BREAKING NEWS
ਕੈਸ਼ਲੈੱਸ ਬਰਨ ਟ੍ਰੀਟਮੈਂਟ ਨਾਲ ਮਰੀਜ਼ ਹਸਪਤਾਲ ਦੇ ਬਿਲ ਦੀ ਚਿੰਤਾ ਦੀ ਬਜਾਏ ਸਿਹਤਯਾਬ ਹੋਣ ’ਤੇ ਧਿਆਨ ਕੇਂਦਰਿਤ ਕਰ ਸਕਦੇ ਹਨ : ਡਾ. ਬਲਬੀਰ ਸਿੰਘਅਧਿਆਪਕਾਂ ਨੂੰ ਮਾਨਸਿਕ ਸਿਹਤ ਸਬੰਧੀ ਚਿੰਤਾਵਾਂ ਅਤੇ ਨਸ਼ਿਆਂ ਦੀ ਲਤ ਵੱਲ ਵਧਣ ਦੇ ਸ਼ੁਰੂਆਤੀ ਸੰਕੇਤਾਂ ਦੀ ਪਛਾਣ ਲਈ ਕੀਤਾ ਜਾਵੇਗਾ ਸਮਰੱਥਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਦਾ ਨੀਂਹ ਪੱਥਰ ਰੱਖਿਆਕੈਨੇਡਾ ਵਿੱਚ ਪ੍ਰਭਾਵਿਤ ਪੰਜਾਬੀ ਵਿਦਿਆਰਥੀਆਂ ਦੇ ਹਿੱਤਾਂ ਦੀ ਰਾਖੀ ਲਈ ਹਰ ਸੰਭਵ ਯਤਨ ਕਰੇਗੀ ਪੰਜਾਬ ਸਰਕਾਰ: ਡਾ. ਰਵਜੋਤ ਸਿੰਘਮੀਂਹ ਦੇ ਪਾਣੀ ਦੀ ਸੰਭਾਲ ਲਈ ਪੰਜਾਬ ਭਰ ਵਿੱਚ 510 ਗ੍ਰਾਊਂਡਵਾਟਰ ਰੀਚਾਰਜ ਸਕੀਮਾਂ ਲਾਗੂ ਕੀਤੀਆਂ: ਹਰਪਾਲ ਸਿੰਘ ਚੀਮਾਜੀਟੀਸੀ ਚੈਨਲ ਨੂੰ ਭੇਜਿਆ ਕਾਨੂੰਨੀ ਨੋਟਿਸ, ਤੁਰੰਤ ਗੁਰਬਾਣੀ ਪ੍ਰਸਾਰਣ ਬੰਦ ਕਰਨ ਲਈ ਆਖਿਆ ਸ਼੍ਰੋਮਣੀ ਕਮੇਟੀ ਨੇ

ਨੈਸ਼ਨਲ

ਦੇਹਧਾਰੀਆਂ ਦੀ ਚਾਕਰੀ ਛੱਡ ਗੁਰੂ ਦੇ ਸ਼ਬਦ ਨਾਲ ਜੁੜਨ ਦੀ ਲੋੜ: ਭਾਈ ਬਲਦੇਵ ਸਿੰਘ ਬੀੜ ਸਾਹਿਬ ਵਾਲੇ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | August 11, 2026 07:39 PM

