BREAKING NEWS
ਪੰਜਾਬ ਸਰਕਾਰ ਸਿੱਖਿਆ ਖੇਤਰ ਨੂੰ ਹੋਰ ਮਜ਼ਬੂਤ ਕਰਨ ਲਈ ਵਚਨਬੱਧ, ਹਰ ਬੱਚੇ ਨੂੰ ਸਫ਼ਲ ਹੋਣ ਲਈ ਬਰਾਬਰ ਮੌਕੇ ਯਕੀਨੀ ਬਣਾਏ ਜਾ ਰਹੇ ਹਨ: ਮੁੱਖ ਮੰਤਰੀ ਭਗਵੰਤ ਸਿੰਘ ਮਾਨਪੰਜਾਬ ਦਾ ਚੋਣ ਅਮਲਾ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਲਈ ਪੂਰੀ ਤਰ੍ਹਾਂ ਤਿਆਰ: ਸੀ.ਈ.ਓ. ਪੰਜਾਬਸਮਾਜ ਵਿੱਚੋਂ ਨਸ਼ਿਆਂ ਦੇ ਖ਼ਾਤਮੇ ਲਈ ਸੂਬੇ ਭਰ ਵਿਚੋਂ 67000 ਤੋਂ ਵੱਧ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ: ਕੁਲਤਾਰ ਸਿੰਘ ਸੰਧਵਾਂਈਜ਼ੀ ਜਮ੍ਹਾਂਬੰਦੀ' ਪੋਰਟਲ ਜ਼ਮੀਨ ਸਬੰਧੀ ਸੇਵਾਵਾਂ ਨੂੰ ਸੁਚਾਰੂ ਬਣਾਉਂਦਾ ਹੈ ਅਤੇ ਮਾਲ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਦਾ ਹੈ: ਸਪੀਕਰ ਕੁਲਤਾਰ ਸਿੰਘ ਸੰਧਵਾਂ7 ਨਗਰ ਕੌਂਸਲਾਂ ਵਿੱਚ ਮੁੱਖ ਸੜਕੀ ਪ੍ਰਾਜੈਕਟ 15 ਦਿਨਾਂ ਦੇ ਅੰਦਰ ਸ਼ੁਰੂ ਹੋ ਜਾਣਗੇ: ਹਰਜੋਤ ਸਿੰਘ ਬੈਂਸਭਗਵੰਤ ਮਾਨ ਵਲੋਂ ਨੀਤੀ ਆਯੋਗ ਮੀਟਿੰਗ ਵਿੱਚ ਪੰਜਾਬ ਲਈ ਵਿਸ਼ੇਸ਼ ਦਰਜਾ ਤੇ ਸਰਹੱਦੀ ਖੇਤਰਾਂ ਲਈ ਖ਼ਾਸ ਪੈਕੇਜ ਦੀ ਮੰਗ

