BREAKING NEWS

ਨੈਸ਼ਨਲ

ਸੱਜਣ ਕੁਮਾਰ ਵਰਗਾ ਮਨੁੱਖਤਾ ਦਾ ਕਾਤਲ ਆਪਣੀ ਮੌਤ ਨਹੀਂ ਸੀ ਮਰਨਾ ਚਾਹੀਦਾ : ਮਾਨ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | August 21, 2026 07:32 PM

ਨਵੀਂ ਦਿੱਲੀ- ਜਿਸ ਸੱਜਣ ਕੁਮਾਰ ਵਰਗੇ ਕਾਂਗਰਸੀ ਨੇ 1984 ਵਿਚ ਦਿੱਲੀ ਵਿਖੇ ਕਾਤਲ ਟੋਲੀਆ ਦੀ ਅਗਵਾਈ ਕਰਦੇ ਹੋਏ ਨਿਰਦੋਸ਼, ਨਿਹੱਥੇ ਸਿੱਖ ਨੌਜਵਾਨਾਂ, ਬੀਬੀਆਂ, ਬੱਚਿਆਂ ਨੂੰ ਬਹੁਤ ਹੀ ਬੇਰਹਿੰਮੀ ਨਾਲ ਕਤਲੇਆਮ ਕੀਤਾ ਸੀ, ਬੇਸੱਕ ਉਸ ਨੂੰ ਬੀਬੀ ਜਗਦੀਸ ਕੌਰ ਦੇ ਪਰਿਵਾਰਿਕ ਮੈਬਰਾਂ ਦੇ ਕਤਲ ਕਰਨ ਅਤੇ ਸ. ਜਸਵੰਤ ਸਿੰਘ ਤੇ ਉਸਦੇ ਪੁੱਤਰ ਨੂੰ ਕਤਲ ਕਰਨ ਦੇ ਕੇਸਾਂ ਵਿਚ ਉਮਰ ਕੈਦ ਦੀ ਸਜ਼ਾ ਹੋਈ ਸੀ । ਜੋ ਦਿੱਲੀ ਜੇਲ੍ਹ ਵਿਚ ਬੰਦ ਸੀ । ਉਹ ਬੀਤੇ ਦਿਨੀਂ ਜੇਲ੍ਹ ਵਿਚ ਹੀ ਖਤਮ ਹੋ ਗਿਆ ਹੈ । ਅਜਿਹੇ ਮਨੁੱਖਤਾ ਦੇ ਕਾਤਲ ਆਪਣੀ ਮੌਤ ਨਹੀ ਸੀ ਮਰਨਾ ਚਾਹੀਦਾ । ਬਲਕਿ ਇਹ ਸੇਵਾ ਤਾਂ ਕਿਸੇ ਸਿੱਖ ਵੱਲੋ ਹੀ ਨਿਭਾਉਣੀ ਚਾਹੀਦੀ ਸੀ । ਕਿਉਂਕਿ ਅਜਿਹੇ ਮੁਤੱਸਵੀ ਤੇ ਫਿਰਕੂ ਕਾਤਲ ਆਪਣੀ ਮੌਤ ਮਰਨ ਦੇ ਹੱਕਦਾਰ ਨਹੀ ਹਨ । ਇਨ੍ਹਾਂ ਨੂੰ ਤਾਂ ਉਸੇ ਤਰ੍ਹਾਂ ਸਜ਼ਾ ਮਿਲਣੀ ਚਾਹੀਦੀ ਸੀ, ਜਿਵੇਕਿ ਐਸ.ਐਸ.ਪੀ ਗੋਬਿੰਦ ਰਾਮ, ਨਿਹੰਗ ਪੂਹਲਾ ਅਤੇ ਜੇਲ੍ਹ ਵਿਚ ਬੰਦੀ ਐਸ.ਐਚ.