ਨੈਸ਼ਨਲ

ਸਮਾਜਿਕ ਨਿਆਂ ਦੇ ਵਿਰੁੱਧ "ਨੀਟ" ਨੂੰ ਤੁਰੰਤ ਰੱਦ ਕੀਤਾ ਜਾਵੇ: ਜੀਵਨ ਸਿੰਘ ਤਾਮਿਲ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | July 25, 2026 07:24 PM

ਨਵੀਂ ਦਿੱਲੀ - ਬਹੁਜਨ ਦ੍ਰਾਵਿੜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੀਵਨ ਸਿੰਘ ਤਾਮਿਲ ਨੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਨੂੰ ਨਾਕਾਫ਼ੀ ਕਰਾਰ ਦਿੰਦਿਆਂ ਕਿਹਾ ਹੈ ਕਿ ਦੇਸ਼ ਦੇ ਸ਼ੋਸ਼ਿਤ ਅਤੇ ਵੰਚਿਤ ਵਰਗਾਂ ਨਾਲ ਹੋ ਰਹੇ ਅਨਿਆਂ ਦਾ ਅਸਲ ਹੱਲ "ਨੀਟ" ਪ੍ਰੀਖਿਆ ਪ੍ਰਣਾਲੀ ਦਾ ਮੁਕੰਮਲ ਖਾਤਮਾ ਹੈ। ਮੀਡੀਆ ਨੂੰ ਜਾਰੀ ਕੀਤੇ ਪ੍ਰੈੱਸ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਕਿਸੇ ਇੱਕ ਮੰਤਰੀ ਦਾ ਅਸਤੀਫਾ ਇਸ ਗੰਭੀਰ ਸਮੱਸਿਆ ਦਾ ਹੱਲ ਨਹੀਂ ਹੋ ਸਕਦਾ। ਜਦੋਂ ਤੱਕ "ਨੀਟ" ਵਰਗੀ ਪ੍ਰਣਾਲੀ ਨੂੰ ਰੱਦ ਨਹੀਂ ਕੀਤਾ ਜਾਂਦਾ, ਉਦੋਂ ਤੱਕ ਅਨੁਸੂਚਿਤ ਜਾਤੀਆਂ (ਐੱਸ.ਸੀ.), ਅਨੁਸੂਚਿਤ ਕਬੀਲਿਆਂ (ਐੱਸ.ਟੀ.), ਹੋਰ ਪੱਛੜੀਆਂ ਸ਼੍ਰੇਣੀਆਂ (ਓ.ਬੀ.ਸੀ.) ਅਤੇ ਆਰਥਿਕ ਤੇ ਸਮਾਜਿਕ ਤੌਰ 'ਤੇ ਪਛੜੇ ਵਿਦਿਆਰਥੀਆਂ ਨੂੰ ਡਾਕਟਰੀ ਸਿੱਖਿਆ ਵਿੱਚ ਬਰਾਬਰ ਦੇ ਮੌਕੇ ਨਹੀਂ ਮਿਲ ਸਕਦੇ। ਜੀਵਨ ਸਿੰਘ ਤਾਮਿਲ ਨੇ ਕਿਹਾ ਕਿ "ਨੀਟ ਸਮਾਜਿਕ ਨਿਆਂ ਦੀ ਭਾਵਨਾ ਦੇ ਉਲਟ ਇੱਕ ਅਜਿਹੀ ਪ੍ਰਣਾਲੀ ਹੈ, ਜਿਸ ਨੇ ਲੱਖਾਂ ਗਰੀਬ ਅਤੇ ਪੇਂਡੂ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਝਟਕਾ ਦਿੱਤਾ ਹੈ। ਇਸ ਲਈ ਇਸ ਦਾ ਮੁਕੰਮਲ ਖਾਤਮਾ ਹੀ ਸਥਾਈ ਹੱਲ ਹੈ।" ਉਨ੍ਹਾਂ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਸਮਾਜਿਕ ਨਿਆਂ ਨੂੰ ਕਮਜ਼ੋਰ ਕਰਨ ਵਾਲੀ ਇਸ ਨੀਤੀ ਨੂੰ ਜੜ੍ਹੋਂ ਖਤਮ ਨਹੀਂ ਕੀਤਾ ਜਾਂਦਾ, ਉਦੋਂ ਤੱਕ ਬਹੁਜਨ ਦ੍ਰਾਵਿੜ ਪਾਰਟੀ ਆਪਣੇ ਵਿਦਿਆਰਥੀਆਂ ਅਤੇ ਲੋਕਾਂ ਨਾਲ ਮਿਲ ਕੇ ਸੰਘਰਸ਼ ਜਾਰੀ ਰੱਖੇਗੀ। ਉਨ੍ਹਾਂ ਕਿਹਾ, "ਸਾਡਾ ਸੰਘਰਸ਼ ਕਿਸੇ ਵਿਅਕਤੀ ਦੇ ਅਸਤੀਫੇ ਲਈ ਨਹੀਂ, ਸਗੋਂ ਸਮਾਜਿਕ ਨਿਆਂ ਦੀ ਬਹਾਲੀ ਅਤੇ 'ਨੀਟ' ਦੇ ਮੁਕੰਮਲ ਖਾਤਮੇ ਲਈ ਹੈ। ਅਸੀਂ ਹਰ ਪੱਧਰ 'ਤੇ ਇਸ ਲੜਾਈ ਨੂੰ ਜਾਰੀ ਰੱਖਾਂਗੇ।"

Have something to say? Post your comment

 
 
 
 

ਨੈਸ਼ਨਲ

ਸੀਜੇਪੀ ਅੰਦੋਲਨ ਦੇ ਪ੍ਰਬੰਧਕਾਂ ਅਤੇ ਪ੍ਰਦਰਸ਼ਨਕਾਰੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ: ਜੇਪੀ ਨੱਡਾ

ਵਿਰੋਧੀ ਧਿਰ ਨੇ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਨੂੰ ਵਿਦਿਆਰਥੀਆਂ ਦੀ ਜਿੱਤ ਦੱਸਿਆ 

ਧਰਮਿੰਦਰ ਪ੍ਰਧਾਨ ਦੇ ਅਸਤੀਫੇ ਤੋਂ ਬਾਅਦ ਪ੍ਰਹਿਲਾਦ ਜੋਸ਼ੀ ਨੂੰ ਸਿੱਖਿਆ ਮੰਤਰਾਲੇ ਦਾ ਦਿੱਤਾ ਵਾਧੂ ਚਾਰਜ 

ਧਰਮੇਂਦਰ ਪ੍ਰਧਾਨ ਦਾ ਅਸਤੀਫ਼ਾ, ਕਾਕਰੋਚ ਜਨਤਾ ਪਾਰਟੀ ਨੇ ਖਤਮ ਕੀਤਾ ਅੰਦੋਲਨ; ਕਿਹਾ "ਝੁਕਦੀ ਹੈ ਦੁਨੀਆ, ਝੁਕਾਣ ਵਾਲਾ ਚਾਹੀਦਾ"

ਮੋਦੀ ਜੀ, ਜਦੋਂ ਤੁਹਾਡੀ ਸੀਬੀਆਈ ਸਬੂਤ ਹੀ ਨਹੀਂ ਦੇਵੇਗੀ, ਤਾਂ ਫਾਸਟ ਟ੍ਰੈਕ ਦਾ ਡਰਾਮਾ ਕਿਉਂ?- ਕੇਜਰੀਵਾਲ

ਜੰਤਰ ਮੰਤਰ ਧਰਨੇ ਦੌਰਾਨ ਬਿਨਾਂ ਇੰਟਰਨੈੱਟ ਚੱਲਣ ਵਾਲੀਆਂ ਐਪਾਂ 'ਤੇ ਸਰਕਾਰ ਦੀ ਸਖ਼ਤੀ, ਗਿੱਟਹੱਬ ਨੂੰ ਨੋਟਿਸ

ਦਿੱਲੀ ਪ੍ਰਦਰਸ਼ਨਾਂ ਦੌਰਾਨ ਐਨਐਸਏ ਲਾਗੂ ਕਰਨਾ ਮਨੁੱਖੀ ਅਧਿਕਾਰਾਂ 'ਤੇ ਹਮਲਾ: ਐਮਨੈਸਟੀ ਇੰਟਰਨੈਸ਼ਨਲ

ਪੇਪਰ ਲੀਕ 'ਤੇ ਘਿਰੀ ਮੋਦੀ ਸਰਕਾਰ: ਕਾਨੂੰਨ ਵੀ ਨਾ ਠੰਢਾ ਕਰ ਸਕਿਆ ਰੋਸ, ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਲਈ ਵਿਦਿਆਰਥੀ ਤੇ ਵਿਰੋਧੀ ਧਿਰ ਇਕਜੁੱਟ

ਪੇਪਰ ਲੀਕ ਮਾਮਲਿਆਂ ਦੀ ਫਾਸਟ ਟਰੈਕ ਅਦਾਲਤਾਂ 'ਚ ਹੋਵੇਗੀ ਸੁਣਵਾਈ- ਪ੍ਰਧਾਨ ਮੰਤਰੀ ਮੋਦੀ

504 ਕਰੋੜ ਰੁਪਏ ਦੇ ਸਰਕਾਰੀ ਫੰਡਾਂ ਦੇ ਗਬਨ ਮਾਮਲੇ ਵਿੱਚ ਸੀਬੀਆਈ ਨੇ ਚੰਡੀਗੜ੍ਹ ਅਤੇ ਲੁਧਿਆਣਾ ਵਿੱਚ ਵੱਡੇ ਛਾਪੇ ਮਾਰੇ