ਨੈਸ਼ਨਲ

ਗੁਰਦੁਆਰਾ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਚਲ ਰਹੇ ਹਨ ਲੜੀਵਾਰ ਗੁਰਬਾਣੀ ਦੀਵਾਨ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | June 21, 2026 07:20 PM

ਨਵੀਂ ਦਿੱਲੀ - ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਵਨ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ, ਫਤਿਹ ਨਗਰ ਵਿਖੇ ਧਾਰਮਿਕ ਸਮਾਗਮ ਸ਼ਰਧਾ ਅਤੇ ਸਤਿਕਾਰ ਨਾਲ ਕਰਵਾਏ ਜਾ ਰਹੇ ਹਨ। ਗੁਰਦੁਆਰਾ ਸਾਹਿਬ ਸਜ ਰਹੇ ਸਵੇਰ ਅਤੇ ਸ਼ਾਮ ਦੇ ਦੀਵਾਨ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਦਾ ਲਾਹਾ ਪ੍ਰਾਪਤ ਕਰ ਰਹੀਆਂ ਹਨ । ਇਸ ਮੌਕੇ ਭਾਈ ਗੁਰਕੀਰਤ ਸਿੰਘ ਹਜੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ, ਭਾਈ ਹਰਜੋਤ ਸਿੰਘ ਹਜੂਰੀ ਰਾਗੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ, ਭਾਈ ਮਨਿੰਦਰ ਸਿੰਘ ਫ਼ਤਹਿਗੜ੍ਹ ਚੂੜੀਆਂ, ਭਾਈ ਧਰਮਿੰਦਰ ਸਿੰਘ ਹਜੂਰੀ ਰਾਗੀ ਫਤਹਿਗੜ੍ਹ ਸਾਹਿਬ, ਭਾਈ ਅੰਮ੍ਰਿਤਪਾਲ ਸਿੰਘ ਜਲੰਧਰ ਵਾਲੇ, ਭਾਈ ਨਵਨੀਤ ਸਿੰਘ ਹਜੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਭਾਈ ਸੁਰਜੀਤ ਸਿੰਘ, ਭਾਈ ਮੱਖਣ ਸਿੰਘ, ਭਾਈ ਦਵਿੰਦਰ ਸਿੰਘ ਹਜੂਰੀ ਰਾਗੀ ਨੇ ਰਸਭਿੰਨਾ ਗੁਰਬਾਣੀ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ । ਗ੍ਰੰਥੀ ਸਿੰਘ ਭਾਈ ਪ੍ਰੀਤਮ ਸਿੰਘ, ਭਾਈ ਇਕਬਾਲ ਸਿੰਘ, ਭਾਈ ਜਗਦੇਵ ਸਿੰਘ ਅਤੇ ਭਾਈ ਅਮਨਦੀਪ ਸਿੰਘ ਨੇ ਦੱਸਿਆ ਕਿ ਨਿਤਨੇਮ ਦੀ ਸੰਥਿਆ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਸੰਥਿਆ ਨਿਰੰਤਰ ਚੱਲ ਰਹੀ ਹੈ, ਜਿਸ ਵਿੱਚ ਸੰਗਤਾਂ ਉਤਸ਼ਾਹ ਨਾਲ ਭਾਗ ਲੈ ਕੇ ਗੁਰਬਾਣੀ ਦੇ ਸ਼ੁੱਧ ਉਚਾਰਨ ਅਤੇ ਅਰਥਾਂ ਨੂੰ ਸਰਵਣ ਕਰਦਿਆਂ ਆਪਣੇ ਜੀਵਨ ਨੂੰ ਗੁਰਮਤਿ ਨਾਲ ਜੋੜ ਰਹੀਆਂ ਹਨ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਜਗਮੋਹਨ ਸਿੰਘ ਆਨੰਦ, ਮੀਤ ਪ੍ਰਧਾਨ ਸਰਦਾਰ ਤਰਵਿੰਦਰ ਪਾਲ ਸਿੰਘ, ਸਕੱਤਰ ਸਰਦਾਰ ਮਨਮੋਹਨ ਸਿੰਘ, ਮੀਤ ਸਕੱਤਰ ਸਰਦਾਰ ਦਵਿੰਦਰ ਸਿੰਘ ਭਸੀਨ ਅਤੇ ਖਜਾਨਚੀ ਸਰਦਾਰ ਗੁਰਮੀਤ ਸਿੰਘ ਜੱਗੀ ਨੇ ਕਿਹਾ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮਹਾਨ ਸ਼ਹਾਦਤ ਸਾਨੂੰ ਸੱਚ, ਸੇਵਾ, ਸਹਿਣਸ਼ੀਲਤਾ ਅਤੇ ਪ੍ਰਭੂ ਦੇ ਭਾਣੇ ਵਿੱਚ ਰਹਿਣ ਦੀ ਪ੍ਰੇਰਣਾ ਦਿੰਦੀ ਹੈ ਅਤੇ ਓਨ੍ਹਾ ਦੀ ਸ਼ਹਾਦਤ ਸਿੱਖ ਪੰਥ ਵਿਚ ਪਹਿਲੀ ਸ਼ਹਾਦਤ ਸੀ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਮਨੁੱਖਤਾ, ਧਾਰਮਿਕ ਆਜ਼ਾਦੀ ਅਤੇ ਸੱਚ ਦੇ ਮਾਰਗ ਉੱਤੇ ਅਡੋਲ ਰਹਿਣ ਦਾ ਅਮਰ ਸੰਦੇਸ਼ ਹੈ, ਜੋ ਸਦੀਆਂ ਤੱਕ ਸੰਸਾਰ ਨੂੰ ਰਾਹ ਦਿਖਾਉਂਦਾ ਰਹੇਗਾ। ਓਨ੍ਹਾ ਦਸਿਆ ਗੁਰਦੁਆਰਾ ਸਾਹਿਬ ਵੱਲੋਂ ਧਾਰਮਿਕ ਸਮਾਗਮਾਂ ਦੇ ਨਾਲ-ਨਾਲ ਮਨੁੱਖਤਾ ਦੀ ਭਲਾਈ ਲਈ ਲੋੜਵੰਦ ਪਰਿਵਾਰਾਂ ਦੀ ਸਹਾਇਤਾ, ਨਿਰੰਤਰ ਗੁਰੂ ਕਾ ਲੰਗਰ, ਗੁਰਮਤਿ ਕਲਾਸਾਂ, ਸਿੱਖੀ ਪ੍ਰਚਾਰ, ਮੈਡੀਕਲ ਸਮੇਤ ਅਨੇਕਾਂ ਸਮਾਜ ਭਲਾਈ ਦੇ ਕਾਰਜ ਨਿਰੰਤਰ ਚਲਾਏ ਜਾ ਰਹੇ ਹਨ। ਗੁਰੂਘਰ ਦੇ ਪ੍ਰਬੰਧਕਾਂ ਨੇ ਦਸਿਆ ਆਉਣ ਵਾਲੇ ਦਿਨਾਂ ਵਿੱਚ ਗੁਰਦੁਆਰਾ ਸਾਹਿਬ ਵਿਖੇ ਭਾਈ ਜਸਪਾਲ ਸਿੰਘ ਦਿੱਲੀ, ਨਿਸ਼ਕਾਮ ਸੇਵਕ ਜਥਾ, ਭਾਈ ਗੁਰਦੇਵ ਸਿੰਘ ਆਸਟ੍ਰੇਲੀਆ ਵਾਲੇ ਆਪਣੀ ਹਾਜ਼ਰੀ ਭਰਨਗੇ ਅਤੇ ਇਸਦੇ ਨਾਲ ਨਾਮ ਅਭਿਆਸ ਸਮਾਗਮ ਵੀ ਕਰਵਾਏ ਜਾ ਰਹੇ ਹਨ । ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਗੁਰਬਾਣੀ ਕੀਰਤਨ ਅਤੇ ਨਾਮ ਸਿਮਰਨ ਦਾ ਲਾਭ ਪ੍ਰਾਪਤ ਕਰਨ।

Have something to say? Post your comment

 
 
 
 

