ਅੰਮ੍ਰਿਤਸਰ -ਕੰਨਟੇਨਰ ਰਾਹੀ ਕਨੇਡਾ ਭੇਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਮਾਮਲੇ ਤੇ ਅੱਜ ਗਿਆਨੀ ਤੇਜਬੀਰ ਸਿੰਘ ਖ਼ਾਲਸਾ ਦਮਦਮੀ ਟਕਸਾਲ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਭਾਈ ਪਰਮਜੀਤ ਸਿੰਘ ਅਕਾਲੀ ਨੇ ਜਥੇ ਦੀ ਸੰਗਤ ਸਮੇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕੀਤੀ।ਪੱਤਰਕਾਰਾਂ ਨਾਲ ਗਲ ਕਰਦਿਆਂ ਗਿਆਨੀ ਤੇਜਬੀਰ ਸਿੰਘ ਖ਼ਾਲਸਾ ਨੇ ਕਿਹਾ ਕਿ ਆਪਣੇ ਆਪ ਨੂੰ ਸਿੱਖਾਂ ਦੀ ਨੁਮਾਇੰਦਾ ਜਮਾਤ ਅਖਵਾਉਣ ਵਾਲੀ ਸ਼੍ਰੋਮਣੀ ਕਮੇਟੀ ਵੱਲੋਂ ਪਿਛਲੇ ਦਿਨੀ ਜੋ ਪਾਵਨ ਸਰੂਪ ਕਨੇਡਾ ਵਿਖੇ ਇੱਕ ਖਸਤਾ ਹਾਲ ਦੀ ਬੱਸ ਦੇ ਵਿੱਚ ਸੁਭਾਏਮਾਨ ਕਰਕੇ ਸਮੁੰਦਰ ਰਸਤੇ ਰਾਹੀਂ ਪਹੁੰਚਾਇਆ। ਸਭ ਤੋਂ ਵੱਡੀ ਦੁੱਖ ਦੀ ਗੱਲ ਹੈ ਕਿ ਇਨਾਂ ਪਾਵਨ ਸਰੂਪਾਂ ਨਾਲ ਇੱਕ ਵੀ ਸਿੰਘ ਨਹੀਂ ਭੇਜਿਆ ਗਿਆ। ਇਹ ਸਤਿਗੁਰੂ ਸੱਚੇ ਪਾਤਸ਼ਾਹ ਦਾ ਘੋਰ ਨਿਰਾਦਰ ਹੈ।ਅੱਜ ਉਸ ਦੇ ਰੋਸ ਵਜੋਂ ਅਸੀ ਸਾਰੇ ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਕੀਤੀ ਹੈ ਕਿ ਜਿਹੜੇ ਸਾਡੇ ਗੁਰੂ ਕੇ ਸਿੱਖਾਂ ਨੇ ਇਹ ਕੋਤਾਹੀ ਕੀਤੀ ਹੈ ਉਨਾਂ ਨੂੰ ਸਮੱਤ ਬਖਸ਼ੋ।ਅਸੀ ਦਮਦਮੀ ਟਕਸਾਲ ਦੇ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਇਹ ਬੇਨਤੀ ਕਰਨ ਆਏ ਹਾਂ ਕਿ ਸੱਚੇ ਪਾਤਸ਼ਾਹ ਕਿਰਪਾ ਕਰਲ ਆਪਣੇ ਪੰਥ ਦੀ ਚੜ੍ਹਦੀ ਕਲਾ ਕਰਨ। ਉਨਾਂ ਕਿਹਾ ਕਿ ਕਨੇਡਾ ਮਾਮਲੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਘੋਰ ਨਿਰਾਦਰੀ ਅਤੇ ਘੋਰ ਬੇਅਦਬੀ ਹੋਈ ਹੈ। ਇਸ ਦੇ ਸਬੰਧ ਵਿੱਚ ਅਸੀਂ ਸਕਤਰ ਭਾਈ ਬਲਵਿੰਦਰ ਸਿੰਘ ਕਾਹਲਵਾ ਨੂੰ ਬੇਨਤੀ ਕੀਤੀ ਹੈ ਜਿਸ ਵੀ ਵਿਅਕਤੀ ਨੇ ਪਾਵਨ ਸਰੂਪ ਕੰਨਟੇਨਰ ਰਾਹੀ ਭੇਜਣ ਦੀ ਆਗਿਆ ਦਿੱਤੀ ਹੈ ਉਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਬਣਦੀ ਸਜਾ ਦਿੱਤੀ ਜਾਵੇ।