦਤ ਬਾਰੇ ਵੀ ਗਲ ਕੀਤੀ ਸੀ।ਉਨਾਂ ਦਸਿਆ ਕਿ ਸਿੱਟ ਨੇ ਦੋ ਦਸੰਬਰ 2024 ਨੂੰ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਬਾਕੀ ਸਾਥੀਆਂ ਨੂੰ ਸਿੰਘ ਸਾਹਿਬਾਨ ਨੇ ਜੋ ਸਵਾਲ ਕੀਤੇ ਸੀ ਉਸ ਬਾਰੇ ਵੀ ਗਲਬਾਤ ਕੀਤੀ, ਜਿਸ ਵਿਚ ਸ਼ਾਂਤਮਈ ਧਰਨਾਕਾਰੀਆਂ ਤੇ ਪ੍ਰਦਰਸ਼ਨਕਾਰੀਆਂ ਦੇ ਉੱਤੇ ਉਸ ਵੇਲੇ ਪੁਲਿਸ ਨੇ ਗੋਲੀ ਚਲਾਈ ਸੀ ਜਿਸ ਵਿੱਚ ਦੋ ਸਿੰਘ ਸ਼ਹੀਦ ਹੋਏ ਸਨ ਤੁਸੀਂ ਇਸ ਗੁਨਾਹ ਨੂੰ ਕਬੂਲ ਕਰਦੇ ਹੋ ਤੇ ਉਹਨਾਂ ਨੇ ਉੱਥੇ ਸਿਰ ਝੁਕਾ ਕੇ ਇਸ ਗੱਲ ਨੂੰ ਕਬੂਲ ਕੀਤਾ ਸੀ।ਉਨਾਂ ਕਿਹਾ ਕਿ ਜਦੋ ਪੰਜ ਸਿੰਘ ਸਾਹਿਬਾਨ ਅਕਾਲ ਤਖਤ ਸਾਹਿਬ ਦੀ ਫਸੀਲ ਉੱਤੋ ਸਵਾਲ ਕਰ ਰਹੇ ਸਨ ਤਾਂ ਸੈਂਕੜਿਆਂ ਦੀ ਗਿਣਤੀ ਸੰਗਤ ਬੈਠੀ ਹੋਈ ਸੀ। ਬਹੁਤ ਵੱਡੀ ਗਿਣਤੀ ਵਿੱਚ ਮੀਡੀਆ ਵਾਲੇ ਵੀ ਸਨ। ਕੁਝ ਉੱਥੇ ਵਾਪਰਿਆ ਉਹ ਸੋਸ਼ਲ ਮੀਡੀਆ, ਇੰਟਰਨੈਟ, ਵੈਬਸਾਈਟਾਂ ਦੇ ਉੱਤੇ ਮੌਜੂਦ ਹੈ। ਸਾਰਾ ਜਿਹੜਾ ਰਿਕਾਰਡ ਸ਼੍ਰੀ ਅਕਾਲ ਤਖਤ ਸਾਹਿਬ ਤੇ ਮੌਜੂਦ ਹੈ।ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਅਸੀਂ ਕੇਵਲ ਧਾਰਮਿਕ ਸਜ਼ਾ ਲਗਾ ਸਕਦੇ ਹਾਂ।ਉਨਾ ਦਸਿਆ ਕਿ ਸਿੱਟ ਨੇ ਸੁਖਬੀਰ ਸਿੰਘ ਬਾਦਲ ਦੇ ਕਬੂਲਨਾਮੇ ਦੀ ਵੀਡੀਓਗ੍ਰਾਫੀ ਦੀ ਮੰਗ ਕੀਤੀ ਸੀ। ਜਿਸ ਦੇ ਰਵਾਬ ਵਿਚ ਉਨਾ ਕਿਹਾ ਕਿ ਸਾਰਾ ਰਿਕਾਰਡ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੈ। ਉਨਾ ਕਿਹਾ ਕਿ 7 ਮਾਰਚ ਮੈਨੂੰ ਆਪਣੇ ਫੈਸਲੇ ਨੂੰ ਬਦਲਣ ਵਾਸਤੇ ਦਬਾਅ ਵੀ ਪਾਇਆ ਸੀ। 7 ਮਾਰਚ 2025 ਨੂੰ ਮੈਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਸੀ। ਮੇਰੇ ਕੋਲ ਜੋ ਰਿਕਾਰਡ ਸੀ ਉਹ ਸਾਰਾ ਰਿਕਾਰਡ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੀ ਰਹਿ ਗਿਆ।