ਨੈਸ਼ਨਲ

"ਪੁਲਿਸ ਦਾ ਕੰਮ ਹੱਕਾਂ ਦੀ ਰਾਖੀ ਨਹੀਂ, ਡੰਡੇ ਨਾਲ ਆਵਾਜ਼ ਦਬਾਉਣਾ ਬਣ ਗਿਆ" — ਜਸਪਾਲ ਸਿੰਘ ਮੰਝਪੁਰ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | July 21, 2026 09:18 PM

ਨਵੀਂ ਦਿੱਲੀ -ਦਿੱਲੀ ਦੇ ਜੰਤਰ-ਮੰਤਰ ਵਿਖੇ ਵਿਦਿਆਰਥੀਆਂ ਦੇ ਚੱਲ ਰਹੇ ਅੰਦੋਲਨ ਦੌਰਾਨ ਪੁਲਿਸੀ ਕਾਰਵਾਈ 'ਤੇ ਪ੍ਰਤੀਕਿਰਿਆ ਦਿੰਦਿਆਂ ਪੰਥਕ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਸੁਰੱਖਿਆ ਏਜੰਸੀਆਂ ਅਤੇ ਸਰਕਾਰਾਂ ਦੇ ਰਵੱਈਏ 'ਤੇ ਤਿੱਖਾ ਹਮਲਾ ਬੋਲਿਆ ਹੈ। ਮੰਝਪੁਰ ਨੇ ਕਿਹਾ ਕਿ "ਪੁਲਿਸ ਤਾਂ ਪੁਲਿਸ ਹੈ, ਭਾਵੇਂ ਉਹ ਦਿੱਲੀ ਦੀ ਹੋਵੇ, ਚੰਡੀਗੜ੍ਹ ਦੀ ਜਾਂ ਪੰਜਾਬ ਦੀ, ਕੰਮ ਇੱਕੋ ਹੀ ਕਰਦੀ ਹੈ—ਲੱਕ ਸੇਕਣੇ, ਲੱਤਾਂ ਤੋੜਨੀਆਂ ਤੇ ਸਿਰ ਪਾੜਨੇ।" ਉਨ੍ਹਾਂ ਦੋਸ਼ ਲਗਾਇਆ ਕਿ ਜਦੋਂ ਸੱਤਾ ਦੇ ਤਖ਼ਤਾਂ ਤੋਂ ਹੁਕਮ ਆਉਂਦਾ ਹੈ ਤਾਂ ਲੋਕਾਂ ਦੀ ਆਵਾਜ਼ ਨੂੰ ਕੁਚਲਣ ਲਈ ਪੁਲਿਸ ਹਰ ਹੱਦ ਤੱਕ ਜਾਣ ਲਈ ਤਿਆਰ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਜੇ ਤਖ਼ਤ ਦਿੱਲੀ ਦਾ ਹੁਕਮ ਹੋ ਜਾਵੇ ਤਾਂ ਝੂਠੇ ਮੁਕਾਬਲੇ ਬਣਾ ਕੇ ਲੋਕਾਂ ਨੂੰ ਦਰਿਆਵਾਂ ਵਿੱਚ ਰੋੜਨ ਤੱਕ ਦੀਆਂ ਘਟਨਾਵਾਂ ਇਤਿਹਾਸ ਦਾ ਹਿੱਸਾ ਰਹੀਆਂ ਹਨ, ਜਿਸ ਨੂੰ ਭੁਲਾਇਆ ਨਹੀਂ ਜਾ ਸਕਦਾ। ਮੰਝਪੁਰ ਨੇ ਨੌਜਵਾਨਾਂ, ਸਿੱਖਾਂ ਅਤੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਸਮਝਣ ਕਿ ਲੜਾਈ ਕਿਸੇ ਇਕ ਪੁਲਿਸ ਮੁਲਾਜ਼ਮ ਨਾਲ ਨਹੀਂ, ਸਗੋਂ ਉਨ੍ਹਾਂ ਤਖ਼ਤਾਂ ਅਤੇ ਹਕੂਮਤੀ ਨੀਤੀਆਂ ਨਾਲ ਹੈ ਜੋ ਦਮਨਕਾਰੀ ਹੁਕਮ ਜਾਰੀ ਕਰਦੀਆਂ ਹਨ। ਉਨ੍ਹਾਂ ਕਿਹਾ ਕਿ "ਜੰਗ ਤਖ਼ਤਾਂ ਵਿਰੁੱਧ ਵਿੱਢੀਦੀ ਹੈ, ਪਿਆਦੇ ਨਹੀਂ ਮੁੱਕਦੇ ਇੰਝ ਸਿਰ ਫਸਾਏ, " ਇਸ ਲਈ ਸੰਘਰਸ਼ ਦੀ ਦਿਸ਼ਾ ਅਤੇ ਅਸਲ ਜ਼ਿੰਮੇਵਾਰਾਂ ਦੀ ਪਛਾਣ ਕਰਨੀ ਲਾਜ਼ਮੀ ਹੈ।
ਉਨ੍ਹਾਂ ਕਿਹਾ ਕਿ ਜੇ ਲੋਕਤੰਤਰ ਵਿੱਚ ਹੱਕ ਮੰਗਣ ਵਾਲਿਆਂ ਨਾਲ ਡੰਡੇ, ਗ੍ਰਿਫ਼ਤਾਰੀਆਂ ਅਤੇ ਦਮਨ ਦਾ ਰਵੱਈਆ ਜਾਰੀ ਰਿਹਾ ਤਾਂ ਇਹ ਸਿਰਫ਼ ਇੱਕ ਵਰਗ ਦਾ ਨਹੀਂ, ਸਗੋਂ ਸਮੁੱਚੇ ਸਮਾਜ ਦੇ ਸੰਵਿਧਾਨਕ ਹੱਕਾਂ ਲਈ ਗੰਭੀਰ ਖ਼ਤਰਾ ਬਣੇਗਾ।

