ਨੈਸ਼ਨਲ

ਦਿੱਲੀ ਕਮੇਟੀ ਵਲੋਂ ਸ਼੍ਰੋਮਣੀ ਰਾਗੀ ਐਵਾਰਡ ਨਾਲ ਸਨਮਾਨਿਤ ਹੋਇਆ ਭਾਈ ਗੁਰਦੀਪ ਸਿੰਘ, ਭਾਈ ਹਰਜੀਤ ਸਿੰਘ ਤੇ ਭਾਈ ਗੁਰਮੀਤ ਸਿੰਘ ਦਾ ਜੱਥਾ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | July 16, 2026 07:32 PM

ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ 23ਵੇਂ ਰਾਗ ਦਰਬਾਰ ਕੀਰਤਨ ਸਮਾਗਮ ਦੌਰਾਨ ਭਾਈ ਗੁਰਦੀਪ ਸਿੰਘ, ਭਾਈ ਹਰਜੀਤ ਸਿੰਘ ਅਤੇ ਭਾਈ ਗੁਰਮੀਤ ਸਿੰਘ ਦੇ ਜੱਥੇ ਨੂੰ ਦੂਜੇ ਸ਼੍ਰੋਮਣੀ ਰਾਗੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਅਤੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਨੇ ਕਿਹਾ ਕਿ ਰਾਗ ਦਰਬਾਰ ਦਾ ਉਦੇਸ਼ ਗੁਰੂ ਸਾਹਿਬਾਨਾਂ ਵੱਲੋਂ ਪ੍ਰਚਲਿਤ ਰਾਗ ਆਧਾਰਿਤ ਕੀਰਤਨ ਪਰੰਪਰਾ ਨੂੰ ਪ੍ਰਫੁੱਲਤ ਕਰਨਾ ਅਤੇ ਇਸ ਖੇਤਰ ਵਿੱਚ ਵਿਸ਼ੇਸ਼ ਸੇਵਾ ਨਿਭਾਉਣ ਵਾਲੇ ਰਾਗੀ ਸਿੰਘਾਂ ਦਾ ਸਨਮਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਸਨਮਾਨਿਤ ਜੱਥਾ ਪਿਛਲੇ 50 ਸਾਲਾਂ ਤੋਂ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਵਿੱਚ ਨਿਰੰਤਰ ਕੀਰਤਨ ਦੀ ਸੇਵਾ ਨਿਭਾ ਰਿਹਾ ਹੈ ਅਤੇ ਇਸ ਦੇ ਸਿੱਖਾਏ ਕਈ ਰਾਗੀ ਅੱਜ ਦੇਸ਼-ਵਿਦੇਸ਼ ਵਿੱਚ ਸੇਵਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਦਿੱਲੀ ਕਮੇਟੀ ਵੱਲੋਂ ਸ਼ੁਰੂ ਕੀਤਾ ਗਿਆ ਸ਼੍ਰੋਮਣੀ ਰਾਗੀ ਐਵਾਰਡ ਦੇਸ਼ ਵਿੱਚ ਆਪਣੀ ਕਿਸਮ ਦਾ ਵਿਲੱਖਣ ਸਨਮਾਨ ਹੈ, ਜਿਸ ਰਾਹੀਂ ਗੁਰਮਤਿ ਸੰਗੀਤ ਦੀ ਸੰਭਾਲ ਅਤੇ ਕੀਰਤਨੀਆਂ ਦੀਆਂ ਲੰਬੀਆਂ ਤੇ ਨਿਰਸਵਾਰਥ ਸੇਵਾਵਾਂ ਨੂੰ ਮਾਣ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਨੌਜਵਾਨ ਪੀੜ੍ਹੀ ਨੂੰ ਰਾਗੀ ਪਰੰਪਰਾ ਨਾਲ ਜੋੜਨ ਵਿੱਚ ਵੀ ਸਹਾਈ ਸਾਬਤ ਹੋਣਗੇ। ਇਸ ਮੌਕੇ ਕਮੇਟੀ ਨੇ ਦੱਸਿਆ ਕਿ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿੱਚ ਅੰਮ੍ਰਿਤਧਾਰੀ ਪਰਿਵਾਰਾਂ, ਗ੍ਰੰਥੀ ਸਿੰਘਾਂ, ਰਾਗੀ ਸਿੰਘਾਂ ਅਤੇ ਗੁਰਦੁਆਰਿਆਂ ਦੇ ਸੇਵਾਦਾਰਾਂ ਦੇ ਬੱਚਿਆਂ ਲਈ 12ਵੀਂ ਜਮਾਤ ਤੱਕ 100 ਫੀਸਦੀ ਟਿਊਸ਼ਨ ਫੀਸ ਮੁਆਫ਼ ਰਹੇਗੀ। ਖਾਲਸਾ ਸਾਜਨਾ ਦਿਵਸ ਮੌਕੇ ਕੀਤੇ ਐਲਾਨ ਅਨੁਸਾਰ ਅੰਮ੍ਰਿਤਧਾਰੀ ਪਰਿਵਾਰਾਂ ਤੋਂ ਮਿਲੀਆਂ ਅਰਜ਼ੀਆਂ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਯੋਗ ਪਰਿਵਾਰਾਂ ਨੂੰ ਜਲਦ ਮਨਜ਼ੂਰੀ ਪੱਤਰ ਜਾਰੀ ਕੀਤੇ ਜਾਣਗੇ। ਇਸ ਲਈ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ ਅਤੇ ਅਰਜ਼ੀਆਂ ਧਰਮ ਪ੍ਰਚਾਰ ਵਿੰਗ ਰਾਹੀਂ ਸਵੀਕਾਰ ਕੀਤੀਆਂ ਜਾਣਗੀਆਂ।