ਓ ਸੂਬਾ ਸਿੰਘ ਨੂੰ ਜਿਵੇ ਮਿਲੀ ਹੈ । ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜੇਲ੍ਹ ਵਿਚ ਹੀ ਸਿੱਖ ਕੌਮ ਦੇ ਕਾਤਲ ਸੱਜਣ ਕੁਮਾਰ ਦੀ ਮੌਤ ਹੋ ਜਾਣ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਸਿੱਖ ਕੌਮ ਦੀਆਂ ਭਾਵਨਾਵਾ ਦਾ ਇਜਹਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਜਿਹੇ ਕਾਤਲਾਂ ਨੂੰ ਅਜਿਹੇ ਮਨੁੱਖਤਾ ਵਿਰੋਧੀ ਕੁਕਰਮ ਕਰਨ ਤੋ ਪਹਿਲੇ ਵੱਖ-ਵੱਖ ਸਮਿਆ ਤੇ ਹੋਏ ਉਨ੍ਹਾਂ ਦੇ ਪਰਿਵਾਰਿਕ ਹਾਦਸਿਆ ਜਾਂ ਉਨ੍ਹਾਂ ਨਾਲ ਹੋਏ ਵਰਤਾਰੇ ਨੂੰ ਆਪਣੇ ਜਹਿਨ ਵਿਚ ਰੱਖਣਾ ਚਾਹੀਦਾ ਹੈ । ਇਥੇ ਇਹ ਵੀ ਵਰਨਣ ਕਰਨਾ ਜਰੂਰੀ ਹੈ ਕਿ ਇਸ ਸੱਜਣ ਕੁਮਾਰ ਕਾਤਲ ਦੀ ਬਹੁਟੀ ਤੇ ਮੁੰਡੇ ਦੇ ਹਸਰ ਬਾਰੇ ਵੀ ਆਪਣੇ ਮਨ ਵਿਚ ਜਾਣਕਾਰੀ ਰੱਖਣੀ ਚਾਹੀਦੀ ਹੈ । ਤਾਂ ਕਿ ਕੋਈ ਵੀ ਫਿਰਕੂ ਅਨਸਰ ਅਜਿਹਾ ਕਰਨ ਤੋਂ ਪਹਿਲਾ ਆਪਣੀ ਤੇ ਆਪਣੇ ਪਰਿਵਾਰਿਕ ਮੈਬਰਾਂ ਦੇ ਹੋਣ ਵਾਲੇ ਹਸਰ ਨੂੰ ਵੀ ਯਾਦ ਰੱਖੇ । ਅਜਿਹੇ ਕਾਤਲਾਂ ਨੂੰ ਜਨਤਕ ਤੌਰ ਤੇ ਮਿਲੀ ਸਜ਼ਾ ਹੀ ਪੀੜ੍ਹਤ ਪਰਿਵਾਰਾਂ ਦੀ ਸੰਤੁਸਟੀ ਕਰ ਸਕਦੀ ਹੈ ਕਿਉਂਕਿ ਜਿਸ ਬੇਰਹਿੰਮੀ ਤੇ ਅਣਮਨੁੱਖੀ ਢੰਗਾਂ ਨਾਲ ਅਜਿਹੇ ਕਾਤਲਾਂ ਵੱਲੋ ਕਤਲ ਕੀਤੇ ਗਏ, ਉਸੇ ਤਰ੍ਹਾਂ ਦਾ ਹਸਰ ਅਜਿਹੇ ਕਾਤਲਾਂ ਦਾ ਹੋਣਾ ਬਣਦਾ ਹੈ ।

