BREAKING NEWS

ਪੰਜਾਬ

ਭਾਈ ਖਾਲੜਾ ਨੂੰ ਕਤਲ ਕਰਨ ਵਾਲੇ ਪੁਲਸੀਆਂ ਦੇ ਕੇਸ ਲੜਨ ਵਾਲੇ ਵਕੀਲ ਪੰਥਕ ਸੰਸਥਾਵਾਂ ਉੱਤੇ ਕਾਬਜ ਹਨ ਜਥੇਦਾਰ ਸਾਹਿਬ ਉਹਨਾਂ ਨੂੰ ਨੰਗਾ ਕਰੋ-ਛੋਟੇਪੁਰ

ਕੌਮੀ ਮਾਰਗ ਬਿਊਰੋ | July 20, 2026 09:03 PM


ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਕੋਰ ਕਮੇਟੀ ਦੇ ਮੈਂਬਰ ਸੁੱਚਾ ਸਿੰਘ ਛੋਟੇਪੁਰ ਨੇ ਇਕ ਪ੍ਰੈਸ ਨੋਟ ਜਾਰੀ ਕਰਦਿਆ ਦੱਸਿਆ ਅੱਜ ਜਦੋ ਸਾਰਾ ਪੰਥ ਸ਼ਹੀਦ ਖਾਲੜਾ ਨੂੰ ਯਾਦ ਕਰ ਰਿਹਾ ਉਦੋ ਉਹਨਾਂ ਸ਼ਹੀਦਾਂ ਦੇ ਕਾਤਲਾਂ ਦੇ ਵਕੀਲ ਪੰਥ ਦੀਆ ਮਹਾਨ ਸੰਸਥਾਂਵਾਂ ਤੇ ਕਾਬਜ਼ ਹੋਣ ਪੰਥ ਨੂੰ ਮਨਜ਼ੂਰ ਨਹੀਂ ।ਸ਼ਹੀਦ ਖਾਲ਼ੜਾ ਦੇ ਕਾਤਲਾਂ ਦੇ ਵਕੀਲ ਸਤਨਾਮ ਸਿੰਘ ਕਲੇਰ ਨੂੰ ਸ਼੍ਰੋਮਣੀ ਕਮੇਟੀ ਦੀ ਸਿਫਾਰਸ਼ ਅਨੁਸਾਰ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ਜੋ ਕਿ ਉਹਨਾਂ ਸ਼ਹੀਦਾਂ ਦਾ ਨਿਰਾਦਰ ਹੈ
ਇੱਥੇ ਹੀ ਬੱਸ ਨਹੀਂ ਇਸ ਚੇਅਰਮੈਨ ਦਾ ਮੁੰਡਾ ਅਰਸ਼ਦੀਪ ਸਿੰਘ ਕਲੇਰ ਸ਼ਿਰੋਮਣੀ ਕਮੇਟੀ ਦੇ ਆਕਾ ਸੁਖਬੀਰ ਬਾਦਲ ਦੇ ਧੜੇ ਦਾ ਮੁੱਖ ਬੁਲਾਰਾ ਹੈ ਤੇ ਨਾਲੇ ਪਤਿਤ ਹੈ
ਓਹਨਾ ਆਗੇ ਦੱਸਿਆ ਕਿ ਸਾਡੀ ਕਿੰਨੀ ਤ੍ਰਾਸਦੀ ਹੈ ਕਿ ਅੱਜ ਜਿਹੜੇ ਲੋਕ ਜਸਵੰਤ ਸਿੰਘ ਖਾਲੜਾ ਦੀ ਜੀਵਨੀ ਆਧਾਰਿਤ ਫ਼ਿਲਮ ਦਿਖਾਉਣ ਦੀਆ ਗੱਲਾਂ ਕਰਦੇ ਹਨ ਉਹ ਉਹਨਾਂ ਵਲੋ ਸ਼ਹੀਦਾਂ ਦੇ ਕਾਤਲਾਂ ਨੂੰ ਬਚਾਉਣ ਵਾਲੇ ਵਕੀਲਾਂ ਨੂੰ ਸਿੱਖ ਪੰਥ ਦੇ ਉੱਚੇ ਰੁਤਬਿਆ ਤੇ ਲਾਇਆ ਹੋਇਆ ਹੈ ਜਿਹੜਾ ਕਿ ਅਤਿ ਨਿੰਦਣਯੋਗ ਹੈ
