BREAKING NEWS
ਹਲਕਾ ਦੱਖਣੀ ਵਿੱਚ ਸਰਪੰਚ ਬਲਜੀਤ ਸਿੰਘ ਚਾਟੀਵਿੰਡ ਦੀ ਅਗਵਾਈ ਹੇਠ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਵਿਸ਼ਾਲ ਪੰਥਕ ਇਕੱਤਰਤਾ2 ਕਰੋੜ ਰੁਪਏ ਦੀ ਲਾਗਤ ਨਾਲ ਜਲਦ ਬਣੇਗੀ ਸੀਡ ਟੈਸਟਿੰਗ ਲੈਬ: ਖੁੱਡੀਆਂਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਰਪੰਚਾਂ ਦੇ ਮਾਣਭੱਤੇ ਵਧਾਉਣ ਦਾ ਫੈਸਲਾ ਲੋਕਤੰਤਰ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨ ਦਾ ਸਪੱਸ਼ਟ ਸਬੂਤ: ਹਰਭਜਨ ਸਿੰਘ ਈ.ਟੀ.ਓ.ਬੱਚੇ ਦੇ ਜੀਵਨ ਦੇ ਪਹਿਲੇ 1000 ਦਿਨ ਸਭ ਤੋਂ ਅਹਿਮ, ਸਹੀ ਪੋਸ਼ਣ ਅਤੇ ਮੁੱਢਲੀ ਉਤੇਜਨਾ ਨਾਲ ਰੱਖੀ ਜਾਵੇਗੀ ਮਜ਼ਬੂਤ ਨੀਂਹ: ਡਾ. ਬਲਜੀਤ ਕੌਰਪੰਜਾਬ ਸਕੂਲੀ ਸਿੱਖਿਆ ਵਿੱਚ ਕੇਰਲ, ਮਹਾਰਾਸ਼ਟਰ ਅਤੇ ਦਿੱਲੀ ਨੂੰ ਪਛਾੜ ਕੇ ਨੰਬਰ ਇੱਕ ਬਣਿਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨਧਾਲੀਵਾਲ ਦੀ ਰਾਹੁਲ ਗਾਂਧੀ ਨੂੰ ਚੁਣੌਤੀ- ਜੇ ਹਿੰਮਤ ਹੈ ਤਾਂ ਸਿੱਖਾਂ ਦੇ ਕਾਤਲ ਜਗਦੀਸ਼ ਟਾਈਟਲਰ ਨੂੰ ਪਾਰਟੀ 'ਚੋਂ ਕੱਢ ਕੇ ਦਿਖਾਓ

ਪੰਜਾਬ

2 ਕਰੋੜ ਰੁਪਏ ਦੀ ਲਾਗਤ ਨਾਲ ਜਲਦ ਬਣੇਗੀ ਸੀਡ ਟੈਸਟਿੰਗ ਲੈਬ: ਖੁੱਡੀਆਂ

ਕੌਮੀ ਮਾਰਗ ਬਿਊਰੋ | June 26, 2026 07:37 PM

ਬਠਿੰਡਾ-ਸੂਬੇ ਵਿੱਚ ਖੇਤੀਬਾੜੀ ਸਬੰਧੀ ਵਸਤਾਂ ਦੀ ਗੁਣਵੱਤਾ ਕੰਟਰੋਲ ਨੂੰ ਯਕੀਨੀ ਬਣਾਉਣ ਅਤੇ ਖੇਤੀਬਾੜੀ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਬਠਿੰਡਾ ਵਿਖੇ ਸੂਬੇ ਦੀ ਪਹਿਲੀ ਬਾਇਓ-ਫ਼ਰਟੀਲਾਈਜ਼ਰ ਕੁਆਲਿਟੀ ਕੰਟਰੋਲ ਲੈਬਾਟਰੀ ਦਾ ਉਦਘਾਟਨ ਕੀਤਾ ਅਤੇ ਡੱਬਵਾਲੀ ਰੋਡ ਸਥਿਤ ਖੇਤੀ ਭਵਨ ਵਿਖੇ ਸੀਡ ਟੈਸਟਿੰਗ ਲੈਬ ਦਾ ਨੀਂਹ ਪੱਥਰ ਰੱਖਿਆ।

ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ 1.5 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਕੀਤੀ ਗਈ ਇਸ ਬਾਇਓ-ਫ਼ਰਟੀਲਾਈਜ਼ਰ ਲੈਬ ਦੀ ਸਾਲਾਨਾ ਜਾਂਚ ਸਮਰੱਥਾ ਘੱਟੋ-ਘੱਟ 1, 000 ਸੈਂਪਲਾਂ ਦੀ ਹੈ। ਇਹ ਲੈਬ ਬਹੁਤ ਮਹੱਤਵਪੂਰਨ ਹੈ ਕਿਉਂਕਿ ਪੰਜਾਬ ਦੇ ਕਿਸਾਨ ਰਸਾਇਣਕ ਖਾਦਾਂ ਨੂੰ ਛੱਡ ਕੇ ਬਾਇਓ-ਫ਼ਰਟੀਲਾਈਜ਼ਰ (ਜੈਵਿਕ ਖਾਦਾਂ) ਵੱਲ ਰੁਖ ਕਰ ਰਹੇ ਹਨ ਅਤੇ ਇਹ ਲੈਬ ਬਾਜ਼ਾਰ ਵਿੱਚ ਉਪਲਬਧ ਉਤਪਾਦਾਂ ਦੀ ਗੁਣਵੱਤਾ ਦਾ ਪਤਾ ਲਗਾਉਣ ਵਿੱਚ ਉਨ੍ਹਾਂ ਦੀ ਮਦਦ ਕਰੇਗੀ।

ਉਨ੍ਹਾਂ ਕਿਹਾ ਕਿ 2 ਕਰੋੜ ਰੁਪਏ ਦੀ ਲਾਗਤ ਵਾਲੀ ਸੀਡ ਟੈਸਟਿੰਗ ਲੈਬ ਵਿਗਿਆਨਕ ਤਰੀਕੇ ਨਾਲ ਗੁਣਵੱਤਾ ਜਾਂਚ ਦੀ ਸਹੂਲਤ ਪ੍ਰਦਾਨ ਕਰੇਗੀ ਅਤੇ ਕਿਸਾਨਾਂ ਨੂੰ ਪ੍ਰਮਾਣਿਤ (ਸਰਟੀਫਾਈਡ) ਬੀਜ ਮਿਲਣਾ ਯਕੀਨੀ ਬਣਾਏਗੀ। ਬਾਇਓ-ਫ਼ਰਟੀਲਾਈਜ਼ਰ ਕੁਆਲਿਟੀ ਕੰਟਰੋਲ ਲੈਬ ਦੇ ਨਾਲ ਮਿਲ ਕੇ ਇਹ ਸੀਡ ਟੈਸਟਿੰਗ ਲੈਬ, ਖੇਤੀ ਸਮੱਗਰੀ ਲਈ ਸਖ਼ਤ ਮਿਆਰ ਲਾਗੂ ਕਰੇਗੀ ਅਤੇ ਨਕਲੀ ਜਾਂ ਗੈਰ-ਮਿਆਰੀ ਉਤਪਾਦਾਂ ਦੀ ਵਿਕਰੀ ‘ਤੇ ਰੋਕ ਲਾਏਗੀ।

