ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਤਵੀ ਪੀੜੀ ਵਿਚੋ ਡਾ ਜ਼ਸਵਿੰਦਰ ਸਿੰਘ ਨੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸ੍ਰੀ ਨਿਤਨਨਬੀਨ ਵਲੋ ਪੰਜਾਬ ਵਿਚ ਖ਼ਾਲਸਾ ਰਾਜ ਵਰਗਾ ਰਾਜ ਸਥਾਪਿਤ ਕੀਤੇ ਜਾਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਪਾਰਟੀ ਦਾ ਧੰਨਵਾਦ ਕੀਤਾ। ਜ਼ਾਰੀ ਇਕ ਬਿਆਨ ਵਿਚ ਡਾ ਜ਼ਸਵਿੰਦਰ ਸਿੰਘ ਨੇ ਕਿਹਾ ਕਿ ਦੁਨੀਆਂ ਦੇ ਬੇਹਤਰੀਨ ਤੋ ਬੇਹਤਰੀਨ ਰਾਜਾਂ ਵਿਚ ਖ਼ਾਲਸਾ ਰਾਜ ਤੇ ਇਨਸਾਫ ਦੇਣ ਦੇ ਮਾਮਲੇ ਵਿਚ ਨੰਬਰ ਇਕ ਖ਼ਾਲਸਾ ਸਰਕਾਰ ਵਰਗਾ ਰਾਜ ਪੰਜਾਬ ਵਿਚ ਸਥਾਪਿਤ ਕਰਨਾ ਇਕ ਅਹਿਮ ਉਪਰਾਲਾ ਹੋਵੇਗਾ। ਉਨਾਂ ਸਵਾਲ ਕੀਤਾ ਕਿ ਭਾਜਪਾ ਪਿਛਲੇ 12 ਸਾਲ ਤੋ ਕੇਂਦਰ ਦੀ ਸਤ੍ਹਾ ਤੇ ਕਾਬਜ ਹੈ ਤੇ ਕੀ ਮੁਲਕ ਵਿਚ ਖ਼ਾਲਸਾ ਰਾਜ ਵਰਗੀ ਰਾਜ ਪ੍ਰਣਾਲੀ ਲਾਗੂ ਹੋ ਗਈ।ਉਨਾਂ ਕਿਹਾ ਕਿ ਅੱਜ ਵੀ ਮੁਲਕ ਕਈ ਸਮਸਿਆਵਾਂ ਨਾਲ ਜ਼ੂਝ ਰਿਹਾ ਹੈ। ਦੇਸ਼ ਆਰਥਿਕ ਤੌਰ ਤੇ ਦਿਨੋ ਦਿਨ ਪਛੜ ਰਿਹਾ ਹੈ।ਦੇਸ਼ ਵਿਚ ਵਸਦੇ ਲੋਕਾਂ ਵਿਚ ਅਸੁਰਖਿਆ ਦੀ ਭਾਵਨਾ ਹੈ। ਉਨਾ ਕਿਹਾ ਕਿ ਪੰਜਾਬ ਵਿਚ ਖਾਲਸਾ ਰਾਜ ਸਥਾਪਿਤ ਕਰਨਾ ਵੀ ਕਿਧਰੇ ਜ਼ੁਮਲਾ ਹੀ ਸਾਬਤ ਨਾ ਹੋਵੇ, ਇਸ ਲਈ ਜਿਨਾਂ ਰਾਜਾਂ ਵਿਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਉਨਾਂ ਰਾਜਾਂ ਵਿਚ ਖ਼ਾਲਸਾ ਰਾਜ ਵਰਗਾ ਰਾਜ ਸਥਾਪਿਤ ਕਰਨ ਲਈ ਯਤਨ ਕਰਨੇ ਚਾਹੀਦੇ ਹਨ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਵੀ ਲਗੇ ਕਿ ਹੁਣ ਪੰਜਾਬ ਦੇ ਦਿਨ ਬਦਲਣ ਵਾਲੇ ਹਨ।