BREAKING NEWS
ਲੋਕ-ਪੱਖੀ ਪਹਿਲਕਦਮੀਆਂ ਦਾ ਕਾਂਗਰਸ ਵੱਲੋਂ ਵਿਰੋਧ ਉਸ ਦੀ ਮਾੜੀ ਮਾਨਸਿਕਤਾ ਨੂੰ ਦਰਸਾਉਂਦਾ ਹੈ: ਹਰਪਾਲ ਸਿੰਘ ਚੀਮਾਧਰਮਵੀਰ ਗਾਂਧੀ ਦੇ ਬਿਆਨ 'ਤੇ ਕਾਂਗਰਸ ਦੀ ਚੁੱਪੀ ਦਰਸਾਉਂਦੀ ਹੈ ਕਿ ਉਹ ਪੰਜਾਬ ਨੂੰ ਧਾਰਮਿਕ ਲੀਹਾਂ 'ਤੇ ਵੰਡਣਾ ਚਾਹੁੰਦੀ ਹੈ: ਦੀਪਕ ਬਾਲੀਹਰਿਦੁਆਰ ਵਿੱਚ ਸੰਤਾਂ ਨੇ ਇੱਕ ਰਾਸ਼ਟਰ ਇੱਕ ਚੋਣ ਦਾ ਕੀਤਾ ਸਮਰਥਨ ਬੋਲੇ ਲੋਕਤੰਤਰ ਅਤੇ ਵਿਕਾਸ ਮਜਬੂਤ ਹੋਣਗੇਪੰਜਾਬ ਸਰਕਾਰ ਨੇ ਪੇਂਡੂ ਆਵਾਸ ਯੋਜਨਾ ਵਿੱਚ ਲਿਆਂਦੀ ਤੇਜ਼ੀ; 36,792 ਘਰਾਂ ਲਈ ਮਨਜ਼ੂਰ ਕੀਤੀ ਵਿੱਤੀ ਸਹਾਇਤਾ: ਤਰੁਨਪ੍ਰੀਤ ਸਿੰਘ ਸੌਂਦਪੰਜਾਬ ਭਰ ਵਿੱਚ 7 ਲੱਖ ਤੋਂ ਵੱਧ ਮਹਿਲਾਵਾਂ ਨੂੰ ਮਿਲ ਰਹੀ ਮਹੀਨਾਵਾਰ ਵਿੱਤੀ ਸਹਾਇਤਾ ਅਤੇ ਸਮਾਜਿਕ ਸੁਰੱਖਿਆਪੰਜਾਬ ਸਰਕਾਰ ਵੱਲੋਂ ਅਸ਼ੀਰਵਾਦ ਸਕੀਮ ਅਧੀਨ 75,199 ਲਾਭਪਾਤਰੀਆਂ ਨੂੰ 383.52 ਕਰੋੜ ਰੁਪਏ ਜਾਰੀ: ਡਾ. ਬਲਜੀਤ ਕੌਰ

ਪੰਜਾਬ

ਅਗਾਮੀ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਸ਼ਹੀਦ ਪਰਿਵਾਰ ਹੋਏ ਇਕ ਦੂਜੇ ਦੇ ਆਹਮੋ ਸਾਹਮਣੇ

