BREAKING NEWS
ਕੈਸ਼ਲੈੱਸ ਬਰਨ ਟ੍ਰੀਟਮੈਂਟ ਨਾਲ ਮਰੀਜ਼ ਹਸਪਤਾਲ ਦੇ ਬਿਲ ਦੀ ਚਿੰਤਾ ਦੀ ਬਜਾਏ ਸਿਹਤਯਾਬ ਹੋਣ ’ਤੇ ਧਿਆਨ ਕੇਂਦਰਿਤ ਕਰ ਸਕਦੇ ਹਨ : ਡਾ. ਬਲਬੀਰ ਸਿੰਘਅਧਿਆਪਕਾਂ ਨੂੰ ਮਾਨਸਿਕ ਸਿਹਤ ਸਬੰਧੀ ਚਿੰਤਾਵਾਂ ਅਤੇ ਨਸ਼ਿਆਂ ਦੀ ਲਤ ਵੱਲ ਵਧਣ ਦੇ ਸ਼ੁਰੂਆਤੀ ਸੰਕੇਤਾਂ ਦੀ ਪਛਾਣ ਲਈ ਕੀਤਾ ਜਾਵੇਗਾ ਸਮਰੱਥਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਦਾ ਨੀਂਹ ਪੱਥਰ ਰੱਖਿਆਕੈਨੇਡਾ ਵਿੱਚ ਪ੍ਰਭਾਵਿਤ ਪੰਜਾਬੀ ਵਿਦਿਆਰਥੀਆਂ ਦੇ ਹਿੱਤਾਂ ਦੀ ਰਾਖੀ ਲਈ ਹਰ ਸੰਭਵ ਯਤਨ ਕਰੇਗੀ ਪੰਜਾਬ ਸਰਕਾਰ: ਡਾ. ਰਵਜੋਤ ਸਿੰਘਮੀਂਹ ਦੇ ਪਾਣੀ ਦੀ ਸੰਭਾਲ ਲਈ ਪੰਜਾਬ ਭਰ ਵਿੱਚ 510 ਗ੍ਰਾਊਂਡਵਾਟਰ ਰੀਚਾਰਜ ਸਕੀਮਾਂ ਲਾਗੂ ਕੀਤੀਆਂ: ਹਰਪਾਲ ਸਿੰਘ ਚੀਮਾਜੀਟੀਸੀ ਚੈਨਲ ਨੂੰ ਭੇਜਿਆ ਕਾਨੂੰਨੀ ਨੋਟਿਸ, ਤੁਰੰਤ ਗੁਰਬਾਣੀ ਪ੍ਰਸਾਰਣ ਬੰਦ ਕਰਨ ਲਈ ਆਖਿਆ ਸ਼੍ਰੋਮਣੀ ਕਮੇਟੀ ਨੇ

ਪੰਜਾਬ

ਲਾਇਕਸ' ਅਤੇ 'ਵਿਊਜ਼' ਬਟੋਰਨ ਲਈ ਰਾਜਸਥਾਨ ਦੀ ਵੀਡੀਓ ਨੂੰ ਪੰਜਾਬ ਦੀ ਦੱਸ ਕੇ ਝੂਠ ਫੈਲਾਇਆ ਜਾ ਰਿਹਾ ਹੈ :ਬਲਤੇਜ ਪੰਨੂ

ਕੌਮੀ ਮਾਰਗ ਬਿਊਰੋ | August 12, 2026 12:02 AM

ਚੰਡੀਗੜ੍ਹ -ਆਮ ਆਦਮੀ ਪਾਰਟੀ  ਪੰਜਾਬ ਦੇ ਸੂਬਾ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸਾਬਕਾ ਕ੍ਰਿਕਟਰ ਅਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਭੱਜੀ ਅਤੇ ਹੋਰ ਸੈਲੀਬ੍ਰਿਟੀਜ਼ ਵੱਲੋਂ ਸੋਸ਼ਲ ਮੀਡੀਆ 'ਤੇ ਪੰਜਾਬ ਨੂੰ ਬਦਨਾਮ ਕਰਨ ਲਈ ਚਲਾਈ ਜਾ ਰਹੀ ਮੁਹਿੰਮ 'ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਜਿਸ ਪਾਰਟੀ ਨੇ ਭੱਜੀ ਨੂੰ ਇੱਜ਼ਤ ਬਖ਼ਸ਼ ਕੇ ਰਾਜ ਸਭਾ ਦੀ ਕੁਰਸੀ 'ਤੇ ਬਠਾਇਆ, ਉਸੇ ਨਾਲ ਪਿੱਠ ਵਿੱਚ ਛੁਰਾ ਘੋਪ ਕੇ ਉਹ ਭਾਜਪਾ ਦੀ ਗੋਦ ਵਿੱਚ ਜਾ ਬੈਠੇ ਹਨ। ਅੱਜ ਇਹ ਬਿਕਾਊ ਨੇਤਾ ਤੇ ਸੈਲੀਬ੍ਰਿਟੀਜ਼ ਭਾਜਪਾ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਅਤੇ ਉਨ੍ਹਾਂ ਵੱਲੋਂ ਪਰੋਸੇ ਗਏ ਝੂਠ ਦੇ ਪੁਲੰਦੇ ਨੂੰ ਅੱਖਾਂ ਮੀਚ ਕੇ ਵਾਇਰਲ ਕਰਕੇ ਪੰਜਾਬ, ਪੰਜਾਬ ਪੁਲਿਸ ਅਤੇ ਸਰਕਾਰ ਦੀ ਪਿੱਠ 'ਚ ਖੰਜਰ ਮਾਰਨ ਦੀ ਗੰਦੀ ਸਾਜ਼ਿਸ਼ ਰਚ ਰਹੇ ਹਨ।

ਮੰਗਲਵਾਰ ਨੂੰ ਇੱਕ ਕਾਨਫਰੰਸ ਦੌਰਾਨ ਮੀਡੀਆ ਨੂੰ ਸੰਬੋਧਿਤ ਕਰਦਿਆਂ ਬਲਤੇਜ ਪੰਨੂ ਨੇ ਸਪੱਸ਼ਟ ਕੀਤਾ ਕਿ ਜਿਸ ਵੀਡੀਓ ਨੂੰ ਹਰਭਜਨ ਭੱਜੀ ਅਤੇ ਸੋਨੂ ਸੂਦ ਵਰਗੇ ਸੈਲੀਬ੍ਰਿਟੀਜ਼ ਵੱਲੋਂ ਪੰਜਾਬ ਦਾ ਦੱਸ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕੀਤਾ ਜਾ ਰਹਾ ਹੈ, ਉਹ ਪੰਜਾਬ ਦੀ ਨਹੀਂ ਸਗੋਂ ਰਾਜਸਥਾਨ ਦੀ ਹੈ। ਬਿਨਾਂ ਕੋਈ ਤੱਥ ਜਾਣੇ, ਸਿਰਫ਼ 'ਲਾਇਕਸ' ਅਤੇ 'ਵਿਊਜ਼' ਬਟੋਰਨ ਲਈ ਅਜਿਹੀ ਬੋਗਸ ਵੀਡੀਓ ਪਾ ਕੇ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ।

ਪੰਨੂ ਨੇ ਸਵਾਲ ਕੀਤਾ ਕਿ ਜਦੋਂ ਮੁੰਦਰਾ ਪੋਰਟ (ਗੁਜਰਾਤ) ਤੋਂ ਬਰਾਮਦ ਹਜ਼ਾਰਾਂ ਕਿੱਲੋ ਨਸ਼ੇ ਬਾਰੇ, ਜਿਸ ਬਾਰੇ ਖ਼ਬਰਾਂ ਆਈਆਂ ਸਨ ਕਿ ਉਸਨੂੰ ਚੂਹੇ ਖਾ ਗਏ, ਉਦੋਂ ਇਹ ਨੇਤਾ ਅਤੇ ਸੈਲੀਬ੍ਰਿਟੀ ਚੁੱਪ ਕਿਉਂ ਹਨ? ਨਸ਼ਾ ਅੱਜ ਇੱਕ ਵਿਸ਼ਵ ਵਿਆਪੀ ਸਮੱਸਿਆ ਹੈ, ਜਿਸ ਵਿਰੁੱਧ ਐਫਬੀਆਈ ਦੇ 'ਓਪਰੇਸ਼ਨ ਹਾਰਡ ਬਾਲ' ਵਰਗੀਆਂ ਕਾਰਵਾਈਆਂ ਵੀ ਚੱਲ ਰਹੀਆਂ ਹਨ, ਪਰ ਪੰਜਾਬ ਵਿੱਚ ਭਾਜਪਾ ਦੀ ਚਾਲ ਹੇਠ ਆ ਕੇ ਰਾਜ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਨਸ਼ਿਆਂ ਵਿਰੁੱਧ ਜੰਗ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਜ਼ਿਲ੍ਹਾ, ਵਿਧਾਨ ਸਭਾ, ਕਸਬਾ ਅਤੇ ਪਿੰਡ ਪੱਧਰ ਤੱਕ 'ਵਿਲੇਜ ਡਿਫੈਂਸ ਕਮੇਟੀਆਂ' ਰਾਹੀਂ ਜ਼ਮੀਨੀ ਪੱਧਰ 'ਤੇ ਲੜੀ ਜਾ ਰਹੀ ਹੈ। ਸਰਹੱਦਾਂ 'ਤੇ ਐਂਟੀ-ਡਰੋਨ ਸਿਸਟਮ ਲਗਾਏ ਗਏ ਹਨ ਅਤੇ ਆਮ ਲੋਕ ਡਾਇਰੈਕਟ ਐਪ ਰਾਹੀਂ ਡੀਜੀਪੀ ਤੇ ਮੁੱਖ ਮੰਤਰੀ ਤੱਕ ਸੂਚਨਾਵਾਂ ਭੇਜ ਰਹੇ ਹਨ।

