ਮੁੱਖ ਚੋਣ ਅਫਸਰ ਅਨਦਿੱਤਾ ਮਿੱਤਰਾਂ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਪੰਜਾਬ ਵਿੱਚ ਚੱਲ ਰਹੇ ਐਸਆਈ ਆਰ ਦੇ ਇੱਕ ਪੜਾਓ ਦੇ ਕੰਪਲੀਟ ਹੋਣ ਦਿੱਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਉਹਨਾਂ ਦੱਸਿਆ ਹਰ ਸੰਭਵ ਯਤਨ ਕੀਤਾ ਗਿਆ । ਉਹਨਾਂ ਕਿਹਾ ਕਿ ਚੋਣ ਕਮਿਸ਼ਨ ਹਰੇਕ ਵੋਟਰ ਦੀ ਵੋਟ ਜਰੂਰ ਬਣਾਏਗਾ । ਉਸ ਲਈ ਕੁਛ ਡਾਕੂਮੈਂਟਾਂ ਦੀ ਜਰੂਰਤ ਹੋਵੇਗੀ । ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਮੁੱਖ ਚੋਣ ਕਮਿਸ਼ਨਰ ਨੇ ਦੱਸਿਆ ਕਿ ਜਿਨਾਂ ਵੋਟਰਾਂ ਦੀ ਵੋਟ ਕੱਟੀ ਗਈ ਹੈ ਜੋ 2003 ਦੀਆਂ ਚੋਣਾਂ ਦੇ ਦੌਰਾਨ ਵੋਟ ਮੈਪਿੰਗ ਨਹੀਂ ਹੋ ਸਕੀ ਉਹਨਾਂ ਦੀਆਂ ਵੋਟਾਂ ਬਣਾਉਣ ਲਈ ਅਗਲੀ ਪ੍ਰਕਿਰਿਆ 13 ਅਗਸਤ ਤੋਂ ਸ਼ੁਰੂ ਹੋ ਰਹੀ ਹੈ , ਜਿਨਾਂ ਵੋਟਰਾਂ ਨੇ ਉਦੋਂ ਆਪਣੇ ਕੁਝ ਕਾਗਜਾਤ ਬੀਐਲਓ ਸਾਹਿਬਾਨ ਨੂੰ ਸੌਂਪੇ ਸਨ ਜਿਵੇਂ ਬਰਥ ਸਰਟੀਫਿਕੇਟ ਐਜੂਕੇਸ਼ਨਲ ਸਰਟੀਫਿਕੇਟ ਪਾਸਪੋਰਟ ਦੀ ਕਾਪੀ ਜਿਹਨਾਂ ਤੋਂ ਇਹ ਪ੍ਰਮਾਣ ਹੋਵੇ ਕਿ ਉਹ ਇਸ ਨਗਰ ਦੇ ਬਸਿੰਦੇ ਹਨ ਤੇ ਵੋਟ ਬਣ ਜਾਵੇਗੀ।
ਪੰਜਾਬ ਦੇ ਸਾਰੇ 23 ਜਿਲਿਆਂ ਅਤੇ 117 ਵਿਧਾਨ ਸਭਾ ਹਲਕਿਆਂ ਵਿੱਚ ਐਸਆਈ ਆਰ 2026 ਘਰ ਘਰ ਗਣਨਾ ਸਫਲਤਾ ਨਾਲ ਮੁਕੰਮਲ ਹੋ ਗਈ ਇਸ ਪੜਾਅ ਵਿੱਚ 23 ਜਿਲਿਆਂ ਵਿੱਚ ਚੋਣ ਅਧਿਕਾਰੀਆਂ 117 ਚੋਣ ਰਜਿਸਟਰੇਸ਼ਨ ਅਧਿਕਾਰੀਆਂ 234 ਸਹਾਇਕ ਚੋਣ ਰਜਿਸਟਰੇਸ਼ਨ ਅਧਿਕਾਰੀਆਂ 2501 ਸੁਪਰਵਾਈਜ਼ਰ ਆ 24453 ਬੂਥ ਲੈਵਲ ਅਫਸਰਾਂ ਦੇ ਸਮਰਪਿਤ ਯਤਨਾਂ ਨਾਲ ਇਹ ਮੁਹਿੰਮ ਸਫਲ ਹੋਈ।
