ਪੰਜਾਬ

ਮਹਾਰਾਜਾ ਰਣਜੀਤ ਸਿੰਘ ਦੀ ਸੱਤਵੀਂ ਪੀੜੀ ਨੇ ਭਾਜਪਾ ਪ੍ਰਧਾਨ ਨਿਤਨ ਨਬੀਨ ਦੇ ਬਿਆਨ ਦੀ ਕੀਤੀ ਸਲਾਘਾ

ਚਰਨਜੀਤ ਸਿੰਘ/ ਕੌਮੀ ਮਾਰਗ ਬਿਊਰੋ | June 22, 2026 07:41 PM

ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਤਵੀ ਪੀੜੀ ਵਿਚੋ ਡਾ ਜ਼ਸਵਿੰਦਰ ਸਿੰਘ ਨੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸ੍ਰੀ ਨਿਤਨਨਬੀਨ ਵਲੋ ਪੰਜਾਬ ਵਿਚ ਖ਼ਾਲਸਾ ਰਾਜ ਵਰਗਾ ਰਾਜ ਸਥਾਪਿਤ ਕੀਤੇ ਜਾਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਪਾਰਟੀ ਦਾ ਧੰਨਵਾਦ ਕੀਤਾ। ਜ਼ਾਰੀ ਇਕ ਬਿਆਨ ਵਿਚ ਡਾ ਜ਼ਸਵਿੰਦਰ ਸਿੰਘ ਨੇ ਕਿਹਾ  ਕਿ ਦੁਨੀਆਂ ਦੇ ਬੇਹਤਰੀਨ ਤੋ ਬੇਹਤਰੀਨ ਰਾਜਾਂ ਵਿਚ ਖ਼ਾਲਸਾ ਰਾਜ ਤੇ ਇਨਸਾਫ ਦੇਣ ਦੇ ਮਾਮਲੇ ਵਿਚ ਨੰਬਰ ਇਕ ਖ਼ਾਲਸਾ ਸਰਕਾਰ ਵਰਗਾ ਰਾਜ ਪੰਜਾਬ ਵਿਚ ਸਥਾਪਿਤ ਕਰਨਾ ਇਕ ਅਹਿਮ ਉਪਰਾਲਾ ਹੋਵੇਗਾ। ਉਨਾਂ ਸਵਾਲ ਕੀਤਾ ਕਿ ਭਾਜਪਾ ਪਿਛਲੇ 12 ਸਾਲ ਤੋ ਕੇਂਦਰ ਦੀ ਸਤ੍ਹਾ ਤੇ ਕਾਬਜ ਹੈ ਤੇ ਕੀ ਮੁਲਕ ਵਿਚ ਖ਼ਾਲਸਾ ਰਾਜ ਵਰਗੀ ਰਾਜ ਪ੍ਰਣਾਲੀ ਲਾਗੂ ਹੋ ਗਈ।ਉਨਾਂ ਕਿਹਾ ਕਿ ਅੱਜ ਵੀ ਮੁਲਕ ਕਈ ਸਮਸਿਆਵਾਂ ਨਾਲ ਜ਼ੂਝ ਰਿਹਾ ਹੈ। ਦੇਸ਼ ਆਰਥਿਕ ਤੌਰ ਤੇ  ਦਿਨੋ ਦਿਨ ਪਛੜ ਰਿਹਾ ਹੈ।ਦੇਸ਼ ਵਿਚ ਵਸਦੇ ਲੋਕਾਂ ਵਿਚ ਅਸੁਰਖਿਆ ਦੀ ਭਾਵਨਾ ਹੈ। ਉਨਾ ਕਿਹਾ ਕਿ ਪੰਜਾਬ ਵਿਚ ਖਾਲਸਾ ਰਾਜ ਸਥਾਪਿਤ ਕਰਨਾ ਵੀ ਕਿਧਰੇ ਜ਼ੁਮਲਾ ਹੀ ਸਾਬਤ ਨਾ ਹੋਵੇ, ਇਸ ਲਈ ਜਿਨਾਂ ਰਾਜਾਂ ਵਿਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਉਨਾਂ ਰਾਜਾਂ ਵਿਚ ਖ਼ਾਲਸਾ ਰਾਜ ਵਰਗਾ ਰਾਜ ਸਥਾਪਿਤ ਕਰਨ ਲਈ ਯਤਨ ਕਰਨੇ ਚਾਹੀਦੇ ਹਨ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਵੀ ਲਗੇ ਕਿ ਹੁਣ ਪੰਜਾਬ ਦੇ ਦਿਨ ਬਦਲਣ ਵਾਲੇ ਹਨ।