ਪੰਜਾਬ ਪੁਲਿਸ ਦੀ ਪਰਫਾਰਮੈਂਸ ਦੇ ਅੰਕੜੇ ਸਾਂਝੇ ਕਰਦਿਆਂ ਉਨ੍ਹਾਂ ਦੱਸਿਆ ਕਿ 1 ਮਾਰਚ 2025 ਤੋਂ 9 ਅਗਸਤ 2026 ਤੱਕ ਪੰਜਾਬ ਪੁਲਿਸ ਨੇ56, 267 ਮਾਮਲੇ ਦਰਜ ਕੀਤੇ ਅਤੇ 75, 552 ਦੋਸ਼ੀਆਂ ਨੂੰ ਨਾਮਜ਼ਦ ਕੀਤਾ। ਇਸ ਤੋਂ ਇਲਾਵਾ 3, 575 ਕਿਲੋ ਹੈਰੋਇਨ, 509 ਕਿਲੋ ਸਮੈਕ, 880 ਕਿਲੋ ਅਫ਼ੀਮ, 43, 271 ਕਿਲੋ ਪੋਸਤ (ਡੋਡੇ), 95 ਕਿਲੋ ਤੋਂ ਵੱਧ ਚਰਸ ਬਰਾਮਦ ਕੀਤੀ ਅਤੇ 21 ਕਰੋੜ 71 ਲੱਖ 267 ਰੁਪਏ ਦੀ ਡਰੱਗ ਮਨੀ ਜ਼ਬਤ ਕੀਤੀ।

ਪੰਨੂ ਨੇ ਕਿਹਾ ਕਿ ਪੰਜਾਬ ਵਿੱਚ ਨਸ਼ੇ ਦਾ ਬੋਲਬਾਲਾ 2007 ਤੋਂ 2017 ਦਰਮਿਆਨ ਪਿਛਲੀਆਂ ਸਰਕਾਰਾਂ ਵੇਲੇ ਸ਼ੁਰੂ ਹੋਇਆ ਸੀ, ਜਿਸਨੇ ਪੂਰੀ ਪੀੜ੍ਹੀ ਬਰਬਾਦ ਕੀਤੀ। ਅੱਜ ਮਾਨ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਨੌਜਵਾਨਾਂ ਨੂੰ ਖੇਡਾਂ ਵੱਲ ਮੋੜਿਆ ਗਿਆ ਹੈ। ਭਾਰਤੀ ਪੁਰਸ਼ ਕ੍ਰਿਕਟ ਟੀਮ ਦਾ ਕਪਤਾਨ, ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਅਤੇ ਭਾਰਤੀ ਹਾਕੀ ਟੀਮ ਦੇ 9 ਖਿਡਾਰੀ ਪੰਜਾਬ ਦੇ ਨੌਜਵਾਨ ਹਨ। ਉਨ੍ਹਾਂ ਹਰਭਜਨ ਭੱਜੀ ਨੂੰ ਆੜੇ ਹੱਥੀਂ ਲੈਂਦਿਆਂ ਪੁੱਛਿਆ ਕਿ ਖੁਦ ਖਿਡਾਰੀ ਹੁੰਦਿਆਂ ਉਨ੍ਹਾਂ ਨੇ ਪੰਜਾਬ ਦੇ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਲਈ ਕੀ ਯੋਗਦਾਨ ਪਾਇਆ?

