ਨੈਸ਼ਨਲ

ਮੌਂਟਰੀਆਲ ’ਚ ਇਮੀਗ੍ਰੇਸ਼ਨ ਦੇ ਨਾਮ ’ਤੇ ਵਡੀ ਧੋਖਾਧੜੀ, ਗੁਰਦੁਆਰਾ ਕਮੇਟੀ ਨੇ ਪੀੜਤ ਪਰਿਵਾਰਾਂ ਦੀ ਫੜੀ ਬਾਂਹ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | August 31, 2026 07:29 PM

ਨਵੀਂ ਦਿੱਲੀ- ਕਨਾਡਾ ਦੇ ਮੌਂਟਰੀਆਲ ਵਿਖ਼ੇ ਇਮੀਗ੍ਰੇਸ਼ਨ ਕਰਵਾਉਣ ਦੇ ਨਾਮ ’ਤੇ ਸੈਂਕੜੇ ਪਰਿਵਾਰਾਂ ਤੋਂ ਹਜ਼ਾਰਾਂ ਡਾਲਰ ਵਸੂਲਣ ਅਤੇ ਕਈ ਪਰਿਵਾਰਾਂ ਨਾਲ ਕਥਿਤ ਧੋਖਾਧੜੀ ਕਰਨ ਦੇ ਗੰਭੀਰ ਦੋਸ਼ਾਂ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਗੁਰਦੁਆਰਾ ਗੁਰੂ ਨਾਨਕ ਦਰਬਾਰ ਲਸਾਲ ਦੀ ਪ੍ਰਬੰਧਕ ਕਮੇਟੀ ਨੇ ਸਖ਼ਤ ਰੁਖ ਅਖਤਿਆਰ ਕਰਦਿਆਂ ਪੀੜਤ ਪਰਿਵਾਰਾਂ ਦੀ ਬਾਂਹ ਫੜਨ ਦਾ ਫੈਸਲਾ ਕੀਤਾ ਹੈ। ਸਰਦਾਰ ਜਸਵਿੰਦਰ ਸਿੰਘ, ਮੁੱਖ ਸੇਵਾਦਾਰ ਗੁਰਦੁਆਰਾ ਪਾਰਕ ਐਕਸ, ਨੇ ਦੱਸਿਆ ਕਿ ਜਸਵਿੰਦਰ ਸਿੰਘ ਸੰਧੂ ਵੱਲੋਂ ਇਮੀਗ੍ਰੇਸ਼ਨ ਦੇ ਨਾਮ ’ਤੇ ਕਈ ਪਰਿਵਾਰਾਂ ਤੋਂ ਹਜ਼ਾਰਾਂ ਡਾਲਰ ਲਏ ਜਾਣ, ਕੁਝ ਲੋਕਾਂ ਦੀਆਂ ਕਥਿਤ ਤੌਰ ’ਤੇ ਗਲਤ ਸਟੋਰੀਆਂ ਲਗਾਏ ਜਾਣ ਅਤੇ ਬਹੁਤ ਸਾਰੇ ਲੋਕਾਂ ਨੂੰ ਪੂਰਾ ਪੇਪਰ ਵਰਕ ਨਾ ਦਿੱਤੇ ਜਾਣ ਦੇ ਦੋਸ਼ ਪੀੜਤਾਂ ਵੱਲੋਂ ਲਗਾਏ ਗਏ ਹਨ। ਮਾਮਲਾ ਉਸ ਸਮੇਂ ਹੋਰ ਗੰਭੀਰ ਹੋ ਗਿਆ ਜਦੋਂ ਸੰਧੂ ਦੇ ਦੇਸ਼ ਛੱਡ ਕੇ ਫਰਾਰ ਹੋਣ ਦੀ ਜਾਣਕਾਰੀ ਸਾਹਮਣੇ ਆਈ। ਪੀੜਤ ਪਰਿਵਾਰਾਂ ਵੱਲੋਂ ਚਰਨਜੀਤ ਸਿੰਘ ਸੁੱਜੋ ਅਤੇ ਜੋਬਨ ਸਿੰਘ ਰਾਹੀਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਤੱਕ ਪਹੁੰਚ ਕੀਤੀ ਗਈ, ਜਿਸ ਤੋਂ ਬਾਅਦ ਕਮੇਟੀ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਵਿਸ਼ੇਸ਼ ਮੀਟਿੰਗ ਬੁਲਾਈ। ਮੀਟਿੰਗ ਵਿੱਚ ਪੀੜਤ ਪਰਿਵਾਰਾਂ ਨੇ ਆਪਣੇ ਨਾਲ ਵਾਪਰੀਆਂ ਘਟਨਾਵਾਂ ਅਤੇ ਕਥਿਤ ਆਰਥਿਕ ਨੁਕਸਾਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਕਮੇਟੀ ਨੇ ਸਪੱਸ਼ਟ ਕੀਤਾ ਕਿ ਮੁਸ਼ਕਲ ਦੀ ਘੜੀ ਵਿੱਚ ਪੀੜਤ ਪਰਿਵਾਰਾਂ ਨੂੰ ਇਕੱਲਿਆਂ ਨਹੀਂ ਛੱਡਿਆ ਜਾਵੇਗਾ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਮਾਮਲੇ ਦੀ ਕਾਨੂੰਨੀ ਪੱਖੋਂ ਪੜਤਾਲ ਕਰਵਾਉਣ ਲਈ ਇੱਕ ਟੀਮ ਦਾ ਗਠਨ ਕੀਤਾ ਗਿਆ ਹੈ, ਜੋ ਕਾਨੂੰਨੀ ਮਾਹਿਰਾਂ ਨਾਲ ਸਲਾਹ-ਮਸ਼ਵਰਾ ਕਰਕੇ ਅਗਲੇ ਕਦਮ ਤੈਅ ਕਰੇਗੀ। ਇਸ ਤੋਂ ਇਲਾਵਾ ਪੁਲਿਸ ਨਾਲ ਜਲਦ ਰਾਬਤਾ ਕਰਕੇ ਸ਼ਿਕਾਇਤ ਅਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰਵਾਉਣ ਦੀ ਗੱਲ ਵੀ ਆਖੀ ਗਈ। ਕਮੇਟੀ ਨੇ ਕਮਿਊਨਿਟੀ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਪਰਿਵਾਰਾਂ ਨੇ ਆਪਣੀ ਮਿਹਨਤ ਦੀ ਕਮਾਈ ਗੁਆਉਣ ਦਾ ਦਾਅਵਾ ਕੀਤਾ ਹੈ, ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ ਜਾਵੇ ਅਤੇ ਜੇਕਰ ਕਿਸੇ ਹੋਰ ਵਿਅਕਤੀ ਨਾਲ ਵੀ ਅਜਿਹਾ ਮਾਮਲਾ ਵਾਪਰਿਆ ਹੈ ਤਾਂ ਉਹ ਸਾਹਮਣੇ ਆ ਕੇ ਜਾਣਕਾਰੀ ਸਾਂਝੀ ਕਰੇ। ਇਸ ਮੌਕੇ ਸੁਰਜੀਤ ਸਿੰਘ, ਜਸਵਿੰਦਰ ਸਿੰਘ, ਜਤਿੰਦਰ ਸਿੰਘ ਮੁਲਤਾਨੀ, ਬਲਰਾਜ ਸਿੰਘ, ਮੁਲਖ ਸਿੰਘ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

Have something to say? Post your comment

 
 
 
 

ਨੈਸ਼ਨਲ

ਰਾਹੁਲ ਗਾਂਧੀ ਖਿਲਾਫ ਐਫਆਈਆਰ 'ਤੇ ਮੱਧ ਪ੍ਰਦੇਸ਼ ਕਾਂਗਰਸ ਭੜਕੀ ਕਿਹਾ- ਸ਼ੁੱਧੀਕਰਨ ਕਰਨ ਵਾਲਿਆਂ ਖਿਲਾਫ ਹੋਵੇ ਕਾਰਵਾਈ

