ਨੈਸ਼ਨਲ

ਸ਼ੇਰਾ,ਬੱਗਾ, ਜੱਗੀ ਜੌਹਲ ਸਮੇਤ ਹੋਰ ਮੁਲਜ਼ਮ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼, ਅਗਲੀ ਸੁਣਵਾਈ 21 ਅਗਸਤ ਨੂੰ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | August 05, 2026 09:46 PM

ਨਵੀਂ ਦਿੱਲੀ- ਹਰਦੀਪ ਸਿੰਘ ਸ਼ੇਰਾ, ਰਮਨਦੀਪ ਸਿੰਘ ਬੱਗਾ, ਜਗਤਾਰ ਸਿੰਘ "ਜੱਗੀ" ਜੌਹਲ ਅਤੇ ਅਮਨਿੰਦਰ ਸਿੰਘ ਸਮੇਤ ਯੂਏਪੀਏ ਅਤੇ ਕਥਿਤ "ਟਾਰਗੇਟ ਕਿਲਿੰਗ" ਜਾਂ ਕਤਲ ਦੀਆਂ ਕੋਸ਼ਿਸ਼ਾਂ ਨਾਲ ਸਬੰਧਤ ਅੱਠ ਮਾਮਲਿਆਂ ਦੀ ਸੁਣਵਾਈ ਕੇਂਦਰੀ ਦਿੱਲੀ ਸਥਿਤ ਰਾਉਜ਼ ਐਵੇਨਿਊ ਅਦਾਲਤ ਕੰਪਲੈਕਸ ਵਿੱਚ ਕੌਮੀ ਜਾਂਚ ਏਜੰਸੀ  ਦੀ ਵਿਸ਼ੇਸ਼ ਅਦਾਲਤ ਅੰਦਰ ਹੋਈ। ਪੰਥਕ ਵਕੀਲ ਭਾਈ ਜਸਪਾਲ ਸਿੰਘ ਮੰਝਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰਦੀਪ ਸਿੰਘ ਸ਼ੇਰਾ, ਰਮਨਦੀਪ ਸਿੰਘ ਬੱਗਾ, ਜਗਤਾਰ ਸਿੰਘ "ਜੱਗੀ" ਜੌਹਲ ਅਤੇ ਅਮਨਿੰਦਰ ਸਿੰਘ ਨੂੰ ਦਿੱਲੀ ਦੀਆਂ ਵੱਖ-ਵੱਖ ਜੇਲ੍ਹਾਂ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜ਼ਮਾਨਤ 'ਤੇ ਬਾਹਰ ਚੱਲ ਰਹੇ ਹੋਰ ਮੁਲਜ਼ਮਾਂ, ਜਿਨ੍ਹਾਂ ਵਿੱਚ ਪਹਾੜ ਸਿੰਘ, ਮਲੂਕ ਤੋਮਰ, ਪਰਵੇਜ਼, ਅਰਸ਼ਦ ਅਲੀ, ਜਾਵੇਦ ਅਤੇ ਹੋਰ ਸ਼ਾਮਲ ਹਨ, ਨੇ ਵੀ ਆਪਣੀ-ਆਪਣੀ ਸਥਿਤੀ ਅਨੁਸਾਰ ਘਰਾਂ ਜਾਂ ਜੇਲ੍ਹਾਂ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਹਾਜ਼ਰੀ ਭਰੀ। ਭਾਈ ਮੰਝਪੁਰ ਨੇ ਦੱਸਿਆ ਕਿ ਇਹ ਸਾਰੇ ਮਾਮਲੇ ਪਹਿਲਾਂ ਪਟਿਆਲਾ ਹਾਊਸ ਅਦਾਲਤ ਵਿੱਚ ਚੱਲ ਰਹੇ ਸਨ, ਪਰ ਹੁਣ ਇਨ੍ਹਾਂ ਨੂੰ ਰਾਉਜ਼ ਐਵੇਨਿਊ ਅਦਾਲਤ ਕੰਪਲੈਕਸ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਸੁਣਵਾਈ ਦੌਰਾਨ ਕਿਸੇ ਵੀ ਮਾਮਲੇ ਵਿੱਚ ਕੋਈ ਅਹਿਮ ਕਾਰਵਾਈ ਨਹੀਂ ਹੋ ਸਕੀ, ਜਿਸ ਕਾਰਨ ਵਿਸ਼ੇਸ਼ ਅਦਾਲਤ ਨੇ ਸਾਰੇ ਅੱਠ ਮਾਮਲਿਆਂ ਦੀ ਅਗਲੀ ਸੁਣਵਾਈ ਲਈ 21 ਅਗਸਤ ਦੀ ਤਰੀਕ ਮੁਕਰਰ ਕਰ ਦਿੱਤੀ। ਇਸ ਮੌਕੇ ਭਾਈ ਜਸਪਾਲ ਸਿੰਘ ਮੰਝਪੁਰ ਦੇ ਨਾਲ ਸੀਨੀਅਰ ਵਕੀਲ ਭਾਈ ਪਰਮਜੀਤ ਸਿੰਘ ਵੀ ਅਦਾਲਤ ਵਿੱਚ ਹਾਜ਼ਰ ਰਹੇ।

