ਨੈਸ਼ਨਲ

1984 ਦੇ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਦੀ ਸ਼ੋਕ ਸਭਾ 'ਚ ਸ਼ਮੂਲੀਅਤ: ਭਾਜਪਾ ਸੰਸਦ ਮੈਂਬਰਾਂ ਦੀ ਕਰਤੂਤ ਨੇ ਸਿੱਖਾਂ ਦੇ ਹਿਰਦੇ ਵਲੂੰਧਰੇ: ਵਿਕਾਸਪੁਰੀ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | August 29, 2026 09:15 PM

ਨਵੀਂ ਦਿੱਲੀ - ਨਵੰਬਰ 1984 ਦੇ ਭਿਆਨਕ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਸੱਜਣ ਕੁਮਾਰ ਦੀ ਮੌਤ ਤੋਂ ਬਾਅਦ ਪੱਛਮੀ ਦਿੱਲੀ ਤੋਂ ਭਾਜਪਾ ਦੀ ਲੋਕ ਸਭਾ ਮੈਂਬਰ ਕਮਲਜੀਤ ਸਹਿਰਾਵਤ ਅਤੇ ਦੋ ਹੋਰ ਭਾਜਪਾ ਸੰਸਦ ਮੈਂਬਰਾਂ ਵੱਲੋਂ ਉਸ ਦੇ ਅੰਤਿਮ ਸੰਸਕਾਰ ਅਤੇ ਸ਼ੋਕ ਸਭਾ ਵਿੱਚ ਸ਼ਾਮਲ ਹੋ ਕੇ ਦੋਸ਼ੀ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕਰਨ ਦੀ ਕਾਰਵਾਈ ਨੇ ਸਮੁੱਚੇ ਸਿੱਖ ਜਗਤ ਵਿੱਚ ਭਾਰੀ ਰੋਸ ਅਤੇ ਸੰਤਾਪ ਦੀ ਲਹਿਰ ਦੌੜਾ ਦਿੱਤੀ ਹੈ। ਭਾਜਪਾ ਆਗੂਆਂ ਦੀ ਇਸ ਸ਼ਰਮਨਾਕ ਕਰਤੂਤ ਦੀ ਜਿੰਨੀ ਵੀ ਕਰੜੀ ਨਿੰਦਾ ਕੀਤੀ ਜਾਵੇ, ਘੱਟ ਹੈ। 13 ਆਸਾ ਵੈਲਫੇਅਰ ਟਰੱਸਟ ਦੇ ਪ੍ਰਧਾਨ ਇੰਦਰਜੀਤ ਸਿੰਘ ਵਿਕਾਸ ਪੁਰੀ ਨੇ ਤਿੱਖੀ ਪ੍ਰਤੀਕਿਰਿਆ ਪ੍ਰਗਟਾਉਂਦਿਆਂ ਕਿਹਾ ਕਿ ਪੱਛਮੀ ਦਿੱਲੀ ਦੇ ਸਿੱਖ ਵੋਟਰਾਂ ਨੇ ਭਾਰੀ ਭਰੋਸਾ ਜਤਾ ਕੇ ਕਮਲਜੀਤ ਸਹਿਰਾਵਤ ਨੂੰ ਲੋਕ ਸਭਾ ਵਿੱਚ ਭੇਜਿਆ ਸੀ। ਪ੍ਰੰਤੂ, ਸਹਿਰਾਵਤ ਨੇ ਹਜ਼ਾਰਾਂ ਬੇਗੁਨਾਹ ਸਿੱਖਾਂ ਦੇ ਕਾਤਲ ਦੇ ਘਰ ਹਾਜ਼ਰੀ ਭਰ ਕੇ 1984 ਦੇ ਪੀੜਤ ਪਰਿਵਾਰਾਂ ਦੀਆਂ ਭਾਵਨਾਵਾਂ ਅਤੇ ਸਿੱਖਾਂ ਦੇ ਵਿਸ਼ਵਾਸ ਦਾ ਸ਼ਰੇਆਮ ਕਤਲ ਕੀਤਾ ਹੈ। ਉਨ੍ਹਾਂ ਕਿਹਾ ਕਿ ਤਿਲਕ ਵਿਹਾਰ ਦੀ 1984 ਪੀੜਤ ਵਿਧਵਾ ਕਾਲੋਨੀ ਦੀਆਂ ਮਾਵਾਂ-ਭੈਣਾਂ ਦੇ ਜ਼ਖ਼ਮ ਅੱਜ ਵੀ ਅੱਲ੍ਹੇ ਹਨ, ਜਿਨ੍ਹਾਂ ਦੇ ਅੱਖਾਂ ਸਾਹਮਣੇ ਉਨ੍ਹਾਂ ਦੇ ਪਤੀ, ਪੁੱਤ ਅਤੇ ਭਰਾ ਬੇਰਹਿਮੀ ਨਾਲ ਸ਼ਹੀਦ ਕੀਤੇ ਗਏ, ਘਰ-ਬਾਰ ਲੁੱਟ ਕੇ ਸਵਾਹ ਕਰ ਦਿੱਤੇ ਗਏ। ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਯਾਫਤਾ ਦੋਸ਼ੀ ਸੱਜਣ ਕੁਮਾਰ ਵਰਗੇ ਦਰਿੰਦੇ ਦੀ ਪੁਸ਼ਤਪਨਾਹੀ ਕਰਨਾ ਅਤੇ ਉਸ ਦੀ ਮੌਤ 'ਤੇ ਦਰਦ ਪ੍ਰਗਟਾਉਣਾ ਪੀੜਤ ਪਰਿਵਾਰਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕਣ ਦੇ ਬਰਾਬਰ ਹੈ। ਇੰਦਰਜੀਤ ਸਿੰਘ ਨੇ ਕਿਹਾ ਕਿ ਇਹ ਕੋਈ ਸਧਾਰਨ ਮਾਮਲਾ ਨਹੀਂ, ਸਗੋਂ ਸਿੱਖ ਕੌਮ ਦੇ ਨਿਆਂ ਲਈ ਲੜੇ ਗਏ ਚਾਲੀ ਸਾਲਾਂ ਦੇ ਲੰਬੇ ਸੰਘਰਸ਼ ਅਤੇ ਸ਼ਹੀਦਾਂ ਦੀ ਸ਼ਹਾਦਤ ਦਾ ਅਪਮਾਨ ਹੈ। ਜਨਤਕ ਪ੍ਰਤੀਨਿਧਾਂ ਦੀ ਇਹ ਨੈਤਿਕ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਕਾਤਲਾਂ ਦੀ ਹਮਾਇਤ ਕਰਨ ਦੀ ਬਜਾਏ ਪੀੜਤਾਂ ਦੇ ਨਾਲ ਖੜ੍ਹਦੇ। ਅੰਤ ਵਿਚ ਓਨ੍ਹਾ ਕਿਹਾ ਅਮਨ-ਪਸੰਦ ਸਿੱਖ ਸਮਾਜ ਅਤੇ 1984 ਦੇ ਪੀੜਤ ਪਰਿਵਾਰ ਮੰਗ ਕਰਦੇ ਹਨ ਕਿ ਸੰਸਦ ਮੈਂਬਰ ਕਮਲਜੀਤ ਸਹਿਰਾਵਤ ਅਤੇ ਹੋਰ ਭਾਜਪਾ ਨੇਤਾ ਆਪਣੀ ਇਸ ਗੰਭੀਰ ਭੁੱਲ ਲਈ ਸਿੱਖ ਕੌਮ ਤੋਂ ਤੁਰੰਤ ਜਨਤਕ ਤੌਰ 'ਤੇ ਮਾਫ਼ੀ ਮੰਗਣ ਅਤੇ ਆਪਣਾ ਸਪਸ਼ਟੀਕਰਨ ਦੇਣ, ਨਹੀਂ ਤਾਂ ਸਿੱਖ ਸਮਾਜ ਆਪਣੇ ਪੱਧਰ 'ਤੇ ਇਸ ਦਾ ਕਰਾਰਾ ਜਵਾਬ ਦੇਵੇਗਾ।

Have something to say? Post your comment

 
 
 
 

ਨੈਸ਼ਨਲ

ਹਲਦਵਾਨੀ 'ਸ਼ੁੱਧੀਕਰਨ' ਸਮਾਗਮ ਦੇ ਦਾਅਵਿਆਂ 'ਤੇ ਭਾਜਪਾ ਨੇ ਰਾਹੁਲ ਗਾਂਧੀ ਅਤੇ ਖੜਗੇ ਦੀ ਨਿੰਦਾ ਕੀਤੀ

