ਨੈਸ਼ਨਲ

ਗੁਰਦੁਆਰਾ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫ਼ਤਹਿ ਸਿੰਘ ਜੀ ਵਿਖ਼ੇ 7 ਅਗਸਤ ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | August 03, 2026 09:23 PM

ਨਵੀਂ ਦਿੱਲੀ- ਗੁਰਦੁਆਰਾ ਬਾਬਾ ਜੋਰਾਵਰ ਸਿੰਘ ਜੀ–ਬਾਬਾ ਫ਼ਤਹਿ ਸਿੰਘ ਜੀ, ਫ਼ਤਹਿ ਨਗਰ, ਜੇਲ੍ਹ ਰੋਡ, ਨਵੀਂ ਦਿੱਲੀ ਵਿਖੇ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ 7 ਅਗਸਤ 2026, ਦਿਨ ਸ਼ੁੱਕਰਵਾਰ ਨੂੰ ਸ਼ਰਧਾ ਅਤੇ ਸਤਿਕਾਰ ਨਾਲ ਕਰਵਾਇਆ ਜਾਵੇਗਾ। ਇਸ ਬਾਰੇ ਜਾਣਕਾਰੀ ਦੇਂਦਿਆ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਪ੍ਰੀਤਮ ਸਿੰਘ ਚੱਕਪਖੀ ਨੇ ਦਸਿਆ ਕਿ ਇਸ ਮੌਕੇ ਸਵੇਰੇ ਅਤੇ ਸ਼ਾਮ ਦੇ ਦੀਵਾਨਾਂ ਵਿੱਚ ਗੁਰਬਾਣੀ ਕੀਰਤਨ, ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਜਾਵੇਗਾ। ਓਨ੍ਹਾ ਕਿਹਾ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਭਾਈ ਹਰਵਿੰਦਰ ਸਿੰਘ, ਭਾਈ ਬਲਦੇਵ ਸਿੰਘ ਬੀੜ ਸਾਹਿਬ, ਭਾਈ ਜਰਨੈਲ ਸਿੰਘ (ਹਜੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ) ਦੇ ਨਾਲ ਗੁਰਦੁਆਰਾ ਸਾਹਿਬ ਦੇ ਹਜੂਰੀ ਰਾਗੀ ਜੱਥੇ ਗੁਰਬਾਣੀ ਕੀਰਤਨ ਦੀ ਸੇਵਾ ਨਿਭਾਉਣਗੇ। ਇਸ ਮੌਕੇ ਅਖੰਡ ਪਾਠ ਸਾਹਿਬ 5 ਤਰੀਕ ਸਵੇਰੇ ਅੰਮ੍ਰਿਤਵੇਲੇ ਆਰੰਭ ਹੋਣਗੇ ਤੇ ਸਮਾਪਤੀ 7 ਤਰੀਕ ਸਵੇਰੇ ਅੰਮ੍ਰਿਤਵੇਲੇ ਹੋਵੇਗੀ ਜਿਸ ਉਪਰੰਤ ਕੀਰਤਨੀ ਦੀਵਾਨ ਸਜਾਏ ਜਾਣਗੇ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਗਮੋਹਨ ਸਿੰਘ ਆਨੰਦ, ਮੀਤ ਪ੍ਰਧਾਨ ਤਰਵਿੰਦਰ ਪਾਲ ਸਿੰਘ, ਜਨਰਲ ਸਕੱਤਰ ਮਨਮੋਹਨ ਸਿੰਘ, ਖਜ਼ਾਨਚੀ ਗੁਰਮੀਤ ਸਿੰਘ ਜੱਗੀ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਨਿਤਨੇਮ, ਗੁਰਮਤਿ ਕਲਾਸਾਂ, ਸਿੱਖ ਇਤਿਹਾਸ ਦੀ ਲੜੀਵਾਰ ਕਥਾ, ਲੰਗਰ ਦੀ ਨਿਰੰਤਰ ਸੇਵਾ ਅਤੇ ਲੋੜਵੰਦਾਂ ਦੀ ਸਹਾਇਤਾ ਵਰਗੀਆਂ ਧਾਰਮਿਕ ਅਤੇ ਸਮਾਜਿਕ ਸੇਵਾਵਾਂ ਲਗਾਤਾਰ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਸਿਰਫ਼ ਇਬਾਦਤ ਦਾ ਕੇਂਦਰ ਨਹੀਂ, ਸਗੋਂ ਗੁਰਸਿੱਖੀ, ਸੇਵਾ ਅਤੇ ਸੰਸਕਾਰਾਂ ਦੀ ਪ੍ਰੇਰਣਾ ਦੇਣ ਵਾਲਾ ਕੇਂਦਰ ਵੀ ਹੈ, ਜਿੱਥੇ ਹਰ ਉਮਰ ਵਰਗ ਦੀ ਸੰਗਤ ਨੂੰ ਗੁਰੂ ਘਰ ਨਾਲ ਜੋੜਨ ਲਈ ਨਿਰੰਤਰ ਉਪਰਾਲੇ ਕੀਤੇ ਜਾਂਦੇ ਹਨ। ਪ੍ਰਬੰਧਕਾਂ ਨੇ ਕਿਹਾ ਕਿ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਆਪਣੇ ਸੰਖੇਪ ਜੀਵਨ ਦੌਰਾਨ ਨਿਮਰਤਾ, ਦਇਆ, ਨਿਸ਼ਕਾਮ ਸੇਵਾ ਅਤੇ ਮਨੁੱਖਤਾ ਦੀ ਭਲਾਈ ਦਾ ਸੰਦੇਸ਼ ਦਿੱਤਾ। ਦਿੱਲੀ ਵਿੱਚ ਮਹਾਂਮਾਰੀ ਤੋਂ ਪੀੜਤ ਲੋਕਾਂ ਦੀ ਨਿਰਸਵਾਰਥ ਸੇਵਾ ਕਰਕੇ ਗੁਰੂ ਸਾਹਿਬ ਨੇ ਸਿਖਾਇਆ ਕਿ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡੀ ਭਗਤੀ ਹੈ। ਉਨ੍ਹਾਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਪਰਿਵਾਰਾਂ ਸਮੇਤ ਵੱਡੀ ਗਿਣਤੀ ਵਿੱਚ ਸਮਾਗਮ ਵਿੱਚ ਸ਼ਾਮਲ ਹੋ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਅਪੀਲ ਕੀਤੀ।

