BREAKING NEWS
ਪੰਜਾਬ ਸਰਕਾਰ ਆਪਣੇ ਸੰਵਿਧਾਨਕ ਅਧਿਕਾਰਾਂ ਅਤੇ ਸੰਘੀ ਢਾਂਚੇ ਨੂੰ ਕਮਜ਼ੋਰ ਕਰਨ ਦੀ ਕਿਸੇ ਵੀ ਕੋਸ਼ਿਸ਼ ਦਾ ਸਖ਼ਤ ਵਿਰੋਧ ਕਰੇਗੀ: ਹਰਪਾਲ ਸਿੰਘ ਚੀਮਾਸਿਆਸੀ ਦਫ਼ਤਰ ਕਾਨੂੰਨ ਤੋਂ ਉੱਪਰ ਨਹੀਂ, ਦੋਸ਼ੀਆਂ ਖ਼ਿਲਾਫ਼ ਹੋਵੇ ਕਾਨੂੰਨੀ ਕਾਰਵਾਈ: ਡਾ. ਅਮਨਦੀਪ ਕੌਰ ਅਰੋੜਾਖੇਡਾਂ ਵਤਨ ਪੰਜਾਬ ਦੀਆਂ' ਦਾ ਚੌਥਾ ਸੀਜ਼ਨ ਕੱਲ੍ਹ ਤੋਂ ਬਠਿੰਡਾ ਤੋਂ ਹੋਵੇਗਾ ਸ਼ੁਰੂ, ਰਿਕਾਰਡ ਸ਼ਮੂਲੀਅਤ ਦੀ ਉਮੀਦ: ਬਲਤੇਜ ਪੰਨੂਮੀਰੀ ਪੀਰੀ ਖਾਲਸਾ ਮਾਰਚ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਤੋਂ ਜੈਕਾਰਿਆਂ ਦੀ ਗੂੰਜ ’ਚ ਸ੍ਰੀ ਅਨੰਦਪੁਰ ਸਾਹਿਬ ਲਈ ਹੋਇਆ ਰਵਾਨਾਖੁਦ ਨੂੰ ‘ਪੰਜਾਬ ਦੇ ਪਾਣੀਆਂ ਦੇ ਰਾਖੇ’ ਕਹਾਉਣ ਵਾਲੇ ਦੱਸਣ ਕਿ ਪੰਜਾਬ ਦਾ ਪਾਣੀ ਕਿੱਥੇ ਜਾ ਰਿਹਾ ਸੀ: ਬਲਤੇਜ ਪੰਨੂਪ੍ਰਧਾਨ ਮੰਤਰੀ ਮੋਦੀ ਕੇਂਦਰੀ ਏਜੰਸੀਆਂ ਬਾਰੇ ਸਹੀ ਸਨ, ਅੱਜ ਈਡੀ ਅਤੇ ਸੀਬੀਆਈ ਭਾਜਪਾ ਦੇ ਤੋਤੇ ਹਨ: ਅਮਨ ਅਰੋੜਾ

ਨੈਸ਼ਨਲ

ਤਖ਼ਤ ਸ੍ਰੀ ਪਟਨਾ ਸਾਹਿਬ ’ਤੇ ਸੰਗਤ ਦੀ ਸਹੂਲਤ ਲਈ ਵੱਡੀ ਪਹਿਲ, ਨਵੇਂ ਜੋੜਾਘਰ ਦੀ ਕਾਰ ਸੇਵਾ ਆਰੰਭ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | September 06, 2026 07:09 PM