Have something to say? Post your comment

 
 
 
 

ਨੈਸ਼ਨਲ

ਪੁਲਿਸ ਨੇ ਪ੍ਰਧਾਨ ਮੰਤਰੀ ਨਿਵਾਸ ਤੇ ਪ੍ਰਦਰਸ਼ਨ ਕਰ ਰਹੇ ਵਿਰੋਧੀ ਆਗੂਆਂ ਨੂੰ ਹਟਾ ਦਿੱਤਾ-ਆਪਣੀ ਤਾਕਤ ਅਜ਼ਮਾਓ, ਲੜਾਈ ਨਹੀਂ ਰੁਕੇਗੀ-ਰਾਹੁਲ ਗਾਂਧੀ

ਅਖੰਡ ਕੀਰਤਨੀ ਜਥੇ ਦੀਆਂ 31 ਮੈਂਬਰੀ ਤੇ 5 ਮੈਂਬਰੀ ਕਮੇਟੀਆਂ ਭੰਗ, ਸਮੂਹ ਕਮੇਟੀਆਂ ਅਤੇ ਅਹੁਦੇ ਵੀ ਖਤਮ ਕਰਨ ਦੀ ਅਪੀਲ

ਵਿਦਿਆਰਥੀਆਂ ਦੀ ਆਵਾਜ਼ ਦਬਾਉਣ ਦੀ ਬਜਾਏ ਸੁਣੇ ਕੇਂਦਰ ਸਰਕਾਰ, ਸਿੱਖਿਆ ਪ੍ਰਣਾਲੀ ਵਿੱਚ ਹੋਵੇ ਵੱਡਾ ਸੁਧਾਰ: ਸਰਨਾ

ਰਾਹੁਲ ਗਾਂਧੀ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਨਿਵਾਸ ਅੱਗੇ ਕਾਂਗਰਸ ਦਾ ਧਰਨਾ, ਮੋਦੀ ਦੇ ਅਸਤੀਫ਼ੇ ਦੀ ਕੀਤੀ ਮੰਗ

ਕਾਕਰੋਚ ਅੰਦੋਲਨ ਹਿੰਸਾ ਦੌਰਾਨ ਮਨੁੱਖਤਾ ਦਾ ਪ੍ਰਤੀਕ ਬਣਿਆ ਗੁਰਦੁਆਰਾ ਬੰਗਲਾ ਸਾਹਿਬ– ਮੰਦਰ ਦੇ ਦਰਵਾਜ਼ੇ ਹੋਏ ਬੰਦ, ਗੁਰੂ ਘਰ ਨੇ ਖੋਲ੍ਹੇ

ਵਿਦਿਆਰਥੀਆਂ 'ਤੇ ਲਾਠੀਚਾਰਜ ਕਰਕੇ ਸਰਕਾਰ ਦੇਸ਼ ਦੇ ਭਵਿੱਖ ਨੂੰ ਕੁਚਲਣ 'ਤੇ ਤੁਲੀ; ਸਿੱਖ ਸੰਸਥਾਵਾਂ ਜੰਤਰ-ਮੰਤਰ ਪਹੁੰਚ ਕੇ ਨਿਭਾਉਣ ਸੇਵਾ : ਰਤਿੰਦਰ ਸਿੰਘ

ਰਾਹੁਲ ਗਾਂਧੀ ਦਾ ਪ੍ਰਧਾਨ ਮੰਤਰੀ ਦੇ ਨਿਵਾਸ ਦੇ ਬਾਹਰ ਵਿਰੋਧ ਪ੍ਰਦਰਸ਼ਨ ਰਾਤ ਭਰ ਜਾਰੀ ਰਹੇਗਾ: ਜੈਰਾਮ ਰਮੇਸ਼

ਦਿੱਲੀ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਕੇਰਲ ਦੇ ਮੰਤਰੀ ਨੂੰ ਹਿਰਾਸਤ ਵਿੱਚ ਲਿਆ ਗਿਆ, ਕਾਂਗਰਸ ਨੇ ਪੁਲਿਸ ਕਾਰਵਾਈ ਦੀ ਨਿੰਦਾ ਕੀਤੀ

ਸੀਜੇਪੀ ਪ੍ਰਦਰਸ਼ਨਕਾਰੀਆਂ ਦੇ ਹਿੰਸਕ ਹੋਣ ਕਾਰਨ 50 ਪੁਲਿਸ ਕਰਮਚਾਰੀ ਜ਼ਖਮੀ -70 ਲੋਕਾਂ ਨੂੰ ਹਿਰਾਸਤ ਵਿੱਚ ਲਿਆ

ਕਾਕਰੋਚ ਅੰਦੋਲਨ: ਵਾਂਗਚੁਕ ਅਨਸ਼ਨ ਜਾਰੀ ਰੱਖਣਗੇ, ਪ੍ਰਦਰਸ਼ਨਕਾਰੀ ਵਿਦਿਆਰਥੀਆਂ 'ਤੇ ਪੁਲਿਸ ਕਾਰਵਾਈ ਦੀ ਵਿਰੋਧੀ ਧਿਰਾਂ ਵੱਲੋਂ ਤਿੱਖੀ ਨਿੰਦਾ