ਨੈਸ਼ਨਲ

ਗੁਰਸਿੱਖੀ ਜੀਵਨ ਤੋਂ ਵਿਛੁੜਦੀ ਨੌਜਵਾਨੀ, ਪੰਥ ਲਈ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ— ਭਾਈ ਗੁਰਕੀਰਤ ਸਿੰਘ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | August 03, 2026 07:51 PM

ਨਵੀਂ ਦਿੱਲੀ - ਅੱਜ ਜਦੋਂ ਅਸੀਂ ਆਪਣੇ ਆਲੇ-ਦੁਆਲੇ ਨਜ਼ਰ ਮਾਰਦੇ ਹਾਂ ਤਾਂ ਦਿਲ ਦੁਖਦਾ ਹੈ ਕਿ ਗੁਰੂ ਸਾਹਿਬ ਵੱਲੋਂ ਬਖ਼ਸ਼ਿਆ ਵਿਲੱਖਣ ਸਰੂਪ, ਗੁਰਬਾਣੀ ਨਾਲ ਪਿਆਰ ਅਤੇ ਗੁਰਸਿੱਖੀ ਦਾ ਜੀਵਨ ਬਹੁਤ ਸਾਰੇ ਨੌਜਵਾਨਾਂ ਦੇ ਜੀਵਨ ਵਿੱਚੋਂ ਹੌਲੀ-ਹੌਲੀ ਓਝਲ ਹੁੰਦਾ ਜਾ ਰਿਹਾ ਹੈ। ਕੇਸ, ਜੋ ਗੁਰੂ ਗੋਬਿੰਦ ਸਿੰਘ ਜੀ ਦੀ ਮੋਹਰ ਹਨ, ਉਹ ਅੱਜ ਫੈਸ਼ਨ ਦੇ ਨਾਂ 'ਤੇ ਛੱਡੇ ਜਾ ਰਹੇ ਹਨ। ਨਸ਼ੇ, ਮੋਬਾਈਲ ਦੀ ਲਤ, ਅਸ਼ਲੀਲਤਾ ਅਤੇ ਪੱਛਮੀ ਚਮਕ-ਦਮਕ ਨੇ ਮਨੁੱਖ ਦਾ ਮਨ ਇਸ ਤਰ੍ਹਾਂ ਬੰਨ੍ਹ ਲਿਆ ਹੈ ਕਿ ਉਸ ਨੂੰ ਆਪਣੇ ਗੁਰੂ ਦੀ ਬਖ਼ਸ਼ੀ ਦੌਲਤ ਦੀ ਕੀਮਤ ਹੀ ਭੁੱਲਦੀ ਜਾ ਰਹੀ ਹੈ। ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਭਾਈ ਗੁਰਕੀਰਤ ਸਿੰਘ, ਹਜ਼ੂਰੀ ਰਾਗੀ, ਸੱਚਖੰਡ ਸ੍ਰੀ ਦਰਬਾਰ ਸਾਹਿਬ ਨੇ ਕਿਹਾ ਕਿ ਗੁਰੂ ਸਾਹਿਬ ਸਾਨੂੰ ਚੇਤਾਵਨੀ ਦਿੰਦੇ ਹਨ, "ਰੇ ਮਨ ਐਸੋ ਕਰਿ ਸਨਿਆਸਾ॥ ਬਨ ਸੇ ਸਦਨ ਸਭੈ ਕਰਿ ਸਮਝਹੁ ਮਨ ਹੀ ਮਾਹਿ ਉਦਾਸਾ॥" ਗੁਰਬਾਣੀ ਸਾਨੂੰ ਦੁਨੀਆ ਛੱਡਣ ਲਈ ਨਹੀਂ, ਸਗੋਂ ਦੁਨੀਆ ਵਿੱਚ ਰਹਿੰਦੇ ਹੋਏ ਵੀ ਵਿਕਾਰਾਂ ਤੋਂ ਬਚ ਕੇ ਗੁਰੂ ਨਾਲ ਜੁੜਨ ਦਾ ਉਪਦੇਸ਼ ਦਿੰਦੀ ਹੈ। ਜੇ ਮਨ ਗੁਰੂ ਨਾਲ ਜੁੜ ਗਿਆ ਤਾਂ ਕੋਈ ਵੀ ਨਸ਼ਾ, ਕੋਈ ਵੀ ਮੋਹ ਅਤੇ ਕੋਈ ਵੀ ਭਟਕਾਵਾ ਸਿੱਖ ਨੂੰ ਡੋਲ੍ਹਾ ਨਹੀਂ ਸਕਦਾ। ਭਾਈ ਗੁਰਕੀਰਤ ਸਿੰਘ ਨੇ ਦਸਿਆ ਕਿ ਸਾਡਾ ਇਤਿਹਾਸ ਸਿਰਫ਼ ਪੜ੍ਹਨ ਲਈ ਨਹੀਂ, ਜੀਵਨ ਵਿੱਚ ਉਤਾਰਨ ਲਈ ਹੈ। ਭਾਈ ਤਾਰੂ ਸਿੰਘ ਜੀ ਨੇ ਕੇਸਾਂ ਦੀ ਖ਼ਾਤਰ ਆਪਣੀ ਖੋਪੜੀ ਲੁਹਾ ਦਿੱਤੀ, ਭਾਈ ਸਤੀ ਦਾਸ ਜੀ ਨੂੰ ਰੂੰ ਵਿੱਚ ਲਪੇਟ ਕੇ ਜਿਊਂਦੇ ਸਾੜ ਦਿੱਤਾ ਗਿਆ, ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰ ਦਿੱਤਾ ਗਿਆ, ਪਰ ਕਿਸੇ ਨੇ ਵੀ ਗੁਰੂ ਨਾਲੋਂ ਆਪਣਾ ਰਿਸ਼ਤਾ ਨਹੀਂ ਤੋੜਿਆ। ਚਾਲੀ ਮੁਕਤਿਆਂ ਨੇ ਵੀ ਗੁਰੂ ਦੇ ਚਰਨਾਂ ਵਿੱਚ ਵਾਪਸ ਆ ਕੇ ਆਪਣਾ ਜੀਵਨ ਕਾਮਯਾਬ ਕੀਤਾ। ਜੇ ਉਹ ਮਹਾਨ ਰੂਹਾਂ ਜ਼ੁਲਮ ਦੇ ਸਾਹਮਣੇ ਅਡੋਲ ਰਹਿ ਸਕਦੀਆਂ ਸਨ ਤਾਂ ਅੱਜ ਅਸੀਂ ਫੈਸ਼ਨ, ਦੋਸਤਾਂ ਦੇ ਦਬਾਅ ਜਾਂ ਸੋਸ਼ਲ ਮੀਡੀਆ ਦੀ ਚਮਕ ਅੱਗੇ ਕਿਉਂ ਹਾਰ ਰਹੇ ਹਾਂ? ਗੁਰੂ ਸਾਹਿਬ ਦਾ ਬਚਨ ਹੈ, "ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ॥" ਓਨ੍ਹਾ ਕਿਹਾ ਅਸੀਂ ਜਾਣਦੇ ਹਾਂ ਕਿ ਨਸ਼ਾ ਬਰਬਾਦੀ ਹੈ, ਕੇਸ ਗੁਰੂ ਦੀ ਬਖ਼ਸ਼ਿਸ਼ ਹਨ ਅਤੇ ਗੁਰਬਾਣੀ ਹੀ ਜੀਵਨ ਦਾ ਸਹਾਰਾ ਹੈ, ਫਿਰ ਵੀ ਜੇ ਅਸੀਂ ਜਾਣ-ਬੁੱਝ ਕੇ ਗੁਰੂ ਤੋਂ ਮੂੰਹ ਮੋੜੀਏ ਤਾਂ ਇਸ ਤੋਂ ਵੱਡੀ ਬਦਕਿਸਮਤੀ ਹੋਰ ਕੀ ਹੋ ਸਕਦੀ ਹੈ? ਓਨ੍ਹਾ ਕਿਹਾ ਅੱਜ ਲੋੜ ਸਿਰਫ਼ ਸਮਾਗਮਾਂ ਦੀ ਨਹੀਂ, ਸਗੋਂ ਘਰ-ਘਰ ਗੁਰਬਾਣੀ ਦੀ ਆਵਾਜ਼ ਗੂੰਜਣ ਦੀ ਹੈ। ਮਾਪੇ ਆਪਣੇ ਬੱਚਿਆਂ ਨੂੰ ਮਹਿੰਗੇ ਫ਼ੋਨ ਦੇਣ ਤੋਂ ਪਹਿਲਾਂ ਗੁਰੂ ਨਾਲ ਜੋੜਨ, ਗੁਰਦੁਆਰੇ ਨੌਜਵਾਨਾਂ ਲਈ ਗੁਰਮਤਿ ਦੀਆਂ ਪਾਠਸ਼ਾਲਾਵਾਂ ਬਣਨ ਅਤੇ ਹਰ ਗੁਰਸਿੱਖ ਆਪਣੇ ਜੀਵਨ ਨਾਲ ਸਿੱਖੀ ਦੀ ਮਿਸਾਲ ਪੇਸ਼ ਕਰੇ। ਯਾਦ ਰੱਖੀਏ, ਜੇਕਰ ਸਾਡੀ ਨੌਜਵਾਨੀ ਗੁਰੂ ਨਾਲ ਜੁੜ ਗਈ ਤਾਂ ਪੰਥ ਦਾ ਭਵਿੱਖ ਸੁਰੱਖਿਅਤ ਹੈ, ਪਰ ਜੇ ਨੌਜਵਾਨੀ ਗੁਰੂ ਤੋਂ ਦੂਰ ਹੋ ਗਈ ਤਾਂ ਇਹ ਨੁਕਸਾਨ ਕਿਸੇ ਇੱਕ ਪਰਿਵਾਰ ਦਾ ਨਹੀਂ, ਸਾਰੀ ਕੌਮ ਦਾ ਹੋਵੇਗਾ। ਇਸ ਲਈ ਆਓ, ਸ਼ਹੀਦਾਂ ਦੀ ਅਮਾਨਤ ਨੂੰ ਸੰਭਾਲੀਏ, ਗੁਰੂ ਦੇ ਬਖ਼ਸ਼ੇ ਸਰੂਪ ਨੂੰ ਮਾਣ ਨਾਲ ਜੀਵੀਏ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਜੀ ਤੱਕ ਦੀ ਇਸ ਅਨਮੋਲ ਵਿਰਾਸਤ ਨਾਲ ਜੋੜੀਏ। ਇਹੀ ਸਿੱਖ ਦੀ ਜਿੱਤ ਹੈ, ਇਹੀ ਪੰਥ ਦੀ ਤਾਕਤ ਹੈ ਅਤੇ ਇਹੀ ਸਾਡੇ ਜੀਵਨ ਦਾ ਅਸਲ ਮਕਸਦ ਹੈ।

