ਨੈਸ਼ਨਲ

ਰਾਜੌਰੀ ਗਾਰਡਨ ਗੁਰਦੁਆਰਾ ਸਾਹਿਬ ਵਿਖੇ 4 ਦਿਨਾਂ ਦੇ ਹੈਲਥ ਸੈਮੀਨਾਰ ਦਾ ਆਯੋਜਨ, ਬਿਨਾਂ ਦਵਾਈ ਤੰਦਰੁਸਤ ਜੀਵਨ ਸ਼ੈਲੀ 'ਤੇ ਰਹੇਗਾ ਕੇਂਦਰਿਤ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | July 16, 2026 07:34 PM

ਨਵੀਂ ਦਿੱਲੀ- ਪੱਛਮੀ ਦਿੱਲੀ ਦੇ ਰਾਜੌਰੀ ਗਾਰਡਨ ਸਥਿਤ ਸ਼੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਚਾਰ ਦਿਨਾਂ ਦੇ ਹੈਲਥ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸੈਮੀਨਾਰ ਦੌਰਾਨ ਕੁਦਰਤੀ ਜੀਵਨ ਸ਼ੈਲੀ, ਸੰਤੁਲਿਤ ਆਹਾਰ ਅਤੇ ਸਿਹਤ ਪ੍ਰਤੀ ਜਾਗਰੂਕਤਾ ਰਾਹੀਂ ਬਿਹਤਰ ਜੀਵਨ ਜਿਉਣ ਸੰਬੰਧੀ ਜਾਣਕਾਰੀ ਦਿੱਤੀ ਜਾਵੇਗੀ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਦਾਰ ਹਰਮਨਜੀਤ ਸਿੰਘ, ਜਨਰਲ ਸਕੱਤਰ ਮਨਜੀਤ ਸਿੰਘ ਖੰਨਾ, ਪ੍ਰੀਤ ਪ੍ਰਤਾਪ ਸਿੰਘ, ਹਰਜੀਤ ਸਿੰਘ ਰਾਜਾ ਬਖ਼ਸ਼ੀ ਅਤੇ ਸਮੂਹ ਕਮੇਟੀ ਦੇ ਵਿਸ਼ੇਸ਼ ਯਤਨਾਂ ਸਦਕਾ ਇਸ 4 ਦਿਨਾਂ ਦੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਹੈ। ਇਸ ਮੌਕੇ ਐਨ.ਡੀ.ਐਸ. ਦੇ ਸੰਸਥਾਪਕ ਬੀ. ਵੀ. ਚੌਹਾਨ, ਮੁੱਖ ਵਕਤਾ ਨਰਹਰੀ ਭਾਈ ਪਾਂਡਿਆ ਅਤੇ ਅੰਤਰਰਾਸ਼ਟਰੀ ਮੋਟੀਵੇਸ਼ਨਲ ਸਪੀਕਰਾਂ ਨੇ ਕੁਦਰਤੀ ਭੋਜਨ ਪ੍ਰਣਾਲੀ ਅਤੇ ਤੰਦਰੁਸਤ ਜੀਵਨ ਸ਼ੈਲੀ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ। ਵਕਤਾਵਾਂ ਨੇ ਦੱਸਿਆ ਕਿ ਸਹੀ ਖੁਰਾਕ ਅਤੇ ਕੁਦਰਤੀ ਜੀਵਨ ਸ਼ੈਲੀ ਅਪਣਾ ਕੇ ਮੋਟਾਪਾ, ਸ਼ੂਗਰ, ਉੱਚ ਰਕਤਚਾਪ, ਕੋਲੇਸਟਰੋਲ, ਦਿਲ, ਗੁਰਦੇ, ਜਿਗਰ, ਥਾਇਰਾਇਡ, ਗੈਸ, ਮਾਈਗ੍ਰੇਨ, ਗਠੀਆ, ਸਾਇਟੀਕਾ, ਸਰਵਾਈਕਲ, ਡਿਪ੍ਰੈਸ਼ਨ ਅਤੇ ਹੋਰ ਕਈ ਪੁਰਾਣੀਆਂ ਸਿਹਤ ਸਮੱਸਿਆਵਾਂ ਤੋਂ ਰਾਹਤ ਮਿਲ ਸਕਦੀ ਹੈ। ਸਰਦਾਰ ਹਰਮਨਜੀਤ ਸਿੰਘ ਨੇ ਦੱਸਿਆ ਕਿ ਇਸ ਸੈਮੀਨਾਰ ਵਿੱਚ ਨਾ ਸਿਰਫ਼ ਦਿੱਲੀ ਸਗੋਂ ਦਿੱਲੀ ਤੋਂ ਬਾਹਰਲੇ ਇਲਾਕਿਆਂ ਤੋਂ ਵੀ ਵੱਡੀ ਗਿਣਤੀ ਵਿੱਚ ਲੋਕਾਂ ਨੇ ਪਹੁੰਚ ਕੇ ਭਾਗ ਲਿਆ।

Have something to say? Post your comment

 
 
 
 