ਨਵੀਂ ਦਿੱਲੀ- ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਸੰਗਤ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਨਵੇਂ ਆਧੁਨਿਕ ਜੋੜਾਘਰ ਦੇ ਨਿਰਮਾਣ ਦੀ ਕਾਰ ਸੇਵਾ ਅੱਜ ਅਰਦਾਸ ਉਪਰੰਤ ਸ਼ੁਰੂ ਕਰ ਦਿੱਤੀ ਗਈ। ਤਖ਼ਤ ਸਾਹਿਬ ਦੇ ਬੇਸਮੈਂਟ ਵਿੱਚ ਬਣਨ ਵਾਲੇ ਇਸ ਜੋੜਾਘਰ ਦੀ ਕਾਰ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਦੇ ਸੰਪਰਦਾਇ ਵੱਲੋਂ ਨਿਭਾਈ ਜਾਵੇਗੀ। ਕਾਰ ਸੇਵਾ ਦੀ ਸ਼ੁਰੂਆਤ ਮੌਕੇ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਬਲਦੇਵ ਸਿੰਘ ਜੀ ਵੱਲੋਂ ਅਰਦਾਸ ਕੀਤੀ ਗਈ। ਇਸ ਮੌਕੇ ਪੰਜ ਸਿੰਘ ਸਾਹਿਬਾਨ, ਤਖ਼ਤ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ, ਮਹਾਸਚਿਵ ਇੰਦਰਜੀਤ ਸਿੰਘ, ਉਪ ਪ੍ਰਧਾਨ ਗੁਰਵਿੰਦਰ ਸਿੰਘ ਸਮੇਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ, ਬਾਬਾ ਸੁਖਵਿੰਦਰ ਸਿੰਘ, ਬਾਬਾ ਗੁਰਵਿੰਦਰ ਸਿੰਘ ਅਤੇ ਸੁਮਿਤ ਸਿੰਘ ਕਲਸੀ ਸਮੇਤ ਹੋਰ ਪਤਵੰਤੇ ਹਾਜ਼ਰ ਰਹੇ। ਤਖ਼ਤ ਸਾਹਿਬ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਅਤੇ ਹੋਰ ਵੱਡੇ ਧਾਰਮਿਕ ਸਮਾਗਮਾਂ ਦੌਰਾਨ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸੰਗਤ ਪਟਨਾ ਸਾਹਿਬ ਪਹੁੰਚਦੀ ਹੈ, ਜਿਸ ਕਾਰਨ ਜੁੱਤੇ-ਚੱਪਲ ਸੁਰੱਖਿਅਤ ਰੱਖਣ ਲਈ ਢੁੱਕਵੀਂ ਵਿਵਸਥਾ ਕਰਨਾ ਕਈ ਵਾਰ ਚੁਣੌਤੀ ਬਣ ਜਾਂਦਾ ਹੈ। ਬੇਸਮੈਂਟ ਵਿੱਚ ਬਣਨ ਵਾਲਾ ਨਵਾਂ ਜੋੜਾਘਰ ਇਸ ਸਮੱਸਿਆ ਦਾ ਸਥਾਈ ਹੱਲ ਮੁਹੱਈਆ ਕਰਵਾਏਗਾ। ਇਸ ਨਾਲ ਵੱਡੀ ਗਿਣਤੀ ਵਿੱਚ ਆਉਣ ਵਾਲੀ ਸੰਗਤ ਨੂੰ ਆਪਣੇ ਜੁੱਤੇ-ਚੱਪਲ ਸੁਰੱਖਿਅਤ ਰੱਖਣ ਦੀ ਸਹੂਲਤ ਮਿਲੇਗੀ ਅਤੇ ਤਖ਼ਤ ਸਾਹਿਬ ਕੰਪਲੈਕਸ ਦੀਆਂ ਵਿਵਸਥਾਵਾਂ ਵੀ ਹੋਰ ਸੁਚੱਜੀਆਂ ਹੋਣਗੀਆਂ। ਉਨ੍ਹਾਂ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਦੇ ਸੰਪਰਦਾਇ ਦਾ ਧੰਨਵਾਦ ਕਰਦਿਆਂ ਕਿਹਾ ਕਿ ਧਾਰਮਿਕ ਅਸਥਾਨਾਂ ’ਤੇ ਸੰਗਤ ਲਈ ਬੁਨਿਆਦੀ ਸਹੂਲਤਾਂ ਦੇ ਨਿਰਮਾਣ ਵਿੱਚ ਕਾਰ ਸੇਵਾ ਸੰਪਰਦਾਇ ਦਾ ਯੋਗਦਾਨ ਲੰਮੇ ਸਮੇਂ ਤੋਂ ਮਹੱਤਵਪੂਰਨ ਰਿਹਾ ਹੈ।
ਇਸ ਦੇ ਨਾਲ ਹੀ ਤਖ਼ਤ ਸਾਹਿਬ ਵਿਖੇ ਸੰਗਤ ਦੀ ਰਿਹਾਇਸ਼ ਲਈ ਆਧੁਨਿਕ ਸਹੂਲਤਾਂ ਨਾਲ ਲੈਸ ਨਵੀਂ ਸਰਾਂ ਦਾ ਨਿਰਮਾਣ ਵੀ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵੱਲੋਂ ਕਰਵਾਇਆ ਜਾ ਰਿਹਾ ਹੈ। ਸਰਾਂ ਦਾ ਨਿਰਮਾਣ ਕਾਰਜ ਤੇਜ਼ੀ ਨਾਲ ਜਾਰੀ ਹੈ ਅਤੇ ਇਸ ਦੇ ਦਸੰਬਰ ਮਹੀਨੇ ਤੱਕ ਮੁਕੰਮਲ ਹੋਣ ਦੀ ਉਮੀਦ ਹੈ। ਵੱਡੇ ਧਾਰਮਿਕ ਸਮਾਗਮਾਂ ਅਤੇ ਪ੍ਰਕਾਸ਼ ਪੁਰਬ ਮੌਕੇ ਪਟਨਾ ਸਾਹਿਬ ਪਹੁੰਚਣ ਵਾਲੀ ਸੰਗਤ ਲਈ ਰਿਹਾਇਸ਼ ਦੀ ਸਮੱਸਿਆ ਨੂੰ ਦੇਖਦਿਆਂ ਇਹ ਸਰਾਂ ਵੀ ਅਹਿਮ ਸਹੂਲਤ ਸਾਬਤ ਹੋਵੇਗੀ। ਨਵੇਂ ਜੋੜਾਘਰ ਅਤੇ ਸਰਾਂ ਦੇ ਨਿਰਮਾਣ ਕਾਰਜਾਂ ਨੂੰ ਤਖ਼ਤ ਸਾਹਿਬ ਵਿਖੇ ਸੰਗਤ ਦੀਆਂ ਸਹੂਲਤਾਂ ਵਧਾਉਣ ਅਤੇ ਪ੍ਰਬੰਧਾਂ ਨੂੰ ਹੋਰ ਸੁਚੱਜਾ ਬਣਾਉਣ ਵੱਲ ਮਹੱਤਵਪੂਰਨ ਪਹਿਲ ਮੰਨਿਆ ਜਾ ਰਿਹਾ ਹੈ। ਕਾਰ ਸੇਵਾ ਦੀ ਸ਼ੁਰੂਆਤ ਮੌਕੇ ਸੰਗਤ ਨੇ ਵੀ ਇਨ੍ਹਾਂ ਕਾਰਜਾਂ ’ਤੇ ਖੁਸ਼ੀ ਪ੍ਰਗਟ ਕਰਦਿਆਂ ਇਸ ਨੂੰ ਤਖ਼ਤ ਸਾਹਿਬ ਵਿਖੇ ਆਉਣ ਵਾਲੇ ਸ਼ਰਧਾਲੂਆਂ ਲਈ ਵੱਡੀ ਸਹੂਲਤ ਕਰਾਰ ਦਿੱਤਾ।

