ਪੰਜਾਬ

ਸਿੱਖ ਵਿਰਾਸਤ ਦਾ ਅਹਿਮ ਅੰਗ ਚਿੱਤਰਕਲਾ ਨੂੰ ਮੁੜ ਸੁਰਜੀਤ ਕਰਨ ਵਾਲੀ ਬੀਬੀ ਮਨਜੀਤ ਕੌਰ

ਚਰਨਜੀਤ ਸਿੰਘ/ ਕੌਮੀ ਮਾਰਗ ਬਿਊਰੋ | July 27, 2026 07:36 PM


ਅੰਮ੍ਰਿਤਸਰ -  ਸਮੇ ਦੀ ਧੂੜ ਹੇਠਾਂ ਦਬ ਰਹੀ ਸਿੱਖ ਵਿਰਾਸਤ ਦਾ ਅਹਿਮ ਅੰਗ ਚਿੱਤਰਕਲਾ ਨੂੰ ਮੁੜ ਸੁਰਜੀਤ ਕਰਨ ਵਾਲੀ ਬੀਬੀ ਮਨਜੀਤ ਕੌਰ ਨੇ ਕਲਾ ਦੇ ਖੇਤਰ ਖਾਸ ਕਰ ਚਿੱਤਰਕਲਾ ਦੇ ਖੇਤਰ ਵਿਚ ਕੰਮ ਕਰ ਰਹੇ ਵਿਿਦਆਰਥੀਆਂ ਨੂੰ ਲਿਖਣ ਸ਼ੈਲੀ ਤੇ ਚਿੱਤਰਕਲਾ ਨੂੰ ਅਪਣਾਉਣ ਦਾ ਸੱਦਾ ਦਿੱਤਾ। ਅੱਜ ਇਸ ਪੱਤਰਕਾਰ ਨਾਲ ਗਲ ਕਰਦਿਆਂ ਬੀਬੀ ਮਨਜੀਤ ਕੌਰ ਨੇ ਦਸਿਆ ਕਿ ਉਹ ਪਿਛਲੇ 25 ਸਾਲ ਤੋ ਕਲਾ ਦੇ ਖੇਤਰ ਵਿਚ ਹਨ ਤੇ ਪਿਛਲੇ 5 ਸਾਲ ਤੋ ਉਹ ਪੁਰਾਤਨ ਸ਼ੈਲੀ ਦੀ ਚਿੱਤਰਕਾਰੀ ਕਰ ਰਹੇ ਹਨ। ਉਨਾਂ ਹੁਣ ਤਕ 50 ਦੇ ਕਰੀਬ ਸਿੱਖ ਗੁਰੂ ਸਾਹਿਬਾਨ ਦੇ ਪੁਰਾਤਨ ਸ਼ੈਲੀ ਵਿਚ ਚਿੱਤਰ ਤਿਆਰ ਕੀਤੇ ਹਨ।ਉਨਾਂ ਦਸਿਆ ਕਿ ਇਕ ਚਿੱਤਰ ਤਿਆਰ ਕਰਨ ਲਈ ਉਹ ਹਰ ਰੋਜ਼ 8 ਤੋ 9 ਘੰਟੇ ਦਾ ਸਮਾਂ ਦਿੰਦੇ ਹਨ। ਹੁਣ ਉਹ ਭਾਈ ਬਾਲੇ ਵਾਲੀ ਜਨਮ ਸਾਖੀ ਜਿਸ ਨੂੰ ਬੀ 40 ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤੇ ਚਿੱਤਰ ਤਿਆਰ ਕਰਨ ਜਾ ਰਹੇ ਹਨ। ਉਨਾਂ ਦਸਿਆ ਕਿ ਕਿਸੇ ਸਮੇ ਪੰਜਾਬ ਦੀ ਪਹਿਚਾਣ ਰਹੀ ਚਿੱਤਰਕਲਾ ਗੁਰਦਵਾਰਾ ਸਾਹਿਬਾਨ, ਮੰਦਰ ਤੇ ਵਡੀਆਂ ਹਵੇਲੀਆਂ ਦਾ ਸ਼ਿਗਾਰ ਹੁੰਦੀ ਸੀ। ਅੱਜ ਕਲ ਇੲ ਲੁਪਤ ਹੋ ਰਹੀ ਹੈ। ਉਹ ਜੈਪੁਰ ਦੀ ਇਕ ਯੂਨੀਵਰਸਿਟੀ ਤੋ ਪੀ ਐਚ ਡੀ ਦੀ ਡਿਗਰੀ ਲਈ ਵੀ ਪੜਾਈ ਕਰ ਰਹੇ ਹਨ।

Have something to say? Post your comment

 
 
 
 