Have something to say? Post your comment

 
 
 
 

ਪੰਜਾਬ

ਅਕਾਲੀ ਦਲ ਵਾਰਿਸ ਪੰਜਾਬ ਦਾ ਇਸਤਰੀ ਵਿੰਗ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ

ਸਿੰਘ ਸਾਹਿਬਾਨ ਦੇ ਆਦੇਸ਼ ਮੁਤਾਬਿਕ ਉਹ 29 ਜ਼ੂਨ ਨੂੰ ਨਿਮਾਣੇ ਸਿੱਖ ਵਾਂਗ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਾਜਰ ਹੋਵਾਗਾ ; ਇਆਲੀ

27 ਜੂਨ ਦੇ ਜਰਨਲ ਹਾਊਸ ਤੋਂ ਪਹਿਲਾਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਧਾਮੀ, ਬਡੂੰਗਰ ਅਤੇ ਸੁਖਬੀਰ ਨੂੰ ਵੀ ਤਲਬ ਕਰਨ -  ਵਡਾਲਾ

30 ਜੂਨ ਤੱਕ ‘ਓਪਨ ਮੈਨਹੋਲ ਫ੍ਰੀ’ ਹੋਵੇਗਾ ਪੰਜਾਬ: ਹਰਜੋਤ ਸਿੰਘ ਬੈਂਸ

ਪੰਜਾਬ ਕੈਬਨਿਟ ਵੱਲੋਂ ਸਟੇਟ ਡੇਟਾ ਇੰਟੀਗ੍ਰੇਸ਼ਨ ਪਲੇਟਫਾਰਮ ਲਾਗੂ ਕਰਨ ਲਈ ਸਹਿਮਤੀ

ਸੂਬੇ ਦੇ ਬਿਰਧ ਘਰਾਂ ਵਿੱਚ ਰਹਿ ਰਹੇ 641 ਬਜ਼ੁਰਗਾਂ ਦਾ ਮਜ਼ਬੂਤ ਸਹਾਰਾ ਬਣੀ ਮਾਨ ਸਰਕਾਰ

ਪੰਜਾਬ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਨਵੀਂ ਪਹਿਚਾਣ: ਰੋਜ਼ਗਾਰ, ਸਨਮਾਨ ਅਤੇ ਉਮੀਦ ਦੀਆਂ ਕਹਾਣੀਆਂ

ਕਰੋੜਾਂ ਮਾਪਿਆਂ ਦੇ ਸੁਪਨੇ ਸਿੱਖਿਆ ਨਾਲ ਜੁੜੇ ਹੋਏ ਹਨ; ਸੁਧਾਰਾਂ ਰਾਹੀਂ ਵਿਦਿਆਰਥੀਆਂ ਲਈ ਮੌਕੇ ਵਧਣੇ ਚਾਹੀਦੇ ਹਨ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪਹਿਲੀ ਜੁਲਾਈ ਨੂੰ ਹਰ ਮਹਿਲਾ ਦੇ ਖਾਤੇ ਵਿੱਚ ਪਾਈ ਜਾਵੇਗੀ ਤਿੰਨ ਮਹੀਨਿਆਂ ਦੀ ‘ਮਾਵਾਂ ਧੀਆਂ ਸਤਿਕਾਰ ਰਾਸ਼ੀ’: ਮੁੱਖ ਮੰਤਰੀ ਭਗਵੰਤ  ਮਾਨ

ਜਥੇਦਾਰ ਸਾਹਿਬ ਹੁਣ ਸੁਖਬੀਰ ਬਾਦਲ ਨੂੰ ਤਲਬ ਕਰਨ ਅਤੇ ਉਨ੍ਹਾਂ ਨੂੰ ਪੁੱਛਣ ਕਿ ਉਹ ਵੀਡੀਓ ਬਾਰੇ ਦਾਅਵੇ ਕਿਉਂ ਕਰ ਰਹੇ ਸਨ: ਬਲਤੇਜ ਪੰਨੂ