ਪੰਜਾਬ

ਸੁਖਬੀਰ ਬਾਦਲ ਨੇ 17 ਕਿਸਾਨ ਪਰਿਵਾਰ ਜਿਹਨਾਂ ਦੀ ਅੱਗ ਨਾਲ ਕਣਕ ਸੜਕ ਕੇ ਸੁਆਹ ਹੋਈ ਨੂੰ 200 ਕੁਇੰਟਲ ਕਣਕ ਵੰਡੀ

ਕੌਮੀ ਮਾਰਗ ਬਿਊਰੋ | August 06, 2026 09:04 PM


ਫਤਿਹਗੜ੍ਹ ਸਾਹਿਬ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ  ਸੁਖਬੀਰ ਸਿੰਘ ਬਾਦਲ ਨੇ ਅੱਜ ਮੀਆਂਪੁਰ, ਰਸੀਦਪੁਰ ਤੇ ਮਾਧੋ ਪੁਰ ਪਿੰਡਾਂ ਦੇ 17 ਪ੍ਰਭਾਵਤ ਪਰਿਵਾਰਾਂ ਜਿਹਨਾਂ ਦੀ ਕਣਕ ਦੀ ਫਸਲ ਤਿੰਨ ਮਹੀਨੇ ਪਹਿਲਾਂ ਅੱਗ ਕਾਰਨ ਸੜ ਕੇ ਸੁਆਹ ਹੋ ਗਈ ਸੀ, ਨੂੰ 200 ਕੁਇੰਟਲ ਕਣਕ ਵੰਡੀ।


ਅਕਾਲੀ ਦਲ ਦੇ ਪ੍ਰਧਾਨ ਨੇ ਹਰ ਪ੍ਰਭਾਵਤ ਪਰਿਵਾਰ ਨੂੰ ਪੰਜ-ਪੰਜ ਕੁਇੰਟਲ ਕਣਕ ਵੰਡੀ। ਦੱਸਣਯੋਗ ਹੈ ਕਿ ਅਪ੍ਰੈਲ ਮਹੀਨੇ ਵਿਚ ਤਿੰਨ ਪਿੰਡਾਂ ਵਿਚ 40 ਏਕੜ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ ਸੀ।


ਪ੍ਰਭਾਵਤ ਪਰਿਵਾਰਾਂ ਨੇ ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਦਾ ਧੰਨਵਾਦ ਕੀਤਾ ਅਤੇ ਜ਼ੋਰ ਦੇ ਕਿਹਾ ਕਿ ਉਹਨਾਂ ਨੂੰ ਹਾਲੇ ਤੱਕ ਆਪ ਸਰਕਾਰ ਤੋਂ ਕੋਈ ਮੁਆਵਜ਼ਾ ਨਹੀਂ ਮਿਲਿਆ।


ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਭਾਵੇਂ ਭਾਵੇਂ ਅਸੀਂ ਇਸ ਸੇਵਾ ਰਾਹੀਂ ਆਪਣਾ ਵਾਅਦਾ ਪੂਰਾ ਕੀਤਾ ਹੈ, ਪਰ ਇਹ ਵੇਖ ਕੇ ਮਨ ਨਿਰਾਸ਼ ਹੈ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਕਿਸਾਨਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ ਭਾਵੇਂ ਉਹ ਕਿਸਾਨਾਂ ਨੂੰ ਇਸ ਸਾਲ ਅਗਜ਼ਨੀ ਨਾਲ ਜਾਂ ਗੜ੍ਹੇਮਾਰੀ ਕਾਰਨ ਹੋਏ ਫਸਲੀ ਨੁਕਸਾਨ ਦਾ ਮੁਆਵਜ਼ਾ ਦੇਦ ਦੀ ਗੱਲ ਹੋਵੇ ਜਾਂ ਫਿਰ ਪਿਛਲੇ ਸਾਲ ਆਏ ਹੜ੍ਹਾਂ ਕਾਰਨ ਝੋਨੇ ਦੇ ਹੋਏ ਨੁਕਸਾਨ ਦੀ ਗੱਲ ਹੋਵੇ। ਉਹਨਾਂ ਕਿਹਾ ਕਿ ਜਿਥੇ ਤੱਕ ਅਕਾਲੀ ਦਲ ਦਾ ਸਵਾਲ ਹੈ, ਅਸੀਂ ਹਮੇਸ਼ਾ ਕਿਸਾਨਾਂ ਦੇ ਨਾਲ ਖੜ੍ਹੇ ਸੀ ਤੇ ਹਮੇਸ਼ਾ ਲੋੜ ਵੇਲੇ ਨਾਲ ਡਟੇ ਰਹਾਂਗੇ।


ਇਸ ਤੋਂ ਪਹਿਲਾਂ ਪੀੜਤ ਕਿਸਾਨਾਂ ਦੀ ਮਦਦ ਕਰਨ ਦੀ ਮੁਹਿੰਮ ਦੇ ਹਿੱਸੇ ਵਜੋਂ ਅਕਾਲੀ ਦਲ ਦੇ ਪ੍ਰਧਾਨ ਨੇ ਸ੍ਰੀ ਮੁਕਤਸਰ ਸਾਹਿਬ ਵਿਚ 140 ਪ੍ਰਭਾਵਤ ਕਿਸਾਨ ਪਰਿਵਾਰਾਂ ਨੂੰ 600 ਕੁਇੰਟਲ ਕਣਕ ਵੰਡੀ ਸੀ ਤੇ ਮਲੋਟ ਦੇ ਗੰਧਾਰ ਦੇ ਕਿਸਾਨਾਂ ਨੂੰ 300 ਕੁਇੰਟਲ ਕਣਕ ਵੰਡੀ ਸੀ ਜਿਹਨਾਂ ਦੀਆਂ ਖੜ੍ਹੀਆਂ ਫਸਲਾਂ ਗੜ੍ਹੇਮਾਰਨ ਕਾਰਨ ਤਬਾਹ ਹੋ ਗਈਆਂ ਸਨ।


