BREAKING NEWS
ਕੈਨੇਡਾ ਵਿੱਚ ਪ੍ਰਭਾਵਿਤ ਪੰਜਾਬੀ ਵਿਦਿਆਰਥੀਆਂ ਦੇ ਹਿੱਤਾਂ ਦੀ ਰਾਖੀ ਲਈ ਹਰ ਸੰਭਵ ਯਤਨ ਕਰੇਗੀ ਪੰਜਾਬ ਸਰਕਾਰ: ਡਾ. ਰਵਜੋਤ ਸਿੰਘਮੀਂਹ ਦੇ ਪਾਣੀ ਦੀ ਸੰਭਾਲ ਲਈ ਪੰਜਾਬ ਭਰ ਵਿੱਚ 510 ਗ੍ਰਾਊਂਡਵਾਟਰ ਰੀਚਾਰਜ ਸਕੀਮਾਂ ਲਾਗੂ ਕੀਤੀਆਂ: ਹਰਪਾਲ ਸਿੰਘ ਚੀਮਾਜੀਟੀਸੀ ਚੈਨਲ ਨੂੰ ਭੇਜਿਆ ਕਾਨੂੰਨੀ ਨੋਟਿਸ, ਤੁਰੰਤ ਗੁਰਬਾਣੀ ਪ੍ਰਸਾਰਣ ਬੰਦ ਕਰਨ ਲਈ ਆਖਿਆ ਸ਼੍ਰੋਮਣੀ ਕਮੇਟੀ ਨੇ19,125 ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨ ਲਈ 3638 ਕਰੋੜ ਰੁਪਏ ਖਰਚੇ ਗਏ: ਹਰਜੋਤ ਬੈਂਸਮਾਨ ਸਰਕਾਰ ਵੱਲੋਂ ਭਾਖੜਾ ਡੈਮ ਸਬੰਧੀ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਸਿਰੇ ਤੋਂ ਖਾਰਜ, ਡੈਮ ਪੂਰੀ ਤਰ੍ਹਾਂ ਸੁਰੱਖਿਅਤ: ਬਰਿੰਦਰ ਕੁਮਾਰ ਗੋਇਲਸੀ.ਈ.ਓ. ਪੰਜਾਬ ਵਲੋਂ ਦਾਅਵਿਆਂ ਅਤੇ ਇਤਰਾਜਾਂ ਬਾਰੇ ਚੋਣ ਅਮਲੇ ਨੂੰ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ

ਨੈਸ਼ਨਲ

ਸਰਨਾ ਨੇ ਕੇਜਰੀਵਾਲ ਨੂੰ ਘੇਰਿਆ: ਬਾਦਲ-ਮੋਦੀ ਮੁਲਾਕਾਤ ਦੀ ਚਿੰਤਾ ਛੱਡ, ਪੰਜਾਬ ਦੇ ਕਰਜ਼ੇ ਦਾ ਦਿਓ ਹਿਸਾਬ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | August 08, 2026 07:28 PM

