ਪੰਜਾਬ

ਭਾਈ ਅੰਮ੍ਰਿਤਪਾਲ ਸਿੰਘ ਅਤੇ ਸਮੂਹ ਸਿੱਖ ਬੰਦੀ ਸਿੰਘਾਂ ਦੀ ਰਿਹਾਈ ਲਈ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਚੰਡੀਗੜ੍ਹ ਵਿੱਚ ਬੇਮਿਸਾਲ ਇਕੱਠ

ਕੌਮੀ ਮਾਰਗ ਬਿਊਰੋ | July 29, 2026 07:45 PM


ਚੰਡੀਗੜ੍ਹ- ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਸੱਦੇ 'ਤੇ ਅੱਜ ਪੰਜਾਬ ਦੇ ਲੋਕਤੰਤਰੀ, ਸਮਾਜਿਕ ਅਤੇ ਇਨਸਾਫ਼ ਨਾਲ ਜੁੜੇ ਅਹਿਮ ਮਸਲਿਆਂ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਦੇ ਸਰਕਾਰੀ ਨਿਵਾਸ ਦਾ ਵਿਸ਼ਾਲ ਘਿਰਾਓ ਕੀਤਾ ਗਿਆ। ਇਸ ਤੋਂ ਪਹਿਲਾਂ ਪੰਜਾਬ ਦੇ ਕੋਨੇ-ਕੋਨੇ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਪਾਰਟੀ ਵਰਕਰ, ਆਗੂ ਅਤੇ ਸੰਗਤਾਂ ਗੁਰਦੁਆਰਾ ਸ੍ਰੀ ਅੰਬ ਸਾਹਿਬ, ਮੋਹਾਲੀ  ਵਿਖੇ ਇਕੱਤਰ ਹੋਏ। ਉੱਥੇ ਅਰਦਾਸ ਉਪਰੰਤ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੇ ਪਿਤਾ ਬਾਪੂ ਤਰਸੇਮ ਸਿੰਘ ਦੀ ਅਗਵਾਈ ਹੇਠ ਵਿਸ਼ਾਲ ਪੈਦਲ ਰੋਸ ਮਾਰਚ ਸ਼ੁਰੂ ਕੀਤਾ ਗਿਆ। ਮਾਰਚ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਾਮਲ ਵਰਕਰਾਂ ਨੇ "ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੂੰ ਰਿਹਾਅ ਕਰੋ", "ਸਮੂਹ ਸਿੱਖ ਬੰਦੀ ਸਿੰਘਾਂ ਨੂੰ ਰਿਹਾਅ ਕਰੋ" ਅਤੇ ਹੋਰ ਇਨਸਾਫ਼ ਪੱਖੀ ਨਾਅਰੇ ਲਗਾਉਂਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਵਾਸ ਵੱਲ ਕੂਚ ਕੀਤਾ। ਰੋਸ ਪ੍ਰਦਰਸ਼ਨ ਉਪਰੰਤ ਪੰਜਾਬ ਸਰਕਾਰ ਦੇ ਨਾਮ ਮੰਗ-ਪੱਤਰ ਸੌਂਪਦਿਆਂ ਆਗੂਆਂ ਨੇ ਕਿਹਾ ਕਿ ਹਲਕਾ ਖਡੂਰ ਸਾਹਿਬ ਦੀ ਸਮੁੱਚੀ ਸੰਗਤ ਨੇ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਨੂੰ ਰਿਕਾਰਡ ਬਹੁਮਤ ਨਾਲ ਲੋਕ ਸਭਾ ਲਈ ਚੁਣ ਕੇ ਲੋਕਤੰਤਰ ਵਿੱਚ ਆਪਣਾ ਅਟੁੱਟ ਵਿਸ਼ਵਾਸ ਪ੍ਰਗਟਾਇਆ ਹੈ। ਆਗੂਆਂ ਨੇ ਮੰਗ ਕੀਤੀ ਕਿ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਵਿਰੁੱਧ ਦਰਜ ਝੂਠੇ ਕੇਸ ਰੱਦ ਕਰਕੇ ਉਨ੍ਹਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ, ਤਾਂ ਜੋ ਉਹ ਆਪਣੇ ਸੰਸਦੀ ਫ਼ਰਜ਼ ਨਿਭਾ ਸਕਣ। ਨਾਲ ਹੀ ਉਨ੍ਹਾਂ ਨੂੰ ਕਾਨੂੰਨ ਅਨੁਸਾਰ ਪ੍ਰਾਪਤ ਸਾਰੇ ਸੰਸਦੀ ਅਧਿਕਾਰ, ਸਹੂਲਤਾਂ ਅਤੇ ਆਪਣੇ ਹਲਕੇ ਦੇ ਵਿਕਾਸ ਲਈ ਉਪਲਬਧ ਸਾਧਨ ਮੁਹੱਈਆ ਕਰਵਾਏ ਜਾਣ। ਇਸ ਦੇ ਨਾਲ ਹੀ ਸਮੂਹ ਸਿੱਖ ਬੰਦੀ ਸਿੰਘਾਂ, ਖ਼ਾਸ ਕਰਕੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਅਤੇ ਲੰਬੇ ਸਮੇਂ ਤੋਂ ਨਜ਼ਰਬੰਦ ਸਿੰਘਾਂ ਦੀ ਰਿਹਾਈ ਯਕੀਨੀ ਬਣਾਉਣ ਦੀ ਮੰਗ ਵੀ ਕੀਤੀ ਗਈ। ਮੰਗ-ਪੱਤਰ ਵਿੱਚ ਇਸ ਤੋਂ ਇਲਾਵਾ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਕਤਲ ਕੇਸ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਪੁਲਿਸ ਅਧਿਕਾਰੀਆਂ ਦੀ ਰਿਹਾਈ ਤੋਂ ਬਾਅਦ ਉਨ੍ਹਾਂ ਦੇ ਟਿਕਾਣਿਆਂ ਬਾਰੇ ਜਨਤਕ ਜਾਣਕਾਰੀ ਦੇਣ ਅਤੇ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਗਈ। ਇਸ ਮੌਕੇ ਪੰਜਾਬ ਵਿੱਚ ਦਲਿਤ ਭਾਈਚਾਰੇ ਨਾਲ ਹੋ ਰਹੇ ਕਥਿਤ ਵਿਤਕਰੇ ਅਤੇ ਜ਼ੁਲਮ ਨੂੰ ਰੋਕਣ, ਬਰਨਾਲਾ ਵਿਖੇ ਸਫ਼ਾਈ ਕਰਮਚਾਰੀਆਂ ਨਾਲ ਹੋਈ ਕਥਿਤ ਕੁੱਟਮਾਰ ਦੀ ਨਿਰਪੱਖ ਜਾਂਚ ਕਰਵਾ ਕੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਗਈ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਲੋਕਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦਿਆਂ ਸੰਵਿਧਾਨਕ ਮਰਿਆਦਾਵਾਂ ਅਤੇ ਕਾਨੂੰਨੀ ਪ੍ਰਕਿਰਿਆ ਅਨੁਸਾਰ ਇਨ੍ਹਾਂ ਸਾਰੇ ਮਸਲਿਆਂ 'ਤੇ ਤੁਰੰਤ ਅਤੇ ਪ੍ਰਭਾਵਸ਼ਾਲੀ ਕਾਰਵਾਈ ਕਰਨੀ ਚਾਹੀਦੀ ਹੈ। ਇਸ ਮੌਕੇ ਸੀਨੀਅਰ ਲੀਡਰਸ਼ਿਪ ਵਿੱਚੋਂ ਮਾਤਾ ਬਲਵਿੰਦਰ ਕੌਰ  ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖ਼ਾਲਸਾ , ਬੀਬੀ ਸੰਦੀਪ ਕੌਰ , ਸ੍ਰ. ਮਨਪ੍ਰੀਤ ਸਿੰਘ ਇਆਲੀ, ਭਾਈ ਅਮਰਜੀਤ ਸਿੰਘ ਵੰਨਚਿੜੀ, ਭਾਈ ਹਰਭਜਨ ਸਿੰਘ ਤੁੜ, ਭਾਈ ਪਰਮਜੀਤ ਸਿੰਘ ਜੌਹਲ ਜੀ, ਭਾਈ ਜਸਕਰਨ ਸਿੰਘ ਕਾਹਨਸਿੰਘ ਵਾਲਾ ਜੀ, ਭਾਈ ਕਾਬਲ ਸਿੰਘ, ਬਾਬੂ ਸਿੰਘ ਬਰਾੜ, ਭਾਈ ਇਕਬਾਲ ਸਿੰਘ ਝੂੰਦਾ, ਚਾਚਾ ਸੁਖਚੈਨ ਸਿੰਘ, ਭਾਈ ਪਲਵਿੰਦਰ ਸਿੰਘ, ਭਾਈ ਸੁਖਦੇਵ ਸਿੰਘ ਕਾਦੀਆਂ, ਭਾਈ ਪ੍ਰਗਟ ਸਿੰਘ ਮੀਆਂਵਿੰਡ, ਭਾਈ ਸ਼ਮਸ਼ੇਰ ਸਿੰਘ ਪੱਧਰੀ, ਭਾਈ ਜੁਗਰਾਜ ਸਿੰਘ ਉਦੋਨੰਗਲ, ਭਾਈ ਦਲੇਰ ਸਿੰਘ ਡੋਡ, ਭਾਈ ਅਮਨਦੀਪ ਸਿੰਘ ਡੱਡੂਆਣਾਂ, ਐਡਵੋਕੇਟ ਅਜੇਪਾਲ ਸਿੰਘ ਢਿਲੋਂ, ਐਡਵੋਕੇਟ ਇਮਾਨ ਸਿੰਘ ਖਾਰਾ, ਭਾਈ ਚਮਕੌਰ ਸਿੰਘ ਧੁੰਨ, ਭਾਈ ਇਕਬਾਲ ਸਿੰਘ ਸੰਧੂ, ਭਾਈ ਦਲਜੀਤ ਸਿੰਘ ਜਵੰਦਾ, ਭਾਈ ਜਸਕਰਨ ਸਿੰਘ ਰਿਆੜ, ਭਾਈ ਕਰਨਵੀਰ ਸਿੰਘ, ਭਾਈ ਸੁਖਬੀਰ ਸਿੰਘ ਚੀਮਾਂ, ਭਾਈ ਸਰਤਾਜ ਸਿੰਘ, ਬੀਬੀ ਹਰਪ੍ਰੀਤ ਕੌਰ, ਪ੍ਰੋਫੈਸਰ ਸਤਨਾਮ ਕੌਰ, ਬੀਬੀ ਮਨਜੀਤ ਕੌਰ, ਭਾਈ ਰਮਨਦੀਪ ਸਿੰਘ ਮੁੰਡਾਪਿੰਡ, ਨਵਜੋਤ ਕੌਰ ਲੰਬੀ, ਭਾਨਾ ਸਿੱਧੂ, ਲੱਖਾ ਸਿੰਘ ਸਿਧਾਣਾਂ, ਸਰਬਜੀਤ ਸਿੰਘ ਖਾਨਪੁਰ, ਜੁਗਰਾਜ ਸਿੰਘ ਲਾਲਾਨੰਗਲ, ਭਾਈ ਰਸ਼ਪਾਲ ਸਿੰਘ ਸੋਸਣ, ਪਰਮਜੀਤ ਸਿੰਘ ਵਣੀਏਕੇ, ਬਾਬਾ ਬਿਬੇਕ ਸਿੰਘ, ਭਾਈ ਦਯਾ ਸਿੰਘ, ਭਾਈ ਦਵਿੰਦਰ ਸਿੰਘ ਰਣੀਆ, ਭਾਈ ਬਲਦੇਵ ਸਿੰਘ ਮਾਣੂੰਕੇ, ਦਲਜੀਤ ਸਿੰਘ ਮਿਆਦੀਆ, ਭਾਈ ਜਸਵਿੰਦਰ ਸਿੰਘ ਡਰੌਲੀ, ਭਾਈ ਨਰਿੰਦਰ ਸਿੰਘ ਕਲਸੀ, ਬਾਬਾ ਹਰਪ੍ਰੀਤ ਸਿੰਘ, ਐਡਵੋਕੇਟ ਗੁਰਜੀਤ ਸਿੰਘ, ਭਾਈ ਜਸਵਿੰਦਰ ਸਿੰਘ ਕਾਹਨੂੰਵਾਨ, ਭਾਈ ਸੁਖਬੀਰ ਸਿੰਘ ਵਲਟੋਹਾ, ਰਜਿੰਦਰ ਸਿੰਘ ਤਲਵੰਡੀ, ਭਾਈ ਅਮਨਦੀਪ ਸਿੰਘ ਨਾਰਲੀ, ਭਾਈ ਗੁਰਚਰਨ ਸਿੰਘ ਸੰਘਾ, ਭਾਈ ਬਲਵੰਤ ਸਿੰਘ ਸਿਰਸਾ, ਬਲਜੀਤ ਸਿੰਘ ਚਾਟੀਵਿੰਡ, ਬੀਬੀ ਰਾਜਵਿੰਦਰ ਕੌਰ ਘੜਾਮ, ਭਾਈ ਹਰਕਮਲਪ੍ਰੀਤ ਸਿੰਘ, ਭਾਈ ਗੁਰਵਿੰਦਰ ਸਿੰਘ ਝੰਡੇਰ, ਬਾਬਾ ਰਾਜਾ ਰਾਜ ਸਿੰਘ ਜੀ, ਭਾਈ ਮਹਿੰਦਰਪਾਲ ਸਿੰਘ ਤੁੰਗ, ਭਾਈ ਸੁਖਰਾਜ ਸਿੰਘ ਸੁਲਤਾਨਵਿੰਡ, ਮਨਵਿੰਦਰ ਸਿੰਘ ਕਾਨੂੰਵਾਨ, ਸਵਰਨ ਸਿੰਘ ਗੋਲਡਨ, ਬਲਦੇਵ ਸਿੰਘ ਜੱਲੂਪੁਰ, ਨਰਿੰਦਰ ਸਿੰਘ ਕਲਸੀ, ਜਰਮਨਦੀਪ ਸਿੰਘ, ਪ੍ਰਭਜੋਤ ਸਿੰਘ ਗੁਰਦਾਸਪੁਰ, ਹਰਜਿੰਦਰ ਸਿੰਘ ਜੀਰਾ, ਭਾਈ ਅਮਨਦੀਪ ਸਿੰਘ ਅਬੀਆਣਾ, ਭਾਈ ਜਤਿੰਦਰ ਸਿੰਘ, ਬਾਬਾ ਗੁਰਪਾਲ ਸਿੰਘ, ਬਾਬਾ ਜਰਨਦੀਪ ਸਿੰਘ, ਭਾਈ ਚਰਨਜੀਤ ਸਿੰਘ ਗਾਲਿਬ ਅਤੇ ਹੋਰ ਵੱਡੀ ਗਿਣਤੀ ਵਿੱਚ ਪਾਰਟੀ ਆਗੂ 'ਤੇ ਵਰਕਰ ਅਤੇ ਸੰਗਤਾਂ ਹਾਜ਼ਰ ਸਨ।