ਇਸ ਮੌਕੇ ਸੀਨੀਅਰ ਆਗੂ ਬਲਜੀਤ ਸਿੰਘ ਭੁੱਟਾ, ਦਰਬਾਰਾ ਸਿੰਘ ਗੁਰੂ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਸਰਬਜੀਤ ਸਿੰਘ ਝਿੰਜਰ ਅਤੇ ਸ਼ਰਨਜੀਤ ਸਿੰਘ ਚਨਾਰਥਲ ਵੀ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਸਨ।

Have something to say? Post your comment

 
 
 
 

ਪੰਜਾਬ

ਕਾਂਗਰਸੀ ਵਿਧਾਇਕਾਂ ਨੇ ਪੰਜਾਬ ਵਿਧਾਨ ਸਭਾ ਵਿੱਚ ਪ੍ਰਦਰਸ਼ਨ ਕੀਤਾ, ਸਰਕਾਰ 'ਤੇ ਵਾਅਦੇ ਤੋੜਨ ਦਾ ਦੋਸ਼ ਲਗਾਇਆ

ਕੰਧ 'ਤੇ ਲਿਖਿਆ ਸਾਫ਼ ਹੈ, ਕਾਂਗਰਸ ਮੁੜ ਸੱਤਾ ਵਿੱਚ ਆ ਰਹੀ ਹੈ: ਭੂਪੇਸ਼ ਬਘੇਲ

ਮੀਂਹ ਦੇ ਪਾਣੀ ਦੀ ਸੰਭਾਲ ਲਈ ਪੰਜਾਬ ਭਰ ਵਿੱਚ 510 ਗ੍ਰਾਊਂਡਵਾਟਰ ਰੀਚਾਰਜ ਸਕੀਮਾਂ ਲਾਗੂ ਕੀਤੀਆਂ: ਹਰਪਾਲ ਸਿੰਘ ਚੀਮਾ

ਜੀਟੀਸੀ ਚੈਨਲ ਨੂੰ ਭੇਜਿਆ ਕਾਨੂੰਨੀ ਨੋਟਿਸ, ਤੁਰੰਤ ਗੁਰਬਾਣੀ ਪ੍ਰਸਾਰਣ ਬੰਦ ਕਰਨ ਲਈ ਆਖਿਆ ਸ਼੍ਰੋਮਣੀ ਕਮੇਟੀ ਨੇ

19,125 ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨ ਲਈ 3638 ਕਰੋੜ ਰੁਪਏ ਖਰਚੇ ਗਏ: ਹਰਜੋਤ ਬੈਂਸ

ਮਾਨ ਸਰਕਾਰ ਵੱਲੋਂ ਭਾਖੜਾ ਡੈਮ ਸਬੰਧੀ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਸਿਰੇ ਤੋਂ ਖਾਰਜ, ਡੈਮ ਪੂਰੀ ਤਰ੍ਹਾਂ ਸੁਰੱਖਿਅਤ: ਬਰਿੰਦਰ ਕੁਮਾਰ ਗੋਇਲ

ਐਸ.ਜੀ.ਪੀ.ਸੀ ਨੂੰ ਕਾਨੂੰਨੀ ਨੋਟਿਸ ਅਰਸ਼ਦੀਪ ਸਿੰਘ ਕਲੇਰ ਨੂੰ ਭੇਜਣਾ ਚਾਹੀਦਾ ਹੈ- ਗੁਰਪ੍ਰਤਾਪ ਸਿੰਘ ਵਡਾਲਾ

ਸੀ.ਈ.ਓ. ਪੰਜਾਬ ਵਲੋਂ ਦਾਅਵਿਆਂ ਅਤੇ ਇਤਰਾਜਾਂ ਬਾਰੇ ਚੋਣ ਅਮਲੇ ਨੂੰ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ

ਰਾਸ਼ਟਰੀ ਰਾਜਮਾਰਗ ਦਾ ਦਰਜਾ ਮਿਲਣ ਨਾਲ ਪੂਰੇ ਖੇਤਰ ਵਿੱਚ ਧਾਰਮਿਕ ਸੈਰ-ਸਪਾਟੇ, ਵਪਾਰ ਅਤੇ ਆਰਥਿਕ ਵਿਕਾਸ ਨੂੰ ਮਿਲੇਗਾ ਹੁਲਾਰਾ: ਕੰਗ

ਭਗਵੰਤ ਮੰਤਰੀ ਮੰਡਲ ਨੇ ‘ਪੰਜਾਬ ਸਟੇਟ ਆਊਸੋਰਸਡ ਟ੍ਰਾਂਜਿਸ਼ਨ ਟੂ ਕੰਟਰ੍ਰੈਕਚੂਅਲ ਇੰਗੇਜਮੈਂਟ ਬਿੱਲ-2026’ ਨੂੰ ਦਿੱਤੀ ਪ੍ਰਵਾਨਗੀ