BREAKING NEWS
ਸਾਰੇ ਵੈਟਰਨਰੀ ਹਸਪਤਾਲਾਂ ਅਤੇ ਡਿਸਪੈਂਸਰੀਆਂ ਦੇ ਕੰਮਕਾਜ, ਬੁਨਿਆਦੀ ਢਾਂਚੇ ਅਤੇ ਸਫ਼ਾਈ ਮਿਆਰਾਂ ਦੀ ਕੀਤੀ ਸਮੀਖਿਆਭਗਵੰਤ ਮਾਨ ਸਰਕਾਰ ਨੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਨਿਗਰਾਨੀ ਤੇਜ਼ ਕੀਤੀ, ਵਿੱਤ ਮੰਤਰੀ ਵੱਲੋਂ ਸਖ਼ਤ ਨਿਗਰਾਨੀ ਅਤੇ ਜਵਾਬਦੇਹੀ ਦੇ ਆਦੇਸ਼*ਗ੍ਰਿਫਤਾਰ ਮੁਲਜ਼ਮ ਸਰਹੱਦ ਪਾਰ ਦੇ ਤਸਕਰ ਦੇ ਇਸ਼ਾਰੇ 'ਤੇ ਕਰ ਰਹੇ ਸਨ ਕੰਮ: ਡੀਜੀਪੀ ਗੌਰਵ ਯਾਦਵ3500 ਰੁਪਏ ਦੀ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਲੋਕ ਮਿਲਣੀ ਮੌਕੇ ਪਿੰਡ ਸੋਲੀ ਵਾਸੀਆਂ ਨੂੰ ਦਿੱਤਾ ਵੱਡਾ ਤੋਹਫ਼ਾ; ਸੜਕਾਂ ਲਈ ਜਾਰੀ ਕੀਤੀ 60 ਲੱਖ ਰੁਪਏ ਦੀ ਗ੍ਰਾਂਟਖੁੱਡੀਆਂ ਅਤੇ ਉਨ੍ਹਾਂ ਦੇ ਜੰਮੂ-ਕਸ਼ਮੀਰ ਦੇ ਹਮਰੁਤਬਾ ਨੇ ਦੋਵਾਂ ਸੂਬਿਆਂ ਦੇ ਕਿਸਾਨਾਂ ਦੀ ਬਿਹਤਰੀ ਲਈ ਸੰਭਾਵਨਾਵਾਂ ਤਲਾਸ਼ੀਆਂ

ਨੈਸ਼ਨਲ

ਸਤਲੁਜ ਫਿਲਮ ਉਤੇ ਲਗਾਈ ਗਈ ਰੋਕ ਵਿਧਾਨ ਦੀ ਧਾਰਾ 19 ਨੂੰ ਜ਼ਬਰੀ ਕੁੱਚਲਣ ਵਾਲੀ ਦੁੱਖਦਾਇਕ ਕਾਰਵਾਈ : ਮਾਨ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | July 10, 2026 07:48 PM

ਨਵੀਂ ਦਿੱਲੀ- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਫ਼ਿਲਮ 'ਸਤਲੁਜ' 'ਤੇ ਲਗਾਈ ਗਈ ਰੋਕ ਦੀ ਨਿੰਦਾ ਕਰਦਿਆਂ ਇਸ ਨੂੰ ਸੰਵਿਧਾਨ ਦੀ ਧਾਰਾ 19 ਅਧੀਨ ਮਿਲੇ ਅਭਿਵਿਆਕਤੀ ਦੀ ਆਜ਼ਾਦੀ ਦੇ ਅਧਿਕਾਰ ਦਾ ਉਲੰਘਣ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਫ਼ਿਲਮ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਪੰਜਾਬ ਵਿੱਚ ਹੋਏ ਕਥਿਤ ਮਨੁੱਖੀ ਅਧਿਕਾਰ ਉਲੰਘਣਾਂ ਨੂੰ ਦਰਸਾਉਂਦੀ ਹੈ, ਜਿਸ ਨੂੰ ਹਰ ਸਿੱਖ ਨੂੰ ਦੇਖਣਾ ਚਾਹੀਦਾ ਹੈ। ਮਾਨ ਨੇ ਕਿਹਾ ਕਿ ਸੰਵਿਧਾਨ ਦੀ ਧਾਰਾ 19 ਨੂੰ ਸੁਪਰੀਮ ਕੋਰਟ ਵੱਲੋਂ ਸੰਵਿਧਾਨ ਦੇ ਬੁਨਿਆਦੀ ਢਾਂਚੇ ਦਾ ਹਿੱਸਾ ਮੰਨਿਆ ਗਿਆ ਹੈ, ਇਸ ਲਈ ਇਸ ਤਰ੍ਹਾਂ ਦੀ ਫ਼ਿਲਮ 'ਤੇ ਰੋਕ ਲਗਾਉਣਾ ਠੀਕ ਨਹੀਂ ਹੈ। ਉਨ੍ਹਾਂ ਫ਼ਿਲਮ ਦੇ ਨਿਰਮਾਤਾ ਦਲਜੀਤ ਸਿੰਘ ਦੁਸਾਂਝ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਉਮੀਦ ਜਤਾਈ ਕਿ ਉਹ ਭਵਿੱਖ ਵਿੱਚ ਵੀ ਅਜਿਹੇ ਵਿਸ਼ਿਆਂ 'ਤੇ ਕੰਮ ਕਰਦੇ ਰਹਿਣਗੇ। ਮਾਨ ਨੇ ਆਪਣੇ ਸੰਬੋਧਨ ਦੌਰਾਨ ਪੰਜਾਬ ਦੇ 1990 ਦੇ ਦਹਾਕੇ ਨਾਲ ਜੁੜੀਆਂ ਘਟਨਾਵਾਂ, ਜਸਵੰਤ ਸਿੰਘ ਖਾਲੜਾ ਅਤੇ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਮਾਮਲਿਆਂ ਦਾ ਵੀ ਜ਼ਿਕਰ ਕੀਤਾ ਅਤੇ ਦਾਅਵਾ ਕੀਤਾ ਕਿ ਇਨ੍ਹਾਂ ਮਾਮਲਿਆਂ ਵਿੱਚ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਸਿੱਖ ਸੰਗਤਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਫ਼ਿਲਮ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਯਤਨ ਕੀਤੇ ਜਾਣ।

