ਅੰਮ੍ਰਿਤਸਰ - ਸੰਤ ਬਾਬਾ ਭੂਰੀ ਵਾਲੇ ਸੀਨੀਅਰ ਸਕੈਂਡਰੀ ਸਕੂਲ ਦੇ ਨੌਂਵੀ ਕਲਾਸ ਦੇ ਵਿਦਿਆਰਥੀ ਨਿਰਵੈਰ ਸਿੰਘ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕਰਕੇ ਉਨਾਂ ਨੂੰ ਕਵੀਸ਼ਰੀ ਸੁਣਾਈ। ਨਿਰਵੈਰ ਸਿੰਘ ਦੇ ਮੂੰਹੋ ਕਵੀਸ਼ਰੀ ਸੁਣ ਕੇ ਜਥੇਦਾਰ ਗੜਗੱਜ ਬੇਹਦ ਖੁਸ਼ ਹੋਏ। ਨਿਰਵੈਰ ਸਿੰਘ ਨੇ ਦਸਿਆ ਕਿ ਉਸ ਦੇ ਪਿਤਾ ਸ੍ਰ ਇੰਦਰਜੀਤ ਸਿੰਘ ਅਖੰਡ ਪਾਠੀ ਹਨ ਤੇ ਉਹ ਉਸ ਨੂੰ ਅਕਸਰ ਕਵੀਸ਼ਰੀ ਬਾਬਤ ਉਤਸ਼ਾਹਿਤ ਕਰਦੇ ਹਨ। ਨਿਰਵੈਰ ਸਿੰਘ ਨੇ ਦਸਿਆ ਕਿ ਸਕੂਲ ਦੇ ਪਿæਸੀਪਲ ਸ੍ਰ ਕੁਲਜਿੰਦਰ ਸਿੰਘ ਢਿਲੋ ਵੀ ਸਮੇ ਸਮੇ ਤੇ ਉਸ ਦਾ ਮਾਰਗ ਦਰਸ਼ਨ ਕਰਦੇ ਹਨ। 15 ਸਾਲ ਦੇ ਨਿਰਵੈਰ ਸਿੰਘ ਨੇ ਦਸਿਆ ਕਿ ਉਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਰੀਬ 15 ਹੁਕਮਨਾਮੇ ਜ਼ੁਬਾਨੀ ਕੰਠ ਹਨ। ਉਸ ਨੇ ਦਸਿਆ ਕਿ ਜਦ ਉਹ ਦੂਸਰੀ ਜਮਾਤ ਦਾ ਵਿਦਿਆਰਥੀ ਸੀ ਤਾਂ ਉਸ ਸਮੇ ਉਹ ਇੰਟਰਨੈਂਟ ਦੇ ਮਾਧਿਅਮ ਰਾਹੀ ਕਵੀਸ਼ਰੀ ਸੁਣ ਕੇ ਗਾਇਨ ਕਰਦਾ ਸੀ। ਇਕ ਨਿਜੀ ਚੈਨਲ ਤੇ ਚਲਦੇ ਪ੍ਰੋਗਰਾਮ ਕਿਸੇ ਮੇ ਕਿਤਨਾ ਹੈ ਦਮ ਵਿਚ ਨਿਰਵੈਰ ਸਿੰਘ ਨੇ ਭਾਗ ਲਿਆ ਸੀ ਤੇ 4 ਰਾਉਂਡ ਜਿਤ ਗਿਆ ਸੀ ਪੰਜਵੇ ਰਾਉਡ ਦੀ ਫੀਸ ਦੇਣ ਲਈ ਪੈਸੇ ਨਾ ਹੋਣ ਕਾਰਨ ਉਸ ਨੇ ਮੁਕਾਬਲੇ ਚੋ ਆਪਣਾ ਨਾਮ ਵਾਪਸ ਲੈ ਲਿਆ ਸੀ। ਇਕ ਬੇਹਦ ਦਿਲਚਸਪ ਗਲ ਸੁਣਾਉਦਿਆਂ ਨਿਰਵੈਰ ਸਿੰਘ ਨੇ ਦਸਿਆ ਕਿ ਜਦ ਉਹ ਚੈਨਲ ਤੇ ਪ੍ਰੋਗਰਾਮ ਲਈ ਪ੍ਰੋਗਰਾਮ ਤਿਆਰ ਕਰਨ ਵਾਲਿਆਂ ਨੇ ਗੀਤ ਗਾਉਣ ਦੀ ਸ਼ਰਤ ਰਖੀ ਸੀ ਪਰ ਉਸ ਨੇ ਚੈਨਲ ਨੂੰ ਸ਼ਪਸ਼ਟ ਸ਼ਬਦਾਂ ਵਿਚ ਕਿਹਾ ਕਿ ਉਹ ਕੇਵਲ ਕਵੀਸ਼ਰੀ ਹੀ ਗਾਏਗਾ। ਭਵਿਖ ਬਾਰੇ ਪੁੱਛੇ ਜਾਣ ਤੇ ਨਿਰਵੈਰ ਸਿੰਘ ਨੇ ਕਿਹਾ ਕਿ ਉਹ ਪਾਇਲਟ ਬਨਣ ਦਾ ਚਾਹਵਾਨ ਹੈ। ਇਸ ਮੌਕੇ ਤੇ ਜਥੇਦਾਰ ਗੜਗੱਜ ਨੇ ਨਿਰਵੈਰ ਸਿੰਘ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਜਥੇਦਾਰ ਦਾ ਨਿਜੀ ਸਹਾਇਕ ਜ਼ਸਕਰਨ ਸਿੰਘ, ਭਾਈ ਬਲਦੇਵ ਸਿੰਘ, ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆਂ ਤੇ ਪ੍ਰਚਾਰਕ ਭਾਈ ਤਰਸੇਮ ਸਿੰਘ ਵੀ ਹਾਜਰ ਸਨ।