ਪੰਜਾਬ ਯੂਨੀਵਰਸਿਟੀ ਚੋਣਾਂ ਨੇ ਦਿੱਤਾ ਵੱਡਾ ਸਿਆਸੀ ਸੰਕੇਤ, ਸੈਥ ਦੀ ਹਾਰ ਨੂੰ ਸਰਨਾ ਨੇ ‘ਜਨ-ਜ਼ੈੱਡ ਦਾ ਫਤਵਾ’ ਦੱਸਿਆ

ABVP ਦੀ ਜਿੱਤ 'ਤੇ AAP/ASAP ਦਾ ਵੱਡਾ ਸਵਾਲ: ਵਿਵਾਦਿਤ ਦਸਤਾਵੇਜ਼ਾਂ ਅਤੇ ਚੋਣ ਯੋਗਤਾ 'ਤੇ ਹਾਈ ਕੋਰਟ ਜਾਵੇਗੀ ਟੀਮ, ਪੀਯੂ ਪ੍ਰਸ਼ਾਸਨ ਦੀ ਚੁੱਪ 'ਤੇ ਵੀ ਉੱਠੇ ਸਵਾਲ

ਕੇਜਰੀਵਾਲ ਵਲੋਂ ਵਕੀਲਾਂ ਨਾਲ ਕੀਤੇ ਵਾਇਦੇ ਵਫ਼ਾ ਨਾ ਹੋਣ 'ਤੇ ਅਕਾਲੀ ਦਲ ਹੋਇਆ ਹਮਲਾਵਰ

ਹਲਦਵਾਨੀ ਸ਼ੁੱਧੀਕਰਨ ਘਟਨਾ ਨੇ ਰਾਜ ਅਤੇ ਸਮਾਜ ਨੂੰ ਸ਼ਰਮਸਾਰ ਕੀਤਾ: ਹਰੀਸ਼ ਰਾਵਤ

ਨਿਊਯਾਰਕ 'ਚ ਆਰ.ਐੱਸ.ਐੱਸ. ਮੁਖੀ ਮੋਹਨ ਭਾਗਵਤ ਖ਼ਿਲਾਫ਼ ਰੋਸ਼-ਪ੍ਰਦਰਸ਼ਨ

ਮਨੁੱਖੀ ਬੰਬ ਬਣ ਕੇ ਸਰਕਾਰੀ ਜਬਰ ਦਾ ਹੰਕਾਰ ਤੋੜਨ ਵਾਲਾ ਯੋਧਾ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ: ਪਰਮਜੀਤ ਸਿੰਘ ਭਿਓਰਾ

ਹਲਦਵਾਨੀ 'ਸ਼ੁੱਧੀਕਰਨ' ਸਮਾਗਮ ਦੇ ਦਾਅਵਿਆਂ 'ਤੇ ਭਾਜਪਾ ਨੇ ਰਾਹੁਲ ਗਾਂਧੀ ਅਤੇ ਖੜਗੇ ਦੀ ਨਿੰਦਾ ਕੀਤੀ

ਵੰਦੇ ਮਾਤਰਮ ਵਿਵਾਦ 'ਬੇਲੋੜਾ' ਅਤੇ 'ਸ਼ਰਾਰਤੀ': ਚਿਦੰਬਰਮ

ਜੰਮੂ-ਕਸ਼ਮੀਰ ਦੇ ਪੁੰਛ 'ਚ ਦੇਖਿਆ ਗਿਆ ਸ਼ੱਕੀ ਪਾਕਿਸਤਾਨੀ ਡਰੋਨ, ਤਲਾਸ਼ੀ ਮੁਹਿੰਮ ਜਾਰੀ