ਚਰਨਜੀਤ ਸਿੰਘ /ਕੌਮੀ ਮਾਰਗ ਬਿਊਰੋ | August 24, 2026 07:41 PM

ਅੰਮ੍ਰਿਤਸਰ -ਪੰਜਾਬ ਵਿਧਾਨ ਸਭਾ ਦੀਆਂ ਅਗਾਮੀ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੀ ਸਿਆਸਤ ਵਿੱਚ ਇੱਕ ਨਵਾਂ ਅਤੇ ਦਿਲਚਸਪ ਦ੍ਰਿਸ਼ ਸਾਹਮਣੇ ਆ ਰਿਹਾ ਹੈ।ਦੋ ਸ਼ਹੀਦ ਪਰਿਵਾਰ ਇਕ ਦੂਜੇ ਸਾਹਮਣੇ ਸਿਆਸੀ ਤੀਰ ਕਮਾਨ ਲੈ ਕੇ ਖੜੇ ਨਜਰ ਆ ਰਹੇ ਹਨ। ਪੰਜਾਬ ਵਿਧਾਨ ਸਭਾ ਦੇ ਬੱਸੀ ਪਠਾਨਾ ਹਲਕੇ ਤੋ ਬੀਬਾ ਅੰਮ੍ਰਿਤ ਕੌਰ ਮਲੋਆ ਸਪੱੁਤਰੀ ਸ਼ਹੀਦ ਭਾਈ ਬੇਅੰਤ ਸਿੰਘ ਹਨ ਤੇ ਉਨਾਂ ਦੇ ਸਾਹਮਣੇ ਸ਼ਹੀਦ ਭਾਈ ਕਿਹਰ ਸਿੰਘ ਦੇ ਸਪੁੱਤਰ ਭਾਈ ਸਤਵੰਤ ਸਿੰਘ ਬੱਸੀ ਪਠਾਨਾ ਹਲਕੇ ਤੋ ਆਹਮੋ ਸਾਹਮਣੇ ਹਨ। ਦੋਹਾਂ ਪਰਿਵਾਰਾਂ ਦੀ ਕੁਰਬਾਨੀ ਅਗੇ ਸਾਰੇ ਪੰਥ ਦਾ ਸਿਰ ਝੁਕਦਾ ਹੈ।ਇਨਾਂ ਪਰਿਵਾਰਾਂ ਨੇ ਕੌਮ ਦੀ ਡਿੱਗੀ ਪੱਗ ਨੂੰ ਮੁੜ ਸਿਰ ਤੇ ਸਜਾਇਆ। ਪਰਿਵਾਰਾਂ ਨੇ ਪੰਜਾਬ ਦੇ ਹਾਲਾਤਾਂ ਦੌਰਾਨ ਆਪਣੇ ਪਰਿਵਾਰਕ ਮੈਂਬਰਾਂ ਨੂੰ ਗੁਆਇਆ ਅਤੇ ਸਮਾਜ ਵਿੱਚ ਇਨਾਂ ਨੂੰ ਸ਼ਹੀਦ ਪਰਿਵਾਰਾਂ ਵਜੋਂ ਸਤਿਕਾਰ ਮਿਲਦਾ ਹੈ। ਪੰਥਕ ਹਲਕਿਆਂ ਵਿਚ ਚਰਚਾ ਹੈ ਕਿ ਹੁਣ ਉਹੀ ਪਰਿਵਾਰ ਸਿਆਸੀ ਮੈਦਾਨ ਵਿੱਚ ਇੱਕ- ਦੂਜੇ ਦੇ ਆਹਮੋ- ਸਾਹਮਣੇ ਖੜ੍ਹੇ ਹੋ ਕੇ ਇਕ ਦੂਜੇ ਦੇ ਖਿਲਾਫ ਭਾਸ਼ਨ ਕਰਨਗੇ ਤਾਂ ਪੰਥ ਦਰਦੀਆਂ ਨੂੰ ਪੀੜਾ ਤਾਂ ਮਹਿਸੂਸ ਹੋਵੇਗੀ। ਅਜਿਹੇ ਹਲਾਤਾਂ ਵਿਚ ਸ਼ਹੀਦ ਭਾਈ ਸਤਵੰਤ ਸਿੰਘ ਦਾ ਪਰਿਵਾਰ ਕਿਧਰ ਜਾਵੇਗਾ। ਇਸ ਤਰ੍ਹਾਂ ਦੀ ਸਥਿਤੀ ਨੇ ਸਿਆਸੀ ਹਲਕਿਆਂ ਦੇ ਨਾਲ ਨਾਲ ਆਮ ਲੋਕਾਂ ਵਿੱਚ ਵੀ ਚਰਚਾ ਛੇੜ ਦਿੱਤੀ ਹੈ ਕਿ ਇਨਾਂ ਪੰਥਕ ਪਰਿਵਾਰਾਂ ਨੂੰ ਚੰਦਰੀ ਸਿਆਸਤ ਤੋ ਲਾਂਭੇ ਰਹਿ ਕੇ ਪੰਥ ਦੀ ਸੇਵਾ ਹੀ ਕਰਨੀ ਚਾਹੀਦੀ ਹੈ ਜਾਂ ਦੋਵਾਂ ਵਿਚੋ ਇਕ ਨੂੰ ਜਿਦ ਛੱਡ ਦੇਣੀ ਚਾਹੀਦੀ ਹੈ। ਪੰਥ ਦੇ ਨਾਮ ਤੇ ਵੋਟਾਂ ਮੰਗਣ ਵਾਲੀ ਕਿਸੇ ਵੀ ਧਿਰ ਨੂੰ ਸ਼ਹੀਦ ਪਰਿਵਾਰਾਂ ਦੇ ਉਮੀਦਵਾਰ ਦੇ ਸਾਹਮਣੇ ਆਪਣਾ ਉਮੀਦਵਾਰ ਖੜਾ ਹੀ ਨਹੀ ਕਰਨਾ ਚਾਹੀਦਾ। ਇੱਕ ਪਾਸੇ ਇਹ ਪਰਿਵਾਰ ਆਪਣੇ -ਆਪਣੇ ਸਿਆਸੀ ਵਿਚਾਰਾਂ ਅਤੇ ਪਾਰਟੀਆਂ ਨਾਲ ਜੁੜ ਕੇ ਚੋਣ ਮੈਦਾਨ ਵਿੱਚ ਉਤਰਨ ਦੀ ਤਿਆਰੀ ਕਰ ਰਹੇ ਹਨ, ਜਦਕਿ ਦੂਜੇ ਪਾਸੇ ਉਨ੍ਹਾਂ ਵਿਚਕਾਰ ਪੁਰਾਣੇ ਰਿਸ਼ਤੇ, ਸਾਂਝੇ ਦੁੱਖ ਅਤੇ ਪਰਿਵਾਰਕ ਯਾਦਾਂ ਵੀ ਜੁੜੀਆਂ ਹੋਈਆਂ ਹਨ।
ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜੇਕਰ ਇੱਕੋ ਹਲਕੇ ਵਿੱਚ ਦੋ ਸ਼ਹੀਦ ਪਰਿਵਾਰਾਂ ਨਾਲ ਸਬੰਧਤ ਉਮੀਦਵਾਰ ਇੱਕ ਦੂਜੇ ਦੇ ਮੁਕਾਬਲੇ ਵਿੱਚ ਆਉਂਦੇ ਹਨ ਤਾਂ ਇਹ ਚੋਣ ਮੁਕਾਬਲਾ ਆਮ ਸਿਆਸੀ ਟੱਕਰ ਤੋਂ ਵੱਖਰਾ ਹੋਵੇਗਾ। ਇੱਥੇ ਸਿਰਫ਼ ਪਾਰਟੀਆਂ ਦੀਆਂ ਨੀਤੀਆਂ ਹੀ ਨਹੀਂ, ਸਗੋਂ ਪਰਿਵਾਰਕ ਪਿਛੋਕੜ, ਲੋਕਾਂ ਨਾਲ ਜੁੜਾਅ ਅਤੇ ਸ਼ਹੀਦ ਪਰਿਵਾਰਾਂ ਪ੍ਰਤੀ ਸਮਾਜ ਦੀਆਂ ਭਾਵਨਾਵਾਂ ਵੀ ਮਹੱਤਵਪੂਰਨ ਭੂਮਿਕਾ ਨਿਭਾ ਸਕਦੀਆਂ ਹਨ।
ਇਹ ਨਵਾਂ ਦ੍ਰਿਸ਼ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਵੱਡਾ ਸਵਾਲ ਵੀ ਖੜ੍ਹਾ ਕਰਦਾ ਹੈ—ਕੀ ਸ਼ਹੀਦ ਪਰਿਵਾਰਾਂ ਦੀ ਸਾਂਝੀ ਵਿਰਾਸਤ ਸਿਆਸੀ ਵੱਖਰੇਪਣ ਤੋਂ ਉੱਪਰ ਰਹੇਗੀ ਜਾਂ ਚੋਣ ਮੁਕਾਬਲਾ, ਇਨ੍ਹਾਂ ਪਰਿਵਾਰਾਂ ਨੂੰ ਵੀ ਆਹਮੋ- ਸਾਹਮਣੇ ਲਿਆਵੇਗਾ।
ਆਉਣ ਵਾਲੇ ਦਿਨਾਂ ਵਿੱਚ ਉਮੀਦਵਾਰਾਂ ਅਤੇ ਪਾਰਟੀਆਂ ਦੀਆਂ ਤਸਵੀਰਾਂ ਹੋਰ ਸਪੱਸ਼ਟ ਹੋਣ ਨਾਲ ਇਹ ਮੁਕਾਬਲਾ ਹੋਰ ਵੀ ਦਿਲਚਸਪ ਬਣਨ ਦੀ ਸੰਭਾਵਨਾ ਹੈ। ਪੰਜਾਬ ਦੀ ਸਿਆਸਤ ਵਿੱਚ ਬਣਿਆ ਇਹ ਨਵਾਂ ਦ੍ਰਿਸ਼ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਦੀ ਚਰਚਾ ਦਾ ਕੇਂਦਰ ਬਣ ਸਕਦਾ ਹੈ।

