BREAKING NEWS
ਭਾਜਪਾ ਦਾ ਪੰਜਾਬ ਵਿਰੋਧੀ ਏਜੰਡਾ ਬੇਨਕਾਬ ਹੋ ਚੁੱਕਾ ਹੈ,ਪੰਜਾਬ ਦੇ ਲੋਕ ਇਸ ਦੀਆਂ ਸਾਜ਼ਿਸ਼ਾਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ: ਕੁਲਦੀਪ ਸਿੰਘ ਧਾਲੀਵਾਲਐਸ.ਆਈ.ਆਰ. 2026: ਵਿਸ਼ੇਸ਼ ਗਹਿਨ ਸੁਧਾਈ ਤਹਿਤ ਪੰਜਾਬ ਰਾਜ ਵਿੱਚ 25 ਜੂਨ ਤੋਂ ਸ਼ੁਰੂ ਹੋਵੇਗੀ ਘਰੋਂ-ਘਰੀਂ ਗਣਨਾਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੀ.ਐਸ.ਪੀ.ਸੀ.ਐਲ. ਵਿੱਚ ਨਿਯੁਕਤ ਹੋਏ 665 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇਭਗਵੰਤ ਮਾਨ ਸਰਕਾਰ ਰਾਜ ਦੇ ਮੁਲਾਜ਼ਮਾਂ ਦੇ ਬੇਮਿਸਾਲ ਯੋਗਦਾਨ ਦਾ ਦਿਲੋਂ ਕਰਦੀ ਹੈ ਸਤਿਕਾਰ : ਹਰਪਾਲ ਸਿੰਘ ਚੀਮਾਕਮਜ਼ੋਰ ਵਰਗਾਂ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨਾ ਅਤੇ ਸਨਮਾਨਜਨਕ ਜੀਵਨ ਦੇਣਾ ਸਰਕਾਰ ਦੀ ਮੁੱਖ ਤਰਜੀਹਸਫਾਈ ਨਾਲ ਕੋਈ ਸਮਝੌਤਾ ਨਹੀਂ,ਪੰਜਾਬ ਦੇ ਹਰ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣ ਤੱਕ ਅਚਨਚੇਤ ਚੈਕਿੰਗ ਰਹੇਗੀ ਜਾਰੀ : ਹਰਜੋਤ ਬੈਂਸ

