ਨੈਸ਼ਨਲ

ਵਿਦਿਆਰਥੀਆਂ ਦੀ ਆਵਾਜ਼ ਦਬਾਉਣ ਦੀ ਬਜਾਏ ਸੁਣੇ ਕੇਂਦਰ ਸਰਕਾਰ, ਸਿੱਖਿਆ ਪ੍ਰਣਾਲੀ ਵਿੱਚ ਹੋਵੇ ਵੱਡਾ ਸੁਧਾਰ: ਸਰਨਾ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | July 21, 2026 07:52 PM

ਨਵੀਂ ਦਿੱਲੀ- ਦਿੱਲੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਦੇਸ਼ ਭਰ ਵਿੱਚ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਦੀ ਮੰਗ ਨੂੰ ਲੈ ਕੇ ਚੱਲ ਰਹੇ ਵਿਦਿਆਰਥੀ ਅੰਦੋਲਨ ਦਾ ਸਮਰਥਨ ਕਰਦਿਆਂ ਕਿਹਾ ਹੈ ਕਿ ਕੇਂਦਰ ਸਰਕਾਰ ਨੂੰ ਨੌਜਵਾਨਾਂ ਦੀ ਆਵਾਜ਼ ਦਬਾਉਣ ਦੀ ਬਜਾਏ ਉਨ੍ਹਾਂ ਨਾਲ ਗੱਲਬਾਤ ਕਰਕੇ ਹੱਲ ਕੱਢਣਾ ਚਾਹੀਦਾ ਹੈ। ਸਰਨਾ ਨੇ ਕਿਹਾ ਕਿ ਅੱਜ ਦੇ ਨੌਜਵਾਨਾਂ ਨੇ ਸੋਸ਼ਲ ਮੀਡੀਆ ਰਾਹੀਂ ਬਿਨਾਂ ਰਵਾਇਤੀ ਮੀਡੀਆ ਜਾਂ ਹੋਰ ਸਾਧਨਾਂ 'ਤੇ ਨਿਰਭਰ ਹੋਏ ਆਪਣੀ ਗੱਲ ਦੇਸ਼ ਭਰ ਤੱਕ ਪਹੁੰਚਾਈ ਹੈ। ਇਹ ਨਵੀਂ ਪੀੜ੍ਹੀ ਦੀ ਜਾਗਰੂਕਤਾ ਅਤੇ ਏਕਤਾ ਦੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਇਹ ਵਿਦਿਆਰਥੀ ਹੀ ਦੇਸ਼ ਦਾ ਭਵਿੱਖ ਹਨ ਅਤੇ ਉਨ੍ਹਾਂ ਵੱਲੋਂ ਉਠਾਏ ਜਾ ਰਹੇ ਸਵਾਲਾਂ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ। ਮੌਜੂਦਾ ਸਿੱਖਿਆ ਪ੍ਰਣਾਲੀ ਵਿੱਚ ਬੁਨਿਆਦੀ ਸੁਧਾਰ ਦੀ ਲੋੜ ਹੈ ਤਾਂ ਜੋ ਨੌਜਵਾਨਾਂ ਨੂੰ ਬਿਹਤਰ ਅਤੇ ਸਮੇਂ ਦੇ ਹਿਸਾਬ ਨਾਲ ਢਲਿਆ ਹੋਇਆ ਸਿੱਖਿਆ ਮਾਹੌਲ ਮਿਲ ਸਕੇ। ਸਰਨਾ ਨੇ ਵਿਦਿਆਰਥੀਆਂ ਖ਼ਿਲਾਫ਼ ਬਲ ਪ੍ਰਯੋਗ ਦੀ ਨਿੰਦਾ ਕਰਦਿਆਂ ਕਿਹਾ ਕਿ ਲੋਕਤੰਤਰ ਵਿੱਚ ਅਸਹਿਮਤੀ ਜਤਾਉਣਾ ਹਰ ਨਾਗਰਿਕ ਦਾ ਹੱਕ ਹੈ। ਨੌਜਵਾਨਾਂ ਦੀ ਆਵਾਜ਼ ਨੂੰ ਦਬਾਉਣ ਦੀ ਬਜਾਏ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਸੁਣਨਾ ਅਤੇ ਸੰਵਾਦ ਰਾਹੀਂ ਹੱਲ ਕਰਨਾ ਹੀ ਲੋਕਤੰਤਰੀ ਰਵਾਇਤ ਹੈ।

Have something to say? Post your comment

 
 
 
 