ਭਾਈ ਤੇਜਬੀਰ ਸਿੰਘ ਨੇ ਕਿਹਾ ਕਿ 1920 ਵਿੱਚ ਸ਼੍ਰੋਮਣੀ ਕਮੇਟੀ ਇਸੇ ਕਰਕੇ ਹੋਂਦ ਵਿੱਚ ਆਈ ਸੀ ਕਿ ਗੁਰਦੁਆਰਾ ਪ੍ਰਬੰਧ ਨੂੰ ਦਰੁਸਤ ਕੀਤਾ ਜਾ ਸਕੇ, ਪਰ ਅੱਜ ਹਾਲਤ ਬਹੁਤ ਜਿਆਦਾ ਮਾੜੀ ਹੋ ਗਈ ਹੈ। ਅਜਿਹਾ ਕਰਨ ਲਈ ਸਰਕਾਰ ਦਾ ਵੀ ਅੱਡੀ ਚੋਟੀ ਦਾ ਜ਼ੋਰ ਲੱਗਾ ਹੋਵੇਗਾ ਪਰ ਸ਼੍ਰੋਮਣੀ ਕਮੇਟੀ ਸਾਡੀ ਨੁਮਾਇੰਦਾ ਜਮਾਤ ਹੈ ਤੇ ਸਾਡੇ ਬਜ਼ੁਰਗਾਂ ਨੇ ਆਪਣੇ ਸਿਰ ਦੇ ਕੇ ਬਣਾਈ ਸੀ।ਸਾਡੇ ਜਿਉਦੇ ਜੀਅ ਸ਼੍ਰੋਮਣੀ ਕਮੇਟੀ ਦਾ ਕੋਈ ਨੁਕਸਾਨ ਨਹੀਂਹੋਣ ਦੇਵਾਂਗੇ , ਪਰ ਸ਼੍ਰੋਮਣੀ ਕਮੇਟੀ ਨੇ ਆਪ ਆਪਣੇ ਪੈਰਾਂ ਤੇ ਕੁਹਾੜਾ ਮਾਰ ਲੈਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਰੂਪਾਂ ਦੀ ਇਹ ਆਪ ਨਿਰਾਦਰੀ ਕਰਵਾ ਰਹੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਵਿਦੇਸ਼ ਭੇਜਣ ਲਈ ਸੰਗਤਾਂ ਤੇ ਸਿੱਖ ਜਥੇਬੰਦੀਆਂ ਦੇ ਸੁਝਾਅ ਨਾਲ ਨਿਯਮ ਤਿਆਰ ਕਰਨੇ ਚਾਹੀਦੇ ਹਨ।ਇਸ ਤੋ ਪਹਿਲਾਂ ਗਿਆਨੀ ਤੇਜਬੀਰ ਸਿੰਘ ਖ਼ਾਲਸਾ ਭਾਈ ਪਰਮਜੀਤ ਸਿੰਘ ਅਕਾਲੀ, ਭਾਈ ਸ਼ਮਸੇਰ ਸਿੰਘ ਭੋਜੀਆਂ, ਗਿਆਨੀ ਨਰੈਣ ਸਿੰਘ ਨਿਹੰਗ ਸਿੰਘ, ਭਾਈ ਗੁਰਲਾਲ ਸਿੰਘ ਅਤੇ ਭਾਈ ਜੁਗਰਾਜ ਸਿੰਘ ਆਦਿ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਵਿਖੇ ਸਕੱਤਰ ਸ੍ਰ ਬਲਵਿੰਦਰ ਸਿੰਘ ਕਾਹਲਵਾਂ, ਸ੍ਰ ਜਸਵਿੰਦਰ ਸਿੰਘ ਜੱਸੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ੍ਰ ਮੇਜਰ ਸਿੰਘ ਨਾਲ ਵਿਚਾਰਾਂ ਕੀਤੀਆਂ ਤੇ ਪਿੲਕ ਮੰਗ ਪੱਤਰ ਵੀ ਸੌਪਿਆ।