Have something to say? Post your comment

 
 
 
 

ਨੈਸ਼ਨਲ

ਵਰਲਡ ਪੰਜਾਬੀ ਆਰਗੇਨਾਈਜੇਸ਼ਨ ਨੇ ਪ੍ਰਧਾਨ ਮੰਤਰੀ ਦੇ ਆਸਟ੍ਰੇਲੀਆ-ਨਿਊਜ਼ੀਲੈਂਡ ਦੌਰੇ ਦਾ ਕੀਤਾ ਸਵਾਗਤ

123 ਕਰੋੜ ਦੇ ਸਰਪਲੱਸ ਤੋਂ 600 ਕਰੋੜ ਦੀਆਂ ਦੇਣਦਾਰੀਆਂ ਤੱਕ: ਡੀਐਸਜੀਐਮਸੀ ਪ੍ਰਬੰਧਕਾਂ ਨੂੰ ਭਾਈ ਪਰਮਜੀਤ ਸਿੰਘ ਵੀਰਜੀ ਦੇ ਗੰਭੀਰ ਸਵਾਲ

ਭਾਰਤੀ ਪਾਸਪੋਰਟ ਦੀ ਰੈਂਕਿੰਗ 125ਵੇਂ ਸਥਾਨ 'ਤੇ ਖਿਸਕੀ, ਨਾਮੀਬੀਆ, ਫਿਲੀਪੀਨਜ਼ ਤੇ ਉਜ਼ਬੇਕਿਸਤਾਨ ਤੋਂ ਵੀ ਹੋਏ ਪਿੱਛੇ

ਰਾਜੌਰੀ ਗਾਰਡਨ ਗੁਰਦੁਆਰਾ ਸਾਹਿਬ ਵਿੱਚ ਲੱਗੀ ਅਤਿ ਆਧੁਨਿਕ ਈ.ਈ.ਸੀ.ਪੀ. ਮਸ਼ੀਨ, ਦਿਲ ਦੇ ਮਰੀਜ਼ਾਂ ਨੂੰ ਮਿਲੇਗੀ ਬਿਹਤਰ ਸਿਹਤ ਸੇਵਾ

ਮੈਲਬਰਨ 'ਚ ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਦੌਰਾਨ ਮਨੁੱਖੀ ਅਧਿਕਾਰ ਜਥੇਬੰਦੀਆਂ ਦਾ ਜ਼ਬਰਦਸਤ ਰੋਸ ਪ੍ਰਦਰਸ਼ਨ

ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੇ ਵੱਡੇ ਭਰਾ ਦੀ ਅੰਤਿਮ ਅਰਦਾਸ 'ਚ ਦੇਸ਼ ਭਰ ਤੋਂ ਸੰਗਤਾਂ ਹੋਈਆਂ ਨਤਮਸਤਕ

ਗੁਰੂ ਸਾਹਿਬਾਨਾਂ ਵਿਰੁੱਧ ਜ਼ਹਿਰ ਉਗਲਣ ਵਾਲੇ ਚੇਤਨ ਸ਼ਰਮਾ 'ਤੇ ਸਖ਼ਤ ਧਾਰਾਵਾਂ ਲਗਾਉਣ ਦੀ ਮੰਗ

ਕਾਲਕਾ ਤੇ ਸਿਰਸਾ ਡੀਐਸਜੀਐਮਸੀ ਦੇ ‘ਚੰਪਤ ਰਾਏ’; ਗੁਰੂ ਕੀ ਗੋਲਕ ਖਾਲੀ ਕਰਕੇ ਗੁਰਦੁਆਰਾ ਜਾਇਦਾਦਾਂ ਰੱਖੀਆਂ ਹਾਈ ਕੋਰਟ ਅੱਗੇ : ਸਰਨਾ

ਦਵਾਈ ਖਰੀਦ ਘੁਟਾਲੇ  'ਤੇ 'ਆਪ' ਦਾ ਤੀਜੇ ਦਿਨ ਵੀ ਵਿਰੋਧ, ਸਰਕਾਰ 'ਤੇ ਲਗਾਇਆ ਦੋਸ਼

ਹਾਈ ਕੋਰਟ ਦੀ ਨਿਗਰਾਨੀ ਹੇਠ ਦਿੱਲੀ ਕਮੇਟੀ, ਐਮ.ਓ.ਯੂ ਨੇ ਖੜ੍ਹੇ ਕੀਤੇ ਕਈ ਗੰਭੀਰ ਸਵਾਲ