ਪੰਜਾਬ

ਝੋਨੇ ਦੀ ਖਰੀਦ ਤੋਂ ਪਹਿਲਾਂ ਪੰਜਾਬ ਦੀਆਂ ਮੰਡੀਆਂ ’ਚੋਂ 18 ਲੱਖ ਮੀਟ੍ਰਿਕ ਟਨ ਪੁਰਾਣਾ ਸਟਾਕ ਚੁੱਕੇਗਾ ਕੇਂਦਰ: ਭਗਵੰਤ ਮਾਨ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | August 09, 2026 07:24 PM

ਨਵੀਂ ਦਿੱਲੀ- ਝੋਨੇ ਦੇ ਆਉਣ ਵਾਲੇ ਖਰੀਦ ਸੀਜ਼ਨ ਤੋਂ ਪਹਿਲਾਂ ਪੰਜਾਬ ਨੂੰ ਰਾਹਤ ਦਿੰਦਿਆਂ ਕੇਂਦਰ ਸਰਕਾਰ ਨੇ ਸੂਬੇ ਦੀਆਂ ਮੰਡੀਆਂ ਵਿੱਚ ਪਏ 18 ਲੱਖ ਮੀਟ੍ਰਿਕ ਟਨ ਪੁਰਾਣੇ ਅਨਾਜ ਦੇ ਸਟਾਕ ਨੂੰ 20 ਸਤੰਬਰ ਤੱਕ ਚੁੱਕਣ ਲਈ ਸਹਿਮਤੀ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਿੱਲੀ ਵਿਖੇ ਕੇਂਦਰੀ ਖੁਰਾਕ ਤੇ ਜਨਤਕ ਵੰਡ ਮੰਤਰੀ ਪ੍ਰਹਿਲਾਦ ਜੋਸ਼ੀ ਅਤੇ ਬਿਜਲੀ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੁਲਾਕਾਤ ਕਰਕੇ ਪੰਜਾਬ ਦੇ ਮੁੱਦੇ ਉਠਾਏ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਝੋਨੇ ਦੀ ਨਿਰਵਿਘਨ ਖਰੀਦ ਅਤੇ ਕਿਸਾਨਾਂ ਨੂੰ ਸਮੇਂ ਸਿਰ ਭੁਗਤਾਨ ਯਕੀਨੀ ਬਣਾਉਣ ਲਈ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ ਸੂਬੇ ਵਿੱਚ ਕਰੀਬ 180 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਦੀ ਉਮੀਦ ਹੈ, ਜਿਸ ਤੋਂ ਲਗਭਗ 170 ਲੱਖ ਮੀਟ੍ਰਿਕ ਟਨ ਮਿਆਰੀ ਗੁਣਵੱਤਾ ਦਾ ਚੌਲ ਕੇਂਦਰੀ ਪੂਲ ਲਈ ਮੁਹੱਈਆ ਕਰਵਾਇਆ ਜਾਵੇਗਾ। ਭਗਵੰਤ ਮਾਨ ਨੇ ਦੱਸਿਆ ਕਿ ਪੰਜਾਬ ਦੀਆਂ ਰਾਜ ਖਰੀਦ ਏਜੰਸੀਆਂ ਹੁਣ ਤੱਕ ਐਫ.ਸੀ.ਆਈ. ਨੂੰ 86 ਲੱਖ ਮੀਟ੍ਰਿਕ ਟਨ ਚੌਲ ਸਪਲਾਈ ਕਰ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ 18 ਲੱਖ ਮੀਟ੍ਰਿਕ ਟਨ ਪੁਰਾਣਾ ਸਟਾਕ ਚੁੱਕੇ ਜਾਣ ਨਾਲ ਲੰਬਿਤ ਚੌਲ ਐਫ.ਸੀ.ਆਈ. ਨੂੰ ਭੇਜਣ ਲਈ ਭੰਡਾਰਨ ਦੀ ਥਾਂ ਬਣੇਗੀ ਅਤੇ ਆਉਣ ਵਾਲੇ ਖਰੀਦ ਸੀਜ਼ਨ ਵਿੱਚ ਚੌਲ ਮਿੱਲਰਾਂ ਨੂੰ ਵੀ ਰਾਹਤ ਮਿਲੇਗੀ। ਮੁੱਖ ਮੰਤਰੀ ਨੇ ਕੇਂਦਰ ਨੂੰ ਪੰਜਾਬ ਵਿੱਚ ਮੰਡੀ ਯਾਰਡਾਂ ਅਤੇ ਚੌਲ ਮਿੱਲਾਂ ਵਿੱਚ ਪਈ 27 ਲੱਖ ਮੀਟ੍ਰਿਕ ਟਨ ਕਣਕ ਨੂੰ ਹੋਰ ਖਪਤਕਾਰ ਸੂਬਿਆਂ ਵਿੱਚ ਤੁਰੰਤ ਚੁੱਕਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਇਸ ਨਾਲ ਖਰੀਫ਼ ਸੀਜ਼ਨ 2026-27 ਦੌਰਾਨ ਝੋਨੇ ਦੀ ਸਟੋਰੇਜ ਲਈ ਲੋੜੀਂਦੀ ਥਾਂ ਉਪਲਬਧ ਹੋਵੇਗੀ। ਉਨ੍ਹਾਂ ਕੇਂਦਰ ਨੂੰ ਕਿਸਾਨਾਂ ਦੀਆਂ ਫਸਲਾਂ ਦਾ ਸਮੇਂ ਸਿਰ ਭੁਗਤਾਨ ਯਕੀਨੀ ਬਣਾਉਣ ਦੀ ਵੀ ਅਪੀਲ ਕੀਤੀ।

Have something to say? Post your comment

 
 
 
 

ਪੰਜਾਬ

ਆਪ' ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ, 117 ਹਲਕਿਆਂ 'ਚ ਬੂਥ ਪੱਧਰੀ ਤਿਆਰੀਆਂ ਸ਼ੁਰੂ

ਕਵੀਆਂ ਦੀ ਉਡਾਨ ਨੇ ਸਾਉਣ ਕਵੀ ਦਰਬਾਰ ਵਿੱਚ ਭਰੇ ਰੰਗ

ਡੇਰਾ ਸੱਚਖੰਡ ਬੱਲਾਂ ਦੇ ਪਦਮ ਸ੍ਰੀ ਸੰਤ ਨਿਰੰਜਨ ਦਾਸ ਜੀ ਨੀਂਹ ਪੱਥਰ ਰੱਖਣ ਮੌਕੇ ਰਹੇ ਹਾਜ਼ਰ

ਕੇਵਲ ਢਿੱਲੋਂ ਵਲੋਂ ਪੰਜਾਬ ਭਾਜਪਾ ਦਾ ਅਧਿਕਾਰਤ ਵਟਸਐਪ ਚੈਨਲ ਲਾਂਚ

ਅਕਾਲੀ ਦਲ ਦੇ ਪੁਨਰ-ਸੁਰਜੀਤੀ ਦਿਹਾੜੇ 'ਤੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਬੰਦੀ ਸਿੰਘਾਂ ਨੂੰ ਸਮਰਪਿਤ ਅਰਦਾਸ ਕੀਤੀ ਜਾਵੇਗੀ- ਗਿਆਨੀ ਹਰਪ੍ਰੀਤ ਸਿੰਘ

ਸਿਹਤ ਸੇਵਾਵਾਂ ਤਾਂ ਹੀ ਸਾਰਥਕ ਹਨ ਜੇਕਰ ਪੈਸਿਆਂ ਦੀ ਚਿੰਤਾ ਤੋਂ ਬਿਨਾਂ ਮਰੀਜ਼ ਨੂੰ ਸਮੇਂ ਸਿਰ ਇਲਾਜ ਮਿਲੇ: ਡਾ. ਬਲਬੀਰ ਸਿੰਘ

ਮਲੇਸ਼ੀਆ ਤੋਂ ਪੇਨਾਂਗ ਦੇ ਉਪ ਮੁੱਖ ਮੰਤਰੀ ਜਗਦੀਪ ਸਿੰਘ ਦਿਓ ਦੀ ਅਗਵਾਈ ’ਚ ਵਫ਼ਦ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਕੀਤੀ ਮੁਲਾਕਾਤ

ਤਿੰਨ ਮਹੀਨੇ ਪਹਿਲਾਂ ਭਾਜਪਾ ਦੀ ਹੱਦ ਬੰਦੀ ਦਾ ਕਰੜਾ ਵਿਰੋਧ ਕਰਨ ਵਾਲੇ ਸੁਖਬੀਰ ਗੱਠਜੋੜ ਲਈ ਉਤਾਵਲੇ ਕਿਉਂ ? - ਵੜਿੰਗ

ਨਾ ਕੈਸ਼, ਨਾ ਫਰਮਾਇਸ਼: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 866 ਨੌਜਵਾਨਾਂ ਨੂੰ ਸੌਂਪੇ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ

ਬੇਅਦਬੀ’ ਪਾਰਟੀ ਆਪਣੀ ਸਾਰੀ ਸਾਖ ਗੁਆ ਚੁੱਕੀ ਹੈ, ਹੁਣ ਵਾਪਸੀ ਲਈ ਭਾਜਪਾ ਨਾਲ ਸਮਝੌਤਾ ਕਰਨ ਲਈ ਤਰਲੋ-ਮੱਛੀ ਹੋ ਰਹੀ ਹੈ: ਬਲਤੇਜ ਪੰਨੂ