BREAKING NEWS
ਹਲਕਾ ਦੱਖਣੀ ਵਿੱਚ ਸਰਪੰਚ ਬਲਜੀਤ ਸਿੰਘ ਚਾਟੀਵਿੰਡ ਦੀ ਅਗਵਾਈ ਹੇਠ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਵਿਸ਼ਾਲ ਪੰਥਕ ਇਕੱਤਰਤਾ2 ਕਰੋੜ ਰੁਪਏ ਦੀ ਲਾਗਤ ਨਾਲ ਜਲਦ ਬਣੇਗੀ ਸੀਡ ਟੈਸਟਿੰਗ ਲੈਬ: ਖੁੱਡੀਆਂਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਰਪੰਚਾਂ ਦੇ ਮਾਣਭੱਤੇ ਵਧਾਉਣ ਦਾ ਫੈਸਲਾ ਲੋਕਤੰਤਰ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨ ਦਾ ਸਪੱਸ਼ਟ ਸਬੂਤ: ਹਰਭਜਨ ਸਿੰਘ ਈ.ਟੀ.ਓ.ਬੱਚੇ ਦੇ ਜੀਵਨ ਦੇ ਪਹਿਲੇ 1000 ਦਿਨ ਸਭ ਤੋਂ ਅਹਿਮ, ਸਹੀ ਪੋਸ਼ਣ ਅਤੇ ਮੁੱਢਲੀ ਉਤੇਜਨਾ ਨਾਲ ਰੱਖੀ ਜਾਵੇਗੀ ਮਜ਼ਬੂਤ ਨੀਂਹ: ਡਾ. ਬਲਜੀਤ ਕੌਰਪੰਜਾਬ ਸਕੂਲੀ ਸਿੱਖਿਆ ਵਿੱਚ ਕੇਰਲ, ਮਹਾਰਾਸ਼ਟਰ ਅਤੇ ਦਿੱਲੀ ਨੂੰ ਪਛਾੜ ਕੇ ਨੰਬਰ ਇੱਕ ਬਣਿਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨਧਾਲੀਵਾਲ ਦੀ ਰਾਹੁਲ ਗਾਂਧੀ ਨੂੰ ਚੁਣੌਤੀ- ਜੇ ਹਿੰਮਤ ਹੈ ਤਾਂ ਸਿੱਖਾਂ ਦੇ ਕਾਤਲ ਜਗਦੀਸ਼ ਟਾਈਟਲਰ ਨੂੰ ਪਾਰਟੀ 'ਚੋਂ ਕੱਢ ਕੇ ਦਿਖਾਓ

ਪੰਜਾਬ

ਐਮਰਜੈਂਸੀ ਦੇ ਵਕਤ ਨੂੰ ਚੇਤੇ ਕਰਦਿਆਂ

ਗੁਰਭਜਨ ਗਿੱਲ / ਕੌਮੀ ਮਾਰਗ ਬਿਊਰੋ | June 26, 2026 09:35 PM

24 ਤੇ 25 ਜੂਨ ਦੀ ਰਾਤ ਨੂੰ ਦੇਸ਼ ਵਿੱਚ ਐਮਰਜੈਂਸੀ ਦਾ ਐਲਾਨ ਹੋਇਆ। ਸਵੇਰ ਸਾਰ ਰੇਡੀਉ ਬੋਲਿਆ, ਸਭ ਹੱਕ ਹਕੂਕ ਖ਼ਤਮ। ਹੁਣ ਦੇਸ਼ ਸੰਕਟ ਵਿੱਚ ਹੈ।

