BREAKING NEWS
ਪੰਜਾਬ ਸਰਕਾਰ ਆਪਣੇ ਸੰਵਿਧਾਨਕ ਅਧਿਕਾਰਾਂ ਅਤੇ ਸੰਘੀ ਢਾਂਚੇ ਨੂੰ ਕਮਜ਼ੋਰ ਕਰਨ ਦੀ ਕਿਸੇ ਵੀ ਕੋਸ਼ਿਸ਼ ਦਾ ਸਖ਼ਤ ਵਿਰੋਧ ਕਰੇਗੀ: ਹਰਪਾਲ ਸਿੰਘ ਚੀਮਾਸਿਆਸੀ ਦਫ਼ਤਰ ਕਾਨੂੰਨ ਤੋਂ ਉੱਪਰ ਨਹੀਂ, ਦੋਸ਼ੀਆਂ ਖ਼ਿਲਾਫ਼ ਹੋਵੇ ਕਾਨੂੰਨੀ ਕਾਰਵਾਈ: ਡਾ. ਅਮਨਦੀਪ ਕੌਰ ਅਰੋੜਾਖੇਡਾਂ ਵਤਨ ਪੰਜਾਬ ਦੀਆਂ' ਦਾ ਚੌਥਾ ਸੀਜ਼ਨ ਕੱਲ੍ਹ ਤੋਂ ਬਠਿੰਡਾ ਤੋਂ ਹੋਵੇਗਾ ਸ਼ੁਰੂ, ਰਿਕਾਰਡ ਸ਼ਮੂਲੀਅਤ ਦੀ ਉਮੀਦ: ਬਲਤੇਜ ਪੰਨੂਮੀਰੀ ਪੀਰੀ ਖਾਲਸਾ ਮਾਰਚ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਤੋਂ ਜੈਕਾਰਿਆਂ ਦੀ ਗੂੰਜ ’ਚ ਸ੍ਰੀ ਅਨੰਦਪੁਰ ਸਾਹਿਬ ਲਈ ਹੋਇਆ ਰਵਾਨਾਖੁਦ ਨੂੰ ‘ਪੰਜਾਬ ਦੇ ਪਾਣੀਆਂ ਦੇ ਰਾਖੇ’ ਕਹਾਉਣ ਵਾਲੇ ਦੱਸਣ ਕਿ ਪੰਜਾਬ ਦਾ ਪਾਣੀ ਕਿੱਥੇ ਜਾ ਰਿਹਾ ਸੀ: ਬਲਤੇਜ ਪੰਨੂਪ੍ਰਧਾਨ ਮੰਤਰੀ ਮੋਦੀ ਕੇਂਦਰੀ ਏਜੰਸੀਆਂ ਬਾਰੇ ਸਹੀ ਸਨ, ਅੱਜ ਈਡੀ ਅਤੇ ਸੀਬੀਆਈ ਭਾਜਪਾ ਦੇ ਤੋਤੇ ਹਨ: ਅਮਨ ਅਰੋੜਾ

ਨੈਸ਼ਨਲ

ਸਿੱਖ ਮਸਲਿਆਂ ’ਤੇ ਵਾਅਦੇ ਨਾ ਨਿਭਾਏ ਤਾਂ ਯੂਕੇ ਦੇ ਲੇਬਰ ਪਾਰਟੀ ਨੂੰ ਚੋਣਾਂ ’ਚ ਭੁਗਤਣਾ ਪਵੇਗਾ ਖ਼ਮਿਆਜ਼ਾ: ਦਬਿੰਦਰਜੀਤ ਸਿੰਘ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | September 06, 2026 07:12 PM

