ਨੈਸ਼ਨਲ

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਲਗਾਇਆ ਗਿਆ ਵਿਸ਼ਾਲ ਗੁਰੂ ਕਾ ਲੰਗਰ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | July 04, 2026 07:43 PM

ਨਵੀਂ ਦਿੱਲੀ- ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸ਼ਾਹਪੁਰਾ ਵਿਖੇ ਬੀਬੀ ਰਣਜੀਤ ਕੌਰ ਅਤੇ ਗੁਰਪ੍ਰੀਤ ਸਿੰਘ (ਪਰੀ ਇਵੈਂਟ ਪ੍ਰਾਈਵੇਟ ਲਿਮਿਟੇਡ) ਦੇ ਸਹਿਯੋਗ ਨਾਲ ਲੋੜਵੰਦਾਂ ਅਤੇ ਸੰਗਤ ਲਈ ਵਿਸ਼ਾਲ ਗੁਰੂ ਕਾ ਲੰਗਰ ਲਗਾਇਆ ਗਿਆ। ਇਸ ਸੇਵਾ ਵਿੱਚ ਵੱਡੀ ਗਿਣਤੀ ਵਿੱਚ ਸੰਗਤ, ਸਥਾਨਕ ਨਿਵਾਸੀਆਂ ਅਤੇ ਰਾਹਗੀਰਾਂ ਨੇ ਸ਼ਮੂਲੀਅਤ ਕਰਕੇ ਗੁਰੂ ਦਾ ਅਟੁੱਟ ਲੰਗਰ ਛਕਿਆ ਅਤੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਲੰਗਰ ਸੇਵਾ ਦੌਰਾਨ ਸੰਗਤ ਨੂੰ ਵਿਸ਼ੇਸ਼ ਤੌਰ 'ਤੇ ਮਿੱਸੀ ਰੋਟੀ ਅਤੇ ਠੰਡੀ ਲੱਸੀ ਦਾ ਪ੍ਰਸਾਦ ਵਰਤਾਇਆ ਗਿਆ। ਸੇਵਾਦਾਰਾਂ ਨੇ ਪੂਰੇ ਸਮਰਪਣ, ਪਿਆਰ ਅਤੇ ਨਿਮਰਤਾ ਨਾਲ ਸੰਗਤ ਦੀ ਸੇਵਾ ਕਰਦਿਆਂ ਸਿੱਖ ਧਰਮ ਦੀ ਮਹਾਨ ਲੰਗਰ ਪਰੰਪਰਾ ਨੂੰ ਸਾਕਾਰ ਕੀਤਾ। ਇਸ ਮੌਕੇ ਸਮਾਜ ਵਿੱਚ ਭਾਈਚਾਰੇ, ਬਰਾਬਰੀ, ਮਨੁੱਖਤਾ ਅਤੇ ਨਿਸ਼ਕਾਮ ਸੇਵਾ ਦਾ ਸੰਦੇਸ਼ ਵੀ ਦਿੱਤਾ ਗਿਆ। ਇਸ ਮੌਕੇ ਬੀਬੀ ਰਣਜੀਤ ਕੌਰ ਨੇ ਕਿਹਾ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ-ਪੀਰੀ ਦੇ ਸਿਧਾਂਤ ਰਾਹੀਂ ਧਰਮ ਦੀ ਰੱਖਿਆ, ਮਨੁੱਖਤਾ ਦੀ ਸੇਵਾ ਅਤੇ ‘ਸਰਬੱਤ ਦਾ ਭਲਾ’ ਦਾ ਮਹਾਨ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਲੋੜਵੰਦਾਂ ਦੀ ਸੇਵਾ ਕਰਨਾ ਹੀ ਗੁਰੂ ਸਾਹਿਬ ਦੀਆਂ ਸਿੱਖਿਆਵਾਂ 'ਤੇ ਅਮਲ ਕਰਨਾ ਹੈ ਅਤੇ ਭਵਿੱਖ ਵਿੱਚ ਵੀ ਅਜਿਹੇ ਲੋਕ ਭਲਾਈ ਦੇ ਕਾਰਜ ਨਿਰੰਤਰ ਜਾਰੀ ਰਹਿਣਗੇ। ਇਸ ਮੌਕੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਗੁਰੂ ਕਾ ਲੰਗਰ ਸਿੱਖ ਧਰਮ ਦੀ ਉਹ ਮਹਾਨ ਪਰੰਪਰਾ ਹੈ, ਜਿੱਥੇ ਬਿਨਾਂ ਕਿਸੇ ਜਾਤ-ਪਾਤ, ਧਰਮ ਜਾਂ ਵਰਗ ਦੇ ਭੇਦਭਾਵ ਤੋਂ ਹਰ ਵਿਅਕਤੀ ਨੂੰ ਇੱਕੋ ਪੰਗਤ ਵਿੱਚ ਬਿਠਾ ਕੇ ਭੋਜਨ ਛਕਾਇਆ ਜਾਂਦਾ ਹੈ। ਇਹ ਪਰੰਪਰਾ ਬਰਾਬਰੀ, ਭਾਈਚਾਰੇ ਅਤੇ ਮਨੁੱਖਤਾ ਦਾ ਜੀਵੰਤ ਪ੍ਰਤੀਕ ਹੈ। ਉਨ੍ਹਾਂ ਨੌਜਵਾਨਾਂ ਨੂੰ ਸਮਾਜ ਸੇਵਾ ਨਾਲ ਜੁੜਨ ਅਤੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦਾ ਸੱਦਾ ਵੀ ਦਿੱਤਾ। ਵਰਨਣਯੋਗ ਹੈ ਕਿ ਬੀਬੀ ਰਣਜੀਤ ਕੌਰ ਦਿੱਲੀ ਕਮੇਟੀ ਦੀ ਸੀਨੀਅਰ ਮੈਂਬਰ ਹੋਣ ਦੇ ਨਾਲ-ਨਾਲ ਧਾਰਮਿਕ, ਸਮਾਜਿਕ ਅਤੇ ਲੋਕ ਭਲਾਈ ਦੇ ਕਾਰਜਾਂ ਵਿੱਚ ਲਗਾਤਾਰ ਸਰਗਰਮ ਭੂਮਿਕਾ ਨਿਭਾ ਰਹੇ ਹਨ। ਗਰੀਬ ਅਤੇ ਲੋੜਵੰਦ ਲੋਕਾਂ ਦੀ ਸਹਾਇਤਾ, ਸਿੱਖ ਪੰਥ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਇਲਾਕੇ ਭਰ ਵਿੱਚ ਭਰਪੂਰ ਸ਼ਲਾਘਾ ਕੀਤੀ ਜਾਂਦੀ ਹੈ। ਪ੍ਰੋਗਰਾਮ ਦੇ ਅੰਤ ਵਿੱਚ ਹਾਜ਼ਰ ਸੰਗਤ ਨੇ ਲੰਗਰ ਸੇਵਾ ਵਿੱਚ ਯੋਗਦਾਨ ਪਾਉਣ ਵਾਲੇ ਸਮੂਹ ਸੇਵਾਦਾਰਾਂ, ਸਹਿਯੋਗੀਆਂ ਅਤੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਇਸ ਪੁੰਨ ਦੇ ਕਾਰਜ ਦੀ ਭਰਪੂਰ ਪ੍ਰਸ਼ੰਸਾ ਕੀਤੀ।