ਪੰਜਾਬ

ਵਿਵਾਦਤ ਵੀਡੀਓ ਮਾਮਲੇ ਵਿਚ ਝੂਠੀ ਰਿਪੋਰਟ ਬਣਾਉਣ ਵਾਲਿਆਂ ਤੇ ਐਫ ਆਈ ਆਰ ਦਰਜ

ਚਰਨਜੀਤ ਸਿੰਘ/ ਕੌਮੀ ਮਾਰਗ ਬਿਊਰੋ | June 23, 2026 08:53 PM

ਅੰਮ੍ਰਿਤਸਰ -  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਤਰਾਜਯੌਗ ਵੀਡੀਓ ਮਾਮਲਾ ਦਿਨੋ ਦਿਨ ਭਖਦਾ ਜਾ ਰਿਹਾ ਹੈ। ਅਕਾਲੀ ਆਗੂ ਸ੍ਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਅੰਮ੍ਰਿਤਸਰ ਵਿਚ ਇਕ ਪ੍ਰੈਸ ਵਾਰਤਾ ਕਰਕੇ ਵੀਡੀਓ ਮਾਮਲੇ ਵਿਚ ਸਰਕਾਰੀ ਪੜਤਾਲ ਦੇ ਕੁਝ ਸਨਸਨੀਖੇਜ਼ ਖੁਲਾਸੇ ਕੀਤੇ ਹਨ। ਪੱਤਰਕਾਰਾਂ ਨਾਲ ਗਲ ਕਰਦਿਆਂ ਸ੍ਰ ਮਜੀਠੀਆ ਨੇ ਕਿਹਾ ਕਿ ਜਦ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਵੀਡੀਓ ਦੀ ਫੋਰੈਸਿਕ ਪੜਤਾਲ ਕਰਵਾ ਕੇ ਕਿਹਾ ਕਿ ਵੀਡੀਓ ਬਿਲਕੁਲ ਸਹੀ ਹੈ ਤਾਂ ਮੁੱਖ ਮੰਤਰੀ ਨੇ  ਕਿਹਾਕਿ ਜਥੇਦਾਰ ਸਿਆਸਤ ਕਰ ਰਹੇ ਹਨ।  ਮਜੀਠੀਆ ਕਿਹਾ ਕਿ ਮਾਨ ਦੀ ਇਤਰਾਜਯੌਗ ਵੀਡੀਓ ਦੀ ਫ਼ਰਜ਼ੀ ਰਿਪੋਰਟ ਤਿਆਰ ਕਰਨ ਵਾਲਿਆਂ ’ਤੇ ਹਰਿਆਣਾ ’ਚ ਐੱਫਆਈਆਰ ਦਰਜ ਹੋਈ ਹੈ। ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਵੀਡੀਓ ਦੀ ਫ਼ਰਜ਼ੀ ਫੋਰੈਂਸਿਕ ਰਿਪੋਰਟ ਤਿਆਰ ਕਰਨ ਵਾਲਿਆਂ ਵਿਰੁੱਧ ਹਰਿਆਣਾ ਦੇ ਗੁੜਗਾਓਂ ਵਿਚ ਐੱਫਆਈਆਰ ਦਰਜ ਕੀਤੀ ਗਈ ਹੈ।ਪੁਲਿਸ ਨੇ ਇਸ ਮਾਮਲੇ ਵਿਚ ਅਰੁਣ ਮਹਿੰਦਰੂ ਅਤੇ ਅੰਕਿਤ ਨੂੰ ਨਾਮਜ਼ਦ ਕੀਤਾ ਹੈ। ਮਜੀਠੀਆ ਨੇ ਕਿਹਾ ਕਿ ਐੱਫਆਈਆਰ ਵਿਚ ਪੰਜਾਬ ਸਰਕਾਰ ਦੇ ਕੁਝ ਅਧਿਕਾਰੀਆਂ ਦੀ ਸ਼ਮੂਲੀਅਤ ਦਾ ਵੀ ਜ਼ਿਕਰ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪਹਿਲਾਂ ਹੀ ਇਸ ਵੀਡੀਓ ਦੀ ਜਾਂਚ ਪਹਿਲਾਂ ਹੀ ਕਰਵਾਈ ਲਈ ਸੀ। ਉਸ ਜਾਂਚ ਨੂੰ ਝੂਠਾ ਸਾਬਤ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸਟਾਫ਼ ਨਾਲ ਮਿਲ ਕੇ ਉਨ੍ਹਾਂ ਰਿਪੋਰਟਾਂ ਨੂੰ ਝੂਠਾ ਸਾਬਤ ਕਰਨ ਲਈ ਇਕ ਫਰਜੀ ਰਿਪੋਰਟ ਤਿਆਰ ਕਰਵਾਈ ਹੈ। ਪਰ ਗੁਰੂ ਸਾਹਿਬਾਨ ਦੀ ਕ੍ਰਿਪਾ ਨਾਲ ਉਨ੍ਹਾਂ ਦੇ ਚਿਹਰੇ ਜਲਦੀ ਹੀ ਬੇਨਕਾਬ ਹੋ ਗਏ।ਉਨਾਂ ਗੁੜਗਾਓਂ ਦੇ ਇਕ ਵੱਡੇ ਹੋਟਲ ਤੋਂ ਸੀਸੀਟੀਵੀ ਫੁਟੇਜ ਦਿਖਾਈ ਅਤੇ ਕੁਝ ਸੀਨੀਅਰ ਅਧਿਕਾਰੀਆਂ ਦੇ ਨਾਂ ਲਏ। ਉਨ੍ਹਾਂ ਦੇ ਚਿਹਰੇ ਸਾਫ਼ ਦਿਖਾਈ ਨਹੀਂ ਦੇ ਰਹੇ ਸਨ। ਮਜੀਠੀਆ ਨੇ ਇਸ ਘਟਨਾ ਬਾਰੇ ਇਕ ਵਟਸਐਪ ਚੈਟ ਵੀ ਦਿਖਾਈ, ਜਿਸ ਵਿਚ ਕਿਹਾ ਗਿਆ ਸੀ ਕਿ ਫੋਰੈਂਸਿਕ ਰਿਪੋਰਟ ਤਿਆਰ ਕਰਨ ਸਬੰਧੀ ਇਕ ਸੀਨੀਅਰ ਅਧਿਕਾਰੀ ਦੇ ਮੈਸੇਜ਼ ਵੀ ਦਿਖਾਏ ਗਏ। ਇਹ ਰਿਪੋਰਟ ਬਣਾਉਣ ਵਾਲਿਆਂ ਨੂੰ ਵੱਡੀ ਰਕਮ ਅਦਾ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਹਰਿਆਣਾ ਸਰਕਾਰ ਇਸ ਸਾਜ਼ਿਸ਼ ਵਿਚ ਸ਼ਾਮਲ ਲੋਕਾਂ ਵਿਰੁੱਧ ਕਾਰਵਾਈ ਕਰੇ। ਮਜੀਠੀਆ ਨੇ ਕੇਂਦਰੀ ਏਜੰਸੀਆਂ ਤੋਂ ਜਾਂਚ ਦੀ ਵੀ ਮੰਗ ਕੀਤੀ।