ਸਿਆਸਤਦਾਨਾਂ, ਵਿਦਿਆਰਥੀ ਆਗੂਆਂ ਦੀ ਫੜੋ ਫੜੀ ਹੋ ਗਈ ਸ਼ੁਰੂ। ਪਹਿਲੇ ਪੂਰ ਵਿੱਚ ਵੱਡੇ ਆਗੂ ਗ੍ਰਿਫਤਾਰ ਹੋਏ। ਫਿਰ ਹੌਲੀ ਹੌਲੀ ਸੱਤਾ ਦੀ ਬਾਰੀਕ ਕੰਘੀ ਫਿਰੀ।
ਜੇਲਾਂ ਵਿੱਚ ਰੌਣਕਾਂ, ਦੇਸ਼ ਉਦਾਸੀ ਦੇ ਆਲਮ ਵਿੱਚ ਡੁੱਬਾ।
ਇੰਦਰਾ ਗਾਂਧੀ ਦਨਦਨਾਉਣ ਲੱਗੀ। ਸਲਾਹਕਾਰ ਵਧ ਗਏ ਤੇ ਸੰਗੀ ਘਟ ਗਏ।
ਆਲ ਇੰਡੀਆ ਰੇਡੀਉ ਨੂੰ ਲੋਕ ਆਲ ਇੰਦਿਰਾ ਰੇਡੀਉ ਕਹਿਣ ਲੱਗ ਪਏ।
ਨਿਊਜ਼ ਬਰਾਡਕਾਸਟਿੰਗ ਦੀ ਥਾਂ ਨਿਊਜ਼ ਬਰਾਡਕਾਸਟਿੰਗ ਸ਼ੁਰੂ ਹੋ ਗਈ। ਲੋਕ ਰੋਹ ਵਧਣ ਲੱਗਾ। ਸਹੀ ਸੂਚਨਾ ਜਦੋਂ ਵੀ ਨਾ ਮਿਲੇ ਤਾਂ ਅਫਵਾਹਾਂ ਜਨਮ ਲੈਂਦੀਆਂ ਨੇ।
ਸੈਂਸਰ ਦੀ ਕੈਂਚੀ ਅਖ਼ਬਾਰਾਂ ਕਤਰਨ ਲੱਗੀ। ਅਖ਼ਬਾਰਾਂ ਸੈਂਸਰ ਕੀਤੀ ਖ਼ਬਰ ਵਾਲੀ ਥਾਂ ਕੋਰੀ ਛੱਡਣ ਲੱਗੇ।
ਅਖ਼ਬਾਰਾਂ ਦੇ ਦਫ਼ਤਰਾਂ ਵਿੱਚ ਸੈਂਸਰ ਅਧਿਕਾਰੀ ਵਜੋਂ ਸਰਕਾਰੀ ਕਾਲਜਾਂ ਦੇ ਪ੍ਰੋਫੈਸਰ ਤੇ ਪੁਲਸੀਏ ਬਹਿਣ ਲੱਗੇ।
ਹਰਭਜਨ ਸਿੰਘ ਹੁੰਦਲ ਨੇ ਉਦੋਂ ਹੀ ਇਹ ਸ਼ਿਅਰ ਲਿਖਿਆ ਸੀ।