ਨੈਸ਼ਨਲ

ਪੁਲਿਸ ਨੇ ਪ੍ਰਧਾਨ ਮੰਤਰੀ ਨਿਵਾਸ ਤੇ ਪ੍ਰਦਰਸ਼ਨ ਕਰ ਰਹੇ ਵਿਰੋਧੀ ਆਗੂਆਂ ਨੂੰ ਹਟਾ ਦਿੱਤਾ-ਆਪਣੀ ਤਾਕਤ ਅਜ਼ਮਾਓ, ਲੜਾਈ ਨਹੀਂ ਰੁਕੇਗੀ-ਰਾਹੁਲ ਗਾਂਧੀ

ਅਖੰਡ ਕੀਰਤਨੀ ਜਥੇ ਦੀਆਂ 31 ਮੈਂਬਰੀ ਤੇ 5 ਮੈਂਬਰੀ ਕਮੇਟੀਆਂ ਭੰਗ, ਸਮੂਹ ਕਮੇਟੀਆਂ ਅਤੇ ਅਹੁਦੇ ਵੀ ਖਤਮ ਕਰਨ ਦੀ ਅਪੀਲ

"ਪੁਲਿਸ ਦਾ ਕੰਮ ਹੱਕਾਂ ਦੀ ਰਾਖੀ ਨਹੀਂ, ਡੰਡੇ ਨਾਲ ਆਵਾਜ਼ ਦਬਾਉਣਾ ਬਣ ਗਿਆ" — ਜਸਪਾਲ ਸਿੰਘ ਮੰਝਪੁਰ

ਰਾਹੁਲ ਗਾਂਧੀ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਨਿਵਾਸ ਅੱਗੇ ਕਾਂਗਰਸ ਦਾ ਧਰਨਾ, ਮੋਦੀ ਦੇ ਅਸਤੀਫ਼ੇ ਦੀ ਕੀਤੀ ਮੰਗ

ਕਾਕਰੋਚ ਅੰਦੋਲਨ ਹਿੰਸਾ ਦੌਰਾਨ ਮਨੁੱਖਤਾ ਦਾ ਪ੍ਰਤੀਕ ਬਣਿਆ ਗੁਰਦੁਆਰਾ ਬੰਗਲਾ ਸਾਹਿਬ– ਮੰਦਰ ਦੇ ਦਰਵਾਜ਼ੇ ਹੋਏ ਬੰਦ, ਗੁਰੂ ਘਰ ਨੇ ਖੋਲ੍ਹੇ

ਵਿਦਿਆਰਥੀਆਂ 'ਤੇ ਲਾਠੀਚਾਰਜ ਕਰਕੇ ਸਰਕਾਰ ਦੇਸ਼ ਦੇ ਭਵਿੱਖ ਨੂੰ ਕੁਚਲਣ 'ਤੇ ਤੁਲੀ; ਸਿੱਖ ਸੰਸਥਾਵਾਂ ਜੰਤਰ-ਮੰਤਰ ਪਹੁੰਚ ਕੇ ਨਿਭਾਉਣ ਸੇਵਾ : ਰਤਿੰਦਰ ਸਿੰਘ

ਰਾਹੁਲ ਗਾਂਧੀ ਦਾ ਪ੍ਰਧਾਨ ਮੰਤਰੀ ਦੇ ਨਿਵਾਸ ਦੇ ਬਾਹਰ ਵਿਰੋਧ ਪ੍ਰਦਰਸ਼ਨ ਰਾਤ ਭਰ ਜਾਰੀ ਰਹੇਗਾ: ਜੈਰਾਮ ਰਮੇਸ਼

ਦਿੱਲੀ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਕੇਰਲ ਦੇ ਮੰਤਰੀ ਨੂੰ ਹਿਰਾਸਤ ਵਿੱਚ ਲਿਆ ਗਿਆ, ਕਾਂਗਰਸ ਨੇ ਪੁਲਿਸ ਕਾਰਵਾਈ ਦੀ ਨਿੰਦਾ ਕੀਤੀ

ਸੀਜੇਪੀ ਪ੍ਰਦਰਸ਼ਨਕਾਰੀਆਂ ਦੇ ਹਿੰਸਕ ਹੋਣ ਕਾਰਨ 50 ਪੁਲਿਸ ਕਰਮਚਾਰੀ ਜ਼ਖਮੀ -70 ਲੋਕਾਂ ਨੂੰ ਹਿਰਾਸਤ ਵਿੱਚ ਲਿਆ

ਕਾਕਰੋਚ ਅੰਦੋਲਨ: ਵਾਂਗਚੁਕ ਅਨਸ਼ਨ ਜਾਰੀ ਰੱਖਣਗੇ, ਪ੍ਰਦਰਸ਼ਨਕਾਰੀ ਵਿਦਿਆਰਥੀਆਂ 'ਤੇ ਪੁਲਿਸ ਕਾਰਵਾਈ ਦੀ ਵਿਰੋਧੀ ਧਿਰਾਂ ਵੱਲੋਂ ਤਿੱਖੀ ਨਿੰਦਾ