ਨਵੀਂ ਦਿੱਲੀ- ਸਿੱਖ ਫੈਡਰੇਸ਼ਨ (ਯੂਕੇ) ਨੇ ਲੇਬਰ ਸਰਕਾਰ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਸਿੱਖ ਭਾਈਚਾਰੇ ਨਾਲ ਕੀਤੇ ਵਾਅਦਿਆਂ ’ਤੇ ਕਾਰਵਾਈ ਨਾ ਹੋਈ ਤਾਂ ਅਗਲੀਆਂ ਆਮ ਚੋਣਾਂ ਵਿੱਚ ਸਰਕਾਰ ਨੂੰ ਭਾਰੀ ਸਿਆਸੀ ਕੀਮਤ ਚੁਕਾਉਣੀ ਪਵੇਗੀ। 11 ਤੋਂ 13 ਸਤੰਬਰ ਤੱਕ ਵੈਸਟ ਮਿਡਲੈਂਡਜ਼ ਵਿੱਚ ਹੋਣ ਵਾਲੀ ਨੈਸ਼ਨਲ ਸਿੱਖ ਕਨਵੈਨਸ਼ਨ ਵਿੱਚ 10 ਹਜ਼ਾਰ ਤੋਂ ਵੱਧ ਸਿੱਖਾਂ ਦੇ ਇਕੱਠ ਦੀ ਉਮੀਦ ਹੈ। ਕਨਵੈਨਸ਼ਨ ਵਿੱਚ ਐਂਟੀ-ਸਿੱਖ ਹੇਟ ਕ੍ਰਾਈਮ ਨੂੰ ਸਰਕਾਰੀ ਤੌਰ ’ਤੇ ਸਹੀ ਢੰਗ ਨਾਲ ਦਰਜ ਕਰਨ, ਸਿੱਖਾਂ ਦੀ ਨਸਲੀ ਪਛਾਣ ਨੂੰ ਮਾਨਤਾ ਦੇਣ, ਸਿੱਖ ਪਛਾਣ ਅਧਾਰਿਤ ਵਿਤਕਰੇ ਵਿਰੁੱਧ ਕਾਨੂੰਨੀ ਸੁਰੱਖਿਆ, ਜਗਤਾਰ ਸਿੰਘ ਜੱਗੀ ਜੌਹਲ ਦੀ ਰਿਹਾਈ ਤੇ ਵਾਪਸੀ, ਮਾਰਗਰੇਟ ਥੈਚਰ ਦੇ ਦੌਰ ਦੀਆਂ ਸਿੱਖ-ਸਬੰਧੀ ਕਾਰਵਾਈਆਂ ਬਾਰੇ ਜੱਜ ਦੀ ਅਗਵਾਈ ਹੇਠ ਪਬਲਿਕ ਇਨਕੁਆਰੀ, ਹੈਨਰੀ ਨੋਵਾਕ ਮਾਮਲੇ ਦੀਆਂ ਕਥਿਤ ਬਹੁ-ਏਜੰਸੀ ਨਾਕਾਮੀਆਂ ਦੀ ਜਾਂਚ ਅਤੇ ਭਾਰਤੀ ਸਰਕਾਰ ’ਤੇ ਲੱਗ ਰਹੇ ਟਰਾਂਸਨੈਸ਼ਨਲ ਰਿਪ੍ਰੈਸ਼ਨ ਦੇ ਦੋਸ਼ਾਂ ਵਿਰੁੱਧ ਕਾਰਵਾਈ ਵਰਗੇ ਮੁੱਦੇ ਕੇਂਦਰ ਵਿੱਚ ਰਹਿਣਗੇ। ਸਿੱਖ ਫੈਡਰੇਸ਼ਨ ਨੇ ਐਂਟੀ-ਸਿੱਖ ਹੇਟ ਕ੍ਰਾਈਮ ਦੇ ਮਾਮਲਿਆਂ ਵਿੱਚ ਸਰਕਾਰੀ ਅਤੇ ਪੁਲਿਸ ਪ੍ਰਬੰਧ ’ਤੇ ਗੰਭੀਰ ਸਵਾਲ ਚੁੱਕੇ ਹਨ। ਓਲਡਬਰੀ ਵਿੱਚ ਇੱਕ ਨੌਜਵਾਨ ਸਿੱਖ ਔਰਤ ਨਾਲ ਕਥਿਤ ਨਸਲੀ ਤੌਰ ’ਤੇ ਪ੍ਰੇਰਿਤ ਬਲਾਤਕਾਰ ਨੂੰ ਇੱਕ ਸਾਲ ਬੀਤਣ ਦੇ ਬਾਵਜੂਦ ਦੋਸ਼ੀਆਂ ਦੀ ਪਛਾਣ ਨਾ ਹੋਣ ਅਤੇ ਵੁਲਵਰਹੈਂਪਟਨ ਵਿੱਚ ਦੋ ਬਜ਼ੁਰਗ ਸਿੱਖ ਟੈਕਸੀ ਡਰਾਈਵਰਾਂ ’ਤੇ ਹਮਲੇ ਦੇ ਮਾਮਲੇ ਵਿੱਚ ਮੁਕੱਦਮਾ 2029 ਤੱਕ ਟਲਣ ਨੂੰ ਸੰਗਠਨ ਨੇ ਨਿਆਂ ਪ੍ਰਣਾਲੀ ਦੀ ਗੰਭੀਰ ਸੁਸਤੀ ਦੱਸਿਆ ਹੈ। ਸੰਗਠਨ ਦਾ ਦਾਅਵਾ ਹੈ ਕਿ ਕਈ ਐਂਟੀ-ਸਿੱਖ ਹੇਟ ਕ੍ਰਾਈਮ ਹੋਰ ਸ਼੍ਰੇਣੀਆਂ ਹੇਠ ਦਰਜ ਹੋ ਰਹੇ ਹਨ, ਜਿਸ ਕਾਰਨ ਸਰਕਾਰੀ ਅੰਕੜਿਆਂ ਵਿੱਚ ਇਸ ਦੀ ਅਸਲ ਗਿਣਤੀ ਸਾਹਮਣੇ ਨਹੀਂ ਆ ਰਹੀ। ਸਿੱਖ ਫੈਡਰੇਸ਼ਨ ਦੇ ਦਬਿੰਦਰਜੀਤ ਸਿੰਘ ਨੇ ਕਿਹਾ ਹੈ ਕਿ ਸਰਕਾਰ ਸਿੱਖ ਭਾਈਚਾਰੇ ਦੀਆਂ ਚਿੰਤਾਵਾਂ ਨਾਲ ਲੋੜੀਂਦਾ ਸਿੱਧਾ ਸੰਵਾਦ ਨਹੀਂ ਕਰ ਰਹੀ । ਸੰਗਠਨ ਨੇ ਬ੍ਰਿਟੇਨ ਵਿੱਚ ਸਿੱਖ ਕਾਰਕੁਨਾਂ ਨੂੰ ਨਿਸ਼ਾਨਾ ਬਣਾਉਣ  ਦੇ ਮੱਦੇਨਜ਼ਰ ਸਖ਼ਤ ਸਰਕਾਰੀ ਕਾਰਵਾਈ ਦੀ ਮੰਗ ਕੀਤੀ ਹੈ। ਸਿੱਖ ਫੈਡਰੇਸ਼ਨ ਦਾ ਕਹਿਣਾ ਹੈ ਕਿ ਹੁਣ ਭਰੋਸਿਆਂ ਦਾ ਸਮਾਂ ਲੰਘ ਗਿਆ ਹੈ—ਲੇਬਰ ਸਰਕਾਰ ਨੂੰ ਵਾਅਦਿਆਂ ਨੂੰ ਅਮਲ ਵਿੱਚ ਬਦਲਣਾ ਪਵੇਗਾ, ਨਹੀਂ ਤਾਂ ਅਗਲੀ ਚੋਣ ਵਿੱਚ ਸਿੱਖ ਭਾਈਚਾਰੇ ਦੇ ਸਿਆਸੀ ਫੈਸਲੇ ਦਾ ਸਾਹਮਣਾ ਕਰਨਾ ਪਵੇਗਾ।

