ਨੈਸ਼ਨਲ

ਮੋਦੀ ਸਰਕਾਰ ਦੇ 54,282.32 ਕਰੋੜ ਰੁਪਏ ਖਰਚ ਤੇ ਕੈਗ ਨੇ ਚੁੱਕੇ ਗੰਭੀਰ ਸਵਾਲ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | August 06, 2026 07:49 PM

ਨਵੀਂ ਦਿੱਲੀ- ਭਾਰਤ ਦੇ ਨਿਯੰਤਰਕ ਅਤੇ ਮਹਾਲੇਖਾ ਪਰੀਖਕ (ਕੈਗ) ਦੀ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਕੇਂਦਰ ਸਰਕਾਰ ਦੇ 15 ਮੰਤਰਾਲਿਆਂ ਅਤੇ ਵਿਭਾਗਾਂ ਵੱਲੋਂ 54, 282.32 ਕਰੋੜ ਰੁਪਏ ਨਾਲ ਸਬੰਧਤ 33, 973 ਉਪਯੋਗਤਾ ਪ੍ਰਮਾਣ ਪੱਤਰ (ਯੂਟੀਲਾਈਜ਼ੇਸ਼ਨ ਸਰਟੀਫਿਕੇਟ) ਅਜੇ ਤੱਕ ਜਮ੍ਹਾਂ ਨਹੀਂ ਕਰਵਾਏ ਗਏ। ਇਸ ਕਾਰਨ ਇਹ ਗੰਭੀਰ ਸਵਾਲ ਖੜ੍ਹਾ ਹੋ ਗਿਆ ਹੈ ਕਿ ਸਰਕਾਰੀ ਧਨ ਦੀ ਵਰਤੋਂ ਮਨਜ਼ੂਰਸ਼ੁਦਾ ਮਕਸਦ ਲਈ ਹੋਈ ਵੀ ਹੈ ਜਾਂ ਨਹੀਂ। ਕੈਗ ਦੀ ਵਿੱਤੀ ਸਾਲ 2024-25 ਦੀ ਰਿਪੋਰਟ ਅਨੁਸਾਰ, 31 ਮਾਰਚ 2025 ਤੱਕ 38, 287.52 ਕਰੋੜ ਰੁਪਏ ਨਾਲ ਸਬੰਧਤ 13, 926 ਉਪਯੋਗਤਾ ਪ੍ਰਮਾਣ ਪੱਤਰ ਪਿਛਲੇ ਤਿੰਨ ਵਿੱਤੀ ਸਾਲਾਂ (2021-22 ਤੋਂ 2023-24) ਦੇ ਬਕਾਇਆ ਹਨ, ਜਦਕਿ ਕੁਝ ਮਾਮਲੇ 1985-86 ਤੋਂ ਵੀ ਲੰਬਿਤ ਪਏ ਹਨ। ਮੀਡੀਆ ਵਿਚ ਜਾਰੀ ਹੋਈ ਖ਼ਬਰ ਮੁਤਾਬਿਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਜਨਰਲ ਫਾਇਨੈਂਸ਼ਲ ਰੂਲਜ਼ (ਜੀਐੱਫਆਰ) 2017 ਦੇ ਨਿਯਮਾਂ ਦੀ ਉਲੰਘਣਾ ਹੈ। ਨਿਯਮਾਂ ਮੁਤਾਬਕ, ਸਰਕਾਰੀ ਅਨੁਦਾਨ ਪ੍ਰਾਪਤ ਕਰਨ ਵਾਲੀ ਸੰਸਥਾ ਨੂੰ ਵਿੱਤੀ ਸਾਲ ਖ਼ਤਮ ਹੋਣ ਤੋਂ 12 ਮਹੀਨਿਆਂ ਅੰਦਰ ਉਪਯੋਗਤਾ ਪ੍ਰਮਾਣ ਪੱਤਰ ਜਮ੍ਹਾਂ ਕਰਵਾਉਣਾ ਲਾਜ਼ਮੀ ਹੁੰਦਾ ਹੈ। ਅਜਿਹਾ ਨਾ ਕਰਨ ਵਾਲੀਆਂ ਸੰਸਥਾਵਾਂ ਨੂੰ ਭਵਿੱਖ ਵਿੱਚ ਸਰਕਾਰੀ ਅਨੁਦਾਨ ਜਾਂ ਹੋਰ ਵਿੱਤੀ ਸਹਾਇਤਾ ਤੋਂ ਵਾਂਝਾ ਕੀਤਾ ਜਾ ਸਕਦਾ ਹੈ। ਕੈਗ ਨੇ ਕਿਹਾ ਹੈ ਕਿ ਉਪਯੋਗਤਾ ਪ੍ਰਮਾਣ ਪੱਤਰ ਹੀ ਇਹ ਯਕੀਨੀ ਬਣਾਉਣ ਦਾ ਇਕੋ-ਇੱਕ ਸਾਧਨ ਹੈ ਕਿ ਸਰਕਾਰੀ ਰਕਮ ਉਸੇ ਉਦੇਸ਼ ਲਈ ਵਰਤੀ ਗਈ ਹੈ ਜਿਸ ਲਈ ਜਾਰੀ ਕੀਤੀ ਗਈ ਸੀ। ਰਿਪੋਰਟ ਅਨੁਸਾਰ, ਸਭ ਤੋਂ ਵੱਧ 18, 272.91 ਕਰੋੜ ਰੁਪਏ ਦੇ ਪ੍ਰਮਾਣ ਪੱਤਰ ਆਵਾਸ ਅਤੇ ਸ਼ਹਿਰੀ ਕਾਰਜ ਮੰਤਰਾਲੇ ਦੇ ਬਕਾਇਆ ਹਨ, ਜਦਕਿ 14, 359.76 ਕਰੋੜ ਰੁਪਏ ਦੇ ਪ੍ਰਮਾਣ ਪੱਤਰ ਉੱਚ ਸਿੱਖਿਆ ਵਿਭਾਗ ਨਾਲ ਸਬੰਧਤ ਹਨ। ਕੈਗ ਨੇ ਟਿੱਪਣੀ ਕੀਤੀ ਕਿ ਲੰਬਿਤ ਉਪਯੋਗਤਾ ਪ੍ਰਮਾਣ ਪੱਤਰਾਂ ਦੇ ਨਿਪਟਾਰੇ ਲਈ ਮੰਤਰਾਲਿਆਂ ਅਤੇ ਵਿਭਾਗਾਂ ਵੱਲੋਂ ਯੋਗ ਯਤਨ ਨਹੀਂ ਕੀਤੇ ਜਾ ਰਹੇ ਅਤੇ ਸਮੇਂ ਸਿਰ ਪ੍ਰਮਾਣ ਪੱਤਰ ਪ੍ਰਾਪਤ ਕਰਨ ਲਈ ਪ੍ਰਭਾਵਸ਼ਾਲੀ ਪ੍ਰਬੰਧ ਬਣਾਉਣ ਦੀ ਲੋੜ ਹੈ।