ਪੰਜਾਬ

ਮੇਰੀ ਰਸੋਈ ਰਾਸ਼ਨ ਕਿੱਟਾਂ ਦੀ ਵੰਡ ਦਾ ਅੰਕੜਾ 33 ਲੱਖ ਤੋਂ ਪਾਰ

ਬਰਸੀ ਤੇ ਵਿਸ਼ੇਸ਼ 30 ਜੁਲਾਈ ਨੂੰ -- ਪੰਥ ਵਸੇਂ ਮੈ ਉਜੜਾ ਮਨ ਚਾਉ ਘਨੇਰਾ ਦੇ ਧਾਰਨੀ:ਪੰਥਕ ਜਜ਼ਬੇ ਨਾਲ ਭਰਭੂਰ ਸਨ: ਜਥੇਦਾਰ ਮੋਹਣ ਸਿੰਘ ਤੁੜ

ਭਾਈ ਅੰਮ੍ਰਿਤਪਾਲ ਸਿੰਘ ਅਤੇ ਸਮੂਹ ਸਿੱਖ ਬੰਦੀ ਸਿੰਘਾਂ ਦੀ ਰਿਹਾਈ ਲਈ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਚੰਡੀਗੜ੍ਹ ਵਿੱਚ ਬੇਮਿਸਾਲ ਇਕੱਠ

ਸਕੂਲ ਸਿੱਖਿਆ ਵਿਭਾਗ ਨੂੰ ਸਿੱਖਿਆ ਖੇਤਰ ਦੀਆਂ ਯੂਨੀਅਨਾਂ ਦੀਆਂ ਬਕਾਇਆ ਮੰਗਾਂ 'ਤੇ ਕਾਰਵਾਈ ਤੇਜ਼ ਕਰਨ ਲਈ ਕਿਹਾ ਗਿਆ: ਹਰਪਾਲ ਸਿੰਘ ਚੀਮਾ*

ਖੇਤੀਬਾੜੀ ਵਿਭਾਗ ਨੇ ਖੇਤੀ ਮਸ਼ੀਨਰੀ ਲਈ 4 ਕਰੋੜ ਰੁਪਏ ਦੀ ਸਬਸਿਡੀ ਦੇ ਡਰਾਅ ਕੱਢੇ

ਜਥੇਦਾਰ ਦੇ ਵਲੋ ਸਤਿਕਾਰ ਐਕਟ ਤੇ ਲਗਾਏ ਇਤਰਾਜਾਂ ਨੂੰ ਪੰਜਾਬ ਸਰਕਾਰ ਦੁਆਰਾ ਦੂਰ ਕਰਕੇ ਤਿਆਰ ਦਸਤਵੇਜ਼ ਸੌਂਪੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ

ਮੀਤ ਹੇਅਰ ਨੇ ਲੋਕ ਸਭਾ ਵਿੱਚ ਕੇਂਦਰ ਦੀ ਧਰਮ ਤੇ ਜਾਤ ਦੇ ਆਧਾਰ ਉੱਤੇ ਵੰਡੀਆਂ ਪਾਉਣ ਦੀ ਰਾਜਨੀਤੀ ਨੂੰ ਦਿਖਾਇਆ ਸ਼ੀਸ਼ਾ

ਕੈਬਨਿਟ ਮੰਤਰੀ  ਗੋਇਲ ਅਤੇ ਤਰੁਨਪ੍ਰੀਤ ਸਿੰਘ ਸੌਂਦ ਨੇ ਖੰਨਾ ਵਿੱਚ 70.52 ਕਰੋੜ ਦੇ ਮੁਕੰਮਲ ਹੋਏ ਸਿੰਚਾਈ ਪ੍ਰਾਜੈਕਟਾਂ ਦਾ ਕੀਤਾ ਉਦਘਾਟਨ

ਪੰਜਾਬ ਸਰਕਾਰ ਵੱਲੋਂ ਮੁੱਖ ਮੰਗ ਮੰਨੇ ਜਾਣ ਤੋਂ ਬਾਅਦ ਆਮ ਆਦਮੀ ਕਲੀਨਿਕ ਪੂਰੀ ਤਰ੍ਹਾਂ ਕਾਰਜਸ਼ੀਲ: ਹਰਪਾਲ ਸਿੰਘ ਚੀਮਾ

ਬਾਰ-ਬਾਰ ਕੋਸ਼ਿਸ਼ਾਂ ਦੇ ਬਾਵਜੂਦ ਵਿਰੋਧੀ ਧਿਰ ਭਗਵੰਤ ਮਾਨ ਸਰਕਾਰ ਖ਼ਿਲਾਫ਼ ਇੱਕ ਵੀ ਅਸਲੀ ਮੁੱਦਾ ਲੱਭਣ ਵਿੱਚ ਨਾਕਾਮ ਰਹੀ: ਬਲਤੇਜ ਪੰਨੂ