BREAKING NEWS
ਪ੍ਰਾਪਰਟੀ ਵਿਵਾਦਾਂ, ਗੈਰ-ਕਾਨੂੰਨੀ ਕਬਜ਼ਿਆਂ ਅਤੇ ਵਿਆਹੁਤਾ ਮਾਮਲਿਆਂ ਦੇ ਹੱਲ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਅੱਗੇ ਪੇਸ਼ ਹੋਏ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂਟਰਾਂਸਪੋਰਟ ਵਿਭਾਗ ਨੂੰ ਫੀਸਾਂ ਦੇ ਤਰਕਸੰਗਤਕਰਨ ਅਤੇ ਰੈਗੂਲੇਟਰੀ ਸੁਧਾਰਾਂ 'ਤੇ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼: ਹਰਪਾਲ ਸਿੰਘ ਚੀਮਾਪਹਿਲੇ ਪੜਾਅ ਵਿੱਚ 211 ਬੱਚਿਆਂ ਨੂੰ ਮਿਲੇਗੀ ਵੋਕੇਸ਼ਨਲ ਟ੍ਰੇਨਿੰਗ; ਰੁਜ਼ਗਾਰ, ਸਵੈ-ਮਾਣ ਅਤੇ ਆਤਮ-ਨਿਰਭਰਤਾ ਦੇ ਖੁੱਲ੍ਹਣਗੇ ਨਵੇਂ ਰਾਹ38.16 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਆਧੁਨਿਕ ਸਟੀਲ ਪੁਲ ਲੋਕਾਂ ਨੂੰ ਕੀਤੇ ਸਮਰਪਿਤਭਾਜਪਾ ਦਾ ਪੰਜਾਬ ਵਿਰੋਧੀ ਏਜੰਡਾ ਬੇਨਕਾਬ ਹੋ ਚੁੱਕਾ ਹੈ,ਪੰਜਾਬ ਦੇ ਲੋਕ ਇਸ ਦੀਆਂ ਸਾਜ਼ਿਸ਼ਾਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ: ਕੁਲਦੀਪ ਸਿੰਘ ਧਾਲੀਵਾਲ

ਪੰਜਾਬ

ਪਹਿਲੇ ਪੜਾਅ ਵਿੱਚ 211 ਬੱਚਿਆਂ ਨੂੰ ਮਿਲੇਗੀ ਵੋਕੇਸ਼ਨਲ ਟ੍ਰੇਨਿੰਗ; ਰੁਜ਼ਗਾਰ, ਸਵੈ-ਮਾਣ ਅਤੇ ਆਤਮ-ਨਿਰਭਰਤਾ ਦੇ ਖੁੱਲ੍ਹਣਗੇ ਨਵੇਂ ਰਾਹ

ਕੌਮੀ ਮਾਰਗ ਬਿਊਰੋ | June 24, 2026 07:38 PM

ਚੰਡੀਗੜ੍ਹ-ਲੋੜਵੰਦ ਬੱਚਿਆਂ ਦੀਆਂ ਜ਼ਿੰਦਗੀਆਂ ਨੂੰ ਬਦਲਣ ਦੇ ਉਦੇਸ਼ ਨਾਲ ਇੱਕ ਇਤਿਹਾਸਕ ਪਹਿਲਕਦਮੀ ਕਰਦਿਆਂ, ਪੰਜਾਬ ਦੇਸ਼ ਭਰ ਵਿੱਚੋਂ ਅਜਿਹਾ ਪਹਿਲਾ ਸੂਬਾ ਬਣ ਗਿਆ ਹੈ ਜਿਸ ਨੇ ਆਬਜ਼ਰਵੇਸ਼ਨ ਹੋਮਜ਼ ਅਤੇ ਸਪੈਸ਼ਲ ਹੋਮਜ਼ ਵਿੱਚ ਰਹਿ ਰਹੇ ਬੱਚਿਆਂ ਲਈ ਇੱਕ ਵਿਵਸਥਿਤ **‘ਹੁਨਰ ਵਿਕਾਸ ਪ੍ਰੋਗਰਾਮ’** ਦੀ ਸ਼ੁਰੂਆਤ ਕੀਤੀ ਹੈ। ਇਸ ਪ੍ਰੋਗਰਾਮ ਦੀ ਅਧਿਕਾਰਤ ਸ਼ੁਰੂਆਤ ਅੱਜ ‘ਆਬਾਜ਼ਰਵੇਸ਼ਨ ਹੋਮ ਫਾਰ ਬੁਆਇਇਜ਼, ਫ਼ਰੀਦਕੋਟ’ ਵਿਖੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਰਦਿਆਂ ਕਿਹਾ ਕਿ ਇਹ ਮੋਹਰੀ ਉਪਰਾਲਾ ਸੰਸਥਾਗਤ ਦੇਖਭਾਲ ਅਧੀਨ ਰਹਿ ਰਹੇ ਬੱਚਿਆਂ ਨੂੰ ਸੁਤੰਤਰ ਅਤੇ ਸਨਮਾਨਜਨਕ ਜੀਵਨ ਜਿਊਣ ਲਈ ਲੋੜੀਂਦੇ ਹੁਨਰ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਇਸ ਪ੍ਰੋਗਰਾਮ ਤਹਿਤ ਬੱਚਿਆਂ ਦੀਆਂ ਲੋੜਾਂ ਮੁਤਾਬਕ ਵਿਸ਼ੇਸ਼ ਰੂਪ ਰੇਖਾ ਉਲੀਕੀ ਗਈ ਹੈ। ਆਬਜ਼ਰਵੇਸ਼ਨ ਹੋਮ ਦੇ ਬੱਚੇ (ਜੋ ਆਰਜ਼ੀ ਦੇਖਭਾਲ, ਸੁਰੱਖਿਆ, ਕੌਂਸਲਿੰਗ, ਸਿੱਖਿਆ ਅਤੇ ਮੁੜ-ਵਸੇਬੇ ਲਈ ਸੰਸਥਾ ਵਿੱਚ ਰਹਿ ਰਹੇ ਹਨ) ਲਈ ਟ੍ਰੇਨਿੰਗ ਦਾ ਮੁੱਖ ਫੋਕਸ ਅਨੁਸ਼ਾਸਨ, ਆਤਮ-ਵਿਸ਼ਵਾਸ, ਕੌਂਸਲਿੰਗ ਸਪੋਰਟ ਅਤੇ ਲਾਭਦਾਇਕ ਰੋਜ਼ੀ-ਰੋਟੀ ਦੇ ਹੁਨਰਾਂ 'ਤੇ ਹੋਵੇਗਾ। ਦੂਜੇ ਪਾਸੇ, ਸਪੈਸ਼ਲ ਹੋਮ ਦੇ ਬੱਚੇ (ਜਿਨ੍ਹਾਂ ਨੂੰ ਵਿਵਹਾਰ ਸੁਧਾਰ, ਵੋਕੇਸ਼ਨਲ ਟ੍ਰੇਨਿੰਗ ਅਤੇ ਸਮਾਜਿਕ ਮੁੱਖ ਧਾਰਾ ਵਿੱਚ ਮੁੜ ਸ਼ਾਮਲ ਕਰਨ ਦੀ ਵਧੇਰੇ ਲੋੜ ਹੁੰਦੀ ਹੈ) ਲਈ ਹੁਨਰ ਸਿਖਲਾਈ ਨੂੰ ਲੰਬੇ ਸਮੇਂ ਦੇ ਮੁੜ-ਵਸੇਬਾ ਪਲਾਨ ਨਾਲ ਜੋੜਿਆ ਜਾਵੇਗਾ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਪਹਿਲੇ ਪੜਾਅ ਦੌਰਾਨ ਸੂਬੇ ਭਰ ਦੀਆਂ ਚਾਰ ਚਾਈਲਡ ਕੇਅਰ ਸੰਸਥਾਵਾਂ ਵਿੱਚ ਰਹਿ ਰਹੇ ਕੁੱਲ 420 ਬੱਚਿਆਂ ਵਿੱਚੋਂ **211 ਬੱਚਿਆਂ (ਯਾਨੀ ਲਗਭਗ 50% ਬੱਚਿਆਂ)** ਨੂੰ ਰੁਜ਼ਗਾਰ ਮੁਖੀ ਕਿੱਤਿਆਂ ਵਿੱਚ ਵੋਕੇਸ਼ਨਲ ਟ੍ਰੇਨਿੰਗ ਦਿੱਤੀ ਜਾਵੇਗੀ। ਬੱਚਿਆਂ ਨੂੰ ਉੱਭਰ ਰਹੇ ਰੁਜ਼ਗਾਰ ਦੇ ਮੌਕਿਆਂ ਮੁਤਾਬਕ ਬਹੁਤ ਧਿਆਨ ਨਾਲ ਚੁਣੇ ਗਏ ਕੋਰਸਾਂ— ਹੇਅਰ ਡਰੈਸਰ ਐਂਡ ਸਟਾਈਲਿਸਟ, ਸਮਾਰਟਫੋਨ ਅਸੈਂਬਲੀ ਟੈਕਨੀਸ਼ੀਅਨ ਅਤੇ ਮਲਟੀ-ਸਕਿੱਲ ਟੈਕਨੀਸ਼ੀਅਨ ਵਿੱਚ ਸਿਖਲਾਈ ਦਿੱਤੀ ਜਾਵੇਗੀ, ਤਾਂ ਜੋ ਬੱਚੇ ਘੱਟ ਤੋਂ ਘੱਟ ਸਮੇਂ ਵਿੱਚ ਉਪਯੋਗੀ ਹੁਨਰ ਸਿੱਖ ਸਕਣ।

ਡਾ. ਬਲਜੀਤ ਕੌਰ ਨੇ ਕਿਹਾ, "ਕਿਸੇ ਵੀ ਬੱਚੇ ਦਾ ਭਵਿੱਖ ਕਦੇ ਵੀ ਉਨ੍ਹਾਂ ਹਾਲਾਤਾਂ ਨਾਲ ਤੈਅ ਨਹੀਂ ਹੋਣਾ ਚਾਹੀਦਾ ਜਿਨ੍ਹਾਂ ਕਰਕੇ ਉਸ ਨੂੰ ਚਾਈਲਡ ਕੇਅਰ ਸੰਸਥਾ ਵਿੱਚ ਆਉਣਾ ਪਿਆ। ਇਸ ਉਪਰਾਲੇ ਰਾਹੀਂ ਅਸੀਂ ਬੱਚਿਆਂ ਨੂੰ ਇਹ ਸੁਨੇਹਾ ਦੇ ਰਹੇ ਹਾਂ ਕਿ ਉਨ੍ਹਾਂ ਦਾ ਭਵਿੱਖ ਉਨ੍ਹਾਂ ਦੇ ਬੀਤੇ ਸਮੇਂ (past) ਨਾਲ ਨਹੀਂ, ਸਗੋਂ ਹੁਨਰ, ਮਿਹਨਤ ਅਤੇ ਲਗਨ ਨਾਲ ਬਣੇਗਾ।"

ਮੰਤਰੀ ਨੇ ਵਿਸ਼ੇਸ਼ ਤੌਰ 'ਤੇ ਜ਼ੋਰ ਦਿੱਤਾ ਕਿ ਇਸ ਪ੍ਰੋਗਰਾਮ ਵਿੱਚ ਹਰ ਬੱਚੇ ਨੂੰ ਕੇਵਲ ਇੱਕ "ਕੇਸ" ਵਜੋਂ ਨਹੀਂ, ਸਗੋਂ ਪ੍ਰਤਿਭਾ ਅਤੇ ਸਮਰੱਥਾ ਨਾਲ ਭਰਪੂਰ ਬੱਚੇ ਵਜੋਂ ਦੇਖਿਆ ਜਾਵੇਗਾ। ਇਸ ਦੇ ਨਾਲ ਹੀ ਬੱਚਿਆਂ ਦੀ ਪ੍ਰਾਈਵੇਸੀ, ਮਾਣ-ਸਨਮਾਨ ਅਤੇ ਪਛਾਣ ਦੀ ਪੂਰੀ ਰੱਖਿਆ ਕੀਤੀ ਜਾਵੇਗੀ ਅਤੇ ਕਿਸੇ ਵੀ ਪਬਲਿਕ ਪਲੇਟਫਾਰਮ 'ਤੇ ਇਨ੍ਹਾਂ ਦੇ ਵੇਰਵਿਆਂ ਦਾ ਜ਼ਿਕਰ ਨਹੀਂ ਕੀਤਾ ਜਾਵੇਗਾ।

ਤਕਨੀਕੀ ਮੁਹਾਰਤ ਦੇ ਨਾਲ-ਨਾਲ ਇਹ ਪ੍ਰੋਗਰਾਮ ਬੱਚਿਆਂ ਵਿੱਚ ਆਤਮ-ਵਿਸ਼ਵਾਸ, ਸੰਚਾਰ ਹੁਨਰ, ਅਨੁਸ਼ਾਸਨ, **ਕਾਰਜ ਨੈਤਿਕਤਾ (work ethics)**, ਟੀਮ ਵਰਕ ਅਤੇ ਜੀਵਨ ਪ੍ਰਤੀ ਇੱਕ ਸਕਾਰਾਤਮਕ ਨਜ਼ਰੀਆ ਵਿਕਸਿਤ ਕਰਨ ਵਿੱਚ ਮਦਦ ਕਰੇਗਾ।

