ਮਨੋਰੰਜਨ

ਪਿੰਡ-ਪਿੰਡ ਦੂ ਕਹਾਣੀ " ਛੜੇ ਭਗਤ " ਆ ਰਹੀ ਆ 21 ਨੂੰ

ਕੌਮੀ ਮਾਰਗ ਬਿਊਰੋ | August 20, 2026 09:04 PM


ਮੁਹਾਲੀ -ਪੰਜਾਬ, ਪੰਜਾਬੀ ਤੇ ਪੰਜਾਬੀਅਤ ਲਈ ਚਿੰਤਿਤ ਕਲਾਕਾਰ, ਅਦਾਕਾਰ ਤੇ ਲੇਖਕ ਗੁਰਚੇਤ ਚਿੱਤਰਕਾਰ ਦੀ 'ਰੱਬ ਦੇ ਪਰਾਉਣਿਆਂ' ਅਰਥਾਤ " ਛੜੇ ਭਗਤ " ਹਾਸਰਸ ਅਤੇ ਸੋਚਾਂ ਵਿਚ ਪਾਉਣ ਵਾਲੀ ਫਿਲਮ 21 ਅਗਸਤ ਨੂੰ ਯੂ ਟਿਊਬ ਉਤੇ ਦੇਸ਼-ਵਿਦੇਸ਼ ਵਿੱਚ ਆ ਰਹੀ ਹੈ। ਬਿਕਰਮ ਗਿੱਲ ਦੀ ਨਿਰਦੇਸ਼ਨਾ ਵਿਚ ਗੁਰਚੇਤ ਚਿੱਤਰਕਾਰ, ਸਰਬੰਸ ਪ੍ਰਤੀਕ ਸਿੰਘ, ਕਮਲ ਰਾਜਪਾਲ, ਨੀਟਾ, ਸਤਬੀਰ ਬੈਨੀਪਾਲ, ਪਰਮਜੀਤ ਗਿੱਲ, ਹਰਜੱਸ ਤੇ ਰੂਪ ਕੌਰ ਨੇ ਆਪੋ ਆਪਣਾ ਕਿਰਦਾਰ ਬਾਖੂਬੀ ਨਿਭਾਇਆ ਹੈ। ਅਸਲ ਵਿੱਚ ਭਾਰਤ ਇਕ ਖੇਤੀ ਪ੍ਰਧਾਨ ਦੇਸ਼ ਹੈ ਅਤੇ ਭੂਮੀ ਤੇ ਵਾਸੂ ਘਰ ਵੰਡ ਜਾਣ ਦੇ ਡਰੋ ਅਤੇ ਕੁੜੀਆਂ ਦੀ ਜਨਮ ਦਰ ਘੱਟਣ ਕਾਰਨ ਹਰੇਕ ਘਰ, ਗਲੀ ਮੁਹੱਲੇ, ਪਿੰਡ ਕਸਬੇ ਵਿਚ ਛੜਿਆਂ ਦਾ ਅਣਵਿਆਹੇ ਰਹਿ ਜਾਣਾਂ ਸੁਭਾਵਿਕ ਸੀ । ਸਮੁੱਚੇ ਦੇਸ਼ ਵਿੱਚ ਬਹੁ-ਪਤੀ ਪ੍ਰਥਾ ਨੂੰ ਬਹੁਤਾ ਬੁਰਾ ਨਹੀ ਮਨਾਇਆ ਜਾਂਦਾ ਸੀ। ਹੋਲੀ ਹੋਲੀ ਪਿੰਡਾਂ ਦਾ ਸ਼ਹਿਰੀਕਰਣ ਅਤੇ "ਹਮ ਦੋ ਹਮਾਰੇ ਦੋ" ਨੇ ਛੜਿਆਂ ਦੀ ਗਿਣਤੀ ਘਟਾ ਦਿੱਤੀ। ਗੁਰਚੇਤ ਚਿੱਤਰਕਾਰ ਨੇ ਦੱਸਿਆ ਕਿ ਇਸ ਫਿਲਮ ਵਿਚ ਛੜਿਆਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਨੂੰ ਵੀ ਉਜਾਗਰ ਕੀਤਾ ਗਿਆ ਹੈ। ਔਲਾਦ ਦੇ ਵਧਣ ਅਤੇ ਖੇਤੀ ਲਈ ਜਮੀਨ ਦਾ ਘਟਣਾ ਵੀ ਪ੍ਰਮੁੱਖ ਕਾਰਣ ਮੰਨਿਆ ਜਾ ਰਿਹਾ ਹੈ।