Have something to say? Post your comment

 
 
 
 

ਪੰਜਾਬ

ਮੁਹਾਲੀ ਬਣੇਗਾ ਆਈ.ਟੀ. ਹੱਬ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮ੍ਰਿਤਕ ਕਬੱਡੀ ਖਿਡਾਰੀ ਗੁਰਜੀਤ ਸਿੰਘ ਤੂਤ ਦੇ ਪਰਿਵਾਰ ਨਾਲ ਮੁਲਾਕਾਤ, ਪਤਨੀ ਲਈ ਸਰਕਾਰੀ ਨੌਕਰੀ ਦਾ ਐਲਾਨ

ਲੋਕ-ਪੱਖੀ ਪਹਿਲਕਦਮੀਆਂ ਦਾ ਕਾਂਗਰਸ ਵੱਲੋਂ ਵਿਰੋਧ ਉਸ ਦੀ ਮਾੜੀ ਮਾਨਸਿਕਤਾ ਨੂੰ ਦਰਸਾਉਂਦਾ ਹੈ: ਹਰਪਾਲ ਸਿੰਘ ਚੀਮਾ

ਭਾਜਪਾ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ 'ਤੇ ਚੋਣ ਲੜੇਗੀ: ਬੀ.ਐਲ. ਸੰਤੋਸ਼

ਪੰਜਾਬ ਕਾਂਗਰਸ ਦੇ ਅੰਦਰ ਕੋਈ ਅੰਦਰੂਨੀ ਝਗੜਾ ਨਹੀਂ ਹੈ; ਇਹ ਪਾਰਟੀ ਦਾ ਅੰਦਰੂਨੀ ਲੋਕਤੰਤਰ ਹੈ: ਅਮਰ ਸਿੰਘ

ਧਰਮਵੀਰ ਗਾਂਧੀ ਦੇ ਬਿਆਨ 'ਤੇ ਕਾਂਗਰਸ ਦੀ ਚੁੱਪੀ ਦਰਸਾਉਂਦੀ ਹੈ ਕਿ ਉਹ ਪੰਜਾਬ ਨੂੰ ਧਾਰਮਿਕ ਲੀਹਾਂ 'ਤੇ ਵੰਡਣਾ ਚਾਹੁੰਦੀ ਹੈ: ਦੀਪਕ ਬਾਲੀ

ਵਿੱਤੀ ਤੰਗੀ ਕਾਰਨ ਯੋਗ ਮਰੀਜ਼ ਕੈਂਸਰ ਦੇ ਇਲਾਜ ਤੋਂ ਵਾਂਝੇ ਨਹੀਂ ਰਹਿਣੇ ਚਾਹੀਦੇ: ਡਾ. ਬਲਬੀਰ ਸਿੰਘ

ਪੰਜਾਬ ਨੂੰ ਕਰਜ਼ੇ ਦੇ ਦਲਦਲ ਵਿੱਚ ਧੱਕ ਰਹੀ ‘ਆਪ’ ਸਰਕਾਰ- ਢਿੱਲੋਂ

ਮੀਰੀ ਪੀਰੀ ਖਾਲਸਾ ਮਾਰਚ ਦੇ ਦੂਜੇ ਪੜਾਅ ਦੀ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਤੋਂ ਖਾ਼ਲਸਾਈ ਜਾਹੋ ਜਲਾਲ ਨਾਲ ਹੋਈ ਆਰੰਭਤਾ

ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਵਾਉਣ ਲਈ ਸਤੌਜ ਵਿਖੇ ਕੀਤੀ ਗਈ ਵਿਸ਼ਾਲ ਰੈਲੀ