BREAKING NEWS
ਸਿਆਸੀ ਦਫ਼ਤਰ ਕਾਨੂੰਨ ਤੋਂ ਉੱਪਰ ਨਹੀਂ, ਦੋਸ਼ੀਆਂ ਖ਼ਿਲਾਫ਼ ਹੋਵੇ ਕਾਨੂੰਨੀ ਕਾਰਵਾਈ: ਡਾ. ਅਮਨਦੀਪ ਕੌਰ ਅਰੋੜਾਖੇਡਾਂ ਵਤਨ ਪੰਜਾਬ ਦੀਆਂ' ਦਾ ਚੌਥਾ ਸੀਜ਼ਨ ਕੱਲ੍ਹ ਤੋਂ ਬਠਿੰਡਾ ਤੋਂ ਹੋਵੇਗਾ ਸ਼ੁਰੂ, ਰਿਕਾਰਡ ਸ਼ਮੂਲੀਅਤ ਦੀ ਉਮੀਦ: ਬਲਤੇਜ ਪੰਨੂਮੀਰੀ ਪੀਰੀ ਖਾਲਸਾ ਮਾਰਚ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਤੋਂ ਜੈਕਾਰਿਆਂ ਦੀ ਗੂੰਜ ’ਚ ਸ੍ਰੀ ਅਨੰਦਪੁਰ ਸਾਹਿਬ ਲਈ ਹੋਇਆ ਰਵਾਨਾਖੁਦ ਨੂੰ ‘ਪੰਜਾਬ ਦੇ ਪਾਣੀਆਂ ਦੇ ਰਾਖੇ’ ਕਹਾਉਣ ਵਾਲੇ ਦੱਸਣ ਕਿ ਪੰਜਾਬ ਦਾ ਪਾਣੀ ਕਿੱਥੇ ਜਾ ਰਿਹਾ ਸੀ: ਬਲਤੇਜ ਪੰਨੂਪ੍ਰਧਾਨ ਮੰਤਰੀ ਮੋਦੀ ਕੇਂਦਰੀ ਏਜੰਸੀਆਂ ਬਾਰੇ ਸਹੀ ਸਨ, ਅੱਜ ਈਡੀ ਅਤੇ ਸੀਬੀਆਈ ਭਾਜਪਾ ਦੇ ਤੋਤੇ ਹਨ: ਅਮਨ ਅਰੋੜਾਪੰਜਾਬ ਵਿੱਚ ਭਾਜਪਾ ਦਾ ਕੋਈ ਜਨ ਆਧਾਰ ਨਹੀਂ, ਈਡੀ ਦੀ ਵਰਤੋਂ ਸਿਆਸੀ ਹਥਿਆਰ ਵਜੋਂ ਕੀਤੀ ਜਾ ਰਹੀ ਹੈ: ਕੁਲਦੀਪ ਧਾਲੀਵਾਲ

ਨੈਸ਼ਨਲ

ਪੰਜਾਬ ਸਰਕਾਰ ਕਾਲੇ ਝੰਡਿਆਂ ਤੋਂ ਨਹੀਂ, ਲੋਕਾਂ ਦੇ ਸਵਾਲਾਂ ਤੋਂ ਰਹੀ ਹੈ ਡਰ- ਬੀਬੀ ਰਣਜੀਤ ਕੌਰ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | September 05, 2026 07:42 PM