 

Have something to say? Post your comment

 
 
 
 

ਨੈਸ਼ਨਲ

ਰਾਜੌਰੀ ਗਾਰਡਨ ਗੁਰਦੁਆਰਾ ਸਾਹਿਬ ਵਿਖੇ 4 ਦਿਨਾਂ ਦੇ ਹੈਲਥ ਸੈਮੀਨਾਰ ਦਾ ਆਯੋਜਨ, ਬਿਨਾਂ ਦਵਾਈ ਤੰਦਰੁਸਤ ਜੀਵਨ ਸ਼ੈਲੀ 'ਤੇ ਰਹੇਗਾ ਕੇਂਦਰਿਤ

ਖ਼ਾਲਸਾ ਰਾਜ ਦੇ ਇਤਿਹਾਸ ਨੂੰ ਜਿਊਂਦਾ ਰੱਖਣ ਲਈ 26 ਜੁਲਾਈ ਨੂੰ ਕੋਲਨ ਵਿਖੇ ਹੋਵੇਗਾ ਮਹਾਨ ਸ਼ਹੀਦੀ ਸਮਾਗਮ : ਭਾਈ ਰੇਸ਼ਮ ਸਿੰਘ ਬੱਬਰ

ਭਾਈ ਭਿਓਰਾ ਦੀ ਰਿਹਾਈ 'ਤੇ ਪੰਜਵਾਂ ਰਿਮਾਈਂਡਰ; 30 ਸਾਲਾਂ ਦੀ ਬੰਦੀ ਬਾਅਦ ਵੀ ਸਰਕਾਰਾਂ ਚੁੱਪ, ਸਰਨਾ ਨੇ ਦੋਹਰੇ ਮਾਪਦੰਡਾਂ 'ਤੇ ਚੁੱਕੇ ਗੰਭੀਰ ਸਵਾਲ

ਨਸ਼ੇ ਤੇ ਪਤਿਤਪੁਣਾ ਸਿੱਖ ਕੌਮ ਉੱਤੇ ਸਭ ਤੋਂ ਵੱਡਾ ਹਮਲਾ; ਹਾਲੇ ਵੀ ਨਾ ਜਾਗੇ ਤਾਂ ਕੱਲ੍ਹ ਵਿਰਾਸਤ ਬਚਾਉਣੀ ਹੋਵੇਗੀ ਔਖੀ: ਭਾਈ ਸ਼ੁਭਦੀਪ ਸਿੰਘ

ਕਰਤਾਰਪੁਰ ਸਾਹਿਬ ਲਾਂਘਾ ਤੁਰੰਤ ਖੋਲ੍ਹਿਆ ਜਾਵੇ, ਪ੍ਰਧਾਨ ਮੰਤਰੀ ਪੰਜਾਬ ਦੌਰੇ ਦੌਰਾਨ ਕਰਨ ਐਲਾਨ: ਕਾਲਕਾ, ਕਾਹਲੋਂ

ਝੂਠੇ ਪ੍ਰਚਾਰ ਨਾਲ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਬੰਦ ਕਰਨ ਰਵਨੀਤ ਬਿੱਟੂ: ਸੰਤ ਮੀਤ ਸਿੰਘ

'ਸਤਲੁਜ' ਨੇ ਫਿਰ ਖੋਲ੍ਹੇ ਪੰਜਾਬ ਦੇ ਕਾਲੇ ਦੌਰ ਦੇ ਜ਼ਖ਼ਮ, ਸੱਚ ਸਾਹਮਣੇ ਲਿਆਉਣ ਲਈ ਬਣੇ ਟ੍ਰਥ ਐਂਡ ਰਿਕਾਨਸਿਲੀਏਸ਼ਨ ਕਮਿਸ਼ਨ: ਬੀਬੀ ਕਿਰਨਜੋਤ ਕੌਰ

ਬਰਤਾਨੀਆ 'ਚ ਸਿੱਖ ਵਿਰੋਧੀ ਨਫ਼ਰਤੀ ਅਪਰਾਧਾਂ 'ਚ ਭਾਰੀ ਵਾਧਾ, ਸਰਕਾਰ ਦੀ ਚੁੱਪੀ ਖ਼ਿਲਾਫ਼ ਸੰਸਦ 'ਚ ਉੱਠੇਗੀ ਆਵਾਜ਼

ਰਾਮ ਮੰਦਰ ਵਿੱਚ ਭੇਟਾਂ ਦੀ ਚੋਰੀ ਸਭ ਤੋਂ ਵੱਡਾ ਪਾਪ ਤੇ ਜਨਤਕ ਭਾਵਨਾਵਾਂ ਨਾਲ ਵਿਸ਼ਵਾਸਘਾਤ - ਪ੍ਰਿਯੰਕਾ ਚਤੁਰਵੇਦੀ

ਭਾਰਤ ਟੈਕਸ-2026 'ਚ ਪੰਜਾਬ ਦੀ ਧਾਕ, ਅਮਨ ਅਰੋੜਾ ਨੇ ਨਿਵੇਸ਼ਕਾਂ ਨੂੰ ਦਿੱਤਾ ਸੱਦਾ