ਪੰਜਾਬ

ਸੁਖਬੀਰ ਬਾਦਲ ਵੱਲੋਂ ਇਸਤਰੀ ਅਕਾਲੀ ਦਲ ਦੇ ਹਲਕਾ ਪ੍ਰਧਾਨਾਂ ਦੀ ਦੂਜੀ ਸੂਚੀ ਜਾਰੀ

ਕੌਮੀ ਮਾਰਗ ਬਿਊਰੋ | June 15, 2026 07:22 PM


ਚੰਡੀਗੜ੍ਹ -ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਅਤੇ ਵੱਖ—ਵੱਖ ਵਿਧਾਨ ਸਭਾ ਦੇ ਹਲਕਾ ਇੰਚਾਰਜਾਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਅੱਜ ਇਸਤਰੀ ਅਕਾਲੀ ਦਲ ਦੀਆਂ 23 ਹੋਰ ਹਲਕਾ ਪ੍ਰਧਾਨਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਇਸਤਰੀ ਅਕਾਲੀ ਦਲ ਦੀਆਂ 56 ਹਲਕਿਆਂ ਦੀਆਂ ਹਲਕਾ ਪ੍ਰਧਾਨਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਉਹਨਾਂ ਦੱਸਿਆ ਕਿ ਅੱਜ ਹੋਰ 23 ਵਿਧਾਨ ਸਭਾ ਹਲਕਿਆ ਦੀਆਂ ਹਲਕਾ ਪ੍ਰਧਾਨਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਜਿਹੜੀਆਂ ਮਿਹਨਤੀ ਇਸਤਰੀ ਅਕਾਲੀ ਦਲ ਦੀਆਂ ਬੀਬੀਆਂ ਨੂੰ ਵੱਖ—ਵੱਖ 23 ਵਿਧਾਨ ਸਭਾ ਹਲਕਿਆਂ ਦੀਆਂ ਹਲਕਵਾਰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਹਲਕਾ ਬਠਿੰਡਾ (ਸ਼ਹਿਰੀ) ਬੀਬੀ ਬਲਵਿੰਦਰ ਕੌਰ ਚਹਿਲ, ਹਲਕਾ ਬਰਨਾਲਾ ਬੀਬੀ ਅਨੀਤਾ ਮੱਟੂ, ਹਲਕਾ ਗੁਰੂ ਹਰਸਹਾਏ ਬੀਬੀ ਰਾਜਵੀਰ ਕੌਰ ਤੱਲੇਵਾਲਾ, ਹਲਕਾ ਜੀਰਾ ਬੀਬੀ ਜਸਵਿੰਦਰ ਕੌਰ ਜੀਰਾ, ਹਲਕਾ ਕੋਟਕਪੁਰਾ ਬੀਬੀ ਸੁਖਦੀਪ ਕੌਰ ਮੱਲੀ ਢੁੱਡੀ, ਹਲਕਾ ਫਤਿਹਗੜ ਚੂੜੀਆਂ ਬੀਬੀ ਜਸਬੀਰ ਕੌਰ ਵੀਲਾ ਤੇਜਾ, ਹਲਕਾ ਡੇਰਾ ਬਾਬਾ ਨਾਨਕ ਬੀਬੀ ਕਿਰਨਦੀਪ ਕੌਰ, ਹਲਕਾ ਚੱਬੇਵਾਲ (ਐਸ.ਸੀ) ਬੀਬੀ ਜਸਪ੍ਰੀਤ ਕੌਰ ਰਾਮਪੁਰ ਸੈਣੀਆਂ, ਹਲਕਾ ਜਗਰਾਉਂ (ਐਸ.ਸੀ) ਬੀਬੀ ਸਤਪਾਲ ਕੌਰ ਲੀਲਾ ਮੇਘ ਸਿੰਘ, ਹਲਕਾ ਖੰਨਾ ਬੀਬੀ ਕੁਲਦੀਪ ਕੌਰ ਕਲੀਰਾਓ, ਹਲਕਾ ਸਮਰਾਲਾ ਬੀਬੀ ਪਰਮਜੀਤ ਕੌਰ ਕੰਗ, ਹਲਕਾ ਮੋਹਾਲੀ ਬੀਬੀ ਭੁਪਿੰਦਰ ਕੌਰ ਗੋਸਲ, ਹਲਕਾ ਖਰੜ ਬੀਬੀ ਰੁਪਿੰਦਰ ਕੌਰ ਧੀਮਾਨ, ਹਲਕਾ ਡੇਰਾਬਸੀ ਬੀਬੀ ਬਲਵਿੰਦਰ ਕੌਰ ਈਸਾਪੁਰ, ਹਲਕਾ ਸ੍ਰੀ ਮੁਕਤਸਰ ਸਾਹਿਬ (ਸ਼ਹਿਰੀ) ਬੀਬੀ ਅੰਮ੍ਰਿਤਪਾਲ ਕੌਰ ਅਤੇ ਸ਼੍ਰੀ ਮੁਕਤਸਰ ਸਾਹਿਬ (ਦਿਹਾਤੀ) ਬੀਬੀ ਸੁਰਜੀਤ ਕੌਰ, ਹਲਕਾ ਅਮਰਗੜ੍ਹ ਬੀਬੀ ਸੁਖਵਿੰਦਰ ਕੌਰ ਭੁੱਲਰਾਂ, ਹਲਕਾ ਸ਼੍ਰੀ ਅਨੰਦਪੁਰ ਸਾਹਿਬ ਬੀਬੀ ਹਰਦੀਪ ਕੌਰ ਕੋਟਲਾ, ਹਲਕਾ ਪਟਿਆਲਾ (ਦਿਹਾਤੀ) ਬੀਬੀ ਜਸਪਾਲ ਕੌਰ ਬਾਰਨ, ਹਲਕਾ ਸਮਾਣਾ ਬੀਬੀ ਹਰਜੀਤ ਕੌਰ ਚੌਂਠ, ਹਲਕਾ ਨਵਾਂਸ਼ਹਿਰ ਬੀਬੀ ਸਤਪਾਲ ਕੌਰ ਪਾਬਲਾ, ਹਲਕਾ ਸ਼ਾਹਕੌਟ ਬੀਬੀ ਕੁਲਦੀਪ ਕੌਰ ਝੁੱਗੀਆਂ, ਹਲਕਾ ਸੁਨਾਮ ਬੀਬੀ ਪਰਮਿੰਦਰ ਕੌਰ ਬਰਾੜ ਲੋਂਗੋਵਾਲ ਅਤੇ ਹਲਕਾ ਖਡੂਰ ਸਾਹਿਬ ਤੋਂ ਬੀਬੀ ਮਨਜੀਤ ਕੌਰ ਡਿਆਲ ਰਾਜਪੂਤਾਂ ਦੇ ਨਾਮ ਸ਼ਾਮਲ ਹਨ।