ਨਵੀਂ ਦਿੱਲੀ- ਦਿੱਲੀ ਗੁਰਦੁਆਰਾ ਕਮੇਟੀ ਦੀ ਸੀਨੀਅਰ ਮੈਂਬਰ ਬੀਬੀ ਰਣਜੀਤ ਕੌਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਨਸ਼ਿਆਂ ਦੇ ਮੁੱਦੇ ’ਤੇ ਸਵਾਲ ਪੁੱਛਣ ਅਤੇ ਕਾਲਾ ਝੰਡਾ ਲਹਿਰਾ ਕੇ ਆਪਣਾ ਲੋਕਤੰਤਰਕ ਵਿਰੋਧ ਦਰਜ ਕਰਵਾਉਣ ਵਾਲੇ ਮੋਹਣਜੀਤ ਸਿੰਘ ਨਾਲ ਪੁਲਿਸ ਵੱਲੋਂ ਕੀਤੇ ਗਏ ਕਥਿਤ ਤਸ਼ੱਦਦ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਕੋਲੋਂ ਨਸ਼ਿਆਂ ਬਾਰੇ ਸਵਾਲ ਪੁੱਛਣਾ ਹੀ ਕਿਸੇ ਨਾਗਰਿਕ ਦਾ ਕਸੂਰ ਬਣ ਗਿਆ ਹੈ ਤਾਂ ਪੰਜਾਬ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਸੂਬੇ ਵਿੱਚ ਲੋਕਤੰਤਰ ਦੀ ਪਰਿਭਾਸ਼ਾ ਕੀ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਜੰਗ ਦੇ ਦਾਅਵੇ ਕਰਨ ਵਾਲੀ ਸਰਕਾਰ ਜੇਕਰ ਸਵਾਲ ਦਾ ਜਵਾਬ ਦੇਣ ਦੀ ਥਾਂ ਕਥਿਤ ਪੁਲਿਸੀ ਜ਼ਬਰ ਵਰਤਦੀ ਹੈ ਤਾਂ ਇਹ ਸਰਕਾਰ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਹੈ। ਕਾਲਾ ਝੰਡਾ ਕਿਸੇ ’ਤੇ ਹਮਲਾ ਨਹੀਂ, ਸਗੋਂ ਲੋਕਤੰਤਰਕ ਵਿਰੋਧ ਦਾ ਪ੍ਰਤੀਕ ਹੈ। ਬੀਬੀ ਰਣਜੀਤ ਕੌਰ ਨੇ ਕਿਹਾ ਕਿ ਪੰਜਾਬ ਦਾ ਨੌਜਵਾਨ ਨਸ਼ਿਆਂ ਦੀ ਮਾਰ ਹੇਠ ਬਰਬਾਦ ਹੋ ਰਿਹਾ ਹੈ ਅਤੇ ਅਜਿਹੇ ਸਮੇਂ ਸਰਕਾਰ ਤੋਂ ਜਵਾਬ ਮੰਗਣ ਵਾਲੇ ਨਾਗਰਿਕ ਨੂੰ ਕਥਿਤ ਪੁਲਿਸ ਤਸ਼ੱਦਦ ਦਾ ਸਾਹਮਣਾ ਕਰਨਾ ਪਵੇ ਤਾਂ ਇਹ ਬੇਹੱਦ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਮੋਹਣਜੀਤ ਸਿੰਘ ਨਾਲ ਹੋਏ ਕਥਿਤ ਤਸ਼ੱਦਦ ਦੀ ਨਿਰਪੱਖ ਅਤੇ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਜੇਕਰ ਜਾਂਚ ਵਿੱਚ ਪੁਲਿਸ ਮੁਲਾਜ਼ਮਾਂ ਵੱਲੋਂ ਕਾਨੂੰਨ ਜਾਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਸਾਹਮਣੇ ਆਉਂਦੀ ਹੈ ਤਾਂ ਜ਼ਿੰਮੇਵਾਰਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਵਾਲ ਪੁੱਛਣ ਵਾਲੇ ਦੇ ਸਰੀਰ ’ਤੇ ਨਿਸ਼ਾਨ ਬਣਾ ਕੇ ਸਰਕਾਰ ਆਪਣੇ ਖ਼ਿਲਾਫ਼ ਉੱਠ ਰਹੇ ਸਵਾਲਾਂ ਦੇ ਨਿਸ਼ਾਨ ਨਹੀਂ ਮਿਟਾ ਸਕਦੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਨੂੰ ਧਮਕੀਆਂ, ਡੰਡੇ ਅਤੇ ਤਸ਼ੱਦਦ ਨਹੀਂ, ਸਗੋਂ ਨਸ਼ਿਆਂ ਦੇ ਖ਼ਾਤਮੇ ਦੇ ਠੋਸ ਨਤੀਜੇ, ਪਾਰਦਰਸ਼ਤਾ ਅਤੇ ਸਰਕਾਰ ਤੋਂ ਜਵਾਬ ਚਾਹੀਦਾ ਹੈ। ਜੇ ਸਰਕਾਰ ਆਪਣੇ ਆਪ ਨੂੰ ਲੋਕਾਂ ਦੀ ਸਰਕਾਰ ਕਹਿੰਦੀ ਹੈ ਤਾਂ ਉਸਨੂੰ ਅਸਹਿਮਤੀ ਦੀ ਆਵਾਜ਼ ਕੁਚਲਣ ਦੀ ਬਜਾਏ ਸੁਣਨੀ ਪਵੇਗੀ ਕਿਉਕਿ ਲੋਕਤੰਤਰ ਵਿੱਚ ਸਵਾਲ ਪੁੱਛਣ ਵਾਲਾ ਦੁਸ਼ਮਣ ਨਹੀਂ, ਸਰਕਾਰ ਨੂੰ ਜਵਾਬਦੇਹ ਬਣਾਉਣ ਵਾਲਾ ਨਾਗਰਿਕ ਹੀ ਹੁੰਦਾ ਹੈ।

