ਹਰਿਆਣਾ

ਮੀਰੀ ਪੀਰੀ ਕਾਲਜ ਅਤੇ ਹਸਪਤਾਲ ਸ਼ਾਹਬਾਦ ਮਾਰਕੰਡਾ ਦੇ ਡਾਕਟਰਾਂ ਅਤੇ ਮੁਲਾਜ਼ਮਾਂ ਨੇ ਜਥੇਦਾਰ ਦਾਦੂਵਾਲ ਨੂੰ ਦੱਸੀ ਸੱਚਾਈ

ਕੌਮੀ ਮਾਰਗ ਬਿਊਰੋ | July 20, 2026 07:45 PM

ਮੀਰੀ ਪੀਰੀ ਮੈਡੀਕਲ ਕਾਲਜ ਅਤੇ ਹਸਪਤਾਲ ਸ਼ਾਹਬਾਦ ਮਾਰਕੰਡਾ ਦੇ ਡਾਕਟਰਾਂ ਤੇ ਮੁਲਾਜ਼ਮਾਂ ਦਾ ਇੱਕ ਵਫ਼ਦ ਕੱਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਦੇ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ  ਕੋਲ ਗੁਰਦੁਆਰਾ ਨਾਢਾ ਸਾਹਿਬ ਪੰਚਕੂਲਾ ਵਿਖੇ ਪੁੱਜਾ ਅਤੇ ਮੀਰੀ ਪੀਰੀ ਮੈਡੀਕਲ ਹਸਪਤਾਲ ਦੀ ਸਾਰੀ ਸੱਚਾਈ ਤੋਂ ਜਥੇਦਾਰ ਦਾਦੂਵਾਲ ਨੂੰ ਜਾਣੂ ਕਰਵਾਇਆ ਵਫ਼ਦ ਵਿੱਚ ਸੀਨੀਅਰ ਸਰਜਨ ਡਾਕਟਰ ਵਿਪਨ ਭਾਟੀਆ, ਡਾਕਟਰ ਅਰਵਿੰਦ ਟਿੱਕੂ, ਡਾਕਟਰ ਜੀਬੀ ਸਿੰਘ, ਸਰਬਜੋਤ ਸਿੰਘ ਦੁਗਲ ਹੜਤਾਲ ਤੇ ਬੈਠੇ ਮੁਲਾਜ਼ਮਾ ਚੋਂ ਪ੍ਰਿਤਪਾਲ ਸਿੰਘ, ਤਰਸੇਮ ਸਿੰਘ, ਰਾਜਾ ਸਿੰਘ, ਸੁਸ਼ੀਲ ਕੁਮਾਰ, ਰਣਜੀਤ ਸਿੰਘ ਰਾਣਾ, ਸਨਜੀਤ ਸਿੰਘ ਸ਼ਾਮਿਲ ਸਨ ਵਫ਼ਦ ਨੇ ਜਥੇਦਾਰ  ਨੂੰ ਦੱਸਿਆ ਕੇ ਜੋ ਮੀਰੀ ਪੀਰੀ ਟਰੱਸਟ ਦੇ ਅਹੁਦੇਦਾਰ ਅਤੇ ਸੀਈਓ ਵੱਲੋਂ ਇਹ ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ ਹੈ ਕੇ ਸੰਸਥਾ ਘਾਟੇ ਵਿੱਚ ਚਲਦੀ ਹੈ ਬਿਲਕੁਲ ਝੂਠ ਹੈ ਉਨਾਂ ਨੇ ਦੱਸਿਆ ਕੇ ਮੀਰੀ ਪੀਰੀ ਟਰੱਸਟ ਦੇ ਮੈਂਬਰ ਅਤੇ ਹਰਿਆਣਾ ਕਮੇਟੀ ਦੇ ਕੁੱਝ ਅਹੁਦੇਦਾਰ ਮੈਂਬਰ ਆਪਸ ਵਿੱਚ ਸਾਜਬਾਜ ਹਨ ਜਿਸ ਕਰਕੇ ਇਸ ਤਰ੍ਹਾਂ ਦਾ ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ ਹੈ ਵਫ਼ਦ ਨੇ ਇਹ ਵੀ ਦੱਸਿਆ ਕੇ ਜੋ ਸੰਸਥਾ ਦੇ ਸੀਈਓ ਡਾਕਟਰ ਸੰਦੀਪ ਇੰਦਰ ਸਿੰਘ ਚੀਮਾ ਵੱਲੋਂ ਕਿਹਾ ਜਾ ਰਿਹਾ ਕੇ ਡਾਕਟਰ ਸਾਹਿਬਾਨ ਸੰਸਥਾ ਨੂੰ ਛੱਡ ਕੇ ਚਲੇ ਜਾਣਗੇ ਬਿਲਕੁਲ ਕੋਰਾ ਝੂਠ ਹੈ ਵਫਦ ਨੇ ਜਥੇਦਾਰ ਦਾਦੂਵਾਲ ਨੂੰ ਕਿਹਾ ਕੇ ਤੁਸੀਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਸਥਾ ਦਾ ਪ੍ਰਬੰਧ ਤੁਰੰਤ ਸੰਭਾਲੋ ਅਸੀਂ ਸਾਰੇ ਡਾਕਟਰ ਅਤੇ ਸਟਾਫ ਦੁਗਨੀ ਮਿਹਨਤ ਕਰਾਂਗੇ ਅਤੇ ਸੰਸਥਾ ਨੂੰ ਚਲਾਉਣ ਵਾਸਤੇ ਤੁਹਾਡਾ ਹਰ ਤਰਾਂ ਦਾ ਸਾਥ ਦਿੱਤਾ ਜਾਏਗਾ ਡਾਕਟਰ ਸਾਹਿਬਾਨਾ ਅਤੇ ਮੁਲਾਜ਼ਮਾਂ ਦੇ ਵਫ਼ਦ ਨੇ ਜਥੇਦਾਰ ਦਾ ਇਸ ਕਰਕੇ ਵੀ ਵਿਸ਼ੇਸ਼ ਧੰਨਵਾਦ ਕੀਤਾ ਕੇ ਉਨਾਂ ਨੇ ਕਾਨੂੰਨੀ ਲੜਾਈ ਲੜਕੇ ਸੰਸਥਾ ਨੂੰ ਹਰਿਆਣੇ ਦੀ ਝੋਲੀ ਵਿੱਚ ਪਾਇਆ ਹੈ ਜਥੇਦਾਰ  ਨੇ ਕਿਹਾ ਕੇ ਬਾਦਲ ਦਲੀਆਂ ਟਰੱਸਟ ਦੇ ਮੈਂਬਰਾਂ ਚੀਮਾਂ ਝੀਂਡਾ ਵਲੋਂ ਕੀਤੀ ਜਾ ਰਹੀ ਡਰਾਮੇਬਾਜ਼ੀ ਬਾਰੇ ਸਾਨੂੰ ਕਿਸੇ ਤਰਾਂ ਦਾ ਕੋਈ ਭੁਲੇਖਾ ਨਹੀਂ ਹੈ ਕੇ ਸੰਸਥਾ ਕਿਸੇ ਤਰਾਂ ਦੇ ਘਾਟੇ ਵਿੱਚ ਹੈ ਉਨਾਂ ਕਿਹਾ ਕੇ ਜੋ ਬਾਦਲ ਦਲ ਦੇ ਟਰੱਸਟੀ ਮੈਂਬਰਾਂ ਅਤੇ ਸੀਈਓ ਚੀਮਾਂ ਝੀਂਡਾ ਵੱਲੋਂ ਸਾਜਬਾਜ ਕਰਕੇ ਇਸ ਸੰਸਥਾ ਨੂੰ ਮੁੜ ਬਾਦਲ ਦਲ ਦੀ ਝੋਲੀ ਵਿੱਚ ਪਾਉਣ ਦੇ ਯਤਨ ਕੀਤੇ ਜਾ ਰਹੇ ਹਨ ਇਹ ਕਿਸੇ ਤਰਾਂ ਵੀ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ ਦਾਦੂਵਾਲ ਨੇ ਕਿਹਾ ਕੇ ਜਗਦੀਸ਼ ਸਿੰਘ ਝੀਂਡਾ ਵੀ ਬਾਦਲ ਦਲ ਦਾ ਹੱਥ ਠੋਕਾ ਬਣ ਕੇ ਉਨਾਂ ਦੀ ਬੋਲੀ ਬੋਲ ਰਿਹਾ ਹੈ ਪਹਿਲਾਂ ਤਾਂ ਇਕ ਹਜ਼ਾਰ ਕਰੋੜ ਰੁਪਏ ਦੀ ਯੂਨੀਵਰਸਟੀ ਖੋਲਣ ਦੀਆਂ ਡੀਂਗਾਂ ਮਾਰਦਾ ਸੀ ਤੇ ਅੱਜ ਇੱਕ ਛੋਟਾ ਜਿਹਾ ਕਾਲਜ ਅਤੇ ਹਸਪਤਾਲ ਚਲਾਉਣ ਤੋਂ ਹੱਥ ਖੜੇ ਕਰੀ ਬੈਠਾ ਹੈ ਜਿਸ ਤੋਂ ਸਾਬਤ ਹੁੰਦਾ ਹੈ ਕਿ ਝੀਡਾ ਵਿੱਚ ਕਿਸੇ ਤਰਾਂ ਦੀ ਕੋਈ ਕਾਬਲੀਅਤ ਨਹੀਂ ਹੈ ਸਗੋਂ ਨਿਕੰਮਾ ਸਾਬਤ ਹੋ ਰਿਹਾ ਹੈ , ਬਹੁਤ ਜਲਦੀ ਮੀਰੀ ਪੀਰੀ ਸੰਸਥਾ ਦਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਬੰਧ ਸੰਭਾਲੇਗੀ ਅਤੇ ਡਾਕਟਰ ਸਾਹਿਬਾਨਾਂ ਮੁਲਾਜ਼ਮਾਂ ਨੂੰ ਬਣਦੀਆਂ ਤਨਖਾਹਾਂ ਜਾਰੀ ਕੀਤੀਆਂ ਜਾਣਗੀਆਂ ਅਤੇ ਇਲਾਕੇ ਦੇ ਮਰੀਜ਼ਾਂ ਨੂੰ ਕਿਸੇ ਤਰਾਂ ਦੀ ਕੋਈ ਤਕਲੀਫ ਨਹੀਂ ਆਉਣ ਦਿੱਤੀ ਜਾਵੇਗੀ ਇਸ ਸਮੇਂ ਗੁਰਮੀਤ ਸਿੰਘ ਰਾਮਸਰ ਸੀਨੀਅਰ ਮੀਤ ਪ੍ਰਧਾਨ, ਦੀਦਾਰ ਸਿੰਘ ਨਲਵੀ ਮੈਂਬਰ, ਬੀਬੀ ਕਰਤਾਰ ਕੌਰ ਸ਼ਾਹਬਾਦ ਮਾਰਕੰਡਾ ਮੈਂਬਰ, ਜਥੇਦਾਰ ਸਵਰਨ ਸਿੰਘ ਬੁੰਗਾ ਟਿੱਬੀ ਮੈਂਬਰ, ਐਡਵੋਕੇਟ ਗੁਰਤੇਜ ਸਿੰਘ ਅੰਬਾਲਾ ਮੈਂਬਰ, ਰਜਿੰਦਰ ਸਿੰਘ ਬਰਾੜਾ ਮੈਂਬਰ, ਸਰਪੰਚ ਭੁਪਿੰਦਰ ਸਿੰਘ ਲਾਡੀ ਪ੍ਰਧਾਨ ਮੈਂਬਰ ਪ੍ਰਤਿਨਿਧ ਬੀਬੀ ਕਪੂਰ ਕੌਰ ਸੌਂਕੜਾ, ਭੁਪਿੰਦਰ ਸਿੰਘ ਸੈਣੀ ਮੈਂਬਰ ਪ੍ਰਤੀਨਿਧ ਕੈਪਟਨ ਦਿਲਬਾਗ ਸਿੰਘ ਸਜ਼ਾਦਪੁਰ, ਐਡਵੋਕੇਟ ਰਸਪਿੰਦਰ ਸਿੰਘ ਸੋਹੀ, ਐਡਵੋਕੇਟ ਅਦਿਤਿਆ ਬਾਦਵਾਰ ਅਤੇ ਬੇਅੰਤ ਸਿੰਘ ਨਲਵੀ ਸਾਬਕਾ ਮੈਂਬਰ ਵੀ ਹਾਜਰ ਸਨ

