BREAKING NEWS
ਸਮਾਜ ਵਿੱਚੋਂ ਨਸ਼ਿਆਂ ਦੇ ਖ਼ਾਤਮੇ ਲਈ ਸੂਬੇ ਭਰ ਵਿਚੋਂ 67000 ਤੋਂ ਵੱਧ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ: ਕੁਲਤਾਰ ਸਿੰਘ ਸੰਧਵਾਂਈਜ਼ੀ ਜਮ੍ਹਾਂਬੰਦੀ' ਪੋਰਟਲ ਜ਼ਮੀਨ ਸਬੰਧੀ ਸੇਵਾਵਾਂ ਨੂੰ ਸੁਚਾਰੂ ਬਣਾਉਂਦਾ ਹੈ ਅਤੇ ਮਾਲ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਦਾ ਹੈ: ਸਪੀਕਰ ਕੁਲਤਾਰ ਸਿੰਘ ਸੰਧਵਾਂ7 ਨਗਰ ਕੌਂਸਲਾਂ ਵਿੱਚ ਮੁੱਖ ਸੜਕੀ ਪ੍ਰਾਜੈਕਟ 15 ਦਿਨਾਂ ਦੇ ਅੰਦਰ ਸ਼ੁਰੂ ਹੋ ਜਾਣਗੇ: ਹਰਜੋਤ ਸਿੰਘ ਬੈਂਸਭਗਵੰਤ ਮਾਨ ਵਲੋਂ ਨੀਤੀ ਆਯੋਗ ਮੀਟਿੰਗ ਵਿੱਚ ਪੰਜਾਬ ਲਈ ਵਿਸ਼ੇਸ਼ ਦਰਜਾ ਤੇ ਸਰਹੱਦੀ ਖੇਤਰਾਂ ਲਈ ਖ਼ਾਸ ਪੈਕੇਜ ਦੀ ਮੰਗਸਿਹਤ ਵਿਭਾਗ ਨੂੰ ਆਸ਼ਾ ਵਰਕਰਾਂ ਲਈ ਬੀਮਾ ਕਵਰ ਯਕੀਨੀ ਬਣਾਉਣ ਦੇ ਨਿਰਦੇਸ਼ਪੰਜਾਬ ਨੇ ਅਪ੍ਰੈਲ ਮਹੀਨੇ ਦੌਰਾਨ 15 ਬਾਲ ਵਿਆਹ ਰੋਕ ਕੇ ਬੱਚਿਆਂ ਦਾ ਬਚਪਨ ਬਚਾਇਆ : ਡਾ. ਬਲਜੀਤ ਕੌਰ

ਪੰਜਾਬ

ਸ੍ਰੀ ਅਕਾਲ ਤਖ਼ਤ ਸਾਹਿਬ ਨੇ ਗੁਲਮਰਗ ਗੁਰਦੁਆਰਾ ਸਾਹਿਬ ਵਿਵਾਦ ਕੀਤਾ ਹੱਲ, ਸਿੱਖ ’ਚ ਸਰਬਸੰਮਤੀ ਨਾਲ ਹੋਇਆ ਸਮਝੌਤਾ