Have something to say? Post your comment

 
 
 
 

ਪੰਜਾਬ

ਪੰਜਾਬ ਦੇ ਪਿੰਡ ਦੇਸ਼ ਵਿੱਚ ਸਭ ਤੋਂ ਵੱਧ ਵਿਕਸਤ ਹੋਣਗੇ; ਸਰਪੰਚਾਂ ਨੂੰ ਅੱਗੇ ਹੋ ਕੇ ਬਦਲਾਅ ਦੀ ਅਗਵਾਈ ਕਰਨੀ ਚਾਹੀਦੀ ਹੈ: ਮੁੱਖ ਮੰਤਰੀ ਭਗਵੰਤ ਮਾਨ

ਭਾਜਪਾ ਪੰਜਾਬ-ਵਿਰੋਧੀ, ਕਿਸਾਨ-ਵਿਰੋਧੀ, ਇਸ ਦਾ ਦਲਿਤ-ਵਿਰੋਧੀ ਚਿਹਰਾ ਹੁਣ ਪੂਰੀ ਤਰ੍ਹਾਂ ਨੰਗਾ ਹੋ ਚੁੱਕਾ ਹੈ: ਹਰਪਾਲ ਸਿੰਘ ਚੀਮਾ

ਮਾਨਸਾ : ਮੁੱਖ ਮੰਤਰੀ ਪੰਜਾਬ ਭਲਕੇ ਲੋਕ ਮਿਲਣੀ ਪ੍ਰੋਗਰਾਮ ਵਿੱਚ ਸ਼ਿਰਕਤ ਕਰਨਗੇ

ਪੀਅਰ ਸਪੋਰਟ ਪੰਜਾਬ ਵਿਚ ਨਸ਼ਾ ਵਾਪਸੀ ਵਿਰੋਧੀ ਲੜਾਈ ਵਿੱਚ ਤਾਕਤਵਰ ਔਜ਼ਾਰ ਬਣੀ

ਮਹਾਰਾਸ਼ਟਰ ਸਰਕਾਰ ਵਲੋ ਤਖ਼ਤ ਸ੍ਰੀ ਹਜੂਰ ਸਾਹਿਬ ਬੋਰਡ ਐਕਟ ਭੰਗ ਨੂੰ ਲੈ ਕੇ ਪੰਜ ਪਿਆਰੇ ਸਿੰਘਾਂ ਨੇ ਕੀਤੀ ਮੀਟਿੰਗ

ਭਾਜਪਾ ਦਾ ਪੰਜਾਬ ਵਿਰੋਧੀ ਏਜੰਡਾ ਬੇਨਕਾਬ ਹੋ ਚੁੱਕਾ ਹੈ,ਪੰਜਾਬ ਦੇ ਲੋਕ ਇਸ ਦੀਆਂ ਸਾਜ਼ਿਸ਼ਾਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ: ਕੁਲਦੀਪ ਸਿੰਘ ਧਾਲੀਵਾਲ

ਸੀਨੀਅਰ ਪੱਤਰਕਾਰ ਜਗਤਾਰ ਸਿੰਘ ਦੀ ਕਿਤਾਬ ਸਦੀ ਦੇ ਸਿੱਖ ਸੰਘਰਸ਼ ਦੀ ਕਹਾਣੀ ਦਸਤਾਵੇਜ਼ਾਂ ਦੀ ਜੁਬਾਨੀ ਮੂਲ ਦਸਤਾਵੇਜਾਂ ਤੇ ਅਧਾਰਿਤ ਹੈ

ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ ਬੁੱਢਾ ਦਲ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ

ਸੀ.ਈ.ਓ. ਅਨਿੰਦਿਤਾ ਮਿਤਰਾ ਵੱਲੋਂ ਐਸ.ਆਈ.ਆਰ. ਅਧੀਨ 25 ਜੂਨ ਤੋਂ ਸ਼ੂਰੂ ਹੋ ਰਹੀ ਘਰੋਂ-ਘਰੀਂ ਗਣਨਾ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੁਲਾਕਾਤ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ ਐਡਵੋਕੇਟ ਧਾਮੀ ਨੇ