ਸ਼੍ਰੀਮਤੀ ਮਿੱਤਰਾਂ ਨੇ ਦੱਸਿਆ ਹਰੇਕ ਰਜਿਸਟਰਡ ਵੋਟਰ ਤੱਕ ਪਹੁੰਚ ਕਰਨ ਲਈ ਹਰ ਸੰਭਵ ਯਤਨ ਕੀਤਾ ਗਿਆ ਹਾਲਾਂਕਿ ਜੇਕਰ ਕਿਸੇ ਵਿਅਕਤੀ ਦਾ ਨਾਮ ਡਰਾਫਟ ਵੋਟਰ ਸੂਚੀ ਚ ਦਰਜ ਹੋਣ ਤੋਂ ਰਹਿ ਗਿਆ ਤਾਂ ਉਹ 13 ਅਗਸਤ 26 ਤੋਂ 12 ਸਤੰਬਰ 26 ਦਰਮਿਆਨ ਫਾਰਮ ਨੰਬਰ ਛੇ ਭਰ ਕੇ ਆਨਲਾਈਨ ਜਾਂ ਦਸਤੀ ਰੂਪ ਵਿੱਚ ਆਪਣਾ ਕਲੇਮ ਦਰਜ ਕਰਵਾ ਸਕਦੇ ਹਨ ਉਹਨਾਂ ਦੱਸਿਆ ਫੀਲਡ ਪੱਧਰ ਤੇ ਚੋਣ ਮਸ਼ੀਨਰੀ ਵਿਸ਼ੇਸ਼ ਤੌਰ ਤੇ ਬੀਐਲੋਜ ਨੂੰ ਸਮਰਪਿਤ ਯਤਨਾ ਅਤੇ ਵੋਟਰਾਂ ਦੇ ਸਹਿਯੋਗ ਨਾਲ ਡਰਾਫਟ ਵੋਟਰ ਸੂਚੀ ਵਿੱਚ ਸ਼ਾਮਿਲ 93.4 ਫੀਸਦੀ ਵੋਟਰਾਂ ਦੀ 2003 ਜਾਂ ਇਸ ਤੋਂ ਪਿਛਲੀ ਐਸਆਈ ਆਰ ਦੀਆਂ ਵੋਟਾਂ ਸੂਚੀਆਂ ਨਾਲ ਮੈਪਿੰਗ ਕਰ ਲਈ ਗਈ ਹੈ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅਣਮੈਪਡ ਵੋਟਰਾਂ ਨੂੰ ਨੋਟਿਸ ਜਾਰੀ ਕਰਨ ਦੀ ਪ੍ਰਕਿਰਿਆ 13 ਅਗਸਤ 26 ਤੋਂ ਸ਼ੁਰੂ ਹੋ ਜਾਵੇਗੀ ਘਰ ਘਰ ਗਣਨਾ ਪੜਾਓ ਦੇ ਪੂਰਾ ਹੋਣ ਤੇ ਮੁੱਖ ਚੋਣ ਅਫਸਰ ਨੇ ਕਿਹਾ ਐਸਆਈਆਰ 2026 ਦੇ ਤਹਿਤ ਘਰ ਘਰ ਗਣਨਾ ਦਾ ਸਫਲਤਾ ਪੂਰਵਕ ਹੋਣਾ ਸਾਡੀ ਚੋਣ ਮਸ਼ੀਨਰੀ ਦੀ ਸਮੂਹਿਕ ਵਚਨਬੱਧਤਾ ਅਤੇ ਰਾਜਨੀਤਿਕ ਪਾਰਟੀਆਂ ਤੇ ਨਾਗਰਿਕਾਂ ਦੇ ਸਰਗਰਮ ਸਹਿਯੋਗ ਨੂੰ ਦਰਸਾਉਂਦਾ ਹੈ ਡੀਓਜ ਈ ਆਰਓਜ ਅਤੇ ਏ ਈ ਆਰ ਓਜ ਸਹਿਯੋਗ ਨਾਲ ਬੂਥ ਲੈਵਲ ਅਧਿਕਾਰੀਆਂ ਨੇ ਇਹ ਯਕੀਨੀ ਬਣਾਉਣ ਲਈ ਅਣਥੱਕ ਮਿਹਨਤ ਕੀਤੀ ਉਹਨਾਂ ਦੱਸਿਆ ਕਿ ਮੈਂ ਸਾਰੇ ਵੋਟਰਾਂ ਨੂੰ 13 ਅਗਸਤ 26 ਨੂੰ ਪ੍ਰਕਾਸ਼ਿਤ ਹੋਣ ਵਾਲੀ ਡਰਾਫਟ ਸੂਚੀ ਦੀ ਜਾਂਚ ਅਤੇ ਵੈਰੀਫਿਕੇਸ਼ਨ ਕਰਨ ਦੀ ਅਪੀਲ ਕਰਦੀ ਹਾਂ ਜੇਕਰ ਕਿਸੇ ਕਾਰਨ ਕੋਈ ਯੋਗ ਵੋਟਰ ਰਹਿ ਗਿਆ ਤਾਂ ਉਹ ਆਪਣੇ ਦਾਅਵੇ ਅਤੇ ਇਤਰਾਜ ਦਰਜ ਕਰਾਉਣ ਦੀ ਮਿਆਦ ਦੇ ਪੜਾਓ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਜਾਂ ਅੰਤਿਮ ਵੋਟਰ ਸੂਚੀ ਵਿੱਚ ਉਹਨਾਂ ਦੇ ਨਾਮ ਸ਼ਾਮਿਲ ਹੋ ਸਕਣ। ਦਾਵਿਆਂ ਤੇ ਤਰਾਜਾ ਦਾ ਨਿਪਟਾਰਾ 13 ਅਗਸਤ ਤੋਂ 8 ਅਕਤੂਬਰ 26 ਤੱਕ ਕੀਤਾ ਜਾਵੇਗਾ। ਅੰਤਿਮ ਵੋਟਰ ਸੂਚੀ 12 ਅਕਤੂਬਰ 26 ਨੂੰ ਪ੍ਰਕਾਸ਼ਿਤ ਹੋ ਜਾਵੇਗੀ।