ਦੇਸ਼ ਅਸਾਡਾ ਕਿੱਥੋਂ ਕਿੱਥੇ ਪਹੁੰਚ ਗਿਆ,
ਕਵਿਤਾ ‘ਚੋਂ ਹੁਣ ਨੁਕਸ ਪੁਲਸੀਏ ਕੱਢਦੇ ਨੇ।
ਦੇਸ਼ ਵਿੱਚ ਇਸ ਇੱਥੇ ਘੋੜੇ ਦੀ ਵਾਗ ਸੋਸ਼ਲਿਸਟ ਨੇਤਾ ਜੈ ਪ੍ਰਕਾਸ਼ ਨਾਰਾਇਣ ਤੇ ਅਕਾਲੀ ਦਲ ਨੇ ਫੜੀ। ਪੰਜਾਬੀਆਂ ਨੇ ਅਕਾਲੀ ਦਲ ਦੇ ਬੁਲਾਵੇ ਤੇ ਜੇਲਾਂ ਭਰ ਦਿੱਤੀਆਂ। ਇਸ ਮਨੁੱਖੀ ਹੱਕਾਂ ਦੇ ਕਤਲ ਵਿਰੁੱਧ ਜਥੇ ਤੇਜਾ ਸਿੰਘ ਸਮੁੰਦਰੀ ਹਾਲ ਅੰਮ੍ਰਿਤਸਰ ਤੋਂ ਤੁਰਦੇ।
21ਮਹੀਨਿਆਂ ਬਾਦ ਜਬਰ ਦਾ ਕੁਹਾੜਾ ਟੁੱਟ ਗਿਆ ਤੇ ਵੱਡੇ ਲੀਡਰ ਪਹਿਲਾਂ ਤੇ ਨਿੱਕੇ ਹੌਲੀ ਹੌਲੀ ਰਿਹਾ ਕਰ ਦਿੱਤੇ ਗਏ।
ਮੈਂ ਉਦੋਂ ਗੁਰੂ ਨਾਨਕ ਨੈਸ਼ਨਲ ਕਾਲਿਜ ਦੋਰਾਹਾ(ਲੁਧਿਆਣਾ) ਵਿੱਚ ਪੜ੍ਹਾਉਂਦਾ ਸੀ ਜਦ ਡਾ. ਈਸ਼ਵਰ ਸਿੰਘ ਜੀ ਦੀ ਅਗਵਾਈ ਹੇਠ ਦਿੱਲੀਓਂ ਰਿਹਾ ਹੋ ਕੇ ਆਏ ਜਥੇ ਨੂੰ ਸਰਹਿੰਦ ਨਹਿਰ ਉਤਲੇ ਪੁਲ਼ ਤੇ ਦੋਹੀਂ ਪਾਸੀਂ ਕਤਾਰਾਂ ਬੰਨ੍ਹ ਤੇ ਜੀ ਆਇਆਂ ਨੂੰ ਕਿਹਾ ਸੀ। ਇਸ ਕਾਫ਼ਲੇ ਵਿੱਚ ਜਥੇਦਾਰ ਮੋਹਨ ਸਿੰਘ ਤੁੜ, ਸ. ਕ੍ਰਿਪਾਲ ਸਿੰਘ ਚੱਕ ਸ਼ੇਰੇ ਵਾਲਾ, ਗੁਰਚਰਨ ਸਿੰਘ ਟੌਹੜਾ, ਜਗਦੇਵ ਸਿੰਘ ਤਲਵੰਡੀ, ਸ. ਬਸੰਤ ਸਿੰਘ ਖ਼ਾਲਸਾ, ਜਸਵਿੰਦਰ ਸਿੰਘ ਬਰਾੜ , ਸ. ਪ੍ਰਕਾਸ਼ ਸਿੰਘ ਬਾਦਲ ਤੇ ਕਈ ਹੋਰ ਵੱਡੇ ਨੇਤਾ ਸ਼ਾਮਲ ਸਨ। ਪਹਿਲਾਂ ਪਾਰਲੀਮੈਂਟ ਤੇ ਫਿਰ ਅਸੈਂਬਲੀ ਚੋਣਾਂ ਹੋਈਆਂ। ਜੈ ਪ੍ਰਕਾਸ਼ ਨਾਰਾਇਣ ਦੀ ਅਗਵਾਈ ਵਿੱਚ ਜਨਤਾ ਪਾਰਟੀ ਦਾ ਗਠਨ ਹੋਇਆ। ਮੁਰਾਰ ਜੀ ਡੇਸਾਈ ਪ੍ਰਧਾਨ ਮੰਤਰੀ ਬਣਿਆ। ਨਿਰੀ ਫਿਰਕੂ ਲੱਕੜ। ਜਲਦੀ ਹੀ ਇਹ ਪਾਰਟੀ ਖੱਖੜੀਆਂ ਖਰਬੂਜੇ ਹੋ ਗਈ। ਸਭ ਆਪੋ ਆਪਣੇ ਝੰਡੇ ਵਿੱਚ ਡੰਡੇ ਫਸਾ ਕੇ ਬਹਿ ਗਏ।
ਇਕੱਠ ਲੋਹੇ ਦੀ ਲੱਠ ਵਾਲਾ ਮੁਹਾਵਰਾ ਹਾਰ ਗਿਆ।
ਸਰਕਾਰ ਤੋੜ ਦਿੱਤੀ ਆਪਸੀ ਫੁੱਟ ਨੇ। ਇੰਦਰਾ ਗਾਂਧੀ ਭਾਰੀ ਬਹੁਮੱਤ ਨਾਲ ਸੱਤਾ ਤੇ ਕਾਬਜ਼ ਹੋ ਗਈ।
ਪੰਜਾਬ ਨੂੰ ਨਾਬਰੀ ਦਾ ਨਤੀਜਾ ਭੁਗਤਣਾ ਪਿਆ। ਹੁੰਦਲ ਫਿਰ ਯਾਦ ਆ ਗਿਆ ਜਿਸ ਲਿਖਿਆ ਸੀ