ਖੇਤੀਬਾੜੀ ਮੰਤਰੀ ਨੇ ਕਿਹਾ, “ਇਹ ਲੈਬਾਟਰੀਆਂ ਟੈਸਟਿੰਗ ਲਈ ਦੂਜੇ ਰਾਜਾਂ ਵਿੱਚ ਸੈਂਪਲ ਭੇਜਣ ਸਬੰਧੀ ਕਿਸਾਨਾਂ ਦੀ ਖੱਜਲ-ਖੁਆਰੀ ਨੂੰ ਖਤਮ ਕਰਨਗੀਆਂ। ਹੁਣ ਇਹ ਸਾਰੀ ਪ੍ਰਕਿਰਿਆ ਪੰਜਾਬ ਵਿੱਚ ਹੀ ਮੁਕੰਮਲ ਹੋਵੇਗੀ, ਜਿਸ ਨਾਲ ਸਮੇਂ ਅਤੇ ਪੈਸੇ ਦੋਵਾਂ ਦੀ ਬਚਤ ਹੋਵੇਗੀ।” ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਕਿਸਾਨਾਂ ਨੂੰ ਉੱਚ ਗੁਣਵੱਤਾ ਵਾਲੇ ਬੀਜ, ਖਾਦਾਂ ਅਤੇ ਹੋਰ ਖੇਤੀ ਸਮੱਗਰੀ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।

ਖੇਤੀਬਾੜੀ ਡਾਇਰੈਕਟਰ ਡਾ. ਗੁਰਜੀਤ ਸਿੰਘ ਬਰਾੜ ਨੇ ਕਿਹਾ ਕਿ ਇਹ ਦੋਵੇਂ ਲੈਬਾਟਰੀਆਂ ਵਿਭਾਗ ਦੀ ਤਕਨੀਕੀ ਸਮਰੱਥਾ ਨੂੰ ਮਜ਼ਬੂਤ ਕਰਨਗੀਆਂ ਅਤੇ ਬੀਜਾਂ ਤੇ ਜੈਵਿਕ ਖਾਦਾਂ ਦੀ ਸਮੇਂ ਸਿਰ ਅਤੇ ਭਰੋਸੇਮੰਦ ਜਾਂਚ ਨੂੰ ਯਕੀਨੀ ਬਣਾਉਣਗੀਆਂ। ਉਨ੍ਹਾਂ ਕਿਹਾ ਕਿ ਰਾਜ ਦੇ ਅੰਦਰ ਹੀ ਟੈਸਟਿੰਗ ਉਪਲਬਧ ਹੋਣ ਨਾਲ ਗੁਣਵੱਤਾ ਦੇ ਮਿਆਰਾਂ ਨੂੰ ਲਾਗੂ ਕਰਨ, ਨਤੀਜਿਆਂ ਵਿੱਚ ਹੋਣ ਵਾਲੀ ਦੇਰੀ ਨੂੰ ਘਟਾਉਣ ਅਤੇ ਕਿਸਾਨਾਂ ਨੂੰ ਬਿਜਾਈ ਤੋਂ ਪਹਿਲਾਂ ਸਹੀ ਫੈਸਲੇ ਲੈਣ ਵਿੱਚ ਮਦਦ ਮਿਲੇਗੀ।

ਇਸ ਮੌਕੇ ਵਿਧਾਇਕ ਜਗਰੂਪ ਸਿੰਘ ਗਿੱਲ ਅਤੇ ਮਾਸਟਰ ਜਗਸੀਰ ਸਿੰਘ, ਜਾਇੰਟ ਡਾਇਰੈਕਟਰ (ਪਲਾਂਟ ਪ੍ਰੋਟੈਕਸ਼ਨ) ਨਰਿੰਦਰ ਪਾਲ ਸਿੰਘ ਬੈਨੀਪਾਲ ਅਤੇ ਖੇਤੀਬਾੜੀ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

 

Have something to say? Post your comment

 
 
 
 

ਪੰਜਾਬ

ਐੱਸਆਈਆਰ ਦੌਰਾਨ ਭਾਜਪਾ 'ਆਪ' ਸਮਰਥਕਾਂ ਦੀਆਂ ਵੋਟਾਂ ਕੱਟਣ ਦੀ ਕੋਸ਼ਿਸ਼ ਕਰ ਸਕਦੀ ਹੈ, ਹਰ ਵਲੰਟੀਅਰ ਸੁਚੇਤ ਰਹੇ: ਮੁੱਖ ਮੰਤਰੀ ਭਗਵੰਤ ਮਾਨ