Have something to say? Post your comment

 
 
 
 

ਨੈਸ਼ਨਲ

ਚੰਡੀਗੜ੍ਹ ਭਾਜਪਾ ਦਫ਼ਤਰ ਨੂੰ ਧਮਕੀ ਭਰਿਆ ਈਮੇਲ -21 ਅਗਸਤ ਨੂੰ ਬੰਦ ਨਾ ਕਰਨ 'ਤੇ ਬੰਬ ਧਮਾਕੇ ਦੀ ਚੇਤਾਵਨੀ 

ਮਾਣਹਾਨੀ ਮਾਮਲੇ ’ਚ ਸੁਖਬੀਰ ਬਾਦਲ ਨੂੰ ਸੁਪਰੀਮ ਕੋਰਟ ਤੋਂ ਵੀ ਰਾਹਤ ਨਹੀਂ—ਆਰ.ਪੀ. ਸਿੰਘ

ਕੈਨੇਡਾ ’ਚ ਦੋ ਖਾਲਿਸਤਾਨ ਪੱਖੀ ਕਾਰਕੁਨਾਂ ਨੂੰ ਜਾਨੋਂ ਮਾਰਨ ਦੀ ਧਮਕੀ, ਪੁਲਿਸ ਨੇ ਕੀਤਾ ਸਾਵਧਾਨ

ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਦਾ ਰਾਹ ਖੋਲ੍ਹਣ ਦੀ ਕੋਸ਼ਿਸ਼ ’ਤੇ ਵੀ ਇਤਰਾਜ਼.? ਸਿੱਖ ਹੀ ਸਿੱਖ ਦਾ ਵਿਰੋਧੀ ਕਿਉਂ ਬਣਿਆ ਫਿਰਦਾ- ਸੰਤ ਮੀਤ ਸਿੰਘ

1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਕਾਤਲ ਮਰਦੇ ਗਏ, ਪਰ ਸਿੱਖਾਂ ਲਈ ਇਨਸਾਫ਼ ਅੱਜ ਵੀ ਕਿਉਂ ਤਰਸਦਾ ਤੇ ਜਿਉਂਦਾ ਹੈ?

ਗੰਨੇ ਤੋਂ ਈਥਾਨੌਲ ਬਣਾਉਣ ਨਾਲ 17 ਦਿਨਾਂ ਵਿੱਚ ਚੀਨੀ 20 ਰੁਪਏ ਮਹਿੰਗੀ- ਕੇਜਰੀਵਾਲ

ਪੈਲੇਟ ਗਨ ਤੋਂ ਲੈ ਕੇ ਔਰਤਾਂ ਦੀ ਸੁਰੱਖਿਆ ਤੱਕ, ਜੰਤਰ-ਮੰਤਰ ਹਿੰਸਾ ਦੀ ਜਾਂਚ ਲਈ ਸੁਪਰੀਮ ਕੋਰਟ ਦੀ ਹਾਈ ਪਾਵਰ ਕਮੇਟੀ ਦਾ ਗਠਨ

ਸੱਜਣ ਕੁਮਾਰ ਦੀ ਮੌਤ 'ਤੇ ਸਰਨਾ ਦਾ ਤਿੱਖਾ ਹਮਲਾ: ਦੋਸ਼ੀ ਤਾਂ ਮਰ ਗਿਆ, ਪਰ ਹਾਈ ਕੋਰਟ ਦਾ 'ਨਸਲਕੁਸ਼ੀ ਵਿਰੋਧੀ ਕਾਨੂੰਨ' ਵਾਲਾ ਸਵਾਲ ਅਜੇ ਵੀ ਜ਼ਿੰਦਾ

ਸੈਨਿਕ ਵਿਹਾਰ ਗੁਰਦੁਆਰਾ ਸਾਹਿਬ ਵਿੱਚ ਕੈਂਸਰ ਸੈਂਟਰ ਅਤੇ ਪੈਥੋਲੋਜੀ ਲੈਬ ਦੀ ਸ਼ੁਰੂਆਤ

ਅਮਰਨਾਥ ਲਈ ਸੁਰੱਖਿਆ ਦਾ ਕਵਚ, ਕਰਤਾਰਪੁਰ ਸਾਹਿਬ ਲਈ ਦਰਵਾਜ਼ੇ ਬੰਦ—ਕੀ ਸੁਰੱਖਿਆ ਦੇ ਵੀ ਧਰਮ ਹੁੰਦੇ ਹਨ?—ਭਾਈ ਪਰਮਜੀਤ ਸਿੰਘ ਵੀਰਜੀ