ਕੁਝ ਕਿਰਪਾ ਕੀਤੀ ਬੀਬੀ ਨੇ,
ਕੁਝ ਚੰਦ ਚੜ੍ਹਾਇਆ ਸਾਧਾਂ ਨੇ।
ਹੱਕ ਮਾਰੇ ਗਏ। ਆਸਥਾ ਦੇ ਕੇਂਦਰ ਤੇ ਫੌਜਾਂ ਚੜ੍ਹੀਆਂ ਪਰਿਲੀ ਵਾਰ ਆਜ਼ਾਦੀ ਮਗਰੋਂ। ਮਰਨ ਤੇ ਮਾਰਨ ਵਾਲੇ ਵਿਰਸੇ ਵੱਲ ਪਿੱਠ ਕਰਕੇ ਖਲੋ ਗਏ। ਫਰਜ਼ਾਂ ਦੀ ਥਾਂ ਗਰਜ਼ਾਂ ਨੇ ਮੱਲ ਲਈ। ਬੰਦੇ ਕੁਰਸੀਆਂ ਬਣ ਕੇ ਔਕਾਤ ਬਦਲ ਗਏ। ਪੰਜਾਬ ਅੱਜ ਵੀ ਉਸੇ ਦਾ ਖ਼ਮਿਆਜ਼ਾ ਭੁਗਤ ਰਿਹਾ ਹੈ।
1977 ਵਿੱਚ ਦੇਸ਼ ਅੰਦਰ ਜਨਤਾ ਸਰਕਾਰ ਬਣਨ ਤੇ ਪ੍ਰੋ. ਮੋਹਨ ਸਿੰਘ ਨੇ ਲਿਖਿਆ ਸੀ।
ਨਾ ਹਿਣਕੋ ਘੋੜਿਉ, ਬੇਸ਼ੱਕ ਨਵਾਂ ਨਿਜ਼ਾਮ ਆਇਆ।
ਨਵਾਂ ਨਿਜ਼ਾਮ ਹੈ ਲੈ ਕੇ ਨਵੀਂ ਲਗਾਮ ਆਇਆ।
ਅਯੁੱਧਿਆ ਵਿੱਚ ਅਜੇ ਵੀ ਭੁੱਖਿਆਂ ਦੀ ਭੀੜ ਬੜੀ,
ਪਿਆ ਕੀ ਫ਼ਰਕ ਜੇ ਰਾਵਣ ਗਿਆ ਤੇ ਰਾਮ ਆਇਆ।
ਫਿਰ ਕਦੇ ਕੋਈ ਕਦੇ ਕੋਈ। ਬਹੁਤ ਤਜ਼ਰਬੇ ਹੋਏ।
ਜਨਤਾ ਪਾਰਟੀ ਵਿੱਚੋਂ ਭਾਰਤੀਯ ਜਨਸੰਘ ਦੀ ਥਾਂ ਭਾਰਤੀਯ ਜਨਤਾ ਪਾਰਟੀ ਬਣ ਗਈ। ਇਹੀ ਟੋਟਾ ਤਕੜਾ ਨਿਕਲਿਆ। ਪਹਿਲਾਂ ਅਟਲ ਬਿਹਾਰੀ ਵਾਜਪੇਈ ਤੇ ਹੁਣ ਤੁਸੀਂ ਜਾਣਦੇ ਹੀ ਹੋ ਮੋਦੀ ਜੀ।
ਅੱਜ ਦੇਸ਼ ਵਿੱਚ ਐਮਰਜੰਸੀ ਬਾਰੇ ਚਰਚਾ ਹੋਣ ਕਾਰਨ ਮੈਨੂੰ ਵੀ ਆਪਣੀ ਇੱਕ ਕਵਿਤਾ ਯਾਦ ਆ ਗਈ ਜੋ ਮੈਂ 27 ਜੂਨ 1975 ਨੂੰ ਆਪਣੇ ਪਿੰਡ ਬਸੰਤਕੋਟ (ਗੁਰਦਾਸਪੁਰ) ਬਹਿ ਕੇ ਲਿਖੀ ਸੀ, ਪਰ ਗੁੱਛੂ ਮੁੱਛੂ ਕਰਕੇ ਮੰਜੇ ਹੇਠ ਸੁੱਟ ਦਿੱਤੀ ਸੀ। ਸਵੇਰੇ ਮੇਰੇ ਬੀਬੀ ਜੀ ਨੇ ਬਹੁਕਰ ਫੇਰਦਿਆਂ ਕੂੜੇ ਨਾਲ ਮੰਜੇ ਥੱਲਿਓਂ ਹੂੰਝੀ ਤੇ ਵਰਕਾ ਸਿੱਧਾ ਕਰਕੇ ਵੱਡੇ ਭਾ ਜੀ ਸੁਖਵੰਤ ਨੂੰ ਦੇ ਕੇ ਕਿਹਾ, ਹੈ ਵੇ ਸੁੱਖ, ਵੇਖ ਕਿਤੇ ਕੋਈ ਕੰਮ ਦਾ ਵਰਕਾ ਤਾਂ ਨਹੀਂ। ਉਨ੍ਹਾਂ ਪੜ੍ਹਿਆ ਤੇ ਮੈਨੂੰ ਸ਼ਾਬਾਸ਼ ਦਿੱਤੀ।
ਇਹ ਕਵਿਤਾ ਮੇਰੀ 1978 ਵਿੱਚ ਛਪੀ ਪਹਿਲੀ ਕਾਵਿ ਕਿਤਾਬ “ ਸ਼ੀਸ਼ਾ ਝੂਠ ਬੋਲਦਾ ਹੈ” ਵਿੱਚ ਵੀ ਸ਼ਾਮਲ ਹੈ। ਤੁਸੀਂ ਵੀ ਪੜ੍ਹੋ।
ਇਕ ਉਦਾਸ ਸ਼ਾਮ