ਉਹਨਾਂ ਜਥੇਦਾਰ ਗੜਗੱਜ ਨੂੰ ਬੇਨਤੀ ਕੀਤੀ ਕਿ ਤੁਹਾਡੀ ਅਰਦਾਸ ਕੀਤੀ ਤਾ ਹੀ ਸਫਲ ਹੈ ਜਿਹੜੇ ਲੋਕਾ ਨੇ ਸ਼ਹੀਦਾਂ ਦੇ ਕਾਤਲਾਂ ਨੂੰ ਬਚਾਉਣ ਦੇ ਦੋਸ਼ੀ ਹਨ ਓਹਨਾ ਨੂੰ ਨੰਗਾ ਕੀਤਾ ਜਾਵੇ ਅਤੇ ਰੁਤਬਿਆ ਤੋ ਹਟਾਇਆ ਜਾਵੇ ।
ਸਤਨਾਮ ਸਿੰਘ ਕਲੇਰ ਅਤੇ ਉਸਦਾ ਬੇਟਾ ਅਰਸ਼ਦੀਪ ਸਿੰਘ ਕਲੇਰ ਸਿਰਫ਼ ਸਰਦਾਰ ਖਾਲੜਾ ਦੇ ਕਾਤਲਾਂ ਨੂੰ ਬਚਾਉਣ ਵਾਲਿਆ ਦੇ ਹੀ ਵਕੀਲ ਨਹੀਂ ਸਨ ਸਗੋਂ ਹੋਰ ਵੀ ਬਹੁਤ ਸਾਰੇ ਉਹਨਾਂ ਪੁਲਸ ਵਾਲਿਆਂ ਦੇ ਵਕੀਲ ਹਨ ਜਿਹਨਾਂ ਨੇ ਸਿੱਖ ਨੌਜਵਾਨਾਂ ਨੂੰ ਕੋਹ ਕੋਹ ਕੇ ਮਾਰਿਆ । ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿ ਜਿਹੜੇ ਲੋਕ ਕਹਿੰਦੇ ਸੀ ਸਰਕਾਰ ਬਣਦਿਆ ਹੀ ਟਰੁੱਥ ਕਮਿਸ਼ਨ ਬਣਾਵਾਂਗੇ ਅਤੇ ਸ਼ਹੀਦਾਂ ਨੂੰ ਸਨਮਾਨ ਦਿੱਤਾ ਜਾਵੇਗਾ ਪਰੰਤੂ ਸਰਕਾਰ ਬਣਦਿਆ ਹੀ ਸਿੱਖ ਨੌਜਵਾਨਾਂ ਦੇ ਕਾਤਲਾਂ ਨੂੰ ਉੱਚੇ ਉਹਦਿਆ ਤੇ ਵੀ ਲਾਇਆ ਅਤੇ ਪਾਰਟੀ ਦੀਆ ਟਿਕਟਾਂ ਵੀ ਦਿਤੀਆ ।ਅਸੀ ਐੱਸਜੀਪੀਸੀ ਪ੍ਰਧਾਨ ਧਾਮੀ ਨੂੰ ਬੇਨਤੀ ਕਰਦੇ ਹਾਂ ਕਿ ਐੱਸਜੀਪੀਸੀ ਦੇ ਸਿਪਾਹੀ ਬਣ ਕੇ ਸਿਖਾ ਦੇ ਕਾਤਲਾਂ ਦਾ ਸਾਥ ਦੇਣ ਵਾਲਿਆ ਨੂੰ ਚੱਲਦਾ ਕਰੋ ਨਾ ਕਿ ਬਾਦਲਾ ਦੇ ਸਿਪਾਹੀ ਬਣ ਕੇ ਉਹਨਾਂ ਪੁਸ਼ਤ ਪਨਾਹੀ ਕਰੋ!