Have something to say? Post your comment

 
 
 
 

ਨੈਸ਼ਨਲ

ਗੁਰੂ ਘਰ ਕੋਈ ਸਰਕਾਰੀ ਦਫ਼ਤਰ ਨਹੀਂ, ਗੁਰਦੁਆਰਿਆਂ ਦੀ ਧਾਰਮਿਕ ਖੁਦਮੁਖਤਿਆਰੀ ਦੀ ਰਾਖੀ ਦਾ ਐਲਾਨ

ਜਹਾਂਗੀਰਪੁਰੀ ’ਚ ਅਕਾਲੀ ਦਲ ਦਾ ਸ਼ਕਤੀ ਪ੍ਰਦਰਸ਼ਨ, ਦਿੱਲੀ ਕਮੇਟੀ ਦੇ ਤਾਲਕਟੋਰਾ ਦੇ ਇਕੱਠ ਨੂੰ ਦਿੱਤੀ ਵੱਡੀ ਸਿਆਸੀ ਚੁਣੌਤੀ

ਤਖ਼ਤ ਸ੍ਰੀ ਪਟਨਾ ਸਾਹਿਬ ’ਤੇ ਸੰਗਤ ਦੀ ਸਹੂਲਤ ਲਈ ਵੱਡੀ ਪਹਿਲ, ਨਵੇਂ ਜੋੜਾਘਰ ਦੀ ਕਾਰ ਸੇਵਾ ਆਰੰਭ

ਮਨੀਸ਼ ਤਿਵਾੜੀ ਨੇ ਚੰਡੀਗੜ੍ਹ ਦੀਆਂ ਸੜਕਾਂ ਦੀ ਮਾੜੀ ਹਾਲਤ 'ਤੇ ਸਵਾਲ ਉਠਾਏ

ਭਾਜਪਾ ਨੇ ਸਿੱਖ ਨੌਜਵਾਨਾਂ 'ਤੇ 'ਹਿਰਾਸਤ ਵਿੱਚ ਤਸ਼ੱਦਦ' ਨੂੰ ਲੈ ਕੇ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਿਆ, ਜਾਂਚ ਦੀ ਮੰਗ ਕੀਤੀ

ਪੰਜਾਬ ਸਰਕਾਰ ਕਾਲੇ ਝੰਡਿਆਂ ਤੋਂ ਨਹੀਂ, ਲੋਕਾਂ ਦੇ ਸਵਾਲਾਂ ਤੋਂ ਰਹੀ ਹੈ ਡਰ- ਬੀਬੀ ਰਣਜੀਤ ਕੌਰ

ਸਿੱਖਾਂ ਨੂੰ ਜਬਰ ਨਾਲ ਕੈਦ ਨਹੀਂ ਰੱਖਿਆ ਜਾ ਸਕਦਾ, ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਨੂੰ ਕਰਾਂਗੇ ਹੋਰ ਤੇਜ਼: ਸਿਮਰਨਜੀਤ ਸਿੰਘ ਮਾਨ

ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਸਾਹਿਬ ਦੀ ਸ਼ਹਾਦਤ ਅੱਜ ਵੀ ਜ਼ਮੀਰ ਨੂੰ ਹੈ ਲਲਕਾਰਦੀ: ਪੰਥਕ ਜੱਥੇਬੰਦੀਆਂ ਜਰਮਨੀ

ਭਾਈ ਖਾਲੜਾ ਨੂੰ ਮਾਰ ਕੇ ਸੱਚ ਨੂੰ ਮਾਰਨ ਦੀ ਹੋਈ ਕੋਸ਼ਿਸ਼, ਪਰ ਸ਼ਹਾਦਤ ਨੇ ਜ਼ੁਲਮ ਦਾ ਚਿਹਰਾ ਦੁਨੀਆ ਸਾਹਮਣੇ ਕਰ ਦਿੱਤਾ ਨੰਗਾ: ਭਾਈ ਭਿਓਰਾ

ਖੜਗੇ ਨੇ ਹਲਦਵਾਨੀ ਸ਼ੁੱਧੀਕਰਨ ਘਟਨਾ 'ਤੇ ਪੁੱਛਿਆ, "ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਚੁੱਪ ਕਿਉਂ ਹਨ?"