BREAKING NEWS
ਸਾਂਝਾ ਸੁਨੇਹਾ ਸੰਮੇਲਨ ਨੇ , ਇਨਫਲੂਐਂਸਰਾਂ ਅਤੇ ਸਰਕਾਰ ਨੂੰ ਪੰਜਾਬ ਦੀ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਨੂੰ ਹੋਰ ਮਜ਼ਬੂਤ ਕੀਤਾਦੇਸ਼ ਦੇ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਹੁਣ ਹਰ ਹਿੰਦੂ ਅਤੇ ਸਨਾਤਨੀ ਨੂੰ ਇਹਨਾਂ ਖਿਲਾਫ ਆਵਾਜ਼ ਚੁੱਕਣੀ ਪਵੇਗੀ- ਕੇਜਰੀਵਾਲਪੰਜਾਬ ਸਰਕਾਰ ਬਾਗ਼ਬਾਨੀ ਨੂੰ ਪ੍ਰਫੁੱਲਿਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਵਚਨਬੱਧਪੰਜਾਬ ਰਾਜ ਵਿੱਚ 97.44 ਫੀਸਦ ਗਣਨਾ ਫਾਰਮਾਂ ਦੀ ਵੰਡ ਹੋਈ: ਸੀ.ਈ.ਓ. ਅਨਿੰਦਿਤਾ ਮਿਤਰਾਵਿੱਤ ਮੰਤਰੀ ਵੱਲੋਂ ਸੂਬੇ ਦੇ ਸਿਹਤ ਸੰਭਾਲ ਢਾਂਚੇ ਨੂੰ ਮਜ਼ਬੂਤ ਕਰਨ ਲਈ ਮਲਟੀਪਰਪਜ਼ ਹੈਲਥ ਵਰਕਰ (ਮਹਿਲਾ) ਦੀਆਂ 619 ਖਾਲੀ ਅਸਾਮੀਆਂ ਭਰਨ ਦਾ ਐਲਾਨਸ਼ਿਕਾਇਤਾਂ ਅਤੇ ਸੁਝਾਅ ਲਈ ਹੈਲਪਲਾਈਨ ਨੰਬਰ 98767-64545 ਉਤੇ ਕੀਤਾ ਜਾਵੇ ਸੰਪਰਕ: ਬਾਲ ਮੁਕੰਦ ਸ਼ਰਮਾ

ਨੈਸ਼ਨਲ

ਗੁਰਬਾਣੀ ਦੀ ਸੁਗੰਧ ਨਾਲ ਮਹਿਕ ਰਿਹਾ ਨਿੱਕਾ ਜੀਵਨ: ਕਾਕਾ ਅਰਪਣ ਸਿੰਘ ਨੌਜਵਾਨ ਪੀੜ੍ਹੀ ਲਈ ਬਣਿਆ ਪ੍ਰੇਰਣਾ ਸਰੋਤ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | July 03, 2026 07:41 PM

ਨਵੀਂ ਦਿੱਲੀ- ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਸ਼ੁਭਦੀਪ ਸਿੰਘ ਜੀ ਦੇ ਵੱਡੇ ਸਪੁੱਤਰ ਕਾਕਾ ਅਰਪਣ ਸਿੰਘ ਨੇ ਨਿੱਕੀ ਉਮਰ ਵਿੱਚ ਹੀ ਗੁਰਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ ਇੱਕ ਵਿਲੱਖਣ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਨੂੰ ਕਈ ਬਾਣੀਆਂ ਕੰਠ ਹਨ। ਵਿਸ਼ੇਸ਼ ਤੌਰ 'ਤੇ ਆਸਾ ਕੀ ਵਾਰ ਅਤੇ ਸ੍ਰੀ ਦਸਮ ਗ੍ਰੰਥ ਦੀਆਂ ਅਨੇਕਾਂ ਬਾਣੀਆਂ ਉਨ੍ਹਾਂ ਨੂੰ ਯਾਦ ਹਨ। ਅਕਾਲ ਪੁਰਖ ਦੀ ਅਪਾਰ ਕਿਰਪਾ ਸਦਕਾ ਉਹ ਆਪਣੀ ਦੁਨਿਆਵੀ ਪੜ੍ਹਾਈ ਦੇ ਨਾਲ-ਨਾਲ ਅਧਿਆਤਮਿਕ ਜੀਵਨ ਨੂੰ ਵੀ ਪੂਰਾ ਸਮਾਂ ਦੇ ਰਹੇ ਹਨ। ਅਰਪਣ ਸਿੰਘ ਦਾ ਨਿਮਰ, ਮਿਲਾਪੜਾ ਅਤੇ ਸੰਜੀਦਾ ਸੁਭਾਅ ਹਰ ਮਿਲਣ ਵਾਲੇ ਨੂੰ ਪ੍ਰਭਾਵਿਤ ਕਰਦਾ ਹੈ। ਗੁਰੂ ਘਰ ਦੀ ਸੇਵਾ, ਗੁਰਬਾਣੀ ਦੇ ਅਭਿਆਸ ਅਤੇ ਸਿੱਖੀ ਸਿਧਾਂਤਾਂ ਪ੍ਰਤੀ ਉਨ੍ਹਾਂ ਦੀ ਲਗਨ ਉਨ੍ਹਾਂ ਦੇ ਉੱਚੇ ਸੰਸਕਾਰਾਂ ਦੀ ਗਵਾਹੀ ਦਿੰਦੀ ਹੈ। ਆਸ ਪ੍ਰਗਟ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਛੋਟੇ ਭਰਾਵਾਂ ਅਤੇ ਹਾਣੀ ਬੱਚਿਆਂ ਲਈ ਇੱਕ ਆਦਰਸ਼ ਜੀਵਨ-ਮਾਰਗਦਰਸ਼ਕ ਬਣਨਗੇ ਅਤੇ ਉਨ੍ਹਾਂ ਨੂੰ ਵੀ ਗੁਰਬਾਣੀ, ਚੰਗੇ ਆਚਰਨ, ਅਨੁਸ਼ਾਸਨ ਅਤੇ ਗੁਰੂ ਸਾਹਿਬਾਨ ਦੇ ਦਰਸਾਏ ਰਾਹ 'ਤੇ ਚੱਲਣ ਲਈ ਪ੍ਰੇਰਿਤ ਕਰਨਗੇ। ਇਸ ਮੌਕੇ ਪਿਤਾ ਭਾਈ ਸ਼ੁਭਦੀਪ ਸਿੰਘ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਨੇ ਕਿਹਾ ਕਿ ਉਨ੍ਹਾਂ ਦੀ ਦਿਲੀ ਇੱਛਾ ਹੈ ਕਿ ਅਰਪਣ ਸਿੰਘ ਸਦਾ ਗੁਰਬਾਣੀ ਨਾਲ ਜੁੜੇ ਰਹਿਣ, ਗੁਰਮਤਿ ਦੇ ਪ੍ਰਚਾਰ-ਪ੍ਰਸਾਰ ਲਈ ਸਮਰਪਿਤ ਰਹਿਣ ਅਤੇ ਆਪਣੇ ਪੜਦਾਦਾ ਬ੍ਰਹਮਲੀਨ ਬਾਬਾ ਈਸ਼ਰ ਸਿੰਘ ਅਕਾਲੀਆ ਦੀ ਫੁਲਵਾੜੀ ਵੱਲੋਂ ਬਖ਼ਸ਼ੇ ਉੱਚੇ ਆਦਰਸ਼ਾਂ ਅਤੇ ਸੰਸਕਾਰਾਂ ਨੂੰ ਜੀਵਨ ਭਰ ਸੰਭਾਲ ਕੇ ਰੱਖਣ। ਉਨ੍ਹਾਂ ਕਿਹਾ ਕਿ ਬਾਬਾ ਈਸ਼ਰ ਸਿੰਘ ਜੀ ਅਕਾਲੀਆ ਨੇ ਆਪਣਾ ਸਮੁੱਚਾ ਜੀਵਨ ਪੰਥ ਦੀ ਸੇਵਾ, ਗੁਰਬਾਣੀ ਦੇ ਪ੍ਰਚਾਰ ਅਤੇ ਸਿੱਖੀ ਸਿਧਾਂਤਾਂ ਦੀ ਮਜ਼ਬੂਤੀ ਲਈ ਸਮਰਪਿਤ ਕੀਤਾ ਸੀ। ਉਹ ਆਸ ਕਰਦੇ ਹਨ ਕਿ ਅਰਪਣ ਸਿੰਘ ਵੀ ਉਸੇ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੀਆਂ ਪੰਥਕ ਸੇਵਾਵਾਂ ਨਾਲ ਜੁੜੇ ਰਹਿਣਗੇ ਅਤੇ ਆਪਣੇ ਦਾਦਾ ਸਰਦਾਰ ਸੰਪੂਰਨ ਸਿੰਘ ਰਿਟਾਇਰ ਏਸੀਪੀ ਸ੍ਰੀ ਅੰਮ੍ਰਿਤਸਰ ਵਾਂਗ ਇੱਕ ਨੇਕ, ਇਮਾਨਦਾਰ, ਮਿਹਨਤੀ ਅਤੇ ਲੋਕ-ਸੇਵਾ ਨੂੰ ਸਮਰਪਿਤ ਅਫ਼ਸਰ ਬਣ ਕੇ ਪਰਿਵਾਰ, ਪੰਥ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨਗੇ। ਬੀਤੇ ਦਿਨ ਕਾਕਾ ਅਰਪਣ ਸਿੰਘ ਦੇ ਜਨਮ ਦਿਨ ਮੌਕੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਸਨੇਹੀਆਂ, ਧਾਰਮਿਕ ਸ਼ਖ਼ਸੀਅਤਾਂ, ਹਜ਼ੂਰੀ ਰਾਗੀ ਸਿੰਘਾਂ ਅਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਵੱਲੋਂ ਉਨ੍ਹਾਂ ਨੂੰ ਜਨਮ ਦਿਨ ਦੀਆਂ ਦਿਲੋਂ ਵਧਾਈਆਂ ਅਤੇ ਅਸੀਸਾਂ ਭੇਟ ਕੀਤੀਆਂ ਗਈਆਂ। ਸਮੂਹ ਸੰਗਤ ਨੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਅਰਪਣ ਸਿੰਘ ਨੂੰ ਚੜ੍ਹਦੀ ਕਲਾ, ਲੰਬੀ ਉਮਰ, ਤੰਦਰੁਸਤੀ, ਵਿਦਿਆ, ਨਿਮਰਤਾ ਅਤੇ ਗੁਰਬਾਣੀ ਦੀ ਅਟੱਲ ਪ੍ਰੇਮ-ਭਗਤੀ ਬਖ਼ਸ਼ਣ, ਤਾਂ ਜੋ ਉਹ ਭਵਿੱਖ ਵਿੱਚ ਵੀ ਸਿੱਖੀ, ਸਮਾਜ ਅਤੇ ਮਨੁੱਖਤਾ ਦੀ ਸੇਵਾ ਕਰਦਿਆਂ ਨਵੀਂ ਪੀੜ੍ਹੀ ਲਈ ਪ੍ਰੇਰਣਾ ਸਰੋਤ ਬਣੇ ਰਹਿਣ। ਅੰਤ ਵਿੱਚ ਭਾਈ ਸ਼ੁਭਦੀਪ ਸਿੰਘ ਅਤੇ ਸਮੂਹ ਪਰਿਵਾਰ ਵੱਲੋਂ ਕਾਕਾ ਅਰਪਣ ਸਿੰਘ ਦੇ ਜਨਮ ਦਿਨ ਮੌਕੇ ਫ਼ੋਨ ਕਾਲਾਂ, ਸੁਨੇਹਿਆਂ, ਸੋਸ਼ਲ ਮੀਡੀਆ ਅਤੇ ਵਿਅਕਤੀਗਤ ਤੌਰ 'ਤੇ ਵਧਾਈਆਂ, ਅਸੀਸਾਂ ਅਤੇ ਸ਼ੁਭਕਾਮਨਾਵਾਂ ਭੇਜਣ ਵਾਲੀਆਂ ਸਮੂਹ ਸੰਗਤਾਂ, ਪੰਥਕ ਸ਼ਖ਼ਸੀਅਤਾਂ, ਰਿਸ਼ਤੇਦਾਰਾਂ, ਮਿੱਤਰਾਂ ਅਤੇ ਸ਼ੁਭਚਿੰਤਕਾਂ ਦਾ ਦਿਲੋਂ ਧੰਨਵਾਦ ਕੀਤਾ ਗਿਆ। ਪਰਿਵਾਰ ਨੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਸਮੂਹ ਸੰਗਤ ਨੂੰ ਸਦਾ ਚੜ੍ਹਦੀ ਕਲਾ, ਤੰਦਰੁਸਤੀ, ਨਾਮ ਬਾਣੀ ਦੀ ਦਾਤ ਅਤੇ ਗੁਰੂ ਘਰ ਦੀ ਸੇਵਾ ਦਾ ਸੁਭਾਗ ਪ੍ਰਾਪਤ ਹੁੰਦਾ ਰਹੇ ।