Have something to say? Post your comment

 
 
 
 

ਨੈਸ਼ਨਲ

ਮਨੀਸ਼ ਤਿਵਾੜੀ ਨੇ ਚੰਡੀਗੜ੍ਹ ਦੀਆਂ ਸੜਕਾਂ ਦੀ ਮਾੜੀ ਹਾਲਤ 'ਤੇ ਸਵਾਲ ਉਠਾਏ

ਭਾਜਪਾ ਨੇ ਸਿੱਖ ਨੌਜਵਾਨਾਂ 'ਤੇ 'ਹਿਰਾਸਤ ਵਿੱਚ ਤਸ਼ੱਦਦ' ਨੂੰ ਲੈ ਕੇ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਿਆ, ਜਾਂਚ ਦੀ ਮੰਗ ਕੀਤੀ

ਸਿੱਖਾਂ ਨੂੰ ਜਬਰ ਨਾਲ ਕੈਦ ਨਹੀਂ ਰੱਖਿਆ ਜਾ ਸਕਦਾ, ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਨੂੰ ਕਰਾਂਗੇ ਹੋਰ ਤੇਜ਼: ਸਿਮਰਨਜੀਤ ਸਿੰਘ ਮਾਨ

ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਸਾਹਿਬ ਦੀ ਸ਼ਹਾਦਤ ਅੱਜ ਵੀ ਜ਼ਮੀਰ ਨੂੰ ਹੈ ਲਲਕਾਰਦੀ: ਪੰਥਕ ਜੱਥੇਬੰਦੀਆਂ ਜਰਮਨੀ

ਭਾਈ ਖਾਲੜਾ ਨੂੰ ਮਾਰ ਕੇ ਸੱਚ ਨੂੰ ਮਾਰਨ ਦੀ ਹੋਈ ਕੋਸ਼ਿਸ਼, ਪਰ ਸ਼ਹਾਦਤ ਨੇ ਜ਼ੁਲਮ ਦਾ ਚਿਹਰਾ ਦੁਨੀਆ ਸਾਹਮਣੇ ਕਰ ਦਿੱਤਾ ਨੰਗਾ: ਭਾਈ ਭਿਓਰਾ

ਖੜਗੇ ਨੇ ਹਲਦਵਾਨੀ ਸ਼ੁੱਧੀਕਰਨ ਘਟਨਾ 'ਤੇ ਪੁੱਛਿਆ, "ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਚੁੱਪ ਕਿਉਂ ਹਨ?"

ਵਿਰੋਧੀ ਧਿਰ ਨੇ ਰਾਮ ਮੰਦਰ ਦੇ ਸੀਈਓ ਦੀ ਨਿਯੁਕਤੀ 'ਤੇ ਹਮਲਾ ਬੋਲਿਆ, ਕਿਹਾ ਦਾਨ ਚੋਰੀ ਦਾ ਦਾਗ ਨਹੀਂ ਮਿਟੇਗਾ

ਕਾਂਗਰਸ ਨੇ ਹਲਦਵਾਨੀ ਵਿੱਚ ਸੱਤਿਆਗ੍ਰਹਿ ਕੀਤਾ ਸ਼ੁਰੂ , ਰਾਹੁਲ ਗਾਂਧੀ ਵਿਰੁੱਧ ਕੇਸ ਵਾਪਸ ਲੈਣ ਦੀ ਮੰਗ ਕੀਤੀ

90 ਅਮਰੀਕੀ ਸਿਆਸੀ ਆਗੂਆਂ ਵੱਲੋਂ ਆਰ.ਐੱਸ.ਐੱਸ. ਨਾਲ ਕਥਿਤ ਤੌਰ ’ਤੇ ਜੁੜੇ ਫੰਡ ਤੋਂ ਦੂਰੀ ਦਾ ਅਹਿਦ

ਕਿਰਪਾਨ, ਨੀਲਾ ਬਾਣਾ ਤੇ ਖਾਲਸਾਈ ਅਣਖ ਭੁੱਲ ਕੇ ਹਿੰਦੂਤਵ ਤਾਕਤਾਂ ਦੀ ਗੁਲਾਮੀ ਕਿਉਂ..?—ਮਾਨ