ਨੈਸ਼ਨਲ

ਦਿੱਲੀ ਕਮੇਟੀ ਵਲੋਂ ਸ਼੍ਰੋਮਣੀ ਰਾਗੀ ਐਵਾਰਡ ਨਾਲ ਸਨਮਾਨਿਤ ਹੋਇਆ ਭਾਈ ਗੁਰਦੀਪ ਸਿੰਘ, ਭਾਈ ਹਰਜੀਤ ਸਿੰਘ ਤੇ ਭਾਈ ਗੁਰਮੀਤ ਸਿੰਘ ਦਾ ਜੱਥਾ

ਖ਼ਾਲਸਾ ਰਾਜ ਦੇ ਇਤਿਹਾਸ ਨੂੰ ਜਿਊਂਦਾ ਰੱਖਣ ਲਈ 26 ਜੁਲਾਈ ਨੂੰ ਕੋਲਨ ਵਿਖੇ ਹੋਵੇਗਾ ਮਹਾਨ ਸ਼ਹੀਦੀ ਸਮਾਗਮ : ਭਾਈ ਰੇਸ਼ਮ ਸਿੰਘ ਬੱਬਰ

ਭਾਈ ਭਿਓਰਾ ਦੀ ਰਿਹਾਈ 'ਤੇ ਪੰਜਵਾਂ ਰਿਮਾਈਂਡਰ; 30 ਸਾਲਾਂ ਦੀ ਬੰਦੀ ਬਾਅਦ ਵੀ ਸਰਕਾਰਾਂ ਚੁੱਪ, ਸਰਨਾ ਨੇ ਦੋਹਰੇ ਮਾਪਦੰਡਾਂ 'ਤੇ ਚੁੱਕੇ ਗੰਭੀਰ ਸਵਾਲ

ਨਸ਼ੇ ਤੇ ਪਤਿਤਪੁਣਾ ਸਿੱਖ ਕੌਮ ਉੱਤੇ ਸਭ ਤੋਂ ਵੱਡਾ ਹਮਲਾ; ਹਾਲੇ ਵੀ ਨਾ ਜਾਗੇ ਤਾਂ ਕੱਲ੍ਹ ਵਿਰਾਸਤ ਬਚਾਉਣੀ ਹੋਵੇਗੀ ਔਖੀ: ਭਾਈ ਸ਼ੁਭਦੀਪ ਸਿੰਘ

ਕਰਤਾਰਪੁਰ ਸਾਹਿਬ ਲਾਂਘਾ ਤੁਰੰਤ ਖੋਲ੍ਹਿਆ ਜਾਵੇ, ਪ੍ਰਧਾਨ ਮੰਤਰੀ ਪੰਜਾਬ ਦੌਰੇ ਦੌਰਾਨ ਕਰਨ ਐਲਾਨ: ਕਾਲਕਾ, ਕਾਹਲੋਂ

ਝੂਠੇ ਪ੍ਰਚਾਰ ਨਾਲ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਬੰਦ ਕਰਨ ਰਵਨੀਤ ਬਿੱਟੂ: ਸੰਤ ਮੀਤ ਸਿੰਘ

'ਸਤਲੁਜ' ਨੇ ਫਿਰ ਖੋਲ੍ਹੇ ਪੰਜਾਬ ਦੇ ਕਾਲੇ ਦੌਰ ਦੇ ਜ਼ਖ਼ਮ, ਸੱਚ ਸਾਹਮਣੇ ਲਿਆਉਣ ਲਈ ਬਣੇ ਟ੍ਰਥ ਐਂਡ ਰਿਕਾਨਸਿਲੀਏਸ਼ਨ ਕਮਿਸ਼ਨ: ਬੀਬੀ ਕਿਰਨਜੋਤ ਕੌਰ

ਬਰਤਾਨੀਆ 'ਚ ਸਿੱਖ ਵਿਰੋਧੀ ਨਫ਼ਰਤੀ ਅਪਰਾਧਾਂ 'ਚ ਭਾਰੀ ਵਾਧਾ, ਸਰਕਾਰ ਦੀ ਚੁੱਪੀ ਖ਼ਿਲਾਫ਼ ਸੰਸਦ 'ਚ ਉੱਠੇਗੀ ਆਵਾਜ਼

ਰਾਮ ਮੰਦਰ ਵਿੱਚ ਭੇਟਾਂ ਦੀ ਚੋਰੀ ਸਭ ਤੋਂ ਵੱਡਾ ਪਾਪ ਤੇ ਜਨਤਕ ਭਾਵਨਾਵਾਂ ਨਾਲ ਵਿਸ਼ਵਾਸਘਾਤ - ਪ੍ਰਿਯੰਕਾ ਚਤੁਰਵੇਦੀ

ਭਾਰਤ ਟੈਕਸ-2026 'ਚ ਪੰਜਾਬ ਦੀ ਧਾਕ, ਅਮਨ ਅਰੋੜਾ ਨੇ ਨਿਵੇਸ਼ਕਾਂ ਨੂੰ ਦਿੱਤਾ ਸੱਦਾ