BREAKING NEWS
ਸਾਰੇ ਵੈਟਰਨਰੀ ਹਸਪਤਾਲਾਂ ਅਤੇ ਡਿਸਪੈਂਸਰੀਆਂ ਦੇ ਕੰਮਕਾਜ, ਬੁਨਿਆਦੀ ਢਾਂਚੇ ਅਤੇ ਸਫ਼ਾਈ ਮਿਆਰਾਂ ਦੀ ਕੀਤੀ ਸਮੀਖਿਆਭਗਵੰਤ ਮਾਨ ਸਰਕਾਰ ਨੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਨਿਗਰਾਨੀ ਤੇਜ਼ ਕੀਤੀ, ਵਿੱਤ ਮੰਤਰੀ ਵੱਲੋਂ ਸਖ਼ਤ ਨਿਗਰਾਨੀ ਅਤੇ ਜਵਾਬਦੇਹੀ ਦੇ ਆਦੇਸ਼*ਗ੍ਰਿਫਤਾਰ ਮੁਲਜ਼ਮ ਸਰਹੱਦ ਪਾਰ ਦੇ ਤਸਕਰ ਦੇ ਇਸ਼ਾਰੇ 'ਤੇ ਕਰ ਰਹੇ ਸਨ ਕੰਮ: ਡੀਜੀਪੀ ਗੌਰਵ ਯਾਦਵ3500 ਰੁਪਏ ਦੀ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਲੋਕ ਮਿਲਣੀ ਮੌਕੇ ਪਿੰਡ ਸੋਲੀ ਵਾਸੀਆਂ ਨੂੰ ਦਿੱਤਾ ਵੱਡਾ ਤੋਹਫ਼ਾ; ਸੜਕਾਂ ਲਈ ਜਾਰੀ ਕੀਤੀ 60 ਲੱਖ ਰੁਪਏ ਦੀ ਗ੍ਰਾਂਟਖੁੱਡੀਆਂ ਅਤੇ ਉਨ੍ਹਾਂ ਦੇ ਜੰਮੂ-ਕਸ਼ਮੀਰ ਦੇ ਹਮਰੁਤਬਾ ਨੇ ਦੋਵਾਂ ਸੂਬਿਆਂ ਦੇ ਕਿਸਾਨਾਂ ਦੀ ਬਿਹਤਰੀ ਲਈ ਸੰਭਾਵਨਾਵਾਂ ਤਲਾਸ਼ੀਆਂ

ਨੈਸ਼ਨਲ

ਭਾਰਤੀ ਪਾਸਪੋਰਟ ਦੀ ਰੈਂਕਿੰਗ 125ਵੇਂ ਸਥਾਨ 'ਤੇ ਖਿਸਕੀ, ਨਾਮੀਬੀਆ, ਫਿਲੀਪੀਨਜ਼ ਤੇ ਉਜ਼ਬੇਕਿਸਤਾਨ ਤੋਂ ਵੀ ਹੋਏ ਪਿੱਛੇ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | July 10, 2026 07:43 PM

