ਪੰਜਾਬ

ਭਾਈ ਹਰਸਿਮਰਨ ਸਿੰਘ ਦੇ ਅਕਾਲ ਚਲਾਣੇ ਉਪਰੰਤ ਉਨ੍ਹਾਂ ਦੀ 18ਵੀਂ ਅਤੇ ਆਖਰੀ ਪੁਸਤਕ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਰਿਵਾਰ ਵੱਲੋਂ ਭੇਟ

ਕੌਮੀ ਮਾਰਗ ਬਿਊਰੋ/ ਚਰਨਜੀਤ ਸਿੰਘ | August 04, 2026 09:16 PM

ਸ੍ਰੀ ਅੰਮ੍ਰਿਤਸਰ ਸਾਹਿਬ-ਪ੍ਰਸਿੱਧ ਸਿੱਖ ਚਿੰਤਕ, ਖੋਜਕਾਰ ਅਤੇ ਲੇਖਕ ਭਾਈ ਹਰਸਿਮਰਨ ਸਿੰਘ ਦੀ ਉਨ੍ਹਾਂ ਦੇ ਅਕਾਲ ਚਲਾਣੇ ਉਪਰੰਤ ਪ੍ਰਕਾਸ਼ਿਤ 18ਵੀਂ ਅਤੇ ਆਖਰੀ ਪੁਸਤਕ “ਸਵੈ ਜੀਵਨੀ — ਇੱਕ ਕਲਮੀ ਯੋਧੇ ਦਾ ਸੰਘਰਸ਼ਸ਼ੀਲ ਜੀਵਨ ਸਫ਼ਰ (1950–2026)” ਅੱਜ ਉਨ੍ਹਾਂ ਦੀ ਅੰਤਿਮ ਇੱਛਾ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਤਿਕਾਰ ਸਹਿਤ ਉਨ੍ਹਾਂ ਦੇ ਪਰਿਵਾਰ ਵੱਲੋਂ ਭੇਟ ਕੀਤੀ ਗਈ। ਇਸ ਮੌਕੇ ਅਰਦਾਸ ਕਰਕੇ ਉਨ੍ਹਾਂ ਨੂੰ ਯਾਦ ਵੀ ਕੀਤਾ ਗਿਆ। ਇਸ ਕਿਤਾਬ ਦੀਆਂ ਕਾਪੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਲਈ ਸਕੱਤਰੇਤ ਇੰਚਾਰਜ ਸ. ਬਗੀਚਾ ਸਿੰਘ ਰਾਹੀਂ ਨੂੰ ਭੇਟ ਕੀਤੀਆਂ ਗਈਆਂ।
ਭਾਈ ਹਰਸਿਮਰਨ ਸਿੰਘ ਫ਼ਰਵਰੀ 2026 ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਕਾਲ ਚਲਾਣਾ ਕਰ ਗਏ ਸਨ। ਆਪਣੀ ਸਵੈ-ਜੀਵਨੀ ਦਾ ਖਰੜਾ ਉਹ ਲਗਭਗ ਸੰਪੂਰਨ ਕਰ ਚੁੱਕੇ ਸਨ। ਉਨ੍ਹਾਂ ਦੀ ਅੰਤਿਮ ਇੱਛਾ ਦਾ ਸਤਿਕਾਰ ਕਰਦਿਆਂ ਪਰਿਵਾਰਕ ਮੈਂਬਰਾਂ ਨੇ ਬਾਕੀ ਸੰਪਾਦਨਾ ਦਾ ਕਾਰਜ ਪੂਰਾ ਕਰਵਾ ਕੇ ਇਸ ਨੂੰ 480 ਸਫ਼ਿਆਂ ਦੀ ਸੁੰਦਰ ਪੁਸਤਕ ਦੇ ਰੂਪ ਵਿੱਚ ਪ੍ਰਕਾਸ਼ਿਤ ਕਰਵਾਇਆ, ਜਿਸ ਵਿੱਚ ਉਨ੍ਹਾਂ ਦੇ ਜੀਵਨ ਨਾਲ ਸਬੰਧਤ ਕਈ ਰਹੱਸਮਈ ਅਤੇ ਸੰਘਰਸ਼ ਵਾਲੇ ਵਰਤਾਰੇ ਅਤੇ ਇਤਿਹਾਸਕ ਤਸਵੀਰਾਂ ਵੀ ਸ਼ਾਮਲ ਹਨ।