Have something to say? Post your comment

 
 
 
 

ਨੈਸ਼ਨਲ

ਚੰਡੀਗੜ੍ਹ ਵਿੱਚ 24 ਘੰਟਿਆਂ ਦੇ ਅੰਦਰ ਦੂਜੀ ਇਮਾਰਤ ਡਿੱਗੀ, ਕਈਆਂ ਦੇ ਮਲਬੇ ਹੇਠ ਫਸਣ ਦਾ ਖਦਸ਼ਾ

ਝੂਠੀਆਂ ਰਾਜਨੀਤਿਕ ਲਹਿਰਾਂ ਤੋਂ ਬਚਦਿਆਂ, ਸਮਾਨਤਾ ਦੀ ਲੜਾਈ ਨੂੰ ਕੀਤਾ ਜਾਏ ਮਜ਼ਬੂਤ: ਜੀਵਨ ਸਿੰਘ ਤਾਮਿਲ

1955 ਵਿੱਚ ਸ੍ਰੀ ਦਰਬਾਰ ਸਾਹਿਬ ਵਿਖੇ ਹੋਈ ਭਾਰਤੀ ਫੌਜੀ ਕਾਰਵਾਈ ਦੀ ਯਾਦ ਵਿੱਚ ਆਕਲੈਂਡ ਵਿਖੇ ਭਾਰੀ ਰੋਸ ਪ੍ਰਦਰਸ਼ਨ

ਬਗਲ ਮੇ ਛੁਰੀ ਮੂੰਹ ਮੇ ਰਾਮ ਕਾਂਗਰਸ ਦਾ ਆਰਐਸਐਸ ਤੇ ਜਵਾਬੀ ਹਮਲਾ

ਮੁੰਬਈ ਹਾਈ ਕੋਰਟ ਵੱਲੋਂ ਦਸਤਾਰਧਾਰੀ ਸਿੱਖਾਂ ਨੂੰ ਹੈਲਮਟ ਛੋਟ ਬਰਕਰਾਰ ਰੱਖਣ ਦਾ ਫ਼ੈਸਲਾ ਸਵਾਗਤਯੋਗ: ਸੰਤ ਮੀਤ ਸਿੰਘ

ਅਮਿਤ ਸ਼ਾਹ ਨਾਲ ਮੁਲਾਕਾਤ ਦੌਰਾਨ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਸਥਿਤੀ 'ਤੇ ਚਰਚਾ ਕੀਤੀ - ਸੁਖਜਿੰਦਰ ਸਿੰਘ ਰੰਧਾਵਾ

ਦਿੱਲੀ ਦੇ ਗੁਰਦੁਆਰਾ ਸਾਹਿਬਾਂ ਦੇ ਬਾਹਰ ਲਗਣਗੇ ਭਗਵੰਤ ਮਾਨ ਬਾਈਕਾਟ ਦੇ ਬੋਰਡ- ਸਰਨਾ

ਗੁਰਬਾਣੀ ਦੀ ਸੁਗੰਧ ਨਾਲ ਮਹਿਕ ਰਿਹਾ ਨਿੱਕਾ ਜੀਵਨ: ਕਾਕਾ ਅਰਪਣ ਸਿੰਘ ਨੌਜਵਾਨ ਪੀੜ੍ਹੀ ਲਈ ਬਣਿਆ ਪ੍ਰੇਰਣਾ ਸਰੋਤ

ਗੁਰਦੁਆਰਾ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਵਿਖ਼ੇ ਲੜੀਵਾਰ ਕੀਰਤਨ ਸਮਾਗਮ 4 ਜੁਲਾਈ ਤੋਂ ਹੋਣਗੇ ਸ਼ੁਰੂ

ਦਿੱਲੀ ਕੈਬਿਨੇਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਤਖ਼ਤ ਪਟਨਾ ਸਾਹਿਬ ਹੋਏ ਨਤਮਸਤਕ