Have something to say? Post your comment

 
 
 
 

ਪੰਜਾਬ

ਕਥਿਤ ਫੋਰੈਂਸਿਕ ਰਿਪੋਰਟ ਰਾਹੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬਦਨਾਮ ਕਰਨ ਦੀ ਬਾਦਲ ਗੈਂਗ ਦੀ ਚਾਲ ਨਾਕਾਮ ਹੋਈ- ਬਲਤੇਜ ਪੰਨੂ

ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਦੀਆਂ ਇਤਰਾਜਯੋਗ ਮੱਦਾ ਨੂੰ ਹਟਾਉਣ ਲਈ ਜਥੇਦਾਰਾਂ ਦੀ ਅਗਵਾਈ ਹੇਠ ਪੰਥ ਹੋਇਆ ਇਕਜੁੱਟ

ਅਕਾਲ ਤਖ਼ਤ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੋਸ਼ੀ ਐਲਾਨਿਆ-29 ਜੂਨ ਨੂੰ ਸਾਰੇ ਸਿੱਖ ਵਿਧਾਇਕਾਂ ਅਤੇ ਕੈਬਨਿਟ ਨੂੰ ਕੀਤਾ ਤਲਬ

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਵਿਸ਼ਵ ਖੁਰਾਕ ਸੁਰੱਖਿਆ ਦਿਵਸ ਮਨਾਇਆ ਗਿਆ

ਪੰਜਾਬ ਸਰਕਾਰ ਸਿੱਖਿਆ ਖੇਤਰ ਨੂੰ ਹੋਰ ਮਜ਼ਬੂਤ ਕਰਨ ਲਈ ਵਚਨਬੱਧ, ਹਰ ਬੱਚੇ ਨੂੰ ਸਫ਼ਲ ਹੋਣ ਲਈ ਬਰਾਬਰ ਮੌਕੇ ਯਕੀਨੀ ਬਣਾਏ ਜਾ ਰਹੇ ਹਨ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪੰਜਾਬ ਦਾ ਚੋਣ ਅਮਲਾ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਲਈ ਪੂਰੀ ਤਰ੍ਹਾਂ ਤਿਆਰ: ਸੀ.ਈ.ਓ. ਪੰਜਾਬ

ਸਵਰਗੀ ਸ ਤਰਲੋਚਨ ਸਿੰਘ ਨੇ ਆਪਣਾ ਪੁੱਤ ਮੇਜਰ ਸਿੰਘ ਹੱਕ ਸੱਚ ਦੀ ਲੜਾਈ ਲਈ ਤੋਰਨਾ ਵੱਡੀ ਗੱਲ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਕਾਲੇ ਦੌਰ ਵਿੱਚੋਂ ਕੱਢਿਆ; ਹੁਣ ਸਾਨੂੰ ਰੁਕਣ ਨਹੀਂ ਦੇਣਾ ਚਾਹੀਦਾ: ਅਰਵਿੰਦ ਕੇਜਰੀਵਾਲ

ਹੁਣ ਸਾਲਾਸਰ-ਖਾਟੂ ਸ਼ਿਆਮ , ਹਰਿਦੁਆਰ-ਰਿਸ਼ੀਕੇਸ਼ ਅਤੇ ਮਥੁਰਾ-ਵ੍ਰਿੰਦਾਵਨ ਦੇ ਵੀ ਮੁਫ਼ਤ ਦਰਸ਼ਨ ਕਰਵਾਏਗੀ ਭਗਵੰਤ ਮਾਨ ਸਰਕਾਰ- ਕੇਜਰੀਵਾਲ

ਮਾਨ ਸਰਕਾਰ ਵਪਾਰੀਆਂ, ਦੁਕਾਨਦਾਰਾਂ ਅਤੇ ਕਾਰੋਬਾਰੀਆਂ ਦੀ ਮਦਦ ਲਈ ਹਮੇਸ਼ਾ ਵਚਨਬੱਧ: ਅਰਵਿੰਦ ਕੇਜਰੀਵਾਲ