Have something to say? Post your comment

 
 
 
 

ਮਨੋਰੰਜਨ

ਇਸ ਤਰ੍ਹਾਂ ਜਗਜੀਤ ਸਿੰਘ ਨੇ ਕੁਮਾਰ ਸਾਨੂ ਨੂੰ ਪਹਿਲਾ ਮੌਕਾ ਦਿੱਤਾ

ਸਾਬਤ ਸੂਰਤ ਸੀਨੇ ਆਰਟਿਸਟ ਫੈਡਰੇਸ਼ਨ ਦੇ ਮੈਬਰਾਂ ਨੇ ਅੰਗ ਦਾਨ ਕਰਨ ਦੀ ਮੁਹਿੰਮ ਨੂੰ ਪ੍ਰਚੰਡ ਕਰਨ ਦਾ ਦਿੱਤਾ ਜਾਗਰੂਕ ਸੁਨੇਹਾ

'ਭਾਰਤੀ ਸਿਨੇਮਾ ਨੇ ਬੇਮਿਸਾਲ ਅਦਾਕਾਰ ਨਾਨਾ ਪਾਟੇਕਰ ਗੁਆ ਦਿੱਤਾ - ਕਈ ਰਾਜਾਂ ਦੇ ਮੁੱਖ ਮੰਤਰੀਆਂ ਅਤੇ ਪ੍ਰਮੁੱਖ ਨੇਤਾਵਾਂ ਨੇ ਦੁੱਖ ਪ੍ਰਗਟ ਕੀਤਾ

ਬਾਲੀਵੁੱਡ ਅਦਾਕਾਰਾ ਯਾਮੀ ਗੌਤਮ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਨਤਮਸਤਕ

ਮੀਕਾ ਸਿੰਘ ਸਲਮਾਨ ਖਾਨ ਦੇ ਸਮਰਥਨ ਵਿੱਚ ਆਏ ਸਾਹਮਣੇ- ਕਿਹਾ, "ਮੀਡੀਆ ਅਤੇ ਕਲਾਕਾਰਾਂ ਨੂੰ ਸੰਜਮ ਵਰਤਣ

ਮੈਂ ਸੀਕਵਲ ਨਹੀਂ ਬਣਾਉਂਦਾ, ਰਾਜਕੁਮਾਰ ਸੰਤੋਸ਼ੀ ਨੇ "ਅਦਾ ਅਪਨੀ ਅਪਨੀ" ਦੀ ਕਹਾਣੀ ਬਾਰੇ ਕਿਹਾ

ਦਾਯਰਾ" ਦੇਖਣ ਆਏ ਦਰਸ਼ਕਾਂ ਨੇ ਕਿਹਾ, "ਅਜਿਹੀ ਕਹਾਣੀ ਬਣਾਉਣ ਲਈ ਹਿੰਮਤ ਦੀ ਲੋੜ ਹੁੰਦੀ ਹੈ

‘ਚੜ੍ਹਦੀਕਲਾ’ ਫਿਲਮ ਨੂੰ ਸਰਟੀਫਿਕੇਟ ਦੇਣ ਤੋਂ ਇਨਕਾਰ ਵਾਲੇ ਦੋਵੇਂ ਹੁਕਮ ਵਾਪਸ

ਪਰਦੇਸ ਗਰਲ: ਪਿਤਾ ਚਾਹੁੰਦੇ ਸਨ ਕਿ ਧੀ ਆਈਏਐਸ ਅਫਸਰ ਬਣੇ, ਪਹਿਲੀ ਫਿਲਮ ਨੇ ਉਸਨੂੰ ਸੁਪਰਸਟਾਰ ਬਣਾਇਆ, ਫਿਰ ਗਾਇਬ ਹੋ ਗਈ

ਹੈਵਾਨ ਦੇਖਣ ਤੋਂ ਬਾਅਦ ਨਿਰਾਸ਼ ਹੋਏ ਦਰਸ਼ਕ ਕਹਿੰਦੇ -ਪ੍ਰਿਯਦਰਸ਼ਨ ਤੋਂ ਇਹ ਉਮੀਦ ਨਹੀਂ ਸੀ