ਇਸ ਮੌਕੇ ਉਨ੍ਹਾਂ ਦੇ ਪੁੱਤਰ ਸ. ਬੀਰਦੇਵਿੰਦਰ ਸਿੰਘ, ਧੀਆਂ ਡਾ. ਰਵਨੀਤ ਕੌਰ ਅਤੇ ਬੀਬੀ ਸੁਪਿੰਦਰ ਕੌਰ, ਭਰਾ ਸ. ਹਰਜੀਤ ਸਿੰਘ, ਸ. ਗੁਰਮੀਤ ਸਿੰਘ, ਭੈਣ ਬੀਬੀ ਬਲਜੀਤ ਕੌਰ, ਪ੍ਰਕਾਸ਼ਨ ਦੇ ਆਡਿਟ ਸਬੰਧੀ ਕਾਰਜ ਵਿੱਚ ਸਹਿਯੋਗ ਕਰਨ ਵਾਲੇ ਸ. ਹਰਪ੍ਰੀਤ ਸਿੰਘ, ਸ. ਜਸਬੀਰ ਸਿੰਘ, ਬੀਬੀ ਸਰਵਿੰਦਰ ਕੌਰ, ਸ. ਜਸਕਰਨ ਸਿੰਘ, ਹੋਰ ਪਰਿਵਾਰਕ ਮੈਂਬਰ ਅਤੇ ਨਜ਼ਦੀਕੀ ਮਿੱਤਰ ਹਾਜ਼ਰ ਸਨ।
ਭਾਈ ਹਰਸਿਮਰਨ ਸਿੰਘ ਨੇ 1985 ਵਿੱਚ ਜੇਲ੍ਹ ਤੋਂ ਰਿਹਾਈ ਉਪਰੰਤ ਜਿੱਥੇ ਉਹ ਸਿੱਖ ਸੰਘਰਸ਼ ਨਾਲ ਸਬੰਧਤ ਮਾਮਲਿਆਂ ਵਿੱਚ ਚਾਰ ਸਾਲ ਕੈਦ ਰਹੇ, ਆਪਣੇ ਜੀਵਨ ਦੀ ਦਿਸ਼ਾ ਬਦਲਦਿਆਂ ਕਲਮ ਨੂੰ ਆਪਣਾ ਸਾਧਨ ਬਣਾਇਆ। ਉਸ ਤੋਂ ਬਾਅਦ ਜੀਵਨ ਦੇ ਆਖਰੀ ਸਾਹ ਤੱਕ ਉਹ ਖੋਜ, ਅਧਿਐਨ ਅਤੇ ਲੇਖਨ ਕਾਰਜ ਵਿੱਚ ਨਿਰੰਤਰ ਸਰਗਰਮ ਰਹੇ। ਉਹ ਭਾਈ ਗੁਰਦਾਸ ਜੀ ਇੰਸਟੀਟਿਊਟ ਆਫ਼ ਐਡਵਾਂਸਡ ਸਿੱਖ ਸਟੱਡੀਜ਼, ਸ੍ਰੀ ਅਨੰਦਪੁਰ ਸਾਹਿਬ ਦੇ ਸੰਸਥਾਪਕ ਡਾਇਰੈਕਟਰ ਰਹੇ ਅਤੇ ਆਪਣੇ ਅੰਤਿਮ ਸਮੇਂ ਤੱਕ ਉੱਥੇ ਹੀ ਰਹਿ ਕੇ ਸਿੱਖ ਚਿੰਤਨ ਅਤੇ ਖੋਜ ਦੀ ਸੇਵਾ ਕਰਦੇ ਰਹੇ।
ਉਨ੍ਹਾਂ ਨੇ ਆਪਣੇ ਜੀਵਨ ਦੌਰਾਨ 18 ਪੁਸਤਕਾਂ ਦੀ ਰਚਨਾ ਕੀਤੀ, ਜਿਨ੍ਹਾਂ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ, ਸਿੱਖ ਸੰਸਥਾਵਾਂ, ਸਿੱਖ ਦਰਸ਼ਨ, ਸਿੱਖ ਇਤਿਹਾਸ, ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਰਬੱਤ ਦੇ ਭਲੇ ਲਈ ਆਧਿਆਤਮਿਕ ਮਾਡਲ ਅਤੇ ਸਿੱਖ ਕੌਮ ਦੇ ਭਵਿੱਖ ਨਾਲ ਸਬੰਧਤ ਸਿੱਖ ਏਜੰਡਾ ਅਤੇ ਵਿਜ਼ਨ 2025 ਵਰਗੇ ਵਿਸ਼ੇ ਪ੍ਰਮੁੱਖ ਹਨ।
ਉਨ੍ਹਾਂ ਦੀ ਇਹ ਆਖਰੀ ਪੁਸਤਕ 1950 ਤੋਂ 2026 ਤੱਕ ਦੇ ਸੰਘਰਸ਼ਮਈ, ਵਿਚਾਰਸ਼ੀਲ ਅਤੇ ਸਮਰਪਿਤ ਜੀਵਨ ਦਾ ਦਰਪਣ ਹੈ।