ਸ਼ਾਮ ਉਦਾਸ ਹੈ ਯਾਰੋ,
ਹਾਉਕਾ ਨਾ ਭਰੋ ।
ਚੁੱਪ ਦਾ ਦਰਦ
ਆਇਐ ਦਹਿਲੀਜ਼ੇ,
ਇਹਨੂੰ ਸੱਦੋ ਤੇ ਜਰੋ।
ਜੇ ਨਹੀਂ ਕੁਝ ਵੀ ਕਰਨਾ,
ਨਾ ਸਹੀ,
ਜੇ ਕਰਨਾ ਹੈ ਨਾ ਟਾਲੋ,
ਹੁਣ ਹੀ ਕਰੋ।
ਇਹ ਮੌਕਾ ਪੀੜ ਪਰੁੱਚਿਆ
ਫੇਰ ਨਹੀਂ ਆਉਣਾ,
ਇਹਨੂੰ ਅੱਜ ਮਾਣ ਕੇ,
ਪੱਬ ਅੱਗੇ ਨੂੰ ਧਰੋ।

ਕਿਸੇ ਦਰਿਆ ਦੇ ਕੰਢੇ,
ਚੌਂਕ, ਜਾਂ ਬੀਆਬਾਨ ’ਚ ਰਾਤੀਂ,
ਜੋ ਅਨਹੋਣੀ ਨੇ ਹੋਣਾ ਹੈ,
ਮੇਰੇ ਕਾਤਿਲ ਜੀ ਆਓ,
ਹੁਣ ਕਰੋ !

ਰਹੀ ਜੇ ਲਾਟ ਤਾਂ
ਦੱਸਾਂਗੇ ਜੁਗਨੂੰ ਨੂੰ,
ਬਿਨਾ ਅੱਗ ਤੋਂ ਭੁਲੇਖਾ ਜੱਗ ਨੂੰ,
ਪਾਉਣੇ ਦੀ ਕੋਸ਼ਿਸ਼ ਤਾਂ ਨਾ ਕਰੋ।
ਪਰਤ ਜਾਉ,
ਨਾ ਆਓ ਨਾਲ ਮੇਰੇ,
ਨਹੀਂ ਇਕਰਾਰ ਤਾਂ ਇਨਕਾਰ ਕਰੋ।
ਜੇ ਮੰਨਦੇ ਹੋ,
ਤੁਰਨ ਨੂੰ ਜੀਅ ਨਹੀਂ ਕਰਦਾ,
ਤਾਂ ਬੀਮਾਰੋ,
ਕਿਸੇ ਹੀ ਤੁਰਨ ਵਾਲੇ ਦਾ,
ਕਦੇ ਸਤਿਕਾਰ ਕਰੋ।

Have something to say? Post your comment

 
 
 
 

ਪੰਜਾਬ

ਹਜ਼ੂਰ ਸਾਹਿਬ ਐਕਟ ਨੂੰ ਮਹਾਰਾਸ਼ਟਰ ਵਿਧਾਨ ਸਭਾ ਵਿੱਚ ਪੇਸ਼ ਕਰਨ ਤੋਂ ਪਹਿਲਾਂ ਸਿੱਖ ਜਥੇਬੰਦੀਆਂ ਨਾਲ ਸਲਾਹ-ਮਸ਼ਵਰੇ ਦੇ ਫ਼ੈਸਲੇ ਦਾ ਢਿੱਲੋਂ ਵੱਲੋਂ ਸਵਾਗਤ