Have something to say? Post your comment

 
 
 
 

ਨੈਸ਼ਨਲ

ਪੰਜਾਬ ਤੋਂ ਸਿੱਖੇ ਭਾਜਪਾ ਸਰਕਾਰ, ਬਿਨਾਂ ਕਿਸੇ ਸ਼ਰਤ ਸਾਰੀਆਂ ਔਰਤਾਂ ਨੂੰ ਲਕਸ਼ਮੀ ਯੋਜਨਾ ਦਾ ਲਾਭ ਦੇਵੇ- ਕੇਜਰੀਵਾਲ

ਗੁਰਦੁਆਰਾ ਰਾਜੌਰੀ ਗਾਰਡਨ ਵਿਖੇ ਮੈਡੀਏਸ਼ਨ ਸੈੱਲ ਦੀ ਸਥਾਪਨਾ, ਬਿਨਾਂ ਕਿਸੇ ਫੀਸ ਤੋਂ ਮਿਲੇਗੀ ਕਾਨੂੰਨੀ ਸਲਾਹ

ਪੇਪਰ ਲੀਕ ਦੇ ਰੋਸ ਅਤੇ ਵਿਦਿਆਰਥੀਆਂ 'ਤੇ ਪੁਲਿਸ ਜ਼ੁਲਮ ਨੇ ਭਾਜਪਾ ਨੂੰ ਪਾਇਆ ਮਹਿੰਗਾ, ਉਪਚੋਣਾਂ 'ਚ ਮਿਲਿਆ ਸਿਆਸੀ ਝਟਕਾ

ਗੁਰਦੁਆਰਾ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫ਼ਤਹਿ ਸਿੰਘ ਜੀ ਵਿਖ਼ੇ 7 ਅਗਸਤ ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ

ਫਿਰ ਪਿਆ ਲੋਕ ਸਭਾ ਦੀ ਕਾਰਵਾਈ ਵਿੱਚ ਵਿਘਨ -ਵਿਰੋਧੀ ਧਿਰ ਨੇ ਮੰਗਿਆ ਜਵਾਬ ਸੱਤਾਧਾਰੀ ਨੇ ਲਗਾਇਆ ਸਦਨ ਨਾ ਚਲਣ ਦਾ ਦੋਸ਼

ਭਾਜਪਾ ਦੇ ਬੁਰੇ ਦਿਨ ਸ਼ੁਰੂ ਬਾਂਕੀਪੁਰ ਵਿਧਾਨ ਸਭਾ ਉਪਚੁਣਾਓ ਵਿੱਚ ਪ੍ਰਸ਼ਾਂਤ ਕਿਸ਼ੋਰ ਦੀ ਜਿੱਤ ਉੱਤੇ ਵਿਰੋਧੀ ਧਿਰ ਬੋਲਿਆ

ਜੈਨ ਜੀ ਦੇ ਸੜਕਾਂ 'ਤੇ ਉਤਰਨ 'ਤੇ ਸਰਕਾਰ ਚੁੱਪ; ਪਹਿਲਾਂ ਸੰਸਦ ਮੈਂਬਰਾਂ ਖਰੀਦਣ ਵੇਚਣ ਲਈ ਦੁਕਾਨ ਖੋਲ੍ਹੀ ਸੀ: ਸ਼ਤਰੂਘਨ ਸਿਨਹਾ

ਵਿਰੋਧੀ ਪਾਰਟੀਆਂ ਅਤੇ ਸੀਜੇਪੀ ਸਿਰਫ਼ ਚੋਣਵੇਂ ਰਾਜਾਂ ਵਿੱਚ ਹੀ ਵਿਦਿਆਰਥੀ ਵਿਰੋਧ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਂਦੇ ਹਨ: ਆਰਪੀ ਸਿੰਘ

ਸੀਜੇਪੀ ਕੋਰ ਪੈਨਲ ਦੀ ਮੀਟਿੰਗ 5 ਅਗਸਤ ਨੂੰ, ਅਭਿਜੀਤ ਪ੍ਰਧਾਨਗੀ ਕਰਨਗੇ

ਅਮਰੀਕਾ ਦੇ ਐਫਬੀਆਈ ਨੇ ਗੁਰਪ੍ਰੀਤ ਸਿੰਘ ਨੂੰ ਐਲਾਨਿਆ 'ਵਾਂਟੇਡ', ਜਾਣਕਾਰੀ ਦੇਣ ਦੀ ਕੀਤੀ ਅਪੀਲ