ਨੈਸ਼ਨਲ

ਜਲਾਵਤਨੀ ਭਾਈ ਗਜਿੰਦਰ ਸਿੰਘ ਨੂੰ ਸਸਪਰਪਿਤ ਪੰਥਕ ਸਮਾਗਮ 4 ਜੁਲਾਈ ਨੂੰ ਅੰਮ੍ਰਿਤਸਰ 'ਚ - ਬਾਬਾ ਮਹਿਰਾਜ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | July 02, 2026 07:36 PM

ਨਵੀਂ ਦਿੱਲੀ- ਜਲਾਵਤਨੀ ਆਗੂ ਭਾਈ ਗਜਿੰਦਰ ਸਿੰਘ ਦੀ ਮਿੱਠੀ, ਨਿੱਘੀ ਤੇ ਪਿਆਰੀ ਯਾਦ ਨੂੰ ਸਮਰਪਿਤ ਪੰਥਕ ਸਮਾਗਮ 'ਪੰਥ ਸਿਧਾਂਤ ਅਤੇ ਸੰਘਰਸ਼' 4 ਜੁਲਾਈ, ਦਿਨ ਸ਼ਨੀਵਾਰ ਨੂੰ ਅੰਮ੍ਰਿਤਸਰ ਵਿਖੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਰਣਜੀਤ ਐਵਿਨਿਉ ਸਵੇਰੇ 11 ਵਜੇ ਕਰਵਾਇਆ ਜਾ ਰਿਹਾ ਹੈ। ਸਮਾਗਮਾਂ ਦੇ ਮੁੱਖ ਪੰਜ ਏਜੰਡਿਆਂ 'ਚ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂਸਤਾ ਤੇ ਸਰਵਉਚਤਾ ਵੀ ਸ਼ਾਮਲ ਹਨ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਦਲ ਖਾਲਸਾ ਦੇ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਜਾਰੀ ਇੱਕ ਅਖਬਾਰੀ ਬਿਆਨ ਵਿੱਚ ਕਿਹਾ ਕੀਤਾ। ਜ਼ਿਕਰਯੋਗ ਹੈ ਕਿ ਦਲ ਖਾਲਸਾ ਦੇ ਆਗੂ ਭਾਈ ਗਜਿੰਦਰ ਸਿੰਘ ਤੇ ਹੋਰਨਾਂ ਸਿੱਖ ਸਾਥੀਆਂ ਨੇ ਮਿਲ ਕੇ ਉਸ ਵੇਲੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਗਿਰਫਤਾਰੀ ਦੇ ਵਿਰੋਧ ਵਿੱਚ ਇੰਡੀਅਨ ਸਟੇਟ ਦੇ ਜਹਾਜ ਨੂੰ ਅਗਵਾਹ ਕਰਕੇ ਪਾਕਿਸਤਾਨ ਲਿਜਾਇਆ ਗਿਆ ਸੀ, ਜਿੱਥੇ ਤਸੀਹੇ ਅਤੇ ਲੰਮੀਆਂ ਉਮਰਾਂ ਕੈਦਾਂ ਤੋਂ ਬਾਅਦ ਭਾਈ ਗਜਿੰਦਰ ਆਖਰੀ ਸਾਹ ਤੱਕ ਉਥੇ ਹੀ ਰਹੇ। ਬਾਬਾ ਹਰਦੀਪ ਸਿੰਘ ਨੇ ਦੱਸਿਆ ਕਿ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸਮਰਪਿਤ ਸਿੱਖ ਪ੍ਰਭੂਸਤਾ ਰਾਜ ਦੀ ਸਥਾਪਨਾ ਲਈ ਆਖਰੀ ਸਾਹ ਤੱਕ ਸੰਘਰਸ਼ਸੀਲ ਰਹੇ ਭਾਈ ਗਜਿੰਦਰ ਸਿੰਘ ਨੂੰ ਸਪਰਪਿਤ ਸਮਾਗਮ ਸਮੇਂ ਮੁੱਖ ਏਜੰਡਾ ਜਥੇਦਾਰ ਦੀ ਨਿਯੁਕਤੀ ਦਾ ਵਿਧੀ ਵਿਧਾਨ, ਇੰਡੀਅਨ ਸਟੇਟ/ ਹਕੂਮਤਾਂ ਦਾ ਸਿੱਖ ਧਰਮ ਵਿੱਚ ਦਾਖਲ, ਭਾਈ ਗਜਿੰਦਰ ਸਿੰਘ ਜੀਵਨ, ਸੋਚ ਤੇ ਸੰਘਰਸ਼ ਅਤੇ ਸੰਘਰਸ਼ ਵਿੱਚ ਖੜੋਤ ਦੇ ਕਾਰਨਾਂ ਦੀ ਨਿਸ਼ਾਨਦੇਹੀ ਅਤੇ ਭਵਿੱਖ ਦੇ ਰਾਹ ਦੀ ਤਲਾਸ਼ ਕਰਨਾ ਹੋਣਗੇ। ਉਹਨਾਂ ਸਿੱਖ ਸੰਗਤ ਨੂੰ ਸਮਾਗਮ ਵਿੱਚ ਵੱਧ ਚੜ ਕੇ ਹਿੱਸਾ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਇਹੋ ਜਿਹੇ ਯੋਧੇ ਸਾਡੇ ਇਤਿਹਾਸ ਦੇ ਨਾਇਕ ਹਨ ਜਿਨਾਂ ਨੂੰ ਹਮੇਸ਼ਾ ਹੀ ਜਹਿਨ ਦੇ ਵਿੱਚ ਵਸਾਈ ਰੱਖਣਾ ਹੁੰਦਾ ਹੈ। ਇਸ ਮੌਕੇ ਦਲ ਖਾਲਸਾ ਦੀ ਕੇਂਦਰੀ ਵਰਕਿੰਗ ਕਮੇਟੀ ਮੈਂਬਰ ਗੁਰਵਿੰਦਰ ਸਿੰਘ ਬਠਿੰਡਾ, ਜੀਵਨ ਸਿੰਘ ਗਿਲਕਲਾਂ, ਰਾਮ ਸਿੰਘ ਢਿਪਾਲੀ, ਬਲਕਰਨ ਸਿੰਘ ਡੱਬਵਾਲੀ ਤੇ ਭਗਵਾਨ ਸਿੰਘ ਸੰਧੂ ਖੁਰਦ ਵੀ ਸ਼ਾਮਲ ਸਨ।