Have something to say? Post your comment

 
 
 
 

ਨੈਸ਼ਨਲ

ਬਗਲ ਮੇ ਛੁਰੀ ਮੂੰਹ ਮੇ ਰਾਮ ਕਾਂਗਰਸ ਦਾ ਆਰਐਸਐਸ ਤੇ ਜਵਾਬੀ ਹਮਲਾ

ਮੁੰਬਈ ਹਾਈ ਕੋਰਟ ਵੱਲੋਂ ਦਸਤਾਰਧਾਰੀ ਸਿੱਖਾਂ ਨੂੰ ਹੈਲਮਟ ਛੋਟ ਬਰਕਰਾਰ ਰੱਖਣ ਦਾ ਫ਼ੈਸਲਾ ਸਵਾਗਤਯੋਗ: ਸੰਤ ਮੀਤ ਸਿੰਘ

ਅਮਿਤ ਸ਼ਾਹ ਨਾਲ ਮੁਲਾਕਾਤ ਦੌਰਾਨ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਸਥਿਤੀ 'ਤੇ ਚਰਚਾ ਕੀਤੀ - ਸੁਖਜਿੰਦਰ ਸਿੰਘ ਰੰਧਾਵਾ

ਦਿੱਲੀ ਦੇ ਗੁਰਦੁਆਰਾ ਸਾਹਿਬਾਂ ਦੇ ਬਾਹਰ ਲਗਣਗੇ ਭਗਵੰਤ ਮਾਨ ਬਾਈਕਾਟ ਦੇ ਬੋਰਡ- ਸਰਨਾ

ਗੁਰਦੁਆਰਾ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਵਿਖ਼ੇ ਲੜੀਵਾਰ ਕੀਰਤਨ ਸਮਾਗਮ 4 ਜੁਲਾਈ ਤੋਂ ਹੋਣਗੇ ਸ਼ੁਰੂ

ਦਿੱਲੀ ਕੈਬਿਨੇਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਤਖ਼ਤ ਪਟਨਾ ਸਾਹਿਬ ਹੋਏ ਨਤਮਸਤਕ

ਜਲਾਵਤਨੀ ਭਾਈ ਗਜਿੰਦਰ ਸਿੰਘ ਨੂੰ ਸਸਪਰਪਿਤ ਪੰਥਕ ਸਮਾਗਮ 4 ਜੁਲਾਈ ਨੂੰ ਅੰਮ੍ਰਿਤਸਰ 'ਚ - ਬਾਬਾ ਮਹਿਰਾਜ

ਨਹਿਰੂ–ਤਾਰਾ ਸਿੰਘ ਸਮਝੌਤਾ ਸਪੱਸ਼ਟ ਕਰਦਾ ਹੈ ਕਿ ਐਸਜੀਪੀਸੀ ਦੀ ਸਹਿਮਤੀ ਬਿਨਾਂ ਸਿੱਖ ਕਾਨੂੰਨਾਂ ਵਿੱਚ ਸੋਧ ਨਹੀਂ ਹੋ ਸਕਦੀ: ਪੁਰੇਵਾਲ, ਰਘਬੀਰ ਸਿੰਘ

ਰਾਜੌਰੀ ਗਾਰਡਨ ਗੁਰਦੁਆਰਾ ਸਾਹਿਬ ਵਿਖੇ ਵਿਸ਼ੇਸ਼ ਸਮਾਗਮ

ਪੰਥਕ ਆਵਾਜ਼ ਨੂੰ ਹੋਰ ਮਜ਼ਬੂਤ ਕਰਨ ਲਈ ਭਾਈ ਪਰਮਜੀਤ ਸਿੰਘ ਵੀਰਜੀ ਮੈਦਾਨ ਵਿੱਚ