ਨਵੀਂ ਦਿੱਲੀ- ਦਿੱਲੀ ਅਕਾਲੀ ਆਗੂ ਪਰਮਜੀਤ ਸਿੰਘ ਸਰਨਾ ਨੇ ਅਰਵਿੰਦ ਕੇਜਰੀਵਾਲ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮੁਲਾਕਾਤ ’ਤੇ ਕੀਤੀ ਟਿੱਪਣੀ ਦਾ ਤਿੱਖਾ ਜਵਾਬ ਦਿੰਦਿਆਂ ਕਿਹਾ ਕਿ ਕੇਜਰੀਵਾਲ ਦੂਜਿਆਂ ਦੀਆਂ ਸਿਆਸੀ ਮੁਲਾਕਾਤਾਂ ’ਤੇ ਸਿਆਸਤ ਕਰਨ ਦੀ ਬਜਾਏ ਪੰਜਾਬ ਸਿਰ ਚੜ੍ਹੇ 4.47 ਲੱਖ ਕਰੋੜ ਰੁਪਏ ਦੇ ਕਰਜ਼ੇ ਦਾ ਹਿਸਾਬ ਪੰਜਾਬੀਆਂ ਨੂੰ ਦੇਣ। ਸਰਨਾ ਨੇ ਕਿਹਾ ਕਿ ਹਰ ਸਿਆਸੀ ਪਾਰਟੀ ਨੂੰ ਲੋਕ ਹਿੱਤ ਵਿੱਚ ਕਿਸੇ ਵੀ ਆਗੂ ਨਾਲ ਵਿਚਾਰ-ਵਟਾਂਦਰਾ ਕਰਨ ਦਾ ਲੋਕਤੰਤਰਿਕ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਬਾਦਲ ਅਤੇ ਮੋਦੀ ਦੀ ਮੁਲਾਕਾਤ ’ਤੇ ਸਵਾਲ ਚੁੱਕਣ ਵਾਲੇ ਕੇਜਰੀਵਾਲ ਨੂੰ ਪਹਿਲਾਂ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਦਾ ਹਿਸਾਬ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ, ਕੇਜਰੀਵਾਲ ਇਸ ਗੱਲ ਦੀ ਚਿੰਤਾ ਨਾ ਕਰਨ ਕਿ ਕੌਣ ਕਿਸ ਨੂੰ ਮਿਲ ਰਿਹਾ ਹੈ, ਸਗੋਂ ਇਹ ਦੱਸਣ ਕਿ ‘ਆਪ’ ਦੇ ਰਾਜ ਵਿੱਚ ਪੰਜਾਬ ਦਾ ਕਰਜ਼ਾ ਲਗਾਤਾਰ ਕਿਉਂ ਵਧਿਆ ਅਤੇ ਪੰਜਾਬੀਆਂ ਨਾਲ ਕੀਤੇ ਵਾਅਦਿਆਂ ਦਾ ਕੀ ਬਣਿਆ। ਸਰਨਾ ਨੇ ਕਿਹਾ ਕਿ ਕੇਜਰੀਵਾਲ ਪੰਜਾਬ ਵਿੱਚ ਬਦਲਾਅ ਅਤੇ ਨਵਾਂ ਮਾਡਲ ਦੇਣ ਦੇ ਵਾਅਦੇ ਕਰਕੇ ਸੱਤਾ ਵਿੱਚ ਆਏ ਸਨ, ਪਰ ਅੱਜ ਪੰਜਾਬ ਦੇ ਸਾਹਮਣੇ ਵਧਦਾ ਕਰਜ਼ਾ, ਬੇਰੁਜ਼ਗਾਰੀ, ਕਿਸਾਨੀ ਸੰਕਟ ਅਤੇ ਆਰਥਿਕ ਬੋਝ ਵੱਡੇ ਸਵਾਲ ਬਣ ਕੇ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸਿਆਸੀ ਬਿਆਨਬਾਜ਼ੀ ਨਹੀਂ, ਸਗੋਂ ਆਰਥਿਕਤਾ, ਰੁਜ਼ਗਾਰ ਅਤੇ ਕਿਸਾਨੀ ਬਾਰੇ ਠੋਸ ਜਵਾਬ ਚਾਹੀਦੇ ਹਨ। ਕੇਜਰੀਵਾਲ ਨੂੰ ਦੂਜਿਆਂ ਦੀਆਂ ਮੁਲਾਕਾਤਾਂ ’ਤੇ ਟਿੱਪਣੀਆਂ ਕਰਨ ਤੋਂ ਪਹਿਲਾਂ ਇਹ ਦੱਸਣਾ ਚਾਹੀਦਾ ਹੈ ਕਿ ਪੰਜਾਬ ਨੂੰ ਇੰਨੇ ਵੱਡੇ ਕਰਜ਼ੇ ਦੇ ਬੋਝ ਤੋਂ ਕੱਢਣ ਲਈ ਉਨ੍ਹਾਂ ਦੀ ਸਰਕਾਰ ਨੇ ਕੀ ਕੀਤਾ। ਸਰਨਾ ਨੇ ਕਿਹਾ, “ਪੰਜਾਬ ਦਾ ਭਵਿੱਖ ਕਰਜ਼ੇ ਦੀਆਂ ਕਿਸ਼ਤਾਂ ਅਤੇ ਸਿਆਸੀ ਬਿਆਨਬਾਜ਼ੀ ਨਾਲ ਨਹੀਂ ਬਣਨਾ। ਕੇਜਰੀਵਾਲ ਪੰਜਾਬੀਆਂ ਨੂੰ ਆਪਣੇ ਵਾਅਦਿਆਂ ਅਤੇ ਵਧਦੀਆਂ ਦੇਣਦਾਰੀਆਂ ਦਾ ਹਿਸਾਬ ਦੇਣ।”