ਨੈਸ਼ਨਲ

ਦਿੱਲੀ ਤੋਂ 62 ਸ਼ਰਧਾਲੂਆਂ ਦਾ ਜੱਥਾ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਪਾਕਿਸਤਾਨ ਪੁੱਜਿਆ: ਕਾਲਕਾ/ ਕਾਹਲੋਂ

ਦਿੱਲੀ ਗੁਰਦੁਆਰਾ ਕਮੇਟੀ ਵਲੋਂ ਪੰਥ ਰਤਨ ਬਾਬਾ ਹਰਬੰਸ ਸਿੰਘ ਕਾਰ ਸੇਵਾ ਦੇ 50 ਸਾਲ ਪੂਰੇ ਹੋਣ ’ਤੇ ਗੁਰਮਤਿ ਸਮਾਗਮ

ਤਖ਼ਤ ਸ੍ਰੀ ਪਟਨਾ ਸਾਹਿਬ ਰੇਲਵੇ ਕਾਊਂਟਰ 'ਤੇ ਸਿੱਖ ਸ਼ਰਧਾਲੂ ਨਾਲ ਦੁਰਵਿਵਹਾਰ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ: ਲਖਵਿੰਦਰ ਸਿੰਘ

ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਆਯੋਜਿਤ ਗੁਰਮਤਿ ਕੈਂਪਾਂ ਦੀ ਹੋਈ ਸ਼ਾਨਦਾਰ ਸਮਾਪਤੀ

ਧਰਮ ਯੁੱਧ ਮੋਰਚੇ ਦੇ ਏਜੰਡੇ ਵਿੱਚ ਪੰਥਕ ਤੇ ਪੰਜਾਬ ਦੇ ਭਖਦੇ ਮਸਲੇ ਸ਼ਾਮਲ ਕੀਤੇ ਜਾਣ : ਪੰਥਕ ਜਥੇਬੰਦੀਆਂ ਇੰਦੌਰ

ਨਿਹੰਗ ਸਿੰਘਾਂ ਨਾਲ ਧੱਕੇਸ਼ਾਹੀ ਅਤੇ ਨੰਗੇ ਸਿਰ ਅਦਾਲਤ ਵਿੱਚ ਪੇਸ਼ੀ ਅਸਹਿਣਯੋਗ, ਬੇਕਸੂਰ ਸਿੰਘਾਂ ਦੀ ਤੁਰੰਤ ਰਿਹਾਈ ਹੋਵੇ : ਸ਼੍ਰੋਮਣੀ ਰਾਗੀ ਸਭਾ

ਦਿੱਲੀ ਗੁਰਦੁਆਰਾ ਕਮੇਟੀ ਉੱਤਰਾਖੰਡ ਭੇਜੇਗੀ ਉੱਚ ਪੱਧਰੀ ਵਫ਼ਦ, ਸਿੱਖ ਸ਼ਰਧਾਲੂਆਂ ’ਤੇ ਹਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ

ਬਿਹਾਰ ਦੇ ਸਾਬਕਾ ਮੁੱਖ ਮੰਤਰੀ ਨੀਤੀਸ਼ ਕੁਮਾਰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਨਤਮਸਤਕ ਹੋਏ

ਹੇਮਕੁੰਟ ਸਾਹਿਬ ਯਾਤਰਾ ਦੌਰਾਨ ਸਿੱਖ ਸ਼ਰਧਾਲੂਆਂ ਨਾਲ  ਦੁਰਵਿਵਹਾਰ ਦੇ ਮਾਮਲੇ 'ਤੇ ਮੁੱਖ ਮੰਤਰੀ  ਧਾਮੀ ਨੂੰ ਸਰਨਾ ਨੇ ਲਿਖਿਆ ਪੱਤਰ

ਲੁਧਿਆਣਾ ਵਿੱਚ 21 ਜੂਨ ਨੂੰ ਬਹੁਜਨ ਦ੍ਰਾਵਿੜਾ ਭਾਈਚਾਰੇ ਦੀ ਹੋਵੇਗੀ ਅਹਿਮ ਮੀਟਿੰਗ: ਜੀਵਨ ਸਿੰਘ ਤਾਮਿਲ