ਵੰਦੇ ਮਾਤਰਮ ਵਿਵਾਦ 'ਬੇਲੋੜਾ' ਅਤੇ 'ਸ਼ਰਾਰਤੀ': ਚਿਦੰਬਰਮ

ਜੰਮੂ-ਕਸ਼ਮੀਰ ਦੇ ਪੁੰਛ 'ਚ ਦੇਖਿਆ ਗਿਆ ਸ਼ੱਕੀ ਪਾਕਿਸਤਾਨੀ ਡਰੋਨ, ਤਲਾਸ਼ੀ ਮੁਹਿੰਮ ਜਾਰੀ

ਸੱਜਣ ਕੁਮਾਰ ਦੇ ਘਰ ਜਾਣ ਵਾਲੇ ਭਾਜਪਾ ਐਮ.ਪੀਜ਼ ’ਤੇ ਸਰਨਾ-ਜੀ.ਕੇ. ਦੀ ਚੁੱਪੀ, ਦਿੱਲੀ ਕਮੇਟੀ ’ਤੇ ਹੀ ਸਵਾਲ ਚੁੱਕਣ ’ਤੇ ਕਾਲਕਾ-ਕਾਹਲੋਂ ਨੇ ਘੇਰਿਆ

ਵੀਰਜੀ ਦੇ ਉਪਰਾਲੇ ਸਦਕਾ ਗੁਰਬਾਣੀ ਦੇ ਪਾਠ ਤੇ ਕੀਰਤਨੀ ਧੁਨਾਂ ਨਾਲ ਦਿੱਲੀ ਦੀਆਂ ਸੰਗਤਾਂ ਨੇ ਕੀਤੇ ਪੰਜਾਬ ਦੇ ਪਾਵਨ ਗੁਰਧਾਮਾਂ ਦੇ ਦਰਸ਼ਨ

ਯੂ.ਐੱਸ. ਪੈਨਲ ਵੱਲੋਂ ਆਰ.ਐੱਸ.ਐੱਸ. ਮੁਖੀ ਮੋਹਨ ਭਾਗਵਤ ਦਾ ਵੀਜ਼ਾ ਰੱਦ ਕਰਨ ਅਤੇ ਸਖ਼ਤ ਪਾਬੰਦੀਆਂ ਦੀ ਮੰਗ

ਬੰਦੀ ਸਿੰਘਾਂ ਦੀ ਰਿਹਾਈ ਲਈ 29 ਅਗਸਤ ਦੇ 'ਅਰਦਾਸ ਦਿਵਸ' 'ਚ ਵੱਧ-ਚੜ੍ਹ ਕੇ ਸ਼ਾਮਲ ਹੋਵੇ ਸੰਗਤ: ਭਾਈ ਗੁਰਕੀਰਤ ਸਿੰਘ

ਹਰਦੀਪ ਸਿੰਘ ਨਿੱਝਰ ਮਾਮਲੇ ਦੀ ਪ੍ਰੀ-ਟਰਾਇਲ ਕਾਰਵਾਈ 8 ਤੋਂ 29 ਸਤੰਬਰ ਤੱਕ -ਸੁਪਰੀਮ ਕੋਰਟ ਆਫ਼ ਨਿਊ ਵੈਸਟਮਿੰਸਟਰ ਵਿੱਚ

ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦੀ ਸ਼ਹਾਦਤ ਨੇ ਸ਼ਹਾਦਤ ਦੇ ਅਰਥਾਂ ਨੂੰ ਦਿੱਤੀ ਸੀ ਨਵੀਂ ਗਹਿਰਾਈ: ਭਾਈ ਪਰਮਜੀਤ ਸਿੰਘ ਭਿਓਰਾ

ਨੇਪਾਲ ਦੁਖਾਂਤ: ਪ੍ਰਧਾਨ ਮੰਤਰੀ ਮੋਦੀ ਨੇ ਪੀਐਮ ਬਲੇਂਦਰ ਨਾਲ ਕੀਤੀ ਗੱਲ- ਮੁਸ਼ਕਲ ਸਮੇਂ ਵਿੱਚ ਹਰ ਸੰਭਵ ਮਦਦ ਦਾ ਦਿੱਤਾ ਭਰੋਸਾ