ਨੈਸ਼ਨਲ

ਅਖੰਡ ਕੀਰਤਨੀ ਜਥੇ ਦੀਆਂ 31 ਮੈਂਬਰੀ ਤੇ 5 ਮੈਂਬਰੀ ਕਮੇਟੀਆਂ ਭੰਗ, ਸਮੂਹ ਕਮੇਟੀਆਂ ਅਤੇ ਅਹੁਦੇ ਵੀ ਖਤਮ ਕਰਨ ਦੀ ਅਪੀਲ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | July 21, 2026 07:55 PM

ਨਵੀਂ ਦਿੱਲੀ- ਸ਼ਿਮਲਾ ਸਮਾਗਮ ਦੌਰਾਨ ਗੁਰੂ ਸਰੂਪ ਪੰਚਾਂ ਵੱਲੋਂ ਦਿੱਤੇ ਗਏ ਹੁਕਮ ਨੂੰ ਸਿਰ ਮੱਥੇ ਮੰਨਦਿਆਂ ਅਖੰਡ ਕੀਰਤਨੀ ਜਥੇ ਦੀ 31 ਮੈਂਬਰੀ ਅਤੇ 5 ਮੈਂਬਰੀ ਕਮੇਟੀ ਨੇ ਸਰਬਸੰਮਤੀ ਨਾਲ ਆਪਣੇ ਆਪ ਨੂੰ ਤੁਰੰਤ ਪ੍ਰਭਾਵ ਨਾਲ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਸੰਬੰਧੀ ਜੱਥੇ ਦੇ ਦਫ਼ਤਰੀ ਇੰਚਾਰਜ ਭਾਈ ਇੰਦਰਪਾਲ ਸਿੰਘ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਕਿ ਇਹ ਫ਼ੈਸਲਾ ਸ਼ਿਮਲਾ ਸਮਾਗਮ ਵਿੱਚ ਹੋਏ ਗੁਰਮਤਿ ਅਨੁਸਾਰ ਲਿਆ ਗਿਆ ਹੈ। ਜਾਰੀ ਕੀਤੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਦੇ ਨਾਲ ਹੀ ਭਾਰਤ ਅਤੇ ਵਿਸ਼ਵ ਭਰ ਵਿੱਚ ਅਖੰਡ ਕੀਰਤਨੀ ਜਥੇ ਅਧੀਨ ਕੰਮ ਕਰ ਰਹੀਆਂ ਸਮੂਹ ਸਥਾਨਕ, ਖੇਤਰੀ, ਰਜਿਸਟਰਡ, ਗੈਰ-ਰਜਿਸਟਰਡ ਕਮੇਟੀਆਂ, ਟਰੱਸਟ ਅਧੀਨ ਬਣੀਆਂ ਕਮੇਟੀਆਂ ਅਤੇ ਜਥੇਦਾਰਾਂ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਸ਼ਿਮਲਾ ਸਮਾਗਮ ਵਿੱਚ ਗੁਰੂ ਸਰੂਪ ਪੰਚਾਂ ਵੱਲੋਂ ਹੋਏ ਹੁਕਮ ਨੂੰ ਕਮਾਉਂਦਿਆਂ ਆਪਣੇ ਸਾਰੇ ਅਹੁਦੇ ਅਤੇ ਕਮੇਟੀਆਂ ਖਤਮ ਕਰਕੇ ਗੁਰੂ ਦੀ ਸੰਗਤ ਦੇ ਰੂਪ ਵਿੱਚ ਇਕਜੁੱਟ ਹੋ ਕੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਜਥੇ ਦੀਆਂ ਸੇਵਾਵਾਂ ਨਿਭਾਉਣ। ਬਿਆਨ ਵਿੱਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ 31 ਮੈਂਬਰੀ ਕਮੇਟੀ ਦਾ ਕੋਈ ਵੀ ਮੈਂਬਰ ਜੇਕਰ ਕਿਸੇ ਹੋਰ ਕਮੇਟੀ ਜਾਂ ਅਹੁਦੇ 'ਤੇ ਸੇਵਾ ਨਿਭਾ ਰਿਹਾ ਹੈ ਤਾਂ ਉਹ ਵੀ ਤੁਰੰਤ ਪ੍ਰਭਾਵ ਨਾਲ ਉਸ ਸੇਵਾ ਤੋਂ ਮੁਕਤ ਮੰਨਿਆ ਜਾਵੇਗਾ। ਜਾਰੀ ਬਿਆਨ ਵਿੱਚ ਸੰਗਤ ਨੂੰ ਆਪਸੀ ਮਤਭੇਦ ਭੁਲਾ ਕੇ ਨਿਮਰਤਾ, ਪ੍ਰੇਮ, ਏਕਤਾ ਅਤੇ ਗੁਰਮਤਿ ਦੀ ਭਾਵਨਾ ਨਾਲ ਜਥੇ ਦੀ ਚੜ੍ਹਦੀ ਕਲਾ ਲਈ ਮਿਲਜੁਲ ਕੇ ਸੇਵਾ ਕਰਨ ਦੀ ਅਪੀਲ ਕੀਤੀ ਗਈ ਹੈ। ਬਿਆਨ ਦਾ ਸਮਾਪਨ "ਹੁਕਮ ਗੁਰੂ ਦਾ, ਫ਼ਤਹਿ ਗੁਰੂ ਦੀ" ਦੇ ਸੰਦੇਸ਼ ਨਾਲ ਕੀਤਾ ਗਿਆ। ਇਹ ਬਿਆਨ ਸਮੂਹ ਵਿਸ਼ਵ ਵਿਆਪੀ 31 ਮੈਂਬਰਾਂ ਵੱਲੋਂ ਜਾਰੀ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਅਵਤਾਰ ਸਿੰਘ ਮੱਲੀਆਂ (ਸ੍ਰੀ ਅੰਮ੍ਰਿਤਸਰ)
ਬਲਵਿੰਦਰ ਸਿੰਘ ਮੱਲੀਆਂ ( ਸ੍ਰੀ ਅੰਮ੍ਰਿਤਸਰ)
ਹਰਦੀਪ ਸਿੰਘ ਮੱਲੀਆਂ ( ਸ੍ਰੀ ਅੰਮ੍ਰਿਤਸਰ)
ਸੁਖਦੇਵ ਸਿੰਘ ਮੱਲੀਆਂ ( ਸ੍ਰੀ ਅੰਮ੍ਰਿਤਸਰ )
ਧਨਵੰਤ ਸਿੰਘ ( ਸ੍ਰੀ ਅੰਮ੍ਰਿਤਸਰ )
ਰਵਿੰਦਰ ਸਿੰਘ ਖੰਡੇਵਾਲੇ (ਲੁਧਿਆਣਾ)
ਗੁਰਚਰਨ ਸਿੰਘ ਉੱਚੀ ਮੰਗਲੀ ( ਲੁਧਿਆਣਾ )
ਸੁਖਰਾਜ ਸਿੰਘ (ਬਟਾਲਾ )
ਅਮਨਦੀਪ ਸਿੰਘ ( ਸਿਰਸਾ )
ਕਮਲਜੀਤ ਸਿੰਘ (ਪਠਾਨਕੋਟ)
ਦਵਿੰਦਰ ਸਿੰਘ ( ਜੰਮੂ )
ਇੰਦਰਪਾਲ ਸਿੰਘ ( ਜਲੰਧਰ )
ਬਲਜੀਤ ਸਿੰਘ (ਜਲੰਧਰ)
ਅਮਰਜੀਤ ਸਿੰਘ ਅਲੂਣਾ (ਫ਼ਤਹਿਗੜ੍ਹ ਸਾਹਿਬ)
ਹਰਜੀਤ ਸਿੰਘ (ਖੰਨਾ )
ਅਮਰੀਕ ਸਿੰਘ (ਬਠਿੰਡਾ )
ਅਰਵਿੰਦਰ ਸਿੰਘ ਰਾਜਾ ( ਦਿੱਲੀ )
ਹਰਜਿੰਦਰ ਸਿੰਘ ( ਦਿੱਲੀ )
ਅਰੁਨਪਾਲ ਸਿੰਘ ( ਦਿੱਲੀ ) ਸਮੇਤ ਹੋਰ ਮੈਂਬਰ ਸ਼ਾਮਲ ਹਨ।