ਮੰਤਰੀ ਨੇ ਸਿਖਲਾਈ ਦੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਆਬਜ਼ਰਵੇਸ਼ਨ ਹੋਮ, ਫਰੀਦਕੋਟ ਵਿਖੇ 36 ਬੱਚਿਆਂ ਨੂੰ ‘ਹੇਅਰ ਡਰੈਸਰ ਐਂਡ ਸਟਾਈਲਿਸਟ’ ਕੋਰਸ ਦੀ ਸਿਖਲਾਈ ਦਿੱਤੀ ਜਾਵੇਗੀ। ਆਬਜ਼ਰਵੇਸ਼ਨ ਹੋਮ, ਲੁਧਿਆਣਾ ਵਿਖੇ ਕੁੱਲ 85 ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ, ਜਿਨ੍ਹਾਂ ਵਿੱਚੋਂ 56 ਬੱਚਿਆਂ ਨੂੰ ‘ਹੇਅਰ ਡਰੈਸਰ ਐਂਡ ਸਟਾਈਲਿਸਟ’ ਅਤੇ 29 ਬੱਚਿਆਂ ਨੂੰ ‘ਸਮਾਰਟਫੋਨ ਅਸੈਂਬਲੀ ਟੈਕਨੀਸ਼ੀਅਨ ਕੋਰਸ’ ਕਰਵਾਇਆ ਜਾਵੇਗਾ। ਇਸੇ ਤਰ੍ਹਾਂ ਆਬਜ਼ਰਵੇਸ਼ਨ ਅਤੇ ਸਪੈਸ਼ਲ ਹੋਮਜ਼, ਹੋਸ਼ਿਆਰਪੁਰ ਵਿਖੇ ਰਹਿ ਰਹੇ ਕੁੱਲ 90 ਬੱਚਿਆਂ ਨੂੰ ਸਿਖਲਾਈ ਦਿੱਤੀ ਜਾਵੇਗੀ, ਜਿਨ੍ਹਾਂ ਵਿੱਚੋਂ ਸਪੈਸ਼ਲ ਹੋਮ ਦੇ 30 ਬੱਚਿਆਂ ਨੂੰ ‘ਹੇਅਰ ਡਰੈਸਰ ਐਂਡ ਸਟਾਈਲਿਸਟ’ ਅਤੇ ਆਬਜ਼ਰਵੇਸ਼ਨ ਹੋਮ ਦੇ 30 ਬੱਚਿਆਂ ਨੂੰ ‘ਮਲਟੀ-ਸਕਿੱਲ ਟੈਕਨੀਸ਼ੀਅਨ’ ਤੇ ਬਾਕੀ 30 ਬੱਚਿਆਂ ਨੂੰ ‘ਹੇਅਰ ਡਰੈਸਰ’ ਕੋਰਸ ਕਰਵਾਏ ਜਾਣਗੇ।

ਵਿਭਾਗ ਦੀ ਕੋਸ਼ਿਸ਼ ਰਹੇਗੀ ਕਿ ਟ੍ਰੇਨਿੰਗ ਲੈ ਰਹੇ ਬੱਚਿਆਂ ਨੂੰ ਯੋਗ ਸਰਟੀਫਿਕੇਸ਼ਨ, ਪਲੇਸਮੈਂਟ ਸਪੋਰਟ, ਉੱਦਮੀ ਮਾਰਗਦਰਸ਼ਨ ਅਤੇ ਸਿਖਲਾਈ ਤੋਂ ਬਾਅਦ ਦੀ ਦੇਖਭਾਲ (after-care follow-up) ਪ੍ਰਦਾਨ ਕੀਤੀ ਜਾਵੇ। ਡਾ. ਬਲਜੀਤ ਕੌਰ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਮਾਡਲ ਨੂੰ ਹੋਰਨਾਂ ਹੋਮਜ਼ ਵਿੱਚ ਵੀ ਲਾਗੂ ਕੀਤਾ ਜਾਵੇਗਾ ਤਾਂ ਜੋ ਪੰਜਾਬ ਸਰਕਾਰ ਕਮਜ਼ੋਰੀ ਤੋਂ ਮੌਕੇ ਵੱਲ, ਨਿਰਭਰਤਾ ਤੋਂ ਆਤਮ-ਨਿਰਭਰਤਾ ਵੱਲ ਅਤੇ ਸੰਸਥਾਗਤ ਦੇਖਭਾਲ ਤੋਂ ਸਾਰਥਕ ਕੈਰੀਅਰ ਵੱਲ ਨਵੇਂ ਰਾਹ ਬਣਾਉਣ ਵਿੱਚ ਸਫ਼ਲ ਹੋ ਸਕੇ।