ਪੰਨੂ ਨੇ ਪੰਜਾਬ ਦੇ ਲੋਕਾਂ, ਪੁਲਿਸ ਅਤੇ ਵਿਲੇਜ ਡਿਫੈਂਸ ਕਮੇਟੀਆਂ ਦੇ ਯੋਧਿਆਂ ਦੀ ਪਿੱਠ ਥਾਪੜਦਿਆਂ ਕਿਹਾ ਕਿ ਸਰਕਾਰ ਅਤੇ ਪੰਜਾਬ ਦੇ ਲੋਕ ਇਸ ਮੁਹਿੰਮ ਵਿੱਚ ਪੂਰੀ ਤਰ੍ਹਾਂ ਨਾਲ ਡਟੇ ਹੋਏ ਹਨ। ਉਨ੍ਹਾਂ ਭੱਜੀ ਅਤੇ ਹੋਰਾਂ ਵੱਲੋਂ ਪੰਜਾਬ ਨੂੰ ਬਦਨਾਮ ਕਰਨ ਲਈ ਰਚੀਆਂ ਜਾ ਰਹੀਆਂ ਅਜਿਹੀਆਂ ਝੂਠੀਆਂ ਸਾਜ਼ਿਸ਼ਾਂ ਦੀ ਕੜੇ ਸ਼ਬਦਾਂ ਵਿੱਚ ਨਿੰਦਾ ਕੀਤੀ।

Have something to say? Post your comment

 
 
 
 

ਪੰਜਾਬ

ਆਪ ਨੇ ਪੰਜਾਬ ਯੂਨੀਵਰਸਿਟੀ ਚੋਣਾਂ ਲਈ ਐਮਪੀ ਮੀਤ ਹੇਅਰ ਅਤੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੂੰ ਬਣਾਇਆ ਚੋਣ ਇੰਚਾਰਜ

ਸੁਨਾਮ ਹਲਕੇ ਵਿੱਚ ਸਿੱਖਿਆ ਖੇਤਰ ਲਈ ਕੈਬਨਿਟ ਮੰਤਰੀ  ਅਰੋੜਾ ਦਾ ਅਹਿਮ ਉਪਰਾਲਾ; ਸਰਕਾਰੀ ਸਕੂਲਾਂ ਨੂੰ ਸਕੂਲ ਬੈਗ ਦੇਣ ਦੀ ਸ਼ੁਰੂਆਤ

ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਬਾਣੀ ਵਿੱਚ ਸਮਾਨਤਾ, ਸਨਮਾਨ ਤੇ ਸਮਾਜਿਕ ਨਿਆਂ ਦਾ ਸਦੀਵੀ ਸੰਦੇਸ਼: ਹਰਪਾਲ ਸਿੰਘ ਚੀਮਾ

ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੂੰ ਮਿਲੀ 12 ਲੱਖ ਦੀ ਵਜ਼ੀਫ਼ਾ ਰਾਸ਼ੀ

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਏ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਲੀਮਾਨੀ ਬੋਰਡ ਦੇ ਮੈਂਬਰ

ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਵੱਲੋਂ ਮੱਸੇ ਰੰਘੜ ਨੂੰ ਸੋਧਣ ਦੀ ਯਾਦ ’ਚ ਸਮਾਗਮ

ਵਿਦੇਸ਼ਾਂ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ ਦੀ ਅਣਅਧਿਕਾਰਤ ਪ੍ਰਕਾਸ਼ਨਾ ਵਿਰੁੱਧ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਵੇਗੀ ਸਖ਼ਤ ਕਾਰਵਾਈ

ਕੈਸ਼ਲੈੱਸ ਬਰਨ ਟ੍ਰੀਟਮੈਂਟ ਨਾਲ ਮਰੀਜ਼ ਹਸਪਤਾਲ ਦੇ ਬਿਲ ਦੀ ਚਿੰਤਾ ਦੀ ਬਜਾਏ ਸਿਹਤਯਾਬ ਹੋਣ ’ਤੇ ਧਿਆਨ ਕੇਂਦਰਿਤ ਕਰ ਸਕਦੇ ਹਨ : ਡਾ. ਬਲਬੀਰ ਸਿੰਘ

ਅਧਿਆਪਕਾਂ ਨੂੰ ਮਾਨਸਿਕ ਸਿਹਤ ਸਬੰਧੀ ਚਿੰਤਾਵਾਂ ਅਤੇ ਨਸ਼ਿਆਂ ਦੀ ਲਤ ਵੱਲ ਵਧਣ ਦੇ ਸ਼ੁਰੂਆਤੀ ਸੰਕੇਤਾਂ ਦੀ ਪਛਾਣ ਲਈ ਕੀਤਾ ਜਾਵੇਗਾ ਸਮਰੱਥ

ਪੰਜਾਬ ਵੱਲੋਂ ਹਜ਼ਾਰਾਂ ਆਊਟਸੋਰਸਡ ਵਰਕਰਾਂ ਦਾ ਭਵਿੱਖ ਸੁਰੱਖਿਅਤ ਕਰਨ ਲਈ ਇਤਿਹਾਸਕ ਕਾਨੂੰਨ ਪਾਸ