Have something to say? Post your comment

 
 
 
 

ਨੈਸ਼ਨਲ

ਪੁਲਿਸ ਨੇ ਪ੍ਰਧਾਨ ਮੰਤਰੀ ਨਿਵਾਸ ਤੇ ਪ੍ਰਦਰਸ਼ਨ ਕਰ ਰਹੇ ਵਿਰੋਧੀ ਆਗੂਆਂ ਨੂੰ ਹਟਾ ਦਿੱਤਾ-ਆਪਣੀ ਤਾਕਤ ਅਜ਼ਮਾਓ, ਲੜਾਈ ਨਹੀਂ ਰੁਕੇਗੀ-ਰਾਹੁਲ ਗਾਂਧੀ

"ਪੁਲਿਸ ਦਾ ਕੰਮ ਹੱਕਾਂ ਦੀ ਰਾਖੀ ਨਹੀਂ, ਡੰਡੇ ਨਾਲ ਆਵਾਜ਼ ਦਬਾਉਣਾ ਬਣ ਗਿਆ" — ਜਸਪਾਲ ਸਿੰਘ ਮੰਝਪੁਰ

ਵਿਦਿਆਰਥੀਆਂ ਦੀ ਆਵਾਜ਼ ਦਬਾਉਣ ਦੀ ਬਜਾਏ ਸੁਣੇ ਕੇਂਦਰ ਸਰਕਾਰ, ਸਿੱਖਿਆ ਪ੍ਰਣਾਲੀ ਵਿੱਚ ਹੋਵੇ ਵੱਡਾ ਸੁਧਾਰ: ਸਰਨਾ

ਰਾਹੁਲ ਗਾਂਧੀ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਨਿਵਾਸ ਅੱਗੇ ਕਾਂਗਰਸ ਦਾ ਧਰਨਾ, ਮੋਦੀ ਦੇ ਅਸਤੀਫ਼ੇ ਦੀ ਕੀਤੀ ਮੰਗ

ਕਾਕਰੋਚ ਅੰਦੋਲਨ ਹਿੰਸਾ ਦੌਰਾਨ ਮਨੁੱਖਤਾ ਦਾ ਪ੍ਰਤੀਕ ਬਣਿਆ ਗੁਰਦੁਆਰਾ ਬੰਗਲਾ ਸਾਹਿਬ– ਮੰਦਰ ਦੇ ਦਰਵਾਜ਼ੇ ਹੋਏ ਬੰਦ, ਗੁਰੂ ਘਰ ਨੇ ਖੋਲ੍ਹੇ

ਵਿਦਿਆਰਥੀਆਂ 'ਤੇ ਲਾਠੀਚਾਰਜ ਕਰਕੇ ਸਰਕਾਰ ਦੇਸ਼ ਦੇ ਭਵਿੱਖ ਨੂੰ ਕੁਚਲਣ 'ਤੇ ਤੁਲੀ; ਸਿੱਖ ਸੰਸਥਾਵਾਂ ਜੰਤਰ-ਮੰਤਰ ਪਹੁੰਚ ਕੇ ਨਿਭਾਉਣ ਸੇਵਾ : ਰਤਿੰਦਰ ਸਿੰਘ

ਰਾਹੁਲ ਗਾਂਧੀ ਦਾ ਪ੍ਰਧਾਨ ਮੰਤਰੀ ਦੇ ਨਿਵਾਸ ਦੇ ਬਾਹਰ ਵਿਰੋਧ ਪ੍ਰਦਰਸ਼ਨ ਰਾਤ ਭਰ ਜਾਰੀ ਰਹੇਗਾ: ਜੈਰਾਮ ਰਮੇਸ਼

ਦਿੱਲੀ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਕੇਰਲ ਦੇ ਮੰਤਰੀ ਨੂੰ ਹਿਰਾਸਤ ਵਿੱਚ ਲਿਆ ਗਿਆ, ਕਾਂਗਰਸ ਨੇ ਪੁਲਿਸ ਕਾਰਵਾਈ ਦੀ ਨਿੰਦਾ ਕੀਤੀ

ਸੀਜੇਪੀ ਪ੍ਰਦਰਸ਼ਨਕਾਰੀਆਂ ਦੇ ਹਿੰਸਕ ਹੋਣ ਕਾਰਨ 50 ਪੁਲਿਸ ਕਰਮਚਾਰੀ ਜ਼ਖਮੀ -70 ਲੋਕਾਂ ਨੂੰ ਹਿਰਾਸਤ ਵਿੱਚ ਲਿਆ

ਕਾਕਰੋਚ ਅੰਦੋਲਨ: ਵਾਂਗਚੁਕ ਅਨਸ਼ਨ ਜਾਰੀ ਰੱਖਣਗੇ, ਪ੍ਰਦਰਸ਼ਨਕਾਰੀ ਵਿਦਿਆਰਥੀਆਂ 'ਤੇ ਪੁਲਿਸ ਕਾਰਵਾਈ ਦੀ ਵਿਰੋਧੀ ਧਿਰਾਂ ਵੱਲੋਂ ਤਿੱਖੀ ਨਿੰਦਾ