ਕੌਮੀ ਮਾਰਗ ਬਿਊਰੋ/ ਚਰਨਜੀਤ ਸਿੰਘ | June 13, 2026 07:45 PM


ਸ੍ਰੀ ਅੰਮ੍ਰਿਤਸਰ- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਯਾਦਗਾਰ ਭਾਈ ਵੀਰ ਸਿੰਘ, ਗੁਲਮਰਗ (ਬਾਰਾਮੁੱਲਾ) ਸਬੰਧੀ ਸਿੱਖਾਂ ਵਿੱਚ ਚੱਲ ਰਹੇ ਆਪਸੀ ਵਿਵਾਦ ਨੂੰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਹੱਲ ਕਰ ਦਿੱਤਾ ਹੈ। ਇਸ ਮੌਕੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਦੋਵੇਂ ਸਿੱਖ ਸਮੂਹਾਂ ਨੂੰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੱਦ ਕੇ ਉਨ੍ਹਾਂ ਦੀ ਗੱਲ ਗੌਰ ਨਾਲ ਸੁਣੀ ਅਤੇ ਪੁੱਜੀ ਸੰਗਤ ਨੂੰ ਆਪਸ ਵਿੱਚ ਪ੍ਰੇਮ ਭਾਵਨਾ ਨਾਲ ਰਲ ਮਿਲ ਕੇ ਰਹਿਣ ਦੀ ਪ੍ਰੇਰਣਾ ਵੀ ਕੀਤੀ।
ਬਾਰਾਮੁੱਲਾ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਦੇ ਨਾਮ ਦੀ ਤਬਦੀਲੀ ਨੂੰ ਲੈ ਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਮ ਦੀ ਦੁਰਵਰਤੋਂ ਦੇ ਸਬੰਧ ਵਿੱਚ ਕਮੇਟੀ ਦੇ ਸੱਤ ਮੈਂਬਰਾਂ ਨੇ ਆਪਣੀ ਖਿਮਾ ਜਾਚਨਾ ਸਿੰਘ ਸਾਹਿਬ ਨੂੰ ਸੌਂਪੀ ਜਦਕਿ ਪ੍ਰਬੰਧਕ ਕਮੇਟੀ ਬਾਰਾਮੁੱਲਾ ਦੇ ਪ੍ਰਧਾਨ ਸ. ਪਰਮਜੀਤ ਸਿੰਘ ਨੇ ਵਿਦੇਸ਼ ਵਿੱਚ ਜ਼ਰੂਰੀ ਰੁਝੇਵੇਂ ਦਾ ਕਾਰਨ ਦੇ ਕੇ ਅਗਾਂਹ ਪੇਸ਼ ਹੋਣ ਲਈ ਸਮਾਂ ਮੰਗਿਆ ਅਤੇ ਇੱਕ ਮੈਂਬਰ ਬਿਰਧ ਹੋਣ ਕਾਰਨ ਹਾਜ਼ਰ ਨਹੀਂ ਹੋਏ। ਮਾਮਲੇ ਵਿੱਚ ਸ਼ਿਕਾਇਤ ਕਰਨ ਵਾਲੀ ਧਿਰ ਵਿੱਚੋਂ ਬਾਰਾਮੁੱਲਾ ਪ੍ਰਬੰਧਕ ਕਮੇਟੀ ਦੇ ਦੋ ਮੈਂਬਰ ਵੀ ਹਾਜ਼ਰ ਹੋਏ।
ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪੁੱਜੇ ਸਿੱਖਾਂ ਨੂੰ ਗੁਰਮਤਿ ਦੀ ਰੋਸ਼ਨੀ ਵਿੱਚ ਪ੍ਰੇਰਣਾ ਕਰਦਿਆਂ ਆਪਸ ਵਿੱਚ ਝਗੜਨ ਦੀ ਥਾਂ ਸਮੇਂ ਦੀ ਲੋੜ ਮੁਤਾਬਕ ਜੰਮੂ ਕਸ਼ਮੀਰ ਵਿੱਚ ਗੁਰਮੁਖੀ ਪੰਜਾਬੀ ਭਾਸ਼ਾ ਨੂੰ ਚੁਣੌਤੀ ਜਿਹੇ ਜ਼ਰੂਰੀ ਕੌਮੀ ਮਾਮਲਿਆਂ ਉੱਤੇ ਇਕਜੁੱਟ ਹੋ ਕੇ ਯਤਨ ਕਰਨ ਲਈ ਕਿਹਾ। ਸਿੰਘ ਸਾਹਿਬ ਵੱਲੋਂ ਦੋਵੇਂ ਸਿੱਖ ਸਮੂਹਾਂ ਵਿਚਕਾਰ ਪ੍ਰੇਮ ਭਾਵਨਾ ਨਾਲ ਸਹਿਮਤੀ ਬਣਾ ਕੇ ਚੱਲ ਰਹੇ ਵਿਵਾਦ ਨੂੰ ਹੱਲ ਕਰਦਿਆਂ ਸਰਬਸੰਮਤੀ ਨਾਲ ਸਮਝੌਤਾ ਦਸਤਖ਼ਤ ਕਰਵਾਇਆ ਗਿਆ। ਇਸ ਮੌਕੇ ਸਮਝੌਤਾ ਸੰਗਤ ਰੂਪ ਵਿੱਚ ਪੜ੍ਹਿਆ ਗਿਆ ਜਿਸ ਨੂੰ ਪੰਜ ਜੈਕਾਰੇ ਲਗਾ ਕੇ ਆਪਸੀ ਸਹਿਮਤੀ ਤੇ ਪ੍ਰਵਾਨਗੀ ਦਿੱਤੀ ਗਈ ਅਤੇ ਇਸ ਦੀ ਵੀਡੀਓ ਰਿਕਾਰਡਿੰਗ ਜਨਤਕ ਕਰਨ ਦਾ ਫ਼ੈਸਲਾ ਹੋਇਆ।
ਸਮਝੌਤੇ ਅਨੁਸਾਰ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਗੁਲਮਰਗ ਵਿਖੇ ਸਥਿਤ ਗੁਰਦੁਆਰਾ ਸਾਹਿਬ ਦਾ ਨਾਮ ‘ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਯਾਦਗਾਰ ਭਾਈ ਵੀਰ ਸਿੰਘ’ ਹੀ ਰਹੇਗਾ ਅਤੇ ਅਗਾਂਹ ਤੋਂ ਇਸ ਨਾਮ ਨੂੰ ਬਦਲਿਆ ਨਹੀਂ ਜਾਵੇਗਾ। ਇਸ ਮਾਮਲੇ ਵਿੱਚ ਮੁੰਬਈ ਦੇ ਇਕ ਦਾਨੀ ਸੱਜਣ ਸ. ਗੁਰਿੰਦਰ ਸਿੰਘ ਬਾਵਾ ਵੱਲੋਂ ਗੁਰਦੁਆਰਾ ਸਾਹਿਬ ਦੀ ਇਮਾਰਤ ਲਈ ਜੋ 50 ਲੱਖ ਰੁਪਏ ਪ੍ਰਬੰਧਕ ਕਮੇਟੀ ਦੇ ਖਾਤੇ ਵਿਚ ਸੇਵਾ ਵਜੋਂ ਪਾਏ ਗਏ ਹਨ, ਉਹ ਉਨ੍ਹਾਂ ਨੂੰ ਵਾਪਸ ਕੀਤੇ ਜਾਣਗੇ। ਗੁਰੂ ਘਰ ਦੀ ਸੇਵਾ ਕਾਰ-ਸੇਵਾ ਰਾਹੀਂ ਕਰਵਾਈ ਜਾ ਰਹੀ ਹੈ, ਜਿਸ ਵਿੱਚ ਜੰਮੂ-ਕਸ਼ਮੀਰ ਤੋਂ ਇਲਾਵਾ ਹੋਰ ਸੰਗਤਾਂ ਵੀ ਵੱਧ ਚੜ੍ਹ ਕੇ ਯੋਗਦਾਨ ਪਾਉਣ ਅਤੇ ਰਹਿੰਦੇ ਕਾਰਜ ਮੁਕੰਮਲ ਕਰਵਾਉਣ।
ਇਹ ਵੀ ਤੈਅ ਹੋਇਆ ਹੈ ਕਿ ਦੋਵੇਂ ਸਮੂਹਾਂ ਵਿਚੋਂ ਕੋਈ ਵੀ ਧਿਰ ਇਸ ਮਸਲੇ ’ਤੇ ਨਾ ਅਦਾਲਤ ਵਿਚ ਜਾਵੇਗੀ ਅਤੇ ਨਾਂ ਹੀ ਇੱਕ ਦੂਜੇ ਵਿਰੁੱਧ ਦੂਸ਼ਣਬਾਜੀ ਜਾਂ ਸੋਸ਼ਲ ਮੀਡੀਆ ’ਤੇ ਪੋਸਟ/ਬਿਆਨ/ਵੀਡੀਓ ਆਦਿ ਪਾਵੇਗੀ, ਆਪਸ ਵਿਚ ਰਲ ਮਿਲ ਕੇ ਪ੍ਰੇਮ ਭਾਵਨਾ ਨਾਲ ਗੁਰੂ ਘਰ ਵਿੱਚ ਸੇਵਾਵਾਂ ਕਰਨਗੀਆਂ। ਦੋਵੇਂ ਸਮੂਹਾਂ ਜੰਮੂ-ਕਸ਼ਮੀਰ ਵਿਚ ਪੰਜਾਬੀ ਭਾਸ਼ਾ ਨੂੰ ਆ ਰਹੀਆਂ ਚੁਣੌਤੀਆਂ ਨਾਲ ਨਜਿੱਠਣ ਅਤੇ ਲੋੜਵੰਦ ਸਿੱਖਾਂ ਦੀ ਮਦਦ ਲਈ ਸਾਂਝੇ ਯਤਨ ਕਰਨਗੀਆਂ। ਸਾਰੇ ਸਿੱਖ ਸ੍ਰੀ ਅਨੰਦਪੁਰ ਸਾਹਿਬ ਦੇ ਵਾਸੀ ਹਨ ਆਪਸ ਵਿੱਚ ਗੁਰ ਭਾਈਆਂ ਵਾਂਗ ਰਹਿਣਗੇ।