ਇਸ ਮੌਕੇ ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ, ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਰਾਹੁਲ ਚਾਬਾ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

 

Have something to say? Post your comment

 
 
 
 

ਪੰਜਾਬ

ਪ੍ਰਾਪਰਟੀ ਵਿਵਾਦਾਂ, ਗੈਰ-ਕਾਨੂੰਨੀ ਕਬਜ਼ਿਆਂ ਅਤੇ ਵਿਆਹੁਤਾ ਮਾਮਲਿਆਂ ਦੇ ਹੱਲ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਅੱਗੇ ਪੇਸ਼ ਹੋਏ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ

ਦਸਵੀਂ ਦਾ ਦਿਹਾੜਾ ਸ਼ਰਧਾ ਭਾਵਨਾ ਨਾਲ ਉਤਸ਼ਾਹ ਪੂਰਵਕ ਮਨਾਇਆ ਗਿਆ

ਵਿਵਾਦਤ ਵੀਡੀਓ ਦਾ ਸੱਚ ਸਾਹਮਣੇ ਆਉਣ ਮਗਰੋਂ ਭਗਵੰਤ ਸਿੰਘ ਮਾਨ ਦੇਵੇ ਤੁਰੰਤ ਅਸਤੀਫ਼ਾ- ਐਡਵੋਕੇਟ ਧਾਮੀ

ਟਰਾਂਸਪੋਰਟ ਵਿਭਾਗ ਨੂੰ ਫੀਸਾਂ ਦੇ ਤਰਕਸੰਗਤਕਰਨ ਅਤੇ ਰੈਗੂਲੇਟਰੀ ਸੁਧਾਰਾਂ 'ਤੇ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼: ਹਰਪਾਲ ਸਿੰਘ ਚੀਮਾ

ਸ੍ਰੀ ਹਜ਼ੂਰ ਸਾਹਿਬ ਗੁਰਦੁਆਰਾ ਬੋਰਡ ਐਕਟ ਨੂੰ ਬਦਲਣ ਦੀ ਕਾਰਵਾਈ ਮਹਾਰਾਸਟਰ ਸਰਕਾਰ ਤੁਰੰਤ ਬੰਦ ਕਰੇ: ਬਾਬਾ ਬਲਬੀਰ ਸਿੰਘ

38.16 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਆਧੁਨਿਕ ਸਟੀਲ ਪੁਲ ਲੋਕਾਂ ਨੂੰ ਕੀਤੇ ਸਮਰਪਿਤ

ਪੰਜਾਬ ਦੇ ਪਿੰਡ ਦੇਸ਼ ਵਿੱਚ ਸਭ ਤੋਂ ਵੱਧ ਵਿਕਸਤ ਹੋਣਗੇ; ਸਰਪੰਚਾਂ ਨੂੰ ਅੱਗੇ ਹੋ ਕੇ ਬਦਲਾਅ ਦੀ ਅਗਵਾਈ ਕਰਨੀ ਚਾਹੀਦੀ ਹੈ: ਮੁੱਖ ਮੰਤਰੀ ਭਗਵੰਤ ਮਾਨ

ਭਾਜਪਾ ਪੰਜਾਬ-ਵਿਰੋਧੀ, ਕਿਸਾਨ-ਵਿਰੋਧੀ, ਇਸ ਦਾ ਦਲਿਤ-ਵਿਰੋਧੀ ਚਿਹਰਾ ਹੁਣ ਪੂਰੀ ਤਰ੍ਹਾਂ ਨੰਗਾ ਹੋ ਚੁੱਕਾ ਹੈ: ਹਰਪਾਲ ਸਿੰਘ ਚੀਮਾ

ਮਾਨਸਾ : ਮੁੱਖ ਮੰਤਰੀ ਪੰਜਾਬ ਭਲਕੇ ਲੋਕ ਮਿਲਣੀ ਪ੍ਰੋਗਰਾਮ ਵਿੱਚ ਸ਼ਿਰਕਤ ਕਰਨਗੇ