ਤਖ਼ਤ ਸ੍ਰੀ ਹਜ਼ੂਰ ਸਾਹਿਬ ਬੋਰਡ ਦੀ ਖੁਦਮੁਖਤਿਆਰੀ ਅਤੇ ਧਾਰਮਿਕ ਮਰਿਆਦਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਮਨਜ਼ੂਰ ਨਹੀਂ: ਰੰਧਾਵਾ

 ਮੁੱਖ ਮੰਤਰੀ ਭਗਵੰਤ ਮਾਨ ਨੇ ਸਮਾਣਾ ਵਿੱਚ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ; ਨਸ਼ਿਆਂ ਖ਼ਿਲਾਫ਼ ਖੇਡਾਂ ਨੂੰ ਸਭ ਤੋਂ ਕਾਰਗਰ ਹਥਿਆਰ ਦੱਸਿਆ

ਯੁੱਧ ਨਸ਼ਿਆਂ ਵਿਰੁੱਧ: ਨਸ਼ਾ ਅਤੇ ਗੈਂਗਸਟਰ ਮੁਕਤ ਪੰਜਾਬ ਲਈ ਜੰਗ ਲਗਾਤਾਰ ਜਾਰੀ, ਹੁਣ ਤੱਕ 5091 ਮਾਮਲੇ ਦਰਜ, 7105 ਨਸ਼ਾ ਤਸਕਰ ਗ੍ਰਿਫਤਾਰ- ਧਾਲੀਵਾਲ

ਐੱਸਆਈਆਰ ਦੌਰਾਨ ਭਾਜਪਾ 'ਆਪ' ਸਮਰਥਕਾਂ ਦੀਆਂ ਵੋਟਾਂ ਕੱਟਣ ਦੀ ਕੋਸ਼ਿਸ਼ ਕਰ ਸਕਦੀ ਹੈ, ਹਰ ਵਲੰਟੀਅਰ ਸੁਚੇਤ ਰਹੇ: ਮੁੱਖ ਮੰਤਰੀ ਭਗਵੰਤ ਮਾਨ

ਹਲਕਾ ਦੱਖਣੀ ਵਿੱਚ ਸਰਪੰਚ ਬਲਜੀਤ ਸਿੰਘ ਚਾਟੀਵਿੰਡ ਦੀ ਅਗਵਾਈ ਹੇਠ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਵਿਸ਼ਾਲ ਪੰਥਕ ਇਕੱਤਰਤਾ

2 ਕਰੋੜ ਰੁਪਏ ਦੀ ਲਾਗਤ ਨਾਲ ਜਲਦ ਬਣੇਗੀ ਸੀਡ ਟੈਸਟਿੰਗ ਲੈਬ: ਖੁੱਡੀਆਂ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਰਪੰਚਾਂ ਦੇ ਮਾਣਭੱਤੇ ਵਧਾਉਣ ਦਾ ਫੈਸਲਾ ਲੋਕਤੰਤਰ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨ ਦਾ ਸਪੱਸ਼ਟ ਸਬੂਤ: ਹਰਭਜਨ ਸਿੰਘ ਈ.ਟੀ.ਓ.

ਬੱਚੇ ਦੇ ਜੀਵਨ ਦੇ ਪਹਿਲੇ 1000 ਦਿਨ ਸਭ ਤੋਂ ਅਹਿਮ, ਸਹੀ ਪੋਸ਼ਣ ਅਤੇ ਮੁੱਢਲੀ ਉਤੇਜਨਾ ਨਾਲ ਰੱਖੀ ਜਾਵੇਗੀ ਮਜ਼ਬੂਤ ਨੀਂਹ: ਡਾ. ਬਲਜੀਤ ਕੌਰ

ਵਿਧਾਇਕਾ ਬੀਬੀ ਜੀਵਨਜੋਤ ਕੌਰ ਦੀ ਫਿਸਲੀ ਜ਼ੁਬਾਨ ਕਿਹਾ ਜਥੇਦਾਰ ਗੜਗੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬੋਝ ਹਨ