Have something to say? Post your comment

 
 
 
 

ਨੈਸ਼ਨਲ

ਦਿੱਲੀ ਕੈਬਿਨੇਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਤਖ਼ਤ ਪਟਨਾ ਸਾਹਿਬ ਹੋਏ ਨਤਮਸਤਕ

ਨਹਿਰੂ–ਤਾਰਾ ਸਿੰਘ ਸਮਝੌਤਾ ਸਪੱਸ਼ਟ ਕਰਦਾ ਹੈ ਕਿ ਐਸਜੀਪੀਸੀ ਦੀ ਸਹਿਮਤੀ ਬਿਨਾਂ ਸਿੱਖ ਕਾਨੂੰਨਾਂ ਵਿੱਚ ਸੋਧ ਨਹੀਂ ਹੋ ਸਕਦੀ: ਪੁਰੇਵਾਲ, ਰਘਬੀਰ ਸਿੰਘ

ਰਾਜੌਰੀ ਗਾਰਡਨ ਗੁਰਦੁਆਰਾ ਸਾਹਿਬ ਵਿਖੇ ਵਿਸ਼ੇਸ਼ ਸਮਾਗਮ

ਪੰਥਕ ਆਵਾਜ਼ ਨੂੰ ਹੋਰ ਮਜ਼ਬੂਤ ਕਰਨ ਲਈ ਭਾਈ ਪਰਮਜੀਤ ਸਿੰਘ ਵੀਰਜੀ ਮੈਦਾਨ ਵਿੱਚ

ਫਾਰੂਖ਼ਾਬਾਦ ਦੇ 125 ਸਾਲ ਪੁਰਾਣੇ ਗੁਰਦੁਆਰਾ ਸਾਹਿਬ ਨੂੰ ਢਾਹੁਣ ਦੀ ਕੋਸ਼ਿਸ਼ ਦਾ ਮਾਮਲਾ ਦਿੱਲੀ ਗੁਰਦੁਆਰਾ ਕਮੇਟੀ ਨੇ ਵਿਦੇਸ਼ ਮੰਤਰਾਲੇ ਕੋਲ ਚੁੱਕਿਆ

ਤਖ਼ਤ ਹਜੂਰ ਸਾਹਿਬ ਦੇ ਗੁਰਮਤੇ ਤੇ ਪੰਥਕ ਏਕਤਾ ਦੀ ਜਿੱਤ, ਮਹਾਰਾਸ਼ਟਰ ਸਰਕਾਰ ਨੂੰ ਪਿੱਛੇ ਹਟਣਾ ਪਿਆ: ਬੀਬੀ ਰਣਜੀਤ ਕੌਰ

ਗੁਰੂ ਘਰ ਦੀ ਮਰਿਆਦਾ ਨਾਲ ਖਿਲਵਾੜ ਕਦੋਂ ਤੱਕ.? ਇੰਦਰਜੀਤ ਸਿੰਘ ਮੌਂਟੀ ਖ਼ਿਲਾਫ਼ ਕਮੇਟੀ ਪ੍ਰਬੰਧਕ ਆਖ਼ਿਰ ਕਦੋਂ ਕਰਣਗੇ ਕਾਰਵਾਈ.?:  ਪੀਤਮਪੁਰਾ

ਸਿੱਖ ਲਈ ਦੁਨਿਆਵੀ ਅਹੁਦੇ, ਸੱਤਾ ਅਤੇ ਰਾਜਨੀਤੀ ਤੋਂ ਉੱਪਰ ਗੁਰੂ ਦਾ ਹੁਕਮ ਅਤੇ ਪੰਥ ਦੀ ਮਰਿਆਦਾ

ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਅਕਾਲ ਤਖ਼ਤ ਦੀ ਸਰਵਉੱਚਤਾ ਅਤੇ ਸਿੱਖ ਸਿਧਾਂਤਾਂ ਦੀ ਰਾਖੀ ਲਈ ਚੁੱਕੇ ਕਦਮ ਇਤਿਹਾਸਕ- ਜੀਵਨ ਸਿੰਘ ਤਾਮਿਲ