ਮਹਾਰਾਸ਼ਟਰ ਸਰਕਾਰ ਵਲੋ ਤਖ਼ਤ ਸ੍ਰੀ ਹਜੂਰ ਸਾਹਿਬ ਬੋਰਡ ਦਾ ਐਕਟ ਭੰਗ ਕੀਤੇ ਜਾਣ ਨੂੰ ਲੈ ਕੇ ਤਖ਼ਤ ਸਾਹਿਬ ਦੇ ਪੰਜ ਪਿਆਰੇ ਸਿੰਘਾਂ ਨੇ ਵਿਸੇਸ਼ ਮੀਟਿੰਗ ਕੀਤੀ। ਜਾਣਕਾਰੀ ਦਿੰਦੇ ਸਿੰਘ ਸਾਹਿਬ ਬਾਬਾ ਰਾਮ ਸਿੰਘ ਨੇ ਦਸਿਆ ਕਿ ਅੱਜ ਗੁਰਦੁਆਰਾ ਸਚਖੰਡ ਬੋਰਡ ਦੇ ਐਕਟ ਬਾਰੇ ਤਖਤ ਸਾਹਿਬ ਜੀ ਦੇ ਪੰਜ ਪਿਆਰੇ ਸਾਹਿਬਾਨ ਅਤੇ ਸਮੂਹ ਸਾਧ ਸੰਗਤ ਨਾਲ ਇਕਤਰਤਾ ਹੋਈ ਜਿਸ ਵਿੱਚ ਮਤਾ ਪਾਸ ਕੀਤਾ ਗਿਆ ਕਿ ਮਹਾਰਾਸ਼ਟਰ ਸਰਕਾਰ ਵੱਲੋ ਦ ਸਿੱਖ ਗੁਰਦੁਆਰਾ ਸਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਹਜੂਰ ਸਾਹਿਬ ਐਕਟ 1956 ਨੂੰ ਪੂਰੀ ਤਰ੍ਹਾਂ ਬਰਖਾਸਤ ਕਰਨ ਦਾ ਫੈਸਲਾ ਲਿਆ ਗਿਆ ਹੈ। ਉਸਦੇ ਥਾਂ ਤੇ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਬਿਲ 2026 ਲਾਗੂ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਨੂੰ ਵਿਧਾਨ ਸਭਾ ਦੇ ਜਾਰੀ ਸ਼ੈਸ਼ਨ ਵਿੱਚ ਪਾਸ ਕਰਾਉਣ ਲਈ ਮਤਾ ਪੇਸ਼ ਕੀਤਾ ਜਾ ਰਿਹਾ ਹੈ। ਬਾਬਾ ਰਾਮ ਸਿੰਘ ਨੇ ਕਿਹਾ ਕਿ ਸਮੂਹ ਹਜੂਰੀ ਸਾਧ ਸੰਗਤ ਦੀ ਮੰਗ ਮੁਤਾਬਿਕ ਸਰਕਾਰ ਆਪਣੇ ਫੈਸਲੇ ਤੇ ਪੁਨਰ ਵਿਚਾਰ ਕਰੇ। ਉਨਾਂ ਕਿਹਾ ਕਿ ਸਮੂੰਹ ਗੁਰੂ ਨਾਨਕ ਨਾਮ ਲੇਵਾ ਤੇ ਨਾਦੇੜ ਸਿੱਖ ਗੁਰਦੁਆਰਾ ਸਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਹਜੂਰ ਸਾਹਿਬ ਐਕਟ 1956 ਨੂੰ ਪਹਿਲਾਂ ਦੀ ਤਰਾ ਹੀ ਲਾਗੂ ਰੱਖਣਾ ਚਾਹੀਦਾ ਹੈ। ਨਵੇ ਪ੍ਰਸਤਾਵਿਤ ਬਿਲ ਦਾ ਸਮੂਹ ਹਜੂਰੀ ਸਾਧ ਸੰਗਤ ਅਤੇ ਪੰਜ ਪਿਆਰੇ ਸਾਹਿਬਾਨ ਵੱਲੋਂ ਵਿਰੋਧ ਕੀਤਾ ਜਾਂਦਾ ਹੈ।