ਹਲਕਾ ਦੱਖਣੀ ਵਿੱਚ ਸਰਪੰਚ ਬਲਜੀਤ ਸਿੰਘ ਚਾਟੀਵਿੰਡ ਦੀ ਅਗਵਾਈ ਹੇਠ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਵਿਸ਼ਾਲ ਪੰਥਕ ਇਕੱਤਰਤਾ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਰਪੰਚਾਂ ਦੇ ਮਾਣਭੱਤੇ ਵਧਾਉਣ ਦਾ ਫੈਸਲਾ ਲੋਕਤੰਤਰ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨ ਦਾ ਸਪੱਸ਼ਟ ਸਬੂਤ: ਹਰਭਜਨ ਸਿੰਘ ਈ.ਟੀ.ਓ.

ਬੱਚੇ ਦੇ ਜੀਵਨ ਦੇ ਪਹਿਲੇ 1000 ਦਿਨ ਸਭ ਤੋਂ ਅਹਿਮ, ਸਹੀ ਪੋਸ਼ਣ ਅਤੇ ਮੁੱਢਲੀ ਉਤੇਜਨਾ ਨਾਲ ਰੱਖੀ ਜਾਵੇਗੀ ਮਜ਼ਬੂਤ ਨੀਂਹ: ਡਾ. ਬਲਜੀਤ ਕੌਰ

ਵਿਧਾਇਕਾ ਬੀਬੀ ਜੀਵਨਜੋਤ ਕੌਰ ਦੀ ਫਿਸਲੀ ਜ਼ੁਬਾਨ ਕਿਹਾ ਜਥੇਦਾਰ ਗੜਗੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬੋਝ ਹਨ

ਵਿਧਾਇਕਾ ਬੀਬੀ ਜੀਵਨਜੋਤ ਕੌਰ ਨੂੰ ਤੁਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤਲਬ ਕੀਤਾ ਜਾਵੇ : ਬੀਬੀ ਸੋਹਲ

ਲੋਕ ਫੈਸਲਾ ਕਰਨਗੇ; ਧਰਮ ਦੇ ਨਾਂ 'ਤੇ ਫ਼ਰਜ਼ੀ ਵੀਡੀਓ ਅਤੇ ਝੂਠਾ ਪ੍ਰਚਾਰ ਮੈਨੂੰ ਪੰਜਾਬ ਲਈ ਕੰਮ ਕਰਨ ਤੋਂ ਨਹੀਂ ਰੋਕ ਸਕਦਾ: ਮੁੱਖ ਮੰਤਰੀ ਭਗਵੰਤ ਮਾਨ

ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਗੈਂਗਸਟਰ ਨੈੱਟਵਰਕਾਂ ਨੂੰ ਵੱਡਾ ਝਟਕਾ; ‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਤਹਿਤ 152 ਦਿਨਾਂ ਵਿੱਚ 713 ਗੈਰਕਾਨੂੰਨੀ ਹਥਿਆਰ ਬਰਾਮਦ

ਮੁੱਖ ਮੰਤਰੀ ਆਪਣੀ ਹੀ ਪਾਰਟੀ ਅਤੇ ਸਰਕਾਰ ਵਿੱਚ ਇਕੱਲੇ ਪੈਂਦੇ ਜਾ ਰਹੇ ਹਨ -ਵੜਿੰਗ

ਤਖ਼ਤ ਸ੍ਰੀ ਹਜ਼ੂਰ ਸਾਹਿਬ ਐਕਟ 1956 ਵਿੱਚ ਦਖ਼ਲ ਦੀ ਕੋਸ਼ਿਸ਼ ਸਿੱਖ ਕੌਮ ਕਦੇ ਬਰਦਾਸ਼ਤ ਨਹੀਂ ਕਰੇਗੀ: ਪਰਮਜੀਤ ਸਿੰਘ ਵੀਰਜੀ