ਨਵੀਂ ਦਿੱਲੀ - ਗਲੋਬਲ ਸਿਟੀਜ਼ਨ ਸੋਲਿਊਸ਼ਨਜ਼ ਵੱਲੋਂ ਜਾਰੀ ਕੀਤੇ ਗਏ ਗਲੋਬਲ ਪਾਸਪੋਰਟ ਇੰਡੈਕਸ 2026 ਵਿੱਚ ਭਾਰਤੀ ਪਾਸਪੋਰਟ ਦੀ ਰੈਂਕਿੰਗ ਇੱਕ ਸਥਾਨ ਡਿੱਗ ਕੇ 125ਵੇਂ ਨੰਬਰ 'ਤੇ ਪਹੁੰਚ ਗਈ ਹੈ। ਪਿਛਲੇ ਸਾਲ ਭਾਰਤ 124ਵੇਂ ਸਥਾਨ 'ਤੇ ਸੀ, ਜਦਕਿ 2021 ਤੋਂ 2023 ਤੱਕ ਲਗਾਤਾਰ ਤਿੰਨ ਸਾਲ 127ਵੇਂ ਸਥਾਨ 'ਤੇ ਰਿਹਾ ਸੀ। ਰਿਪੋਰਟ ਮੁਤਾਬਕ ਭਾਰਤ ਦੀ ਰੈਂਕਿੰਗ ਨਾਮੀਬੀਆ (124ਵਾਂ) ਤੋਂ ਵੀ ਹੇਠਾਂ ਹੈ। ਇਸ ਤੋਂ ਇਲਾਵਾ ਫਿਲੀਪੀਨਜ਼, ਮੋਰੱਕੋ ਅਤੇ ਉਜ਼ਬੇਕਿਸਤਾਨ ਵੀ ਭਾਰਤ ਤੋਂ ਅੱਗੇ ਹਨ। ਅਜ਼ਰਬਾਈਜਾਨ 126ਵੇਂ ਸਥਾਨ 'ਤੇ ਹੈ, ਜਦਕਿ ਪਾਕਿਸਤਾਨ 188ਵੇਂ ਨੰਬਰ 'ਤੇ ਹੈ। ਇਹ ਰੈਂਕਿੰਗ 197 ਦੇਸ਼ਾਂ ਦੇ ਪਾਸਪੋਰਟਾਂ ਦਾ ਮੁਲਾਂਕਣ ਕਰਕੇ ਤਿਆਰ ਕੀਤੀ ਗਈ ਹੈ। ਜੀ.ਸੀ.ਐਸ ਪਾਸਪੋਰਟ ਦੀ ਮਜ਼ਬੂਤੀ ਦਾ ਅੰਕਲਨ ਵਿਸ਼ਵ ਪੱਧਰੀ ਯਾਤਰਾ ਸਹੂਲਤ, ਨਿਵੇਸ਼ ਦੀ ਸੰਭਾਵਨਾ ਅਤੇ ਜੀਵਨ ਦੀ ਗੁਣਵੱਤਾ ਵਰਗੇ ਮਾਪਦੰਡਾਂ ਦੇ ਆਧਾਰ 'ਤੇ ਕਰਦੀ ਹੈ। ਸੰਸਥਾ ਵੱਲੋਂ 15 ਮੁੱਖ ਸੂਚਕਾਂ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਇਨ੍ਹਾਂ ਵਿੱਚ ਐਨਹਾਂਸਡ ਮੋਬਿਲਿਟੀ ਇੰਡੈਕਸ (50 ਫੀਸਦੀ), ਇਨਵੈਸਟਮੈਂਟ ਇੰਡੈਕਸ (25 ਫੀਸਦੀ) ਅਤੇ ਕੁਆਲਿਟੀ ਆਫ ਲਾਈਫ (25 ਫੀਸਦੀ) ਸ਼ਾਮਲ ਹਨ। ਰਿਪੋਰਟ ਅਨੁਸਾਰ ਭਾਰਤੀ ਪਾਸਪੋਰਟ ਧਾਰਕਾਂ ਨੂੰ ਅਮਰੀਕਾ, ਬ੍ਰਿਟੇਨ, ਜਰਮਨੀ, ਫਰਾਂਸ, ਚੀਨ ਅਤੇ ਸੰਯੁਕਤ ਅਰਬ ਅਮੀਰਾਤ ਸਮੇਤ ਲਗਭਗ 88 ਦੇਸ਼ਾਂ ਵਿੱਚ ਜਾਣ ਲਈ ਪਹਿਲਾਂ ਵੀਜ਼ਾ ਲੈਣਾ ਪੈਂਦਾ ਹੈ। ਇਸ ਦਰਮਿਆਨ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਪਾਸਪੋਰਟ ਇੱਕ ਯਾਤਰਾ ਦਸਤਾਵੇਜ਼ ਹੈ, ਨਾਗਰਿਕਤਾ ਦਾ ਦਸਤਾਵੇਜ਼ ਨਹੀਂ। ਹਾਲਾਂਕਿ ਕੇਂਦਰ ਸਰਕਾਰ ਦੀ ਪਾਸਪੋਰਟ ਮੈਨੂਅਲ ਵਿੱਚ ਇਸ ਨੂੰ ਅਜਿਹਾ ਪਛਾਣ ਅਤੇ ਯਾਤਰਾ ਦਸਤਾਵੇਜ਼ ਦੱਸਿਆ ਗਿਆ ਹੈ ਜੋ ਧਾਰਕ ਦੀ ਕੌਮੀਅਤ ਦਾ ਸਬੂਤ ਵੀ ਪ੍ਰਦਾਨ ਕਰਦਾ ਹੈ। ਸਾਬਕਾ ਮੁੱਖ ਚੋਣ ਕਮਿਸ਼ਨਰ ਐਸ. ਵਾਈ. ਕੁਰੈਸ਼ੀ ਅਤੇ ਸਾਬਕਾ ਸੁਪਰੀਮ ਕੋਰਟ ਜੱਜ ਮਦਨ ਬੀ. ਲੋਕੁਰ ਨੇ ਆਪਣੇ ਵਿਚਾਰਾਂ ਵਿੱਚ ਕਿਹਾ ਕਿ ਅੰਤਰਰਾਸ਼ਟਰੀ ਪੱਧਰ 'ਤੇ ਪਾਸਪੋਰਟ ਹੀ ਸਭ ਤੋਂ ਮਜ਼ਬੂਤ ਸਰਕਾਰੀ ਦਸਤਾਵੇਜ਼ ਹੈ, ਜੋ ਇਹ ਦਰਸਾਉਂਦਾ ਹੈ ਕਿ ਇਸ ਦਾ ਧਾਰਕ ਭਾਰਤ ਦਾ ਨਾਗਰਿਕ ਮੰਨਿਆ ਗਿਆ ਹੈ।

Have something to say? Post your comment

 
 
 
 

ਨੈਸ਼ਨਲ

ਵਰਲਡ ਪੰਜਾਬੀ ਆਰਗੇਨਾਈਜੇਸ਼ਨ ਨੇ ਪ੍ਰਧਾਨ ਮੰਤਰੀ ਦੇ ਆਸਟ੍ਰੇਲੀਆ-ਨਿਊਜ਼ੀਲੈਂਡ ਦੌਰੇ ਦਾ ਕੀਤਾ ਸਵਾਗਤ

ਸਤਲੁਜ ਫਿਲਮ ਉਤੇ ਲਗਾਈ ਗਈ ਰੋਕ ਵਿਧਾਨ ਦੀ ਧਾਰਾ 19 ਨੂੰ ਜ਼ਬਰੀ ਕੁੱਚਲਣ ਵਾਲੀ ਦੁੱਖਦਾਇਕ ਕਾਰਵਾਈ : ਮਾਨ

123 ਕਰੋੜ ਦੇ ਸਰਪਲੱਸ ਤੋਂ 600 ਕਰੋੜ ਦੀਆਂ ਦੇਣਦਾਰੀਆਂ ਤੱਕ: ਡੀਐਸਜੀਐਮਸੀ ਪ੍ਰਬੰਧਕਾਂ ਨੂੰ ਭਾਈ ਪਰਮਜੀਤ ਸਿੰਘ ਵੀਰਜੀ ਦੇ ਗੰਭੀਰ ਸਵਾਲ

ਰਾਜੌਰੀ ਗਾਰਡਨ ਗੁਰਦੁਆਰਾ ਸਾਹਿਬ ਵਿੱਚ ਲੱਗੀ ਅਤਿ ਆਧੁਨਿਕ ਈ.ਈ.ਸੀ.ਪੀ. ਮਸ਼ੀਨ, ਦਿਲ ਦੇ ਮਰੀਜ਼ਾਂ ਨੂੰ ਮਿਲੇਗੀ ਬਿਹਤਰ ਸਿਹਤ ਸੇਵਾ

ਮੈਲਬਰਨ 'ਚ ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਦੌਰਾਨ ਮਨੁੱਖੀ ਅਧਿਕਾਰ ਜਥੇਬੰਦੀਆਂ ਦਾ ਜ਼ਬਰਦਸਤ ਰੋਸ ਪ੍ਰਦਰਸ਼ਨ

ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੇ ਵੱਡੇ ਭਰਾ ਦੀ ਅੰਤਿਮ ਅਰਦਾਸ 'ਚ ਦੇਸ਼ ਭਰ ਤੋਂ ਸੰਗਤਾਂ ਹੋਈਆਂ ਨਤਮਸਤਕ

ਗੁਰੂ ਸਾਹਿਬਾਨਾਂ ਵਿਰੁੱਧ ਜ਼ਹਿਰ ਉਗਲਣ ਵਾਲੇ ਚੇਤਨ ਸ਼ਰਮਾ 'ਤੇ ਸਖ਼ਤ ਧਾਰਾਵਾਂ ਲਗਾਉਣ ਦੀ ਮੰਗ

ਕਾਲਕਾ ਤੇ ਸਿਰਸਾ ਡੀਐਸਜੀਐਮਸੀ ਦੇ ‘ਚੰਪਤ ਰਾਏ’; ਗੁਰੂ ਕੀ ਗੋਲਕ ਖਾਲੀ ਕਰਕੇ ਗੁਰਦੁਆਰਾ ਜਾਇਦਾਦਾਂ ਰੱਖੀਆਂ ਹਾਈ ਕੋਰਟ ਅੱਗੇ : ਸਰਨਾ

ਦਵਾਈ ਖਰੀਦ ਘੁਟਾਲੇ  'ਤੇ 'ਆਪ' ਦਾ ਤੀਜੇ ਦਿਨ ਵੀ ਵਿਰੋਧ, ਸਰਕਾਰ 'ਤੇ ਲਗਾਇਆ ਦੋਸ਼

ਹਾਈ ਕੋਰਟ ਦੀ ਨਿਗਰਾਨੀ ਹੇਠ ਦਿੱਲੀ ਕਮੇਟੀ, ਐਮ.ਓ.ਯੂ ਨੇ ਖੜ੍ਹੇ ਕੀਤੇ ਕਈ ਗੰਭੀਰ ਸਵਾਲ