 

Have something to say? Post your comment

 
 
 
 

ਨੈਸ਼ਨਲ

ਮੋਦੀ ਸਰਕਾਰ ਦੇ ਦਬਾਅ ਹੇਠ ਪੇਪਰ ਲੀਕ ਅਤੇ ਈ-20 ਖ਼ਿਲਾਫ਼ ਉੱਠ ਰਹੀ ਆਵਾਜ਼ ਨੂੰ ਦਬਾ ਰਿਹਾ ਮੇਟਾ- ਕੇਜਰੀਵਾਲ

ਭਾਈ ਸੁਖਦੇਵ ਸਿੰਘ ਬੱਬਰ ਅਤੇ ਭਾਈ ਮਹਿਲ ਸਿੰਘ ਬੱਬਰ ਦਾ ਸ਼ਹੀਦੀ ਸਮਾਗਮ 9 ਅਗਸਤ ਨੂੰ ਸ਼ਰਧਾ ਨਾਲ ਮਨਾਇਆ ਜਾਵੇਗਾ — ਭਾਈ ਸੁਖਚੈਨ ਸਿੰਘ

ਭਾਰਤ 'ਤੇ ਲੱਗੇ ਦੋਸ਼ਾਂ ਵਿਚਾਲੇ ਪੰਨੂ ਖੁਦ ਅਦਾਲਤ ਵਿੱਚ ਰੱਖੇਗਾ ਆਪਣਾ ਪੱਖ, ਨਵੰਬਰ ਵਿਚ ਫ਼ੈਸਲਾ ਦੇਣ ਦੀ ਅਪੀਲ

ਸੇਵਾ, ਨਿਮਰਤਾ ਤੇ ਦਇਆ ਹੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਸਦੀਵੀ ਸੰਦੇਸ਼; ਅਮਲ ਦੀ ਲੋੜ - ਸੰਤ ਮੀਤ ਸਿੰਘ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸਿੱਖ ਕੌਮ ਖ਼ਿਲਾਫ਼ ਅਪਮਾਨਜਨਕ ਟਿੱਪਣੀਆਂ ਕਰਨ ਵਾਲਾ ਅਜੈ ਸਿੰਘ ਜੇਲ੍ਹ ਭੇਜਿਆ; ਪੇਸ਼ੀ ਦੌਰਾਨ ਕੁੱਟਮਾਰ ਦੀ ਵੀਡੀਓ ਵਾਇਰਲ

ਮੈਨੂੰ ਉਨ੍ਹਾਂ ਨੌਜਵਾਨਾਂ 'ਤੇ ਮਾਣ ਹੈ, ਰਾਹੁਲ ਗਾਂਧੀ ਨੇ ਪ੍ਰਦਰਸ਼ਨਕਾਰੀਆਂ ਨੂੰ ਮਿਲਣ ਤੋਂ ਬਾਅਦ ਕਿਹਾ

ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜੀਵਨ ਮਨੁੱਖਤਾ ਦੀ ਸੇਵਾ ਦਾ ਸਦੀਵੀ ਸੰਦੇਸ਼: ਇੰਦਰਜੀਤ ਸਿੰਘ

ਦਿੱਲੀ ਕਮੇਟੀ ਵਲੋਂ ਡਾ. ਗੁਰਨਾਮ ਸਿੰਘ ਨੂੰ ਸ਼੍ਰੋਮਣੀ ਰਾਗੀ ਐਵਾਰਡ, ਭਾਈ ਸਵਰਨ ਸਿੰਘ ਤੇ ਹਜ਼ੂਰੀ ਰਾਗੀਆਂ ਲਈ ਵੀ ਸਨਮਾਨ ਦਾ ਐਲਾਨ

ਸ਼ੇਰਾ,ਬੱਗਾ, ਜੱਗੀ ਜੌਹਲ ਸਮੇਤ ਹੋਰ ਮੁਲਜ਼ਮ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼, ਅਗਲੀ ਸੁਣਵਾਈ 21 ਅਗਸਤ ਨੂੰ

ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਸੇਵਾ, ਨਿਮਰਤਾ ਅਤੇ ਮਨੁੱਖਤਾ ਦਾ ਸੰਦੇਸ਼ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ: ਬਲ ਮਲਕੀਤ ਸਿੰਘ