Have something to say? Post your comment

 
 
 
 

ਨੈਸ਼ਨਲ

ਗੁਰੂ ਘਰ ਕੋਈ ਸਰਕਾਰੀ ਦਫ਼ਤਰ ਨਹੀਂ, ਗੁਰਦੁਆਰਿਆਂ ਦੀ ਧਾਰਮਿਕ ਖੁਦਮੁਖਤਿਆਰੀ ਦੀ ਰਾਖੀ ਦਾ ਐਲਾਨ

ਜਹਾਂਗੀਰਪੁਰੀ ’ਚ ਅਕਾਲੀ ਦਲ ਦਾ ਸ਼ਕਤੀ ਪ੍ਰਦਰਸ਼ਨ, ਦਿੱਲੀ ਕਮੇਟੀ ਦੇ ਤਾਲਕਟੋਰਾ ਦੇ ਇਕੱਠ ਨੂੰ ਦਿੱਤੀ ਵੱਡੀ ਸਿਆਸੀ ਚੁਣੌਤੀ

ਸਿੱਖ ਮਸਲਿਆਂ ’ਤੇ ਵਾਅਦੇ ਨਾ ਨਿਭਾਏ ਤਾਂ ਯੂਕੇ ਦੇ ਲੇਬਰ ਪਾਰਟੀ ਨੂੰ ਚੋਣਾਂ ’ਚ ਭੁਗਤਣਾ ਪਵੇਗਾ ਖ਼ਮਿਆਜ਼ਾ: ਦਬਿੰਦਰਜੀਤ ਸਿੰਘ

ਮਨੀਸ਼ ਤਿਵਾੜੀ ਨੇ ਚੰਡੀਗੜ੍ਹ ਦੀਆਂ ਸੜਕਾਂ ਦੀ ਮਾੜੀ ਹਾਲਤ 'ਤੇ ਸਵਾਲ ਉਠਾਏ

ਭਾਜਪਾ ਨੇ ਸਿੱਖ ਨੌਜਵਾਨਾਂ 'ਤੇ 'ਹਿਰਾਸਤ ਵਿੱਚ ਤਸ਼ੱਦਦ' ਨੂੰ ਲੈ ਕੇ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਿਆ, ਜਾਂਚ ਦੀ ਮੰਗ ਕੀਤੀ

ਪੰਜਾਬ ਸਰਕਾਰ ਕਾਲੇ ਝੰਡਿਆਂ ਤੋਂ ਨਹੀਂ, ਲੋਕਾਂ ਦੇ ਸਵਾਲਾਂ ਤੋਂ ਰਹੀ ਹੈ ਡਰ- ਬੀਬੀ ਰਣਜੀਤ ਕੌਰ

ਸਿੱਖਾਂ ਨੂੰ ਜਬਰ ਨਾਲ ਕੈਦ ਨਹੀਂ ਰੱਖਿਆ ਜਾ ਸਕਦਾ, ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਨੂੰ ਕਰਾਂਗੇ ਹੋਰ ਤੇਜ਼: ਸਿਮਰਨਜੀਤ ਸਿੰਘ ਮਾਨ

ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਸਾਹਿਬ ਦੀ ਸ਼ਹਾਦਤ ਅੱਜ ਵੀ ਜ਼ਮੀਰ ਨੂੰ ਹੈ ਲਲਕਾਰਦੀ: ਪੰਥਕ ਜੱਥੇਬੰਦੀਆਂ ਜਰਮਨੀ

ਭਾਈ ਖਾਲੜਾ ਨੂੰ ਮਾਰ ਕੇ ਸੱਚ ਨੂੰ ਮਾਰਨ ਦੀ ਹੋਈ ਕੋਸ਼ਿਸ਼, ਪਰ ਸ਼ਹਾਦਤ ਨੇ ਜ਼ੁਲਮ ਦਾ ਚਿਹਰਾ ਦੁਨੀਆ ਸਾਹਮਣੇ ਕਰ ਦਿੱਤਾ ਨੰਗਾ: ਭਾਈ ਭਿਓਰਾ

ਖੜਗੇ ਨੇ ਹਲਦਵਾਨੀ ਸ਼ੁੱਧੀਕਰਨ ਘਟਨਾ 'ਤੇ ਪੁੱਛਿਆ, "ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਚੁੱਪ ਕਿਉਂ ਹਨ?"