Have something to say? Post your comment

 
 
 
 

ਨੈਸ਼ਨਲ

ਮੈਨੂੰ ਉਨ੍ਹਾਂ ਨੌਜਵਾਨਾਂ 'ਤੇ ਮਾਣ ਹੈ, ਰਾਹੁਲ ਗਾਂਧੀ ਨੇ ਪ੍ਰਦਰਸ਼ਨਕਾਰੀਆਂ ਨੂੰ ਮਿਲਣ ਤੋਂ ਬਾਅਦ ਕਿਹਾ

ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜੀਵਨ ਮਨੁੱਖਤਾ ਦੀ ਸੇਵਾ ਦਾ ਸਦੀਵੀ ਸੰਦੇਸ਼: ਇੰਦਰਜੀਤ ਸਿੰਘ

ਦਿੱਲੀ ਕਮੇਟੀ ਵਲੋਂ ਡਾ. ਗੁਰਨਾਮ ਸਿੰਘ ਨੂੰ ਸ਼੍ਰੋਮਣੀ ਰਾਗੀ ਐਵਾਰਡ, ਭਾਈ ਸਵਰਨ ਸਿੰਘ ਤੇ ਹਜ਼ੂਰੀ ਰਾਗੀਆਂ ਲਈ ਵੀ ਸਨਮਾਨ ਦਾ ਐਲਾਨ

ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਸੇਵਾ, ਨਿਮਰਤਾ ਅਤੇ ਮਨੁੱਖਤਾ ਦਾ ਸੰਦੇਸ਼ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ: ਬਲ ਮਲਕੀਤ ਸਿੰਘ

ਈ-20 ਵਾਪਸ ਨਹੀਂ ਹੁੰਦਾ ਹੈ ਤਾਂ ਦੇਸ਼ ਫਿਰ ਇੱਕ ਵੱਡਾ ਅੰਦੋਲਨ ਕਰਨ ਲਈ ਮਜਬੂਰ ਹੋਵੇਗਾ- ਕੇਜਰੀਵਾਲ

ਗਲੋਬਲ ਸਿੱਖ ਕੌਂਸਲ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੀਰੀ-ਪੀਰੀ ਦੇ ਸਿਧਾਂਤ ਹੇਠ ਪੰਥਕ ਏਕਤਾ ਲਈ ਜਥੇਦਾਰ ਨੂੰ ਅਪੀਲ

ਗੁਰਦੁਆਰਾ ਬੰਗਲਾ ਸਾਹਿਬ ਦੀ ਰਸੋਈ ਨਵੀਂਆਂ ਮਸ਼ੀਨਾਂ ਲਾਉਣ ਵਾਸਤੇ ਸਲੂਜਾ ਪਰਿਵਾਰ ਵੱਲੋਂ ਇੱਕ ਕਰੋੜ ਰੁਪਏ ਦਾ ਯੋਗਦਾਨ

ਈ-20 ਪੈਟਰੋਲ ਦੇ ਵਿਰੋਧ 'ਚ ਕੇਜਰੀਵਾਲ ਦਾ ਪੀਐਮ ਆਵਾਸ ਵੱਲ ਮਾਰਚ ਰੋਕਿਆ, ਪੁਲਿਸ ਦੇ ਭਰੋਸੇ ਮਗਰੋਂ ਧਰਨਾ ਸਮਾਪਤ

ਸੋਸ਼ਲ ਮੀਡੀਆ 'ਤੇ ਸਿੱਖ ਧਰਮ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀਆਂ ਕਰਨ ਵਾਲਿਆਂ ਖ਼ਿਲਾਫ਼ ਪੁਲਿਸ ਦੀ ਕਾਰਵਾਈ ਸ਼ੁਰੂ: ਐਡਵੋਕੇਟ ਜੀ. ਐਸ. ਸਾਹਨੀ

ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੇ ਪਰਿਵਾਰ ਵੱਲੋਂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਲਈ ਪਾਲਕੀ ਸਾਹਿਬ ਦੀ ਸੇਵਾ ਭੇਟ