 

Have something to say? Post your comment

 
 
 
 

ਪੰਜਾਬ

ਦੋ ਘੰਟਿਆਂ ਤੱਕ ਹੋਈ ਪੁੱਛ-ਗਿੱਛ ਦੌਰਾਨ ਐਸ ਆਈ ਟੀ ਵੱਲੋਂ ਪੁੱਛੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ-ਸੁਖਬੀਰ ਸਿੰਘ ਬਾਦਲ

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਦੀਆਂ ਤਿਆਰੀਆਂ ਸਬੰਧੀ ਸ਼੍ਰੋਮਣੀ ਕਮੇਟੀ ਨੇ ਕੀਤੀ ਇਕੱਤਰਤਾ

ਡੱਬਵਾਲੀ ਅਤੇ ਪਿੰਡ ਸੱਕਾ ਵਾਲੀ ’ਚ ਪਾਵਨ ਗੁਰਬਾਣੀ ਦੀ ਹੋਈ ਬੇਅਦਬੀ ਦੀ ਐਡਵੋਕੇਟ ਧਾਮੀ ਨੇ ਕੀਤੀ ਸਖ਼ਤ ਸ਼ਬਦਾਂ ’ਚ ਨਿੰਦਾ

ਫ਼ਰੀਦਕੋਟ, ਲੁਧਿਆਣਾ, ਪਟਿਆਲਾ, ਗੁਰਦਾਸਪੁਰ, ਮੋਹਾਲੀ ਅਤੇ ਜਲੰਧਰ ਵਿੱਚ ਸਮਰਪਿਤ ਮੈਥਾਡੋਨ ਕਲੀਨਿਕ ਚਾਲੂ

ਸੁਨਾਮ ਵਿਖੇ ਮੈਗਾ ਰੋਜ਼ਗਾਰ ਮੇਲੇ ਵਿੱਚ 562 ਨੌਜਵਾਨਾਂ ਦੀ ਨੌਕਰੀਆਂ ਲਈ ਚੋਣ- ਵੱਖ-ਵੱਖ ਕੰਪਨੀਆਂ ਨੇ 618 ਨੌਜਵਾਨਾਂ ਨੂੰ ਕੀਤਾ ਸ਼ਾਰਟਲਿਸਟ: ਅਮਨ ਅਰੋੜਾ

ਜੰਤਰ ਮੰਤਰ ਤੇ ਇਕੱਠੇ ਹੋਏ ਨੌਜਵਾਨ ਮੰਗ ਰਹੇ ਹਨ ਇਨਸਾਫ ਸਰਕਾਰ ਕਰ ਰਹੀ ਹੈ ਲਾਠੀਚਾਰਜ ਪ੍ਰਧਾਨ ਮੰਤਰੀ ਜੀ ਆਪਣਾ ਹੰਕਾਰ ਛੱਡੋ- ਕੇਜਰੀਵਾਲ

ਪ੍ਰਧਾਨ ਮੰਤਰੀ ਮੋਦੀ ਦੇ ₹5,470 ਕਰੋੜ ਦੇ ਇੰਫਰਾਸਟਰੱਕਚਰ ਪੈਕੇਜ ਨਾਲ ਪੰਜਾਬ ਦੇ 12 ਜ਼ਿਲ੍ਹਿਆਂ ਨੂੰ ਸਿੱਧਾ ਲਾਭ : ਢਿੱਲੋਂ

ਜਥੇਦਾਰ ਕੁਲਦੀਪ ਸਿੰਘ ਗੜਗੱਜ ਅਤੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਿੱਖ ਕੌਮ ਨੂੰ ਮੀਰੀ-ਪੀਰੀ ਦੇ ਸਿਧਾਂਤ ਹੇਠ ਇਕੱਤਰ ਹੋਣ ਦੇ ਵਿਚਾਰ ਸਮੇ ਦੀ ਮੁੱਖ ਲੋੜ : ਟਿਵਾਣਾ

ਬਾਬਾ ਬੰਦਾ ਸਿੰਘ ਬਹਾਦਰ ਭਵਨ ਵਿਖੇ ਸਾਉਣ ਮਹੀਨੇ ਦੇ ਪ੍ਰਸੰਗ ਵਿੱਚ “ਬਲਿਹਾਰੀ ਕੁਦਰਤ ਵਸਿਆ” ਵਿਸ਼ੇ ਤੇ ਰਾਜ ਪੱਧਰੀ ਵਿਚਾਰ ਗੋਸ਼ਟੀ

ਅਕਾਲੀ ਦਲ ਬਾਦਲ ਨੂੰ ਵੱਡਾ ਝਟਕਾ ਸੀਨੀਅਰ ਆਗੂ ਇਕਬਾਲ ਸਿੰਘ ਸੰਧੂ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਹੋਏ ਸ਼ਾਮਲ