Have something to say? Post your comment

 
 
 
 

ਨੈਸ਼ਨਲ

ਪੰਥ ਦੇ ਗੰਭੀਰ ਮੁੱਦੇਆਂ ਨੂੰ ਲਾਵਾਰਿਸ ਛੱਡ ਦਿੱਲੀ ਕਮੇਟੀ ਪ੍ਰਬੰਧਕ ਸਿਆਸੀ ਬਿਆਨਬਾਜ਼ੀ ਵਿੱਚ ਮਸਤ: ਪਰਮਜੀਤ ਸਿੰਘ ਵੀਰਜੀ

ਕੈਨੇਡਾ ’ਚ ਆਰਐਸਐਸ ਖ਼ਿਲਾਫ਼ ਪਾਬੰਦੀ ਦੀ ਉਠੀ ਮੰਗ, ਮੋਹਨ ਭਾਗਵਤ ਦਾ ਦਾਖ਼ਲਾ ਰੋਕਣ ਲਈ ਸਰਕਾਰ ’ਤੇ ਵਧਿਆ ਦਬਾਅ

ਨਹਿਰੂ-ਮਾਸਟਰ ਤਾਰਾ ਸਿੰਘ ਪੈਕਟ ਅਨੁਸਾਰ ਗੁਰਧਾਮਾਂ ਦੇ ਦਰਸ਼ਨਾਂ ਲਈ ਤੁਰੰਤ ਸਰਹੱਦਾਂ ਅਤੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਿਆ ਜਾਵੇ : ਮਾਨ

ਦਿੱਲੀ ਗੁਰਦੁਆਰਾ ਕਮੇਟੀ ਨੇ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਮੋਦੀ-ਸੁਖਬੀਰ ਮੁਲਾਕਾਤ ਨੇ ਪੰਜਾਬ ਦੀ ਸਿਆਸਤ 'ਚ ਪਾਈ ਹਲਚਲ, ਅਕਾਲੀ ਦਲ-ਭਾਜਪਾ ਗੱਠਜੋੜ ਦੀਆਂ ਚਰਚਾਵਾਂ ਮੁੜ ਤੇਜ਼

ਸਪੀਕਰ ਸੰਧਵਾਂ ਨੂੰ ਨਸੀਹਤ—'ਗੁਰਬਾਣੀ ਪੜ੍ਹੋ, ਫਿਰ ਸੰਗਤ 'ਤੇ ਗਿਆਨ ਦਿਓ: ਪਰਮਜੀਤ ਸਿੰਘ ਸਰਨਾ

ਮੋਦੀ ਸਰਕਾਰ ਦੇ ਦਬਾਅ ਹੇਠ ਪੇਪਰ ਲੀਕ ਅਤੇ ਈ-20 ਖ਼ਿਲਾਫ਼ ਉੱਠ ਰਹੀ ਆਵਾਜ਼ ਨੂੰ ਦਬਾ ਰਿਹਾ ਮੇਟਾ- ਕੇਜਰੀਵਾਲ

ਭਾਈ ਸੁਖਦੇਵ ਸਿੰਘ ਬੱਬਰ ਅਤੇ ਭਾਈ ਮਹਿਲ ਸਿੰਘ ਬੱਬਰ ਦਾ ਸ਼ਹੀਦੀ ਸਮਾਗਮ 9 ਅਗਸਤ ਨੂੰ ਸ਼ਰਧਾ ਨਾਲ ਮਨਾਇਆ ਜਾਵੇਗਾ — ਭਾਈ ਸੁਖਚੈਨ ਸਿੰਘ

ਮੋਦੀ ਸਰਕਾਰ ਦੇ 54,282.32 ਕਰੋੜ ਰੁਪਏ ਖਰਚ ਤੇ ਕੈਗ ਨੇ ਚੁੱਕੇ ਗੰਭੀਰ ਸਵਾਲ

ਭਾਰਤ 'ਤੇ ਲੱਗੇ ਦੋਸ਼ਾਂ ਵਿਚਾਲੇ ਪੰਨੂ ਖੁਦ ਅਦਾਲਤ ਵਿੱਚ ਰੱਖੇਗਾ ਆਪਣਾ ਪੱਖ, ਨਵੰਬਰ ਵਿਚ ਫ਼ੈਸਲਾ ਦੇਣ ਦੀ ਅਪੀਲ