Have something to say? Post your comment

 
 
 
 

ਪੰਜਾਬ

ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਪੰਜ ਮਹੀਨਿਆਂ ਵਿੱਚ 2.26 ਲੱਖ ਤੋਂ ਵੱਧ ਮਰੀਜ਼ਾਂ ਦਾ ਇਲਾਜ ਹੋਇਆ: ਡਾ. ਬਲਬੀਰ ਸਿੰਘ

ਜੇਲ੍ਹ ਵਿੱਚ ਬੰਦ ਗੈਂਗਸਟਰ ਫਿਰੋਜ਼ਪੁਰ ਖੇਤਰ ਵਿੱਚ ਇੱਕ ਅਪਰਾਧਿਕ ਨੈੱਟਵਰਕ ਚਲਾ ਰਿਹਾ ਸੀ: ਡੀਜੀਪੀ ਗੌਰਵ ਯਾਦਵ

ਨਸ਼ੇ ਦੀ ਲਤ ਖ਼ਿਲਾਫ਼ ਜੰਗ ਵਿੱਚ ਅਧਿਆਪਕਾਂ, ਮਾਪਿਆਂ ਅਤੇ ਸਮਾਜ ਦੀ ਭੂਮਿਕਾ ਸਭ ਤੋਂ ਵੱਧ ਮਹੱਤਵਪੂਰਨ: ਡਾ. ਬਲਬੀਰ ਸਿੰਘ

ਪੰਜਾਬ ਪੁਲਿਸ ਅਤੇ ਫਿੱਕੀ ਕੈਸਕੇਡ ਵੱਲੋਂ ਤਸਕਰੀ ਅਤੇ ਜਾਲਸਾਜ਼ੀ ਨਾਲ ਨਜਿੱਠਣ ਲਈ ਸਮਰੱਥਾ ਨਿਰਮਾਣ ਪ੍ਰੋਗਰਾਮ ਕਰਵਾਇਆ ਗਿਆ

ਅਮਨ ਅਰੋੜਾ ਵੱਲੋਂ ਅਧਿਕਾਰੀਆਂ ਨੂੰ ਸ਼ੁਭਕਾਮਨਾਵਾਂ; ਉਨ੍ਹਾਂ ਨੂੰ ਸ਼ਾਨਦਾਰ ਸੇਵਾ ਨਿਭਾਉਣ ਅਤੇ ਪੰਜਾਬ ਨੂੰ ਮਾਣ ਦਿਵਾਉਣ ਲਈ ਪ੍ਰੇਰਿਆ

ਜਰਨੈਲ ਸਿੰਘ ਆਰਟਿਸਟ ਸਿਮਰਤੀ ਗ੍ਰੰਥ ਲੁਧਿਆਣਾ ਵਿੱਚ ਪ੍ਰੋ. ਜਗਮੋਹਨ ਸਿੰਘ , ਡਾ. ਐੱਸ ਪੀ ਸਿੰਘ , ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਵੱਲੋਂ ਲੋਕ ਅਰਪਣ

ਮਾਵਾਂ-ਧੀਆਂ ਸਤਿਕਾਰ ਯੋਜਨਾ ਦਾ ਲਾਭ ਹਰ ਯੋਗ ਮਹਿਲਾ ਤੱਕ ਪਹੁੰਚਾਉਣਾ ਸਾਡਾ ਸੰਕਲਪ : ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ

1076 ਹੈਲਪਲਾਈਨ ਪੰਜਾਬ ਦੇ ਬਜ਼ੁਰਗਾਂ ਨੂੰ ਸਨਮਾਨ, ਆਤਮਨਿਰਭਰਤਾ ਅਤੇ ਸਰਕਾਰੀ ਸੇਵਾਵਾਂ ਤੱਕ ਆਸਾਨ ਪਹੁੰਚ ਕਰਵਾ ਰਹੀ ਹੈ ਯਕੀਨੀ

ਸੰਤ ਬਾਬਾ ਭੂਰੀ ਵਾਲੇ ਸੀਨੀ ਸਕੈ ਸਕੂਲ ਦੇ ਵਿਦਿਆਰਥੀ ਨਿਰਵੈਰ ਸਿੰਘ ਨੂੰ ਕਵੀਸ਼ਰੀ ਸੁਣਾਉਣ ਤੇ ਜਥੇਦਾਰ ਗੜਗੱਜ ਨੇ ਸਨਮਾਨਿਤ ਕੀਤਾ

ਸਮਾਜ ਵਿੱਚੋਂ ਨਸ਼ਿਆਂ ਦੇ ਖ਼ਾਤਮੇ ਲਈ ਸੂਬੇ ਭਰ ਵਿਚੋਂ 67000 ਤੋਂ ਵੱਧ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ: ਕੁਲਤਾਰ ਸਿੰਘ ਸੰਧਵਾਂ