Have something to say? Post your comment

 
 
 
 

ਪੰਜਾਬ

ਕਾਂਗਰਸ ਅੰਦਰ ਵਿਰੋਧੀਆਂ ਨੂੰ ਫਾਇਦਾ ਪਹੁੰਚਾਉਣ ਲਈ ‘ਸਲੀਪਰ ਸੈੱਲਾਂ’ ਵਜੋਂ ਕੰਮ ਕਰਨ ਵਾਲੇ ਲੋਕਾਂ ਨੂੰ ਕੋਈ ਟਿਕਟ ਨਹੀਂ ਮਿਲੇਗੀ

ਜੇ ਕੋਈ ਪੰਥ ਦੇ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਕਰੇਗਾ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਸਬੰਧਤ ਵਿਅਕਤੀਆਂ ਨੂੰ ਤਲਬ ਵੀ ਕਰੇਗਾ-ਜਥੇਦਾਰ ਗੜਗੱਜ

ਸਪੀਕਰ ਨੇ ਵੈਸਟ ਪੁਆਇੰਟ ਸਕੂਲ ਦੀਆਂ ਵਿਦਿਆਰਥਣਾਂ ਹਰਗੁਣਰੀਤ ਕੌਰ ਅਤੇ ਰਮਨਪ੍ਰੀਤ ਕੌਰ ਨੂੰ ਦਿੱਤੇ ਇਨਾਮ

ਕੇਂਦਰ ਸਰਕਾਰ ਨੇ ਸੰਸਦ ਵਿੱਚ ਮੰਨਿਆ ਕਿ ਈ-20 ਪੈਟਰੋਲ ਨਾਲ ਵਾਹਨਾਂ ਦੀ ਮਾਈਲੇਜ ਘਟਦੀ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਮੁਲਾਜ਼ਮਾ ਦੇ ਹੱਕ ਵਿੱਚ ਸੁਣਾਏ ਗਏ ਫੈਸਲੇ ਦਾ ਸਵਾਗਤ - ਗਿਆਨੀ ਹਰਪ੍ਰੀਤ ਸਿੰਘ

ਬਾਦਲ ਅਕਾਲੀ ਦਲ ਨੂੰ ਝਟਕਾ ਸਾਬਕਾ ਵਿਧਾਇਕ ਅਤੇ ਐਸਜੀਪੀਸੀ ਮੈਂਬਰ ਅਕਾਲੀ ਦਲ ਵਾਰਿਸ ਪੰਜਾਬ ਵਿੱਚ ਹੋਏ ਸ਼ਾਮਲ

ਸਿੱਖੀ ਦੇ ਪ੍ਰਚਾਰ ਅਤੇ ਗੁਰੂ ਘਰ ਦੀ ਮਰਯਾਦਾ ’ਤੇ ਸਵਾਲ ਚੁੱਕਣ ਵਾਲੀ ਸੋਚ ਤੋਂ ਕੌਮ ਰਹੇ ਸੁਚੇਤ- ਜਥੇਦਾਰ ਗੜਗੱਜ

ਪੰਜਾਬ ਵਿਧਾਨ ਸਭਾ ਵੱਲੋਂ ਮਤਾ ਸਰਬਸੰਮਤੀ ਨਾਲ ਪਾਸ

ਖਾਲਸਾ ਕਾਲਜ ਨਰਸਿੰਗ ਵੱਲੋਂ ਵਿਸ਼ਵ ਹੈਪੇਟਾਈਟਿਸ ਦਿਵਸ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ

ਵਿਦੇਸ਼ ਮੰਤਰਾਲੇ ਦਾ ਢਿੱਲਾ ਰਵੱਈਆ ਮੰਦਭਾਗਾ, ਕੇਂਦਰ ਤੁਰੰਤ ਕੈਨੇਡੀਅਨ ਸਰਕਾਰ ਨਾਲ ਸਾਧੇ ਸੰਪਰਕ-ਕਟਾਰੂਚੱਕ