Have something to say? Post your comment

 
 
 
 

ਪੰਜਾਬ

ਮੇਰੀ ਰਸੋਈ ਰਾਸ਼ਨ ਕਿੱਟਾਂ ਦੀ ਵੰਡ ਦਾ ਅੰਕੜਾ 33 ਲੱਖ ਤੋਂ ਪਾਰ

ਬਰਸੀ ਤੇ ਵਿਸ਼ੇਸ਼ 30 ਜੁਲਾਈ ਨੂੰ -- ਪੰਥ ਵਸੇਂ ਮੈ ਉਜੜਾ ਮਨ ਚਾਉ ਘਨੇਰਾ ਦੇ ਧਾਰਨੀ:ਪੰਥਕ ਜਜ਼ਬੇ ਨਾਲ ਭਰਭੂਰ ਸਨ: ਜਥੇਦਾਰ ਮੋਹਣ ਸਿੰਘ ਤੁੜ

ਸਕੂਲ ਸਿੱਖਿਆ ਵਿਭਾਗ ਨੂੰ ਸਿੱਖਿਆ ਖੇਤਰ ਦੀਆਂ ਯੂਨੀਅਨਾਂ ਦੀਆਂ ਬਕਾਇਆ ਮੰਗਾਂ 'ਤੇ ਕਾਰਵਾਈ ਤੇਜ਼ ਕਰਨ ਲਈ ਕਿਹਾ ਗਿਆ: ਹਰਪਾਲ ਸਿੰਘ ਚੀਮਾ*

ਖੇਤੀਬਾੜੀ ਵਿਭਾਗ ਨੇ ਖੇਤੀ ਮਸ਼ੀਨਰੀ ਲਈ 4 ਕਰੋੜ ਰੁਪਏ ਦੀ ਸਬਸਿਡੀ ਦੇ ਡਰਾਅ ਕੱਢੇ

ਜਥੇਦਾਰ ਦੇ ਵਲੋ ਸਤਿਕਾਰ ਐਕਟ ਤੇ ਲਗਾਏ ਇਤਰਾਜਾਂ ਨੂੰ ਪੰਜਾਬ ਸਰਕਾਰ ਦੁਆਰਾ ਦੂਰ ਕਰਕੇ ਤਿਆਰ ਦਸਤਵੇਜ਼ ਸੌਂਪੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ

ਮੀਤ ਹੇਅਰ ਨੇ ਲੋਕ ਸਭਾ ਵਿੱਚ ਕੇਂਦਰ ਦੀ ਧਰਮ ਤੇ ਜਾਤ ਦੇ ਆਧਾਰ ਉੱਤੇ ਵੰਡੀਆਂ ਪਾਉਣ ਦੀ ਰਾਜਨੀਤੀ ਨੂੰ ਦਿਖਾਇਆ ਸ਼ੀਸ਼ਾ

ਕੈਬਨਿਟ ਮੰਤਰੀ  ਗੋਇਲ ਅਤੇ ਤਰੁਨਪ੍ਰੀਤ ਸਿੰਘ ਸੌਂਦ ਨੇ ਖੰਨਾ ਵਿੱਚ 70.52 ਕਰੋੜ ਦੇ ਮੁਕੰਮਲ ਹੋਏ ਸਿੰਚਾਈ ਪ੍ਰਾਜੈਕਟਾਂ ਦਾ ਕੀਤਾ ਉਦਘਾਟਨ

ਪੰਜਾਬ ਸਰਕਾਰ ਵੱਲੋਂ ਮੁੱਖ ਮੰਗ ਮੰਨੇ ਜਾਣ ਤੋਂ ਬਾਅਦ ਆਮ ਆਦਮੀ ਕਲੀਨਿਕ ਪੂਰੀ ਤਰ੍ਹਾਂ ਕਾਰਜਸ਼ੀਲ: ਹਰਪਾਲ ਸਿੰਘ ਚੀਮਾ

ਬਾਰ-ਬਾਰ ਕੋਸ਼ਿਸ਼ਾਂ ਦੇ ਬਾਵਜੂਦ ਵਿਰੋਧੀ ਧਿਰ ਭਗਵੰਤ ਮਾਨ ਸਰਕਾਰ ਖ਼ਿਲਾਫ਼ ਇੱਕ ਵੀ ਅਸਲੀ ਮੁੱਦਾ ਲੱਭਣ ਵਿੱਚ ਨਾਕਾਮ ਰਹੀ: ਬਲਤੇਜ ਪੰਨੂ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਨੂੰ ਨਜ਼ਰਅੰਦਾਜ਼ ਕਰਨਾ ਕੌਮ ਕਦੇ ਪ੍ਰਵਾਨ ਨਹੀਂ ਕਰੇਗੀ- ਜਥੇਦਾਰ ਕੁਲਦੀਪ ਸਿੰਘ ਗੜਗੱਜ