BREAKING NEWS
ਦੇਸ਼ ਸ਼ਹੀਦ ਊਧਮ ਸਿੰਘ ਜੀ ਦੀ ਲਾਮਿਸਾਲ ਦੇਸ਼ ਭਗਤੀ ਅਤੇ ਕੁਰਬਾਨੀ ਲਈ ਹਮੇਸ਼ਾ ਰਿਣੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ30 ਜੁਲਾਈ 2026 ਤੱਕ 9,782 ਅਰਜ਼ੀਆਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿੱਚ ਕੁੱਲ 437.51 ਕਰੋੜ ਰੁਪਏ ਦੀ ਟੈਕਸ ਮੰਗ ਸ਼ਾਮਲ: ਹਰਪਾਲ ਸਿੰਘ ਚੀਮਾਸਭ ਕੁਝ ਪ੍ਰਿੰਸੀਪਲ 'ਤੇ ਨਿਰਭਰ ਕਰਦੈ; ਚੰਗਾ ਪ੍ਰਿੰਸੀਪਲ ਸਕੂਲ ਨੂੰ ਸਿੱਖਿਆ ਦੇ ਮੰਦਰ ਵਿੱਚ ਬਦਲ ਸਕਦੈ: ਹਰਜੋਤ ਸਿੰਘ ਬੈਂਸਸ਼ੁਤਰਾਣਾ ਹਲਕੇ ਦੇ 56 ਪਿੰਡਾਂ ਦੀ 68,500 ਏਕੜ ਜ਼ਮੀਨ ਨੂੰ ਮਿਲਿਆ ਸਿੰਚਾਈ ਲਈ ਨਹਿਰੀ ਪਾਣੀ: ਬਰਿੰਦਰ ਕੁਮਾਰ ਗੋਇਲਸਕੂਲ ਸਿੱਖਿਆ ਵਿਭਾਗ ਨੂੰ ਸਿੱਖਿਆ ਖੇਤਰ ਦੀਆਂ ਯੂਨੀਅਨਾਂ ਦੀਆਂ ਬਕਾਇਆ ਮੰਗਾਂ 'ਤੇ ਕਾਰਵਾਈ ਤੇਜ਼ ਕਰਨ ਲਈ ਕਿਹਾ ਗਿਆ: ਹਰਪਾਲ ਸਿੰਘ ਚੀਮਾ*ਗੁਰਮੀਤ ਸਿੰਘ ਖੁੱਡੀਆਂ ਨੇ ਮੱਛੀ ਪਾਲਣ ਵਿਭਾਗ ਵਿੱਚ ਪੰਜ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ

ਪੰਜਾਬ

ਕਾਂਗਰਸ ਪੂਰੀ ਤਰ੍ਹਾਂ ਬਿਖਰ ਚੁੱਕੀ ਹੈ, ਰਾਜਾ ਵੜਿੰਗ 'ਆਪ' ਵਿਰੁੱਧ ਅਫਵਾਹਾਂ ਫੈਲਾਉਣ ਦੀ ਬਜਾਏ ਆਪਣਾ ਘਰ ਸੰਭਾਲਣ: ਬਲਤੇਜ ਪੰਨੂ

ਕੌਮੀ ਮਾਰਗ ਬਿਊਰੋ | July 31, 2026 10:04 PM

ਚੰਡੀਗੜ੍ਹ -ਆਮ ਆਦਮੀ ਪਾਰਟੀ  ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਤਿੱਖੀ ਆਲੋਚਨਾ ਕਰਦਿਆਂ ਦੋਸ਼ ਲਾਇਆ ਕਿ ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਅੰਦਰ ਵਧ ਰਹੀ ਫੁੱਟ, ਉਲਝਣ ਅਤੇ ਲੀਡਰਸ਼ਿਪ ਦੇ ਸੰਕਟ ਤੋਂ ਜਨਤਾ ਦਾ ਧਿਆਨ ਭਟਕਾਉਣ ਲਈ 'ਆਪ' ਵਿਧਾਇਕਾਂ ਬਾਰੇ ਝੂਠੇ ਦਾਅਵੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਲੀਡਰਸ਼ਿਪ ਪੰਜਾਬ ਦੇ ਲੋਕਾਂ ਦੇ ਮੁੱਦਿਆਂ ਨੂੰ ਹੱਲ ਕਰਨ ਦੀ ਬਜਾਏ ਅੰਦਰੂਨੀ ਸੱਤਾ ਸੰਘਰਸ਼ਾਂ ਵਿੱਚ ਰੁੱਝੀ ਹੋਈ ਹੈ।