Have something to say? Post your comment

 
 
 
 

ਹਰਿਆਣਾ

ਗੋਲਡੀ ਬਰਾੜ-ਲਿਪਿਨ ਨਹਿਰਾ ਗੈਂਗ ਦੇ ਦੋ ਗੁੰਡੇ ਗ੍ਰਿਫ਼ਤਾਰ, ਹਥਿਆਰ ਅਤੇ ਜ਼ਿੰਦਾ ਕਾਰਤੂਸ ਬਰਾਮਦ

ਚੋਣ ਕਮਿਸ਼ਨ ਨੇ ਆਂਧਰਾ ਪ੍ਰਦੇਸ਼ ਅਤੇ ਹਰਿਆਣਾ ਲਈ ਐਸਆਈਆਰ ਸ਼ਡਿਊਲ ਵਿੱਚ ਬਦਲਾਅ ਕੀਤਾ, ਅੰਤਿਮ ਸੂਚੀ 3 ਅਕਤੂਬਰ ਨੂੰ

ਸੀਐਮ ਸੈਣੀ ਨੇ ਭਗਵੰਤ ਮਾਨ ਨੂੰ ਕਿਹਾ, "ਤੁਸੀਂ ਮਜ਼ਾਕ ਨਾਲ ਸਿਨੇਮਾ ਹਾਲ ਚਲਾ ਸਕਦੇ ਹੋ, ਪਰ ਸਰਕਾਰਾਂ ਨਹੀਂ

ਪੰਚਕੂਲਾ ਵਿੱਚ ਗੋਲੀ ਲੱਗਣ ਤੋਂ ਬਾਅਦ ਨਾਈਟ ਕਲੱਬ ਮਾਲਕ ਗੰਭੀਰ ਹਾਲਤ ਵਿੱਚ- ਰੋਹਿਤ ਗੋਦਾਰਾ ਨਾਲ ਜੋੜਿਆ ਜਾ ਰਿਹਾ ,ਜਾਂਚ ਜਾਰੀ

ਮੀਰੀ ਪੀਰੀ ਕਾਲਜ ਦਾ ਕੇਸ ਹਾਈਕੋਰਟ ਵਿਚੋਂ ਜਿੱਤਣ ਲਈ ਜਥੇਦਾਰ ਦਾਦੂਵਾਲ ਨੂੰ ਵਧਾਈ- ਭੋਮਾ

ਹਰਿਆਣਾ ਦੇ ਡੀਜੀਪੀ ਦੀ ਚੇਤਾਵਨੀ ਗਨ ਕਲਚਰ ਅਤੇ ਅਪੱਤੀਜਨਕ ਕੰਟੈਂਟ ਉੱਪਰ ਹੋਵੇਗੀ ਕਾਰਵਾਈ

ਦਾਦੂਵਾਲ ਦੀ ਥਾਂ ਪੁਲਿਸ ਨੇ ਮੀਰੀ ਪੀਰੀ ਇੰਸਟੀਚਿਊਟ ਦੇ ਟਰਸਟੀਆਂ ਅਤੇ ਸੰਗਤ ਤੇ ਹੀ ਪਰਚਾ ਦਰਜ ਕਰ ਲਿਆ - ਐਡਵੋਕੇਟ ਧਾਮੀ

ਹਰਿਆਣਾ: ਰਾਜ ਸਭਾ ਚੋਣਾਂ ਵਿੱਚ ਕਰਾਸ ਵੋਟਿੰਗ ਨੂੰ ਲੈ ਕੇ ਕਾਂਗਰਸ ਨੇ ਪੰਜਵੇਂ ਵਿਧਾਇਕ ਨੂੰ ਜਾਰੀ ਕੀਤਾ ਨੋਟਿਸ 

ਧਮਤਾਨ ਸਾਹਿਬ ਵਿਖੇ ਹੋਲੇ-ਮਹੱਲੇ ਦੇ ਦਿਹਾੜੇ ਮੌਕੇ ਸਿੱਖ ਜੰਗਜੂ ਕਲਾ ਦੇ ਮੁਕਾਬਲੇ ਕਰਵਾਏ

ਓਸ਼ੋ ਫਰੈਗਰੈਂਸ ਦੇ ਕੁੰਡਲੀ ਜਾਗਰਨ ਧਿਆਨ ਸਾਧਨਾ ਸ਼ਿਵਰ ਵਿੱਚ ਸਮਾਪਤ ਹੋਈ ਫੁੱਲਾਂ ਦੀ ਹੋਲੀ