ਚੰਡੀਗੜ੍ਹ -ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਕਲਾ ਪਰਿਸ਼ਦ ਦੇ ਸਹਿਯੋਗ ਨਾਲ “ ਸਾਉਣ ਕਵੀ ਦਰਬਾਰ “ ਕਰਵਾਇਆ ਗਿਆ । ਕਲਾ ਭਵਨ ਵਿਖੇ ਹੋਏ ਇਸ ਕਵੀ ਦਰਬਾਰ ਵਿੱਚ ਚੰਡੀਗੜ੍ਹ ਅਤੇ ਆਸ-ਪਾਸ ਦੇ ਤਿੰਨ ਦਰਜਨ ਦੇ ਕਰੀਬ ਕਵੀਆਂ ਨੇ ਭਾਗ ਲਿਆ । ਸਭਾ ਦੇ ਪ੍ਰਧਾਨ ਦੀਪਕ ਸ਼ਰਮਾਂ ਚਨਾਰਥਲ ਨੇ ਸਵਾਗਤੀ ਸ਼ਬਦ ਬੋਲਦਿਆਂ ਸਭਾ ਦੇ ਸਹਿਤਕ ਕਾਰਜਾਂ ਦੀ ਗੱਲ ਕਰਦਿਆਂ ਆਏ ਮਹਿਮਾਨਾਂ, ਕਵੀਆਂ ਅਤੇ ਸਰੋਤਿਆਂ ਨੂੰ ਜੀ ਆਇਆਂ ਕਿਹਾ । ਅੱਜ ਦੇ ਇਸ ਕਵੀ ਦਰਬਾਰ ਦੀ ਸ਼ੁਰੂਆਤ ਨਵਨੀਤ ਕੌਰ ਮਠਾੜੂ ਵੱਲੋਂ ਗਾਏ ਸ਼ਬਦ “ ਰੰਗ ਰਤਾ ਮੇਰਾ ਸਾਹਿਬ , ਰਵਿ ਰਹਿਆ ਭਰਪੂਰ “ ਨਾਲ ਹੋਈ । ਇਸ ਉਪਰੰਤ ਲਾਭ ਸਿੰਘ ਲਹਿਲੀ ਨੇ “ ਚੂੜੀਆਂ ਲੈ ਲਓ ਚੂੜੀਆਂ “ ਗੀਤ ਗਾਇਆ ਇਸੇ ਤਰਾਂ ਧਿਆਨ ਸਿੰਘ ਕਾਹਲੋਂ ਨੇ ਆਪਣੇ ਗੀਤ “ ਜਿੱਥੇ ਪਤ ਪਤਨੀ ਦਾ ਜ਼ੋਰ ਨਹੀਂ ਉੱਥੇ ਹੋਰ ਨਰਕ ਦੀ ਲੋੜ ਨਹੀਂ ਨਾਲ ਹਾਜ਼ਰੀ ਲੁਆਈ ।
ਇਸ ਉਪਰੰਤ ਸੁਭਾਸ਼ ਭਾਸਕਰ ਨੇ ਸਾਵਣ ਆਉਂਦਾ ਮਸਤ ਚਾਲ , ਕ੍ਰਿਸ਼ਨਾ ਵਰਮਾ ਨੇ ਜਦੋਂ ਖੁਆਬ ਉਹਦਾ ਆਵੇ , ਆਰ ਕੇ ਸੁਖਨ ਨੇ “ ਐਸੇ ਮੇਂ ਤੁਮ ਭੀ ਆ ਜਾਓ , ਸੁਖਵਿੰਦਰ ਸਿੰਘ ਸਿੱਧੂ ਨੇ “ ਸਾਉਣ ਮਹੀਨਾ ਮੇਘ ਦਾ “ ਸਰਬਜੀਤ ਸਿੰਘ ਪੱਡਾ ਨੇ “ ਆਜਾ ਆਜਾ ਸਾਵਣ ਚੜਿਆ ਏ “ ਗਾ ਕੇ ਵਾਹ ਵਾਹ ਖੱਟੀ । ਇਸ ਉਪਰੰਤ ਚਰਨਜੀਤ ਕੌਰ ਬਾਠ ਨੇ ਆਪਣੀ ਕਵਿਤਾ ਸੌਣ ਮਹੀਨਾ , ਮਹਿੰਦਰ ਸਿੰਘ ਸੰਧੂ ਨੇ “, ਫੱਕਰ ਜੇ ਬੰਦੇ “ ਰਾਜ ਸਮੱਧਰ ਨੇ ਕਾਲ਼ੇ ਬੱਦਲਾਂ ਚੋਂ ਆਵੇ ਲਿਸ਼ਕੋਰ , ਦਰਸ਼ਨ ਤਿਉਣਾ ਨੇ ਬੱਦਲਾਂ ਤੋਂ ਪੁੱਛ ਸੁਹਣਿਆਂ , ਰਜਿੰਦਰ ਕੌਰ ਸਰਾਓ ਨੇ ਸਾਉਣ ਦੀ ਬਦਲੀਏ ਅਤੇ ਸ਼ਾਇਰ ਵਿੰਦਰ ਮਾਝੀ ਨੇ ਗਜ਼ਲ “ ਇਹ ਜੋ ਤੀਆਂ ਦੇ ਦਿਨ ਨੇ ਸਾਰੇ ਧੀਆਂ ਦੇ ਦਿਨ ਨੇ “ ਸੁਣਾਈ । ਇਸੇ ਦੌਰਾਨ ਪ੍ਰਤਾਮ ਪਾਰਸ ਗੁਰਦਾਸਪੁਰੀ , ਹਰਭਜਨ ਕੌਰ ਢਿੱਲੋਂ ਅਤੇ ਸਿਮਰਨਜੀਤ ਕੌਰ ਗਰੇਵਾਲ ਨੇ ਆਪੋ ਆਪਣੀਆਂ ਸੁਰੀਲੀਆਂ ਆਵਾਜਾਂ ਵਿੱਚ ਟੱਪੇ , ਬੋਲੀਆਂ ਅਤੇ ਗੀਤ ਸੁਣਾ ਕੇ ਚੰਗਾ ਰੰਗ ਬੰਨ੍ਹਿਆ। ਇਸ ਉਪਰੰਤ ਪ੍ਰਵੀਨ ਖਿੱਪਲ , ਹਰਜੀਤ ਸਿੰਘ, ਅਸ਼ਵਨੀ ਮਲਹੋਤਰਾ , ਗੁਰਨਾਮ ਕੰਵਰ , ਅਮਰਜੀਤ ਕੌਰ, ਹਰਪ੍ਰੀਤ ਕੌਰ, ਜਗਦੀਪ ਨੁਰਾਨੀ , ਕੁਲਦੀਪ ਕੌਰ, ਸੁਰਿੰਦਰ ਗਿੱਲ, ਡਾ. ਮਮਤਾ ਕਾਲੜਾ , ਬਲਵਿੰਦਰ ਢਿੱਲੋਂ, ਰੂਪ ਸਿੰਘ ਦਿਓਲ , ਗੁਰਜੰਟ ਸਿੰਘ, ਸ਼ੀਨੂੰ ਵਾਲੀਆ , ਰੂਹਾਨੀਅਤ , ਨਿਰਵੈਰ ਕੌਰ, ਹਰਨਾਮ ਸਿੰਘ ਡੱਲਾ ਅਤੇ ਗਣੇਸ਼ ਦੱਤ ਆਦਿ ਨੇ ਆਪੋ ਆਪਣੀਆ ਕਵਿਤਾਵਾਂ ਅਤੇ ਗੀਤਾਂ ਨਾਲ ਚੰਗਾ ਰੰਗ ਬੰਨ੍ਹਿਆ । ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸਾਂਝੇ ਤੌਰ ਤੇ ਨਵਨੀਤ ਕੌਰ ਮਠਾੜੂ ਅਤੇ ਸਭਾ ਦੇ ਸਕੱਤਰ ਸੁਖਵਿੰਦਰ ਸਿੰਘ ਸਿੱਧੂ ਨੇ ਬਾਖੂਬੀ ਨਿਭਾਈ । ਅੱਜ ਦੇ ਇਸ ਸਮਾਗਮ ਵਿੱਚ ਹਰਬੰਸ ਸਿੰਘ ਸੋਢੀ, ਹਰਮਿੰਦਰ ਸਿੰਘ ਕਾਲੜਾ , ਗੁਰਨਾਮ ਕੰਵਰ ਅਤੇ ਹਰਮੋਹਿੰਦਰ ਸਿੰਘ ਚੱਠਾ ਸਮੇਤ ਹੋਰ ਵੀ ਵੱਡੀ ਗਿਣਤੀ ਵਿੱਚ ਸਾਹਿਤਕ ਪ੍ਰੇਮੀਆਂ ਨੇ ਸ਼ਿਰਕਤ ਕੀਤੀ।