Have something to say? Post your comment

 
 
 
 

ਨੈਸ਼ਨਲ

ਪੰਜਾਬ ਤੋਂ ਸਿੱਖੇ ਭਾਜਪਾ ਸਰਕਾਰ, ਬਿਨਾਂ ਕਿਸੇ ਸ਼ਰਤ ਸਾਰੀਆਂ ਔਰਤਾਂ ਨੂੰ ਲਕਸ਼ਮੀ ਯੋਜਨਾ ਦਾ ਲਾਭ ਦੇਵੇ- ਕੇਜਰੀਵਾਲ

ਗੁਰਦੁਆਰਾ ਰਾਜੌਰੀ ਗਾਰਡਨ ਵਿਖੇ ਮੈਡੀਏਸ਼ਨ ਸੈੱਲ ਦੀ ਸਥਾਪਨਾ, ਬਿਨਾਂ ਕਿਸੇ ਫੀਸ ਤੋਂ ਮਿਲੇਗੀ ਕਾਨੂੰਨੀ ਸਲਾਹ

ਪੇਪਰ ਲੀਕ ਦੇ ਰੋਸ ਅਤੇ ਵਿਦਿਆਰਥੀਆਂ 'ਤੇ ਪੁਲਿਸ ਜ਼ੁਲਮ ਨੇ ਭਾਜਪਾ ਨੂੰ ਪਾਇਆ ਮਹਿੰਗਾ, ਉਪਚੋਣਾਂ 'ਚ ਮਿਲਿਆ ਸਿਆਸੀ ਝਟਕਾ

ਗੁਰਸਿੱਖੀ ਜੀਵਨ ਤੋਂ ਵਿਛੁੜਦੀ ਨੌਜਵਾਨੀ, ਪੰਥ ਲਈ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ— ਭਾਈ ਗੁਰਕੀਰਤ ਸਿੰਘ

ਫਿਰ ਪਿਆ ਲੋਕ ਸਭਾ ਦੀ ਕਾਰਵਾਈ ਵਿੱਚ ਵਿਘਨ -ਵਿਰੋਧੀ ਧਿਰ ਨੇ ਮੰਗਿਆ ਜਵਾਬ ਸੱਤਾਧਾਰੀ ਨੇ ਲਗਾਇਆ ਸਦਨ ਨਾ ਚਲਣ ਦਾ ਦੋਸ਼

ਭਾਜਪਾ ਦੇ ਬੁਰੇ ਦਿਨ ਸ਼ੁਰੂ ਬਾਂਕੀਪੁਰ ਵਿਧਾਨ ਸਭਾ ਉਪਚੁਣਾਓ ਵਿੱਚ ਪ੍ਰਸ਼ਾਂਤ ਕਿਸ਼ੋਰ ਦੀ ਜਿੱਤ ਉੱਤੇ ਵਿਰੋਧੀ ਧਿਰ ਬੋਲਿਆ

ਜੈਨ ਜੀ ਦੇ ਸੜਕਾਂ 'ਤੇ ਉਤਰਨ 'ਤੇ ਸਰਕਾਰ ਚੁੱਪ; ਪਹਿਲਾਂ ਸੰਸਦ ਮੈਂਬਰਾਂ ਖਰੀਦਣ ਵੇਚਣ ਲਈ ਦੁਕਾਨ ਖੋਲ੍ਹੀ ਸੀ: ਸ਼ਤਰੂਘਨ ਸਿਨਹਾ

ਵਿਰੋਧੀ ਪਾਰਟੀਆਂ ਅਤੇ ਸੀਜੇਪੀ ਸਿਰਫ਼ ਚੋਣਵੇਂ ਰਾਜਾਂ ਵਿੱਚ ਹੀ ਵਿਦਿਆਰਥੀ ਵਿਰੋਧ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਂਦੇ ਹਨ: ਆਰਪੀ ਸਿੰਘ

ਸੀਜੇਪੀ ਕੋਰ ਪੈਨਲ ਦੀ ਮੀਟਿੰਗ 5 ਅਗਸਤ ਨੂੰ, ਅਭਿਜੀਤ ਪ੍ਰਧਾਨਗੀ ਕਰਨਗੇ

ਅਮਰੀਕਾ ਦੇ ਐਫਬੀਆਈ ਨੇ ਗੁਰਪ੍ਰੀਤ ਸਿੰਘ ਨੂੰ ਐਲਾਨਿਆ 'ਵਾਂਟੇਡ', ਜਾਣਕਾਰੀ ਦੇਣ ਦੀ ਕੀਤੀ ਅਪੀਲ