ਸ਼ੁੱਕਰਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ 'ਆਪ' ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਿਲਕੁਲ ਸਹੀ ਭਵਿੱਖਬਾਣੀ ਕੀਤੀ ਸੀ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆਉਂਦਿਆਂ ਹੀ ਵਿਰੋਧੀ ਧਿਰਾਂ ਆਪਣਾ ਸਿਆਸੀ ਸੰਤੁਲਨ ਗੁਆ ਬੈਠਣਗੀਆਂ। ਉਨ੍ਹਾਂ ਕਿਹਾ, "ਕਾਂਗਰਸੀ ਆਗੂਆਂ ਵੱਲੋਂ ਜਾਰੀ ਕੀਤੇ ਜਾ ਰਹੇ ਬਿਆਨਾਂ ਅਤੇ ਸੋਸ਼ਲ ਮੀਡੀਆ ਪੋਸਟਾਂ ਤੋਂ ਪਾਰਟੀ ਅੰਦਰਲੀ ਗੰਭੀਰ ਫੁੱਟ ਸਾਫ਼ ਝਲਕਦੀ ਹੈ। ਪੰਜਾਬ ਕਾਂਗਰਸ ਦੀ ਹਾਲਤ ਇਸ ਹੱਦ ਤੱਕ ਵਿਗੜ ਚੁੱਕੀ ਹੈ ਕਿ ਇਸ ਦੇ ਆਗੂ ਲੋਕ ਮੁੱਦੇ ਚੁੱਕਣ ਦੀ ਬਜਾਏ ਇੱਕ-ਦੂਜੇ ਨਾਲ ਲੜਨ ਵਿੱਚ ਮਸਰੂਫ ਹਨ। ਕਾਂਗਰਸੀ ਆਗੂਆਂ ਦਾ ਹਰ ਬਿਆਨ ਅਤੇ ਟਵੀਟ ਉਨ੍ਹਾਂ ਦੇ ਅੰਦਰੂਨੀ ਕਲੇਸ਼ ਨੂੰ ਹੀ ਉਜਾਗਰ ਕਰਦਾ ਹੈ।"

ਰਾਜਾ ਵੜਿੰਗ ਦੇ ਉਸ ਦਾਅਵੇ ਨੂੰ ਖਾਰਜ ਕਰਦਿਆਂ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ 'ਆਪ' ਦੇ 40 ਤੋਂ 45 ਵਿਧਾਇਕ ਕਾਂਗਰਸ ਦੇ ਸੰਪਰਕ ਵਿੱਚ ਹਨ, ਬਲਤੇਜ ਪੰਨੂ ਨੇ ਇਸ ਨੂੰ ਕਾਂਗਰਸ ਦੇ ਅੰਦਰੂਨੀ ਕਲੇਸ਼ ਤੋਂ ਧਿਆਨ ਭਟਕਾਉਣ ਲਈ ਘੜੀ ਗਈ ਇੱਕ ਮਨਘੜਤ ਕਹਾਣੀ ਕਰਾਰ ਦਿੱਤਾ। ਉਨ੍ਹਾਂ ਅੱਗੇ ਕਿਹਾ, "ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ 30 ਤੋਂ 35 ਵਿਧਾਇਕ ਉਨ੍ਹਾਂ ਦੇ ਸੰਪਰਕ ਵਿੱਚ ਹਨ, ਪਰ ਬਾਅਦ ਵਿੱਚ ਉਹ ਇਹ ਦੋਸ਼ ਲਗਾਉਣ ਲੱਗ ਪਏ ਕਿ ਕਾਂਗਰਸ ਦੇ ਨਗਰ ਕੌਂਸਲਰਾਂ ਨੂੰ ਤੋੜਿਆ ਜਾ ਰਿਹਾ ਹੈ।"

ਉਨ੍ਹਾਂ ਕਿਹਾ, "ਜੇਕਰ ਰਾਜਾ ਵੜਿੰਗ ਦੇ ਅੰਕੜਿਆਂ ਨੂੰ ਬਾਜਵਾ ਦੇ ਦਾਅਵਿਆਂ ਵਿੱਚ ਜੋੜ ਦਿੱਤਾ ਜਾਵੇ ਤਾਂ ਕਾਂਗਰਸ ਕੋਲ ਸਰਕਾਰ ਬਣਾਉਣ ਲਈ ਪਹਿਲਾਂ ਹੀ ਬਹੁਮਤ ਹੋ ਜਾਵੇਗਾ। ਇਸ ਤੋਂ ਇੱਕ ਸਾਧਾਰਨ ਸਵਾਲ ਖੜ੍ਹਾ ਹੁੰਦਾ ਹੈ ਕਿ ਜੇਕਰ ਉਨ੍ਹਾਂ ਨਾਲ ਇੰਨੇ ਮੈਂਬਰ ਹਨ ਤਾਂ ਕਾਂਗਰਸ ਨੇ ਆਪਣੀ ਸਰਕਾਰ ਕਿਉਂ ਨਹੀਂ ਬਣਾਈ? ਇਹ ਵਿਰੋਧੀ ਬਿਆਨ ਪਾਰਟੀ ਅੰਦਰ ਫੈਲੀ ਉਲਝਣ ਅਤੇ ਬੌਖਲਾਹਟ ਨੂੰ ਹੀ ਨੰਗਾ ਕਰਦੇ ਹਨ।"

ਕਾਂਗਰਸ ਲੀਡਰਸ਼ਿਪ ਦੀ ਭਰੋਸੇਯੋਗਤਾ 'ਤੇ ਸਵਾਲ ਚੁੱਕਦਿਆਂ ਬਲਤੇਜ ਪੰਨੂ ਨੇ ਕਿਹਾ ਕਿ ਪਾਰਟੀ ਆਪਣੇ ਸੀਨੀਅਰ ਨੇਤਾਵਾਂ ਨੂੰ ਭਾਜਪਾ 'ਚ ਜਾਣ ਤੋਂ ਰੋਕਣ 'ਚ ਬਾਰ-ਬਾਰ ਨਾਕਾਮ ਰਹੀ ਹੈ। ਉਨ੍ਹਾਂ ਰਾਜਾ ਵੜਿੰਗ ਨੂੰ ਪੁੱਛਿਆ ਕਿ ਕੀ ਉਨ੍ਹਾਂ ਨੂੰ ਪਤਾ ਸੀ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਨਾਲ ਸਾਂਝ ਕਦੋਂ ਪਾਈ, ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਾਂਗਰਸ ਕਦੋਂ ਛੱਡੀ, ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਦੋਂ ਪਾਸਾ ਬਦਲਿਆ, ਜਾਂ ਸਾਬਕਾ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਭਾਜਪਾ ਵਿੱਚ ਕਦੋਂ ਸ਼ਾਮਲ ਹੋਏ। "ਜਿਹੜੀ ਪਾਰਟੀ ਆਪਣੇ ਸੀਨੀਅਰ ਆਗੂਆਂ ਦੇ ਭਾਜਪਾ 'ਚ ਜਾਣ ਦਾ ਧਿਆਨ ਵੀ ਨਹੀਂ ਰੱਖ ਸਕੀ, ਉਸ ਕੋਲ 'ਆਪ' ਵਿਧਾਇਕਾਂ ਬਾਰੇ ਅਟਕਲਾਂ ਲਗਾਉਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ।"

ਕਾਂਗਰਸ 'ਤੇ ਇੱਕ ਹੋਰ ਨਿਸ਼ਾਨਾ ਸਾਧਦਿਆਂ ਬਲਤੇਜ ਪੰਨੂ ਨੇ ਰਾਜਾ ਵੜਿੰਗ ਨੂੰ ਚੁਣੌਤੀ ਦਿੱਤੀ ਕਿ ਉਹ 'ਆਪ' ਬਾਰੇ ਦਾਅਵੇ ਕਰਨ ਤੋਂ ਪਹਿਲਾਂ ਸਾਰੀਆਂ ਵਿਧਾਨ ਸਭਾ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰਨ। ਉਨ੍ਹਾਂ ਕਿਹਾ, "ਕਾਂਗਰਸ ਕੋਲ ਸਾਰੀਆਂ ਵਿਧਾਨ ਸਭਾ ਸੀਟਾਂ ਤੋਂ ਚੋਣ ਲੜਨ ਲਈ ਮਜ਼ਬੂਤ ਉਮੀਦਵਾਰ ਵੀ ਨਹੀਂ ਹਨ, ਫਿਰ ਵੀ ਇਸ ਦੇ ਆਗੂ ਅਗਲੀ ਸਰਕਾਰ ਬਣਾਉਣ ਦੇ ਸੁਪਨੇ ਦੇਖ ਰਹੇ ਹਨ।"

ਕਾਂਗਰਸ ਅੰਦਰ ਲੀਡਰਸ਼ਿਪ ਦੇ ਸੰਕਟ ਨੂੰ ਉਜਾਗਰ ਕਰਦਿਆਂ ਬਲਤੇਜ ਪੰਨੂ ਨੇ ਦਾਅਵਾ ਕੀਤਾ ਕਿ ਪਾਰਟੀ ਦੇ ਇੱਕ ਦਰਜਨ ਤੋਂ ਵੱਧ ਆਗੂ ਮੁੱਖ ਮੰਤਰੀ ਦਾ ਚਿਹਰਾ ਬਣਨ ਦੀ ਦੌੜ ਵਿੱਚ ਹਨ।

ਸੀਨੀਅਰ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਦੇ ਉਨ੍ਹਾਂ ਪੋਸਟਰਾਂ ਦਾ ਹਵਾਲਾ ਦਿੰਦਿਆਂ, ਜਿਨ੍ਹਾਂ ਵਿੱਚ ਕਾਂਗਰਸ ਦਾ ਨਾਂ, ਚੋਣ ਨਿਸ਼ਾਨ ਅਤੇ ਕੇਂਦਰੀ ਲੀਡਰਸ਼ਿਪ ਦੀ ਤਸਵੀਰ ਗਾਇਬ ਸੀ, ਬਲਤੇਜ ਪੰਨੂ ਨੇ ਕਿਹਾ ਕਿ ਇਹ ਘਟਨਾਕ੍ਰਮ ਪਾਰਟੀ ਅੰਦਰ ਚੱਲ ਰਹੀ ਭਾਰੀ ਕੁਰਸੀ ਦੀ ਲੜਾਈ ਨੂੰ ਸਪੱਸ਼ਟ ਰੂਪ ਵਿੱਚ ਦਰਸਾਉਂਦਾ ਹੈ।

'ਆਪ' ਪੰਜਾਬ ਦੇ ਮੀਡੀਆ ਇੰਚਾਰਜ ਨੇ ਰਾਜਾ ਵੜਿੰਗ ਨੂੰ ਸਲਾਹ ਦਿੱਤੀ ਕਿ ਉਹ 'ਆਪ' ਬਾਰੇ ਕਾਲਪਨਿਕ ਦਾਅਵੇ ਕਰਨ ਦੀ ਬਜਾਏ ਕਾਂਗਰਸ ਦੇ ਬਚੇ-ਖੁਚੇ ਵਜੂਦ ਨੂੰ ਬਚਾਉਣ 'ਤੇ ਧਿਆਨ ਦੇਣ। ਉਨ੍ਹਾਂ ਕਿਹਾ, "ਪੰਜਾਬ ਦੇ ਲੋਕਾਂ ਨੇ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਨੂੰ ਇੱਕ ਹੋਰ ਮੌਕਾ ਦੇਣ ਦਾ ਮਨ ਬਣਾ ਲਿਆ ਹੈ। ਜਦੋਂ ਕਿ ਕਾਂਗਰਸ ਅੰਦਰੂਨੀ ਲੜਾਈਆਂ ਅਤੇ ਲੀਡਰਸ਼ਿਪ ਦੀਆਂ ਮਹੱਤਵਾਕਾਂਖਾਵਾਂ ਵਿੱਚ ਉਲਝੀ ਹੋਈ ਹੈ, 'ਆਪ' ਸਰਕਾਰ ਲੋਕਾਂ ਦੀ ਭਲਾਈ ਅਤੇ ਵਿਕਾਸ ਲਈ ਨਿਰੰਤਰ ਕੰਮ ਕਰ ਰਹੀ ਹੈ।"

 

Have something to say? Post your comment

 
 
 
 

ਪੰਜਾਬ

ਹਰਿਆਣਾ ਦਾ ਭਿਵਾਨੀ ਬਣ ਗਿਆ ਹੈ ਨਕਲ ਦਾ ਗੜ੍ਹ; ਹਰਿਆਣਾ ਦੇ ਪਾਲੇ ਪੇਪਰ ਲੀਕ ਮਾਫੀਆ ਨੇ ਹਜ਼ਾਰਾਂ ਨੌਜਵਾਨਾਂ ਦੇ ਸੁਪਨਿਆਂ ਦਾ ਕਤਲ ਕੀਤਾ: ਬੈਂਸ

ਸਾਡੇ ਸ਼ਹੀਦਾਂ ਦੇ ਸੁਪਨਿਆਂ ਦਾ ਪੰਜਾਬ ਅਤੇ ਭਾਰਤ ਬਣਾਉਣ ਲਈ ਸਾਂਝੇ ਯਤਨ ਜ਼ਰੂਰੀ: ਮੁੱਖ ਮੰਤਰੀ ਮਾਨ

ਪਿਛਲੇ 12 ਸਾਲਾਂ ਤੋਂ ਨਫ਼ਰਤ, ਵਟਸਐਪ ਯੂਨੀਵਰਸਿਟੀ ਦੇ ਦਮ 'ਤੇ 'ਵੰਡਪਾਊ ਤੇ ਰਾਜ ਕਰੋ' ਦੀ ਰਾਜਨੀਤੀ ਕਰ ਰਹੀ ਹੈ ਭਾਜਪਾ: ਮੀਤ ਹੇਅਰ

ਆਪ ਸਰਕਾਰ ਦੌਰਾਨ 10 ਪੇਪਰ ਹੋਏ ਲੀਕ, ਮੰਗ ਪੱਤਰ ਸੌਂਪਿਆ ਰਾਜਪਾਲ ਨੂੰ ਸੁਖਬੀਰ ਨੇ ਮੰਗੀ ਸੀਬੀਆਈ ਦੀ ਜਾਂਚ

ਅੱਠਵੇਂ ਦਿਨ ਗੁਰਦੁਆਰਾ ਖ਼ਾਲਸਾ ਦੀਵਾਨ ਫਰੀਦਕੋਟ ਤੋਂ ਅਗਲੇ ਪੜਾਅ ਲਈ ਰਵਾਨਾ ਹੋਇਆ ਮੀਰੀ ਪੀਰੀ ਖਾਲਸਾ ਮਾਰਚ

ਸ਼ਹੀਦ ਊਧਮ ਸਿੰਘ ਸ਼ਹੀਦੀ ਦਿਵਸ ਮੌਕੇ “ਖੇਤੀ ਸੰਕਟ” ਬਾਰੇ ਪੁਸਤਕ ਲੋਕ ਅਰਪਣ

ਵਾਰਾਣਸੀ ਤੋਂ ਪਵਿੱਤਰ ਮਿੱਟੀ 1 ਅਗਸਤ ਨੂੰ ਪੰਜਾਬ ਪਹੁੰਚੇਗੀ, ਸੂਬੇ ਭਰ ਵਿੱਚ ਨਿਕਲਣਗੀਆਂ ਕਲਸ਼ ਯਾਤਰਾਵਾਂ- ਭਾਜਪਾ

ਦੇਸ਼ ਸ਼ਹੀਦ ਊਧਮ ਸਿੰਘ ਜੀ ਦੀ ਲਾਮਿਸਾਲ ਦੇਸ਼ ਭਗਤੀ ਅਤੇ ਕੁਰਬਾਨੀ ਲਈ ਹਮੇਸ਼ਾ ਰਿਣੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਭਾਰਤੀ ਸੰਵਿਧਾਨ ਹਰ ਨਾਗਰਿਕ ਨੂੰ ਵਿਰੋਧ ਪ੍ਰਦਰਸ਼ਨ ਕਰਨ ਦਾ ਹੱਕ ਦਿੰਦਾ ਹੈ- ਗਿਆਨੀ ਹਰਪ੍ਰੀਤ ਸਿੰਘ

ਕੀ ਜੂਨ ਚੁਰਾਸੀ ਦੇ ਵਹਿਸ਼ੀ ਹਮਲੇ ਦੀ ਦੋਸ਼ੀ ਕਾਂਗਰਸ ਪਾਰਟੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਾਫੀ ਮਿਲ ਚੁੱਕੀ ਹੈ?-ਰਵੀਇੰਦਰ ਸਿੰਘ