ਨਵੀਂ ਦਿੱਲੀ - ਸਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਬੀੜ ਸਾਹਿਬ ਵਾਲਿਆਂ ਨੇ ਸਿੱਖ ਪੰਥ ਅੰਦਰ ਵਧ ਰਹੇ ਵਿਅਕਤੀ-ਕੇਂਦਰਿਤ ਰੁਝਾਨ ’ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਜਦੋਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੌਂਪ ਦਿੱਤੀ ਤਾਂ ਸਿੱਖ ਦੀ ਆਤਮਕ ਅਗਵਾਈ ਲਈ ਕਿਸੇ ਦੇਹਧਾਰੀ ਮਨੁੱਖ ਦੀ ਭਾਲ ਦੀ ਕੋਈ ਲੋੜ ਨਹੀਂ ਰਹਿੰਦੀ। ਜਦੋਂ ਗੁਰੂ ਘਰ ਵਿੱਚ ਮੌਜੂਦ ਹੈ ਤਾਂ ਸਿੱਖ ਆਪਣੀ ਆਤਮਕ ਦਿਸ਼ਾ ਲਈ ਮਨੁੱਖੀ ਦਰਾਂ ਵੱਲ ਕਿਉਂ ਭਟਕ ਰਿਹਾ ਹੈ, ਇਹ ਹਰ ਸਿੱਖ ਲਈ ਆਤਮ-ਪੜਚੋਲ ਦਾ ਵਿਸ਼ਾ ਹੈ। ਭਾਈ ਬਲਦੇਵ ਸਿੰਘ ਨੇ ਗੁਰਬਾਣੀ ਦੇ ਹਵਾਲੇ ਨਾਲ ਕਿਹਾ “ਗੁਰੁ ਪਰਮੇਸਰੁ ਏਕੋ ਜਾਣੁ”, “ਬਿਨੁ ਕਰਤਾਰ ਨ ਕੀਰਤਮ ਮਾਨੋ" ਅਤੇ “ਬਾਣੀ ਗੁਰੂ ਗੁਰੂ ਹੈ ਬਾਣੀ”। ਉਨ੍ਹਾਂ ਕਿਹਾ ਕਿ ਮਨੁੱਖ ਦਾ ਸਤਿਕਾਰ ਆਪਣੀ ਥਾਂ ਹੈ ਪਰ ਕਿਸੇ ਦੇਹਧਾਰੀ ਨੂੰ ਗੁਰੂ ਦੇ ਸਥਾਨ ’ਤੇ ਬਿਠਾਉਣਾ ਗੁਰਮਤਿ ਦੀ ਸੋਚ ਨਹੀਂ। ਉਨ੍ਹਾਂ ਗੁਰੂ ਨਾਨਕ ਦੇਵ ਜੀ ਦੇ ਸ਼ਬਦ “ਅਬੇ ਤਬੇ ਕੀ ਚਾਕਰੀ ਕਿਉ ਦਰਗਹ ਪਾਵੈ॥” ਦਾ ਹਵਾਲਾ ਦਿੰਦਿਆਂ ਕਿਹਾ ਕਿ ਧਿਰ-ਧਿਰ ਦੀ ਖ਼ੁਸ਼ਾਮਦ ਅਤੇ ਵਿਅਕਤੀਗਤ ਪ੍ਰਭਾਵਾਂ ਦੇ ਪਿੱਛੇ ਤੁਰਨ ਦੀ ਥਾਂ ਗੁਰਬਾਣੀ ਨੂੰ ਆਪਣੀ ਪਰਖ ਦਾ ਮਾਪਦੰਡ ਬਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅੱਜ ਧਾਰਮਿਕਤਾ ਨੂੰ ਵੀ ਕਈ ਵਾਰ ਗੁਰਬਾਣੀ ਦੀ ਕਮਾਈ ਦੀ ਥਾਂ ਵੱਡੇ ਸਮਾਗਮਾਂ, ਭੀੜ, ਸੋਸ਼ਲ ਮੀਡੀਆ ਦੀ ਪ੍ਰਸਿੱਧੀ ਅਤੇ ਕਿਸੇ ਖਾਸ ਸ਼ਖ਼ਸੀਅਤ ਦੇ ਪ੍ਰਭਾਵ ਨਾਲ ਤੋਲਿਆ ਜਾਣ ਲੱਗ ਪਿਆ ਹੈ। ਜਦੋਂ ਸਿੱਖ ਗੁਰੂ ਦੇ ਸ਼ਬਦ ਤੋਂ ਦੂਰ ਹੁੰਦਾ ਹੈ ਤਾਂ ਖਾਲੀ ਥਾਂ ਕੋਈ ਨਾ ਕੋਈ ਵਿਅਕਤੀ ਜਾਂ ਆਡੰਬਰ ਘੇਰ ਲੈਂਦਾ ਹੈ। ਇਸ ਲਈ ਸਿੱਖ ਨੂੰ ਆਪਣੇ ਆਪ ਤੋਂ ਪੁੱਛਣਾ ਪਵੇਗਾ ਕਿ ਉਸ ਦੀ ਨਿਸ਼ਠਾ ਗੁਰੂ ਨਾਲ ਹੈ ਜਾਂ ਕਿਸੇ ਵਿਅਕਤੀ ਨਾਲ। ਭਾਈ ਬਲਦੇਵ ਸਿੰਘ ਨੇ ਕਿਹਾ ਕਿ ਦੇਹਧਾਰੀਆਂ ਦੀ ਭਾਲ ਛੱਡ ਕੇ ਗੁਰੂ ਦੇ ਸ਼ਬਦ ਦੀ ਭਾਲ ਅਤੇ ਮਨੁੱਖੀ ਚਾਕਰੀ ਦੀ ਥਾਂ ਗੁਰੂ ਦੀ ਦੱਸੀ ਕਾਰ ਕਮਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਦੋਂ ਗੁਰੂ ਘਰ ਵਿੱਚ ਮੌਜੂਦ ਹੈ ਤਾਂ ਸਿੱਖ ਲਈ ਮਨੁੱਖੀ ਦਰਾਂ ’ਤੇ ਆਤਮਕ ਸਹਾਰਾ ਲੱਭਣਾ ਆਪਣੀ ਗੁਰੂ-ਪਹਿਚਾਣ ਨੂੰ ਭੁੱਲਣ ਦੇ ਬਰਾਬਰ ਹੈ। ਓਨ੍ਹਾ ਕਿਹਾ ਪੰਥ ਨੂੰ ਸਿਰਫ਼ ਇਹ ਫ਼ੈਸਲਾ ਨਹੀਂ ਕਰਨਾ ਕਿ ਕਿਸ ਦੇ ਨਾਲ ਖੜ੍ਹਨਾ ਹੈ, ਸਗੋਂ ਇਹ ਤੈਅ ਕਰਨਾ ਹੈ ਕਿ ਸਿਰ ਕਿਸ ਦੇ ਅੱਗੇ ਝੁਕਣਾ ਹੈ। ਜੇ ਗੁਰੂ ਦੇ ਘਰ ਵਿੱਚ ਮੱਥਾ ਟੇਕਣ ਤੋਂ ਬਾਅਦ ਵੀ ਸਾਡੀ ਆਤਮਕ ਤਸੱਲੀ ਕਿਸੇ ਮਨੁੱਖ ਦੀ ਇੱਕ ਨਜ਼ਰ, ਇੱਕ ਬਚਨ ਜਾਂ ਇੱਕ ਹਾਜ਼ਰੀ ਤੋਂ ਮਿਲਦੀ ਹੈ ਤਾਂ ਸਾਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ। ਗੁਰੂ ਸਾਹਿਬ ਨੇ ਸਿੱਖ ਨੂੰ ਕਿਸੇ ਚਿਹਰੇ ਦਾ ਪੈਰੋਕਾਰ ਬਣਾਉਣ ਲਈ ਨਹੀਂ, ਸ਼ਬਦ ਦਾ ਸਿੱਖ ਬਣਾਉਣ ਲਈ ਗੁਰਗੱਦੀ ਬਖ਼ਸ਼ੀ ਹੈ। ਜਿਸ ਪੰਥ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਸਦੀਵੀ ਗੁਰੂ ਮੌਜੂਦ ਹੈ, ਉਸ ਪੰਥ ਦਾ ਕਿਸੇ ਦੇਹਧਾਰੀ ਦੇ ਦਰ ’ਤੇ ਆਪਣੀ ਆਤਮਕ ਦਿਸ਼ਾ ਲੱਭਣ ਲਈ ਖੜ੍ਹਨਾ ਆਪਣੇ ਆਪ ਵਿੱਚ ਸਭ ਤੋਂ ਵੱਡਾ ਸਵਾਲ ਹੈ। ਅੱਜ ਲੋੜ ਕਿਸੇ ਨਵੇਂ ਚਿਹਰੇ ਦੀ ਨਹੀਂ, ਆਪਣੇ ਗੁਰੂ ਦੀ ਪਛਾਣ ਨੂੰ ਮੁੜ ਜਗਾਉਣ ਦੀ ਹੈ; ਲੋੜ ਭੀੜ ਦੇ ਪਿੱਛੇ ਤੁਰਨ ਦੀ ਨਹੀਂ, ਗੁਰਬਾਣੀ ਦੀ ਕਸੌਟੀ ’ਤੇ ਤੁਰਨ ਦੀ ਹੈ। ਜੇ ਗੁਰੂ ਸਾਡਾ ਗੁਰੂ ਹੈ ਤਾਂ ਫਿਰ ਮਨੁੱਖੀ ਦਰਾਂ ਦੀ ਚਾਕਰੀ ਕਿਉਂ? ਜੇ ਬਾਣੀ ਸਾਡੀ ਬੇੜੀ ਹੈ ਤਾਂ ਫਿਰ ਪੱਥਰਾਂ ਦਾ ਆਸਰਾ ਕਿਉਂ.? ਉਨ੍ਹਾਂ ਅੰਤ ਵਿੱਚ ਗੁਰਬਾਣੀ ਦੀ ਪੰਕਤੀ “ਦੀਨ ਦਇਆਲ ਭਰੋਸੇ ਤੇਰੇ॥ ਸਭੁ ਪਰਵਾਰੁ ਚੜਾਇਆ ਬੇੜੇ॥” ਦਾ ਹਵਾਲਾ ਦਿੰਦਿਆਂ ਕਿਹਾ ਕਿ ਸਿੱਖ ਦਾ ਅਸਲ ਭਰੋਸਾ ਮਨੁੱਖੀ ਚਿਹਰਿਆਂ ’ਤੇ ਨਹੀਂ, ਗੁਰੂ ਦੇ ਸ਼ਬਦ ਰਾਹੀਂ ਅਕਾਲ ਪੁਰਖ ’ਤੇ ਹੋਣਾ ਚਾਹੀਦਾ ਹੈ। ਜਦੋਂ ਗੁਰੂ ਘਰ ਵਿੱਚ ਮੌਜੂਦ ਹੈ ਤਾਂ ਸਿੱਖ ਨੂੰ ਮਨੁੱਖੀ ਦਰਾਂ ਦੀ ਭਾਲ ਨਹੀਂ, ਗੁਰੂ ਦੇ ਸ਼ਬਦ ਦੀ ਬੇੜੀ ਵਿੱਚ ਸਵਾਰ ਹੋਣ ਦੀ ਲੋੜ ਹੈ।

Have something to say? Post your comment

 
 
 
 

ਨੈਸ਼ਨਲ

ਗੁਰਦੁਆਰਾ ਸ੍ਰੀ ਪੰਜੋਖੜਾ ਸਾਹਿਬ ਦੀ ਮਰਿਆਦਾ ਭੰਗ ਕਰਨ ਵਾਲੇ ਗੁਰਸਿਮਰਨ ਮੰਡ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ-ਖਾਲਸਾ

ਕਰਤਾਰਪੁਰ ਲਾਂਘਾ ਸੁਰੱਖਿਆ ਕਾਰਨਾਂ ਕਰਕੇ ਬੰਦ ਤਾਂ ਅਮਰਨਾਥ ਯਾਤਰਾ ਕਿਉਂ ਜਾਰੀ.?—ਸਿਮਰਨਜੀਤ ਸਿੰਘ ਮਾਨ

ਅਕਾਲ ਅਕੈਡਮੀ ਭੜਾਣਾਂ ਦੇ ਵਿਦਿਆਰਥੀਆਂ ਨੇ ਪੀ.ਏ.ਯੂ. ਕ੍ਰਿਸ਼ੀ ਵਿਗਿਆਨ ਕੇਂਦਰ, ਫ਼ਿਰੋਜ਼ਪੁਰ ਦਾ ਕੀਤਾ ਵਿਦਿਅਕ ਦੌਰਾ

ਗੁਰੂ ਤੇਗ ਬਹਾਦਰ ਇੰਸਟੀਚਿਊਟ ਵਿਖੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਸਹਿਤ ਮਨਾਇਆ

ਈਡੀ ਨੇ ਟੀਐਮਸੀ ਬੈਂਕ ਖਾਤਿਆਂ ਨੂੰ ਕੀਤਾ ਫ੍ਰੀਜ਼ , ਸੁਪਰੀਮ ਕੋਰਟ ਨੇ ਕੀਤਾ ਦਖਲ ਦੇਣ ਤੋਂ ਇਨਕਾਰ

ਸਾਬਕਾ ਆਰਐਸਐਸ ਪ੍ਰਚਾਰਕ ਦਾ ਧਮਾਕੇਦਾਰ ਦਾਅਵਾ: ਆਰਐਸਐਸ, ਵੀਐਚਪੀ ਤੇ ਬਜਰੰਗ ਦਲ ਨੂੰ ‘ਅੱਤਵਾਦੀ ਸੰਗਠਨ’ ਐਲਾਨਿਆ ਜਾਵੇ

ਪਾਰਲੀਮੈਂਟ ਬੈਡਮਿੰਟਨ ਚੈਂਪੀਅਨਸ਼ਿਪ; ਮੀਤ ਹੇਅਰ ਨੇ ਤਿੰਨ ਖ਼ਿਤਾਬ ਜਿੱਤੇ

ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਵਿੱਚ ਸਾਡੇ ਸਾਹਮਣੇ ਖੜ੍ਹੇ ਹੋਣ ਦੀ ਹਿੰਮਤ ਨਹੀਂ- ਰਾਹੁਲ ਗਾਂਧੀ

ਗੁਰੂ ਨਾਨਕ ਪਬਲਿਕ ਸਕੂਲ ਨੂੰ ਐਸ.ਐਮ.ਸੀ. ਨੇ 300 ਸੀਟਾਂ ਵਾਲਾ ਆਡੀਟੋਰੀਅਮ ਬਣਾਉਣ ਦੀ ਦਿੱਤੀ ਮੰਜ਼ੂਰੀ

ਵਿਦਿਆਰਥੀਆਂ ਅਤੇ ਨੌਜਵਾਨਾਂ ਵਿਰੁੱਧ ਬੇਰਹਿਮੀ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜਵਾਬ ਦੇਣਾ